#COVID19: ਕੋਰੋਨਾ ਵਾਇਰਸ ਨਾਲ ਪੰਜਾਬ ‘ਚ 10 ਮੌਤਾਂ,ਰੂਪਨਗਰ ਦੇ ਕੋਰੋਨਾ ਪੀੜਤ ਨੇ PGI ‘ਚ ਤੋੜਿਆ ਦਮ

ropars-coronavirus-patient-dies-in-pgi-punjab-death-total-10
#COVID19 : ਕੋਰੋਨਾ ਵਾਇਰਸਨਾਲ ਪੰਜਾਬ 'ਚ 10 ਮੌਤਾਂ,ਰੂਪਨਗਰ ਦੇ ਕੋਰੋਨਾ ਪੀੜਤ ਨੇ PGI 'ਚਤੋੜਿਆ ਦਮ

#COVID19: ਕੋਰੋਨਾ ਵਾਇਰਸ ਨਾਲ ਪੰਜਾਬ ‘ਚ 10 ਮੌਤਾਂ,ਰੂਪਨਗਰ ਦੇ ਕੋਰੋਨਾ ਪੀੜਤ ਨੇ PGI ‘ਚ ਤੋੜਿਆ ਦਮ:ਰੂਪਨਗਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਪੰਜਾਬ ‘ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ ,ਜਿੱਥੇ ਜ਼ਿਲ੍ਹੇ ‘ਚ ਕੋਰੋਨਾ ਦੇ ਹੁਣ ਤੱਕ 37 ਕੇਸ ਸਾਹਮਣੇ ਆਏ ਹਨ। ਜਿਸ ਨਾਲ ਜਿਲ੍ਹੇ ‘ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ।

ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਮੋਹਣ ਸਿੰਘ ਦੀ ਬੁੱਧਵਾਰ ਰਾਤ ਪੀਜੀਆਈ ਚੰਡੀਗੜ ਵਿਖੇ ਮੌਤ ਹੋ ਗਈ ਹੈ। ਇਹ ਜਾਣਕਾਰੀ ਡੀਸੀ ਸੋਨਾਲੀ ਗਿਰੀ ਵਲੋ ਦਿੱਤੀ ਗਈ ਹੈ। ਉਕਤ ਮਰੀਜ਼ ਪਾਜਿਟਿਵ ਪਾਇਆ ਗਿਆ ਸੀ, ਜੋ ਸਰਕਾਰੀ ਹਸਪਤਾਲ ਸੈਕਟਰ -16 ਚੰਡੀਗੜ੍ਹ ‘ਚ ਪਹਿਲਾਂ ਤੋਂ ਹੀ ਦਾਖਲ ਸੀ।

ਸਿਹਤ ਵਿਭਾਗ ਨੇ ਪਿੰਡ ਸੀਲ ਕਰਕੇ ਮਰੀਜ਼ ਦੇ ਪਰਿਵਾਰਕ ਮੈਬਰਾਂ ਨੂੰ ਅਤੇ ਨੇੜਲੇ ਸਬੰਧੀਆਂ ਨੂੰ ਇਕਾਂਤਵਾਸ ਕਰਨ ਦੀ ਪਰਕਿਰਿਆ ਆਰੰਭ ਦਿੱਤੀ ਸੀ। ਦੱਸ ਦਈਏ ਉਕਤ ਮਰੀਜ ਦੀ 54 ਸਾਲਾ ਪਤਨੀ ਅਤੇ 16 ਸਾਲਾ ਪੁੱਤਰ ਵੀ ਕੋਰੋਨਾ ਪੀੜ੍ਹਤ ਹੋਣ ਕਾਰਨ ਗਿਆਨ ਸਾਗਰ ਹਸਪਤਾਲ ਬਨੂੜ ਦਾਖਿਲ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 116 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 37 , ਨਵਾਂਸ਼ਹਿਰ -19 , ਅੰਮ੍ਰਿਤਸਰ -10 , ਹੁਸ਼ਿਆਰਪੁਰ -7 , ਪਠਾਨਕੋਟ- 7 , ਜਲੰਧਰ -8 , ਲੁਧਿਆਣਾ – 8 , ਮਾਨਸਾ -5 , ਮੋਗਾ – 4 , ਰੋਪੜ -3 , ਫਤਿਹਗੜ੍ਹ ਸਾਹਿਬ -2 ,  ਪਟਿਆਲਾ -1 , ਫਰੀਦਕੋਟ-2 , ਸ੍ਰੀ ਮੁਕਤਸਰ ਸਾਹਿਬ -1 ,ਬਰਨਾਲਾ -1 , ਕਪੂਰਥਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 10 ਮੌਤਾਂ ਹੋ ਚੁੱਕੀਆਂ ਹਨ ਅਤੇ 14 ਮਰੀਜ਼ ਠੀਕ ਹੋ ਚੁੱਕੇ ਹਨ।
-PTCNews