ਰਹੋ ਤਿਆਰ, 14 ਜੂਨ ਨੂੰ ਸਿਨੇਮਾਘਰਾਂ ‘ਚ ਆ ਰਿਹੈ ਮੁੰਡਾ ਫਰੀਦਕੋਟੀਆ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

fdk
ਰਹੋ ਤਿਆਰ, 14 ਜੂਨ ਨੂੰ ਸਿਨੇਮਾਘਰਾਂ 'ਚ ਆ ਰਿਹੈ ਮੁੰਡਾ ਫਰੀਦਕੋਟੀਆ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਰਹੋ ਤਿਆਰ, 14 ਜੂਨ ਨੂੰ ਸਿਨੇਮਾਘਰਾਂ ‘ਚ ਆ ਰਿਹੈ ਮੁੰਡਾ ਫਰੀਦਕੋਟੀਆ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ,ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ ‘ਚ ਵੱਡਾ ਨਾਮ ਕਮਾਉਣ ਵਾਲੇ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਇਨ੍ਹੀ ਦਿਨੀਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਮ ਹੈ ਮੁੰਡਾ ਫਰੀਦਕੋਟੀਆ। ਜਿਸ ਦਾ ਅੱਜ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ ਕਮੇਡੀ ਤੇ ਸਰਹੱਦਾਂ ਦਾ ਪਿਆਰ।

fdk
ਰਹੋ ਤਿਆਰ, 14 ਜੂਨ ਨੂੰ ਸਿਨੇਮਾਘਰਾਂ ‘ਚ ਆ ਰਿਹੈ ਮੁੰਡਾ ਫਰੀਦਕੋਟੀਆ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਹੋਰ ਪੜ੍ਹੋ: ਨਾਨਾ ਪਾਟੇਕਰ ਦੀ 3 ਸਾਲ ਬਾਅਦ ਇਸ ਫਿਲਮ ਨਾਲ ਹੋਵੇਗੀ ਪਰਦੇ ‘ਤੇ ਵਾਪਸੀ

ਇਸ ਫਿਲਮ ‘ਚ ਰੋਸ਼ਨ ਪ੍ਰਿੰਸ ਤੇ ਸ਼ਰਨ ਕੌਰ ਤੋਂ ਇਲਾਵਾ ਮੁੱਕਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਵੱਖੋ-ਵੱਖਰੇ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

fdk
ਰਹੋ ਤਿਆਰ, 14 ਜੂਨ ਨੂੰ ਸਿਨੇਮਾਘਰਾਂ ‘ਚ ਆ ਰਿਹੈ ਮੁੰਡਾ ਫਰੀਦਕੋਟੀਆ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਡਾਇਰੈਕਟਰ ਮਨਦੀਪ ਸਿੰਘ ਚਾਹਲ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਤੇ ਦਲਜੀਤ ਸਿੰਘ ਥਿੰਦ ਅਤੇ ਮੌਂਟੀ ਸਿੱਕਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਿਲਮ ਮੁੰਡਾ ਫਰੀਦਕੋਟੀਆ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 14 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।

fdk
ਰਹੋ ਤਿਆਰ, 14 ਜੂਨ ਨੂੰ ਸਿਨੇਮਾਘਰਾਂ ‘ਚ ਆ ਰਿਹੈ ਮੁੰਡਾ ਫਰੀਦਕੋਟੀਆ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਜ਼ਿਕਰ ਏ ਖਾਸ ਹੈ ਕਿ ਆਵਾਜ਼ ਪੰਜਾਬ ਦੇ ਮੰਚ ਤੋਂ ਸ਼ੁਰੂ ਹੋਇਆ ਰੋਸ਼ਨ ਪ੍ਰਿੰਸ ਦਾ ਸਫ਼ਰ ਵਗਦੇ ਪਾਣੀ ਵਾਗ ਨਿਰੰਤਰ ਚੱਲ ਰਿਹਾ ਹੈ ਅਤੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਉੱਚਾ ਚੁਕਣ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

-PTC News

ਹੋਰ ਖਬਰਾਂ ਲਈ ਸਾਡਾ Youtube ਚੈੱਨਲ subscribe ਕਰੋ: