ਰਾਮਪੁਰਾ ਫੂਲ 'ਚ ਕੱਪੜਾ ਕਾਰੋਬਾਰੀ ਰੋਸ਼ਨ ਸਿੰਘ ਦੀ ਕਿਸਮਤ ਹੋਈ 'ਰੋਸ਼ਨ', ਜਾਣੋ ਕਾਰਨ
ਬਠਿੰਡਾ : ਪੰਜਾਬ ਸਟੇਟ ਡੀਅਰ ਲਾਟਰੀ ਵਿਸਾਖੀ ਬੰਪਰ ਦਾ ਪਹਿਲਾਂ ਇਨਾਮ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਦੇ ਕੱਪੜੇ ਦੇ ਕਾਰੋਬਾਰੀ ਰੋਸ਼ਨ ਸਿੰਘ ਨੇ ਜਿੱਤਿਆ ਹੈ। ਇਸ ਲਾਟਰੀ ਦੀ ਪਹਿਲਾਂ ਇਨਾਮ 2.5 ਕਰੋੜ ਰੁਪਏ ਹੈ। ਰੋਸ਼ਨ ਸਿੰਘ ਲਾਟਰੀ ਵਿਭਾਗ ਵਿੱਚ ਦਾਅਵਾ ਕਰਨ ਲਈ ਅੱਜ ਚੰਡੀਗੜ੍ਹ ਪੁੱਜੇ। ਰੋਸ਼ਨ ਸਿੰਘ ਨੇ ਦੱਸਿਆ ਕਿ ਉਹ 1988 ਤੋਂ ਲਾਟਰੀ ਪਾਉਂਦੇ ਆ ਰਹੇ ਹਨ ਪਰ ਇਸ ਸਬੰਧੀ ਪਰਿਵਾਰ ਨੂੰ ਕਦੇ ਨਹੀਂ ਦੱਸਿਆ ਸੀ। ਇਸ ਸਬੰਧੀ ਆਪਣੀ ਧੀ ਨੂੰ ਹੀ ਦੱਸਦਾ ਸੀ ਅਤੇ ਲਾਟਰੀ ਨਿਕਲਣ ਤੋਂ ਬਾਅਦ ਉਸ ਨੂੰ ਸੰਭਾਲਣ ਲਈ ਦੇ ਦਿੰਦਾ ਸੀ। ਲਾਟਰੀ ਦੀ ਇਨਾਮੀ ਰਕਮ ਮਿਲਣ ਤੋਂ ਬਾਅਦ, ਮੈਂ ਕੁਝ ਪੈਸੇ ਆਪਣੀ ਧੀ ਦੇ ਵਿਆਹ ਵਿੱਚ ਲਗਾਵਾਂਗਾ ਅਤੇ ਕੁਝ ਪੈਸੇ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਲਗਾਵਾਂਗਾ। ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਮਹਿਰਾਜ ਦੇ ਰੋਸ਼ਨ ਸਿੰਘ ਨੂੰ 2.5 ਕਰੋੜ ਦਾ ਬੰਪਰ ਇਨਾਮ ਨਿਕਲਿਆ ਹੈ। ਇਸ ਤੋਂ ਬਾਅਦ ਵਧਾਈ ਦੇਣ ਵਾਲਿਆਂ ਦਾ ਭਾਰੀ ਇਕੱਠ ਹੈ। ਰੋਸ਼ਨ ਸਿੰਘ ਰਾਮਪੁਰਾ ਫੂਲ ਵਿੱਚ ਕੱਪੜੇ ਦੀ ਦੁਕਾਨ ਕਰਦਾ ਹੈ ਤੇ ਛੋਟੇ ਜਿਹੇ ਕਾਰੋਬਾਰ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। 2.5 ਕਰੋੜ ਦੀ ਲਾਟਰੀ ਨਾਲ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਇਸ ਪੈਸੇ ਦੀ ਵਰਤੋਂ ਆਪਣੇ ਪਰਿਵਾਰ ਲਈ ਕਰੇਗਾ। ਇਹ ਵੀ ਪੜ੍ਹੋ : ਫਿਰ ਵਧਣ ਲੱਗੀ ਕੋਰੋਨਾ ਦੀ ਰਫਤਾਰ : ਦਿੱਲੀ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ