Thu, Apr 25, 2024
Whatsapp

ਰੋਪੜ ਦੇ ਪਿੰਡ ਬਡਾਲੀ 'ਚ ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼

Written by  Shanker Badra -- May 28th 2019 12:56 PM
ਰੋਪੜ ਦੇ ਪਿੰਡ ਬਡਾਲੀ 'ਚ ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼

ਰੋਪੜ ਦੇ ਪਿੰਡ ਬਡਾਲੀ 'ਚ ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼

ਰੋਪੜ ਦੇ ਪਿੰਡ ਬਡਾਲੀ 'ਚ ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼: ਰੋਪੜ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। [caption id="attachment_300731" align="aligncenter" width="300"]Ropar Village Badali drug overdose Due Naib Singh Death ਰੋਪੜ ਦੇ ਪਿੰਡ ਬਡਾਲੀ 'ਚ ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼[/caption] ਨਸ਼ੇ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਅਜਿਹਾ ਹੀ ਇਕ ਤਾਜ਼ਾ ਮਾਮਲਾ ਰੋਪੜ ਦੇ ਪਿੰਡ ਬਡਾਲੀ ਤੋਂ ਸਾਹਮਣੇ ਆਇਆ ਹੈ ,ਜਿਥੇ ਇੱਕ ਨੌਜਵਾਨ ਨੈਬ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਮ੍ਰਿਤਕ ਨੈਬ ਸਿੰਘ ਦੇ ਘਰ ਚਿੱਟਾ ਸੱਥਰ ਵਿਛ ਗਿਆ ਹੈ। [caption id="attachment_300729" align="aligncenter" width="300"]Ropar Village Badali drug overdose Due Naib Singh Death ਰੋਪੜ ਦੇ ਪਿੰਡ ਬਡਾਲੀ 'ਚ ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼[/caption] ਜਾਣਕਾਰੀ ਅਨੁਸਾਰ ਪਿੰਡ ਬਡਾਲੀ ਦਾ ਨੌਜਵਾਨ ਨੈਬ ਸਿੰਘ ਪੁੱਤਰ ਭੁਪਿੰਦਰ ਸਿੰਘ ਮੋਟਰ 'ਤੇ ਸੌਣ ਗਿਆ ਸੀ ਪਰ ਅੱਜ ਸਵੇਰੇ ਉਹ ਮ੍ਰਿਤਕ ਪਾਇਆ ਗਿਆ।ਮ੍ਰਿਤਕ ਦੇ ਚਾਚਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਨੈਬ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ ਹੈ। [caption id="attachment_300730" align="aligncenter" width="300"]Ropar Village Badali drug overdose Due Naib Singh Death ਰੋਪੜ ਦੇ ਪਿੰਡ ਬਡਾਲੀ 'ਚ ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਜੰਮੂ-ਕਸ਼ਮੀਰ ‘ਚ ਨਮਾਜ਼ ਅਦਾ ਕਰਨ ਜਾ ਰਹੇ ਵਿਅਕਤੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਇਸ ਦੌਰਾਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਨੌਜਵਾਨ ਨੇ ਨਸ਼ੇ ਦੀ ਡੋਜ਼ ਲਈ ਸੀ।ਉਨ੍ਹਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ 'ਚ ਇਕ ਗੱਡੀ ਨਸ਼ਾ ਸਪਲਾਈ ਕਰਨ ਆਈ ਸੀ। -PTCNews


Top News view more...

Latest News view more...