Wed, Apr 24, 2024
Whatsapp

ਨੌਜਵਾਨ ਰੁਜ਼ਗਾਰ ਮੇਲਿਆਂ 'ਚ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਉੱਤੇ ਕੋਈ ਭਰੋਸਾ ਨਹੀਂ ਹੈ: ਸੁਖਬੀਰ ਬਾਦਲ

Written by  Jashan A -- January 22nd 2019 09:15 PM
ਨੌਜਵਾਨ ਰੁਜ਼ਗਾਰ ਮੇਲਿਆਂ 'ਚ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਉੱਤੇ ਕੋਈ ਭਰੋਸਾ ਨਹੀਂ ਹੈ: ਸੁਖਬੀਰ ਬਾਦਲ

ਨੌਜਵਾਨ ਰੁਜ਼ਗਾਰ ਮੇਲਿਆਂ 'ਚ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਉੱਤੇ ਕੋਈ ਭਰੋਸਾ ਨਹੀਂ ਹੈ: ਸੁਖਬੀਰ ਬਾਦਲ

ਨੌਜਵਾਨ ਰੁਜ਼ਗਾਰ ਮੇਲਿਆਂ 'ਚ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਉੱਤੇ ਕੋਈ ਭਰੋਸਾ ਨਹੀਂ ਹੈ: ਸੁਖਬੀਰ ਬਾਦਲ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦੇ 'ਘਰ ਘਰ ਨੌਕਰੀ' ਵਾਲੇ ਡਰਾਮੇ ਦੀ ਪੂਰੀ ਤਰ੍ਹਾਂ ਪੋਲ ਖੁੱਥਲ ਚੁੱਕੀ ਹੈ, ਕਿਉਂਕਿ ਕੱਲ ਇਸ ਵੱਲੋਂ ਲੁਧਿਆਣਾ ਵਿਚ ਲਾਏ ਗਏ ਰੁਜ਼ਗਾਰ ਮੇਲੇ ਵਿਚ ਭਾਗ ਲੈਣ ਲਈ ਇੱਕ ਵੀ ਨੌਜਵਾਨ ਨਹੀਂ ਪੁੱਜਿਆ। [caption id="attachment_244208" align="aligncenter" width="300"]sad ਨੌਜਵਾਨ ਰੁਜ਼ਗਾਰ ਮੇਲਿਆਂ 'ਚ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਉੱਤੇ ਕੋਈ ਭਰੋਸਾ ਨਹੀਂ ਹੈ: ਸੁਖਬੀਰ ਬਾਦਲ[/caption] ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨੌਜਵਾਨਾਂ ਨੇ ਰੁਜ਼ਗਾਰ ਮੇਲੇ ਵਿਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਉੱਤੇ ਹੁਣ ਕੋਈ ਭਰੋਸਾ ਨਹੀਂ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਰੁਜ਼ਗਾਰ ਮੇਲਿਆਂ 'ਚ ਨੌਜਵਾਨਾਂ ਨੂੰ ਬਹੁਤ ਹੀ ਭੈੜਾ ਤਜਰਬਾ ਹੋਇਆ ਹੈ। ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦੀ ਪੇਸ਼ਕਸ਼ ਨਹੀਂ ਕੀਤੀ ਗਈ। ਸਰਕਾਰੀ ਸੈਕਟਰ ਵਾਸਤੇ ਸਰਕਾਰ ਵੱਲੋਂ ਕਿਸੇ ਵੀ ਨੌਕਰੀ ਦੀ ਪੇਸ਼ਕਸ਼ ਨਹੀਂ ਕੀਤੀ ਜਾ ਰਹੀ ਹੈ। ਇਹੀ ਕਾਰਣ ਹੈ ਕਿ ਕੱਲ ਦੇ ਰੁਜ਼ਗਾਰ ਮੇਲੇ ਵਿਚ ਇੱਕ ਵੀ ਨੌਜਵਾਨ ਨਹੀਂ ਪਹੁੰਚਿਆ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਹਨਾਂ ਨੂੰ ਸਿਰਫ ਘਰ ਘਰ ਨੌਕਰੀ ਦਾ ਹੀ ਵਾਅਦਾ ਨਹੀਂ ਕੀਤਾ ਗਿਆ ਸੀ, ਸਗੋਂ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦਾ ਵੀ ਵਾਅਦਾ ਕੀਤਾ ਸੀ। ਸਰਕਾਰ ਇਹਨਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਪਾਈ ਹੈ। [caption id="attachment_244207" align="aligncenter" width="300"]sad ਨੌਜਵਾਨ ਰੁਜ਼ਗਾਰ ਮੇਲਿਆਂ 'ਚ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਉੱਤੇ ਕੋਈ ਭਰੋਸਾ ਨਹੀਂ ਹੈ: ਸੁਖਬੀਰ ਬਾਦਲ[/caption] ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਅੰਦਰ ਕੋਈ ਵੀ ਨੌਜਵਾਨ-ਪੱਖੀ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨਾਲ ਸ਼ਰੇਆਮ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਤੀਕ ਵਜ਼ੀਫੇ ਨਹੀਂ ਦਿੱਤੇ ਗਏ। ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਸਾਇਕਲ ਨਹੀਂ ਦਿੱਤੇ ਜਾ ਰਹੇ। ਇੱਥੋਂ ਤਕ ਕਿ ਸਕੂਲੀ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। -PTC News


Top News view more...

Latest News view more...