ਹਾਦਸੇ/ਜੁਰਮ

ਰੋਪੜ: ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹੋਇਆ ਹਾਦਸਾਗ੍ਰਸਤ, ਕਈ ਬੱਚੇ ਜ਼ਖਮੀ

By Jashan A -- November 08, 2019 11:32 am

ਰੋਪੜ: ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹੋਇਆ ਹਾਦਸਾਗ੍ਰਸਤ, ਕਈ ਬੱਚੇ ਜ਼ਖਮੀ,ਰੋਪੜ: ਰੋਪੜ ਦੇ ਮੁਹੱਲਾ ਛੋਟਾ ਖੇੜਾ ਵਿੱਚ ਇਕ ਸਕੂਲੀ ਬੱਚਿਆ ਨਾਲ ਭਰਿਆ ਹੋਇਆ ਆਟੋ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ ਕਈ ਬੱਚੇ ਜ਼ਖਮੀ ਹੋ ਗਏ ਜਦ ਕਿ ਤਿੰਨ ਬੱਚਿਆ ਦੇ ਗੰਭੀਰ ਸੱਟਾ ਲੱਗੀਆਂ ਹਨ।

Road Accidentਜ਼ਖਮੀ ਹੋਏ ਬੱਚਿਆ ਨੂੰ ਸਥਾਨਕ ਲੋਕਾਂ ਨੇ ਤੁਰੰਤ ਸਰਕਾਰੀ ਹਸਪਤਾਲ 'ਚ ਪਹੁੰਚਾਇਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਆਟੋ ਚਾਲਕ ਜ਼ਖਮੀ ਬੱਚਿਆ ਨੂੰ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਆਟੋ ਮਾਲਕ ਦਾ ਕਹਿਣਾ ਹੈ ਕਿ ਉਸ ਕੋਲ ਚਾਲਕ ਦਾ ਕੋਈ ਸੰਪਰਕ ਨਹੀਂ ਹੈ।

ਹੋਰ ਪੜ੍ਹੋ: ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਨੇ ਦਇਆ ਤੋਂ ਮੁਨਾਫੇ ਨੂੰ ਉੱਪਰ ਰੱਖਿਆ ਹੈ :ਹਰਸਿਮਰਤ ਕੌਰ ਬਾਦਲ

Road Accidentਉਧਰ ਜਿਸ ਸਕੂਲ ਦੇ ਵਿੱਚ ਇਹ ਬੱਚੇ ਜਾ ਰਹੇ ਸਨ ਉਸ ਨਿੱਜੀ ਸਕੂਲ ਦੇ ਪ੍ਰਬੰਧਕ ਨੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਸਕੂਲ ਵੱਲੋਂ ਟ੍ਰਾਂਸਪੋਰਟ ਸੁਵਿਧਾ ਬੰਦ ਕੀਤੀ ਹੋਈ ਹੈ ਤੇ ਮਾਪੇ ਆਪਣੀ ਜਿੰਮੇਵਾਰੀ ਤੇ' ਹੀ ਬੱਚਿਆ ਨੂੰ ਆਪਣੇ ਪੱਧਰ ਤੇ ਟ੍ਰਾਂਸਪੋਰਟ ਰਾਹੀਂ ਸਕੂਲ ਭੇਜਦੇ ਹਨ।ਉਨਾ ਕਿਹਾ ਕਿ ਮਾਪੇ ਟ੍ਰਾਂਸਪੋਰਟ ਦੀ ਪੂਰੀ ਅਦਾਇਗੀ ਨਹੀਂ ਕਰਦੇ, ਜਿਸ ਕਾਰਨ ਸੁਰੱਖਿਅਤ ਵਾਹਨਾਂ ਉਪਲੱਬਧਨਹੀਂ ਹਨ।

-PTC News

  • Share