Advertisment

ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਨੇ ਦਿੱਤੀ ਜ਼ਮਾਨਤ

author-image
Shanker Badra
Updated On
New Update
ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਨੇ ਦਿੱਤੀ ਜ਼ਮਾਨਤ
Advertisment
ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਨੇ ਦਿੱਤੀ ਜ਼ਮਾਨਤ:ਨਵੀਂ ਦਿੱਲੀ : ਮਰਮੂਮ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ ਪੁੱਤਰ ਮਨਪ੍ਰੀਤ ਉਰਫ਼ ਮੋਂਟੀ ਚੱਢਾ ਨੂੰ ਅੱਜ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।ਦਿੱਲੀ ਦੀ ਸਾਕੇਤ ਅਦਾਲਤ ਨੇ 50 ਹਜ਼ਾਰ ਰੁਪਏ ਦੇ ਮੁਚੱਲਕੇ 'ਤੇ ਮੌਂਟੀ ਨੂੰ ਜ਼ਮਾਨਤ ਦਿੱਤੀ ਹੈ।ਇਸ ਦੇ ਨਾਲ ਹੀ ਅਦਾਲਤ ਨੇ ਬਿਨਾਂ ਇਜਾਜ਼ਤ ਵਿਦੇਸ਼ ਨਾ ਜਾਣ ਦੇ ਵੀ ਹੁਕਮ ਦਿੱਤੇ ਹਨ। Rs 100 crore fraud case: Ponty Chadha son Monty Chadha gets bail

ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਨੇ ਦਿੱਤੀ ਜ਼ਮਾਨਤ ਦੱਸਿਆ ਜਾਂਦਾ ਹੈ ਕਿ ਮੁਲਜ਼ਮ ਮੋਂਟੀ ਚੱਢਾ ਦੇ ਖਿਲਾਫ ਕਈ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕਈ ਨਿਰਮਾਣ ਕੰਪਨੀਆਂ ਬਣਾ ਕੇ ਲੋਕਾਂ ਤੋਂ ਪੈਸੇ ਲਏ ਤੇ ਫਲੈਟ ਦੇਣ ਦਾ ਵਾਅਦਾ ਕੀਤਾ ਪਰ ਉਸ ਦਾ ਵਾਅਦਾ ਝੂਠਾ ਸੀ। ਲੋਕਾਂ ਦਾ ਦੋਸ਼ ਹੈ ਕਿ ਮੋਂਟੀ ਚੱਢਾ ਨੇ ਦਿੱਲੀ ਨਜ਼ਦੀਕ ਗਾਜ਼ੀਆਬਾਦ ਤੇ ਨੋਇਡਾ 'ਚ ਨਿਵੇਸ਼ਕਾਂ ਨੂੰ ਕੁਝ ਮਹੀਨਿਆਂ 'ਚ ਫਲੈਟ ਦੇਣ ਦਾ ਵਾਅਦਾ ਕੀਤਾ ਸੀ ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਨਾ ਤਾਂ ਫਲੈਟ ਦਿੱਤੇ ਅਤੇ ਨਾ ਹੀ ਪੈਸੇ ਦੇ ਰਿਹਾ ਸੀ।ਵੱਡੀ ਗਿਣਤੀ 'ਚ ਨਿਵੇਸ਼ਕਾਂ ਨੇ ਦਰਜ ਸ਼ਿਕਾਇਤ 'ਚ ਮਨਪ੍ਰੀਤ ਚੱਢਾ 'ਤੇ ਕਰੀਬ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਲਾਇਆ ਹੈ। Rs 100 crore fraud case: Ponty Chadha son Monty Chadha gets bail

ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਨੇ ਦਿੱਤੀ ਜ਼ਮਾਨਤ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਮੁਕਤਸਰ ਸਾਹਿਬ : ਔਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ : ਕਾਂਗਰਸੀ ਕੌਂਸਲਰ ਸਮੇਤ 6 ਦੋਸ਼ੀ ਮੁੜ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਪੁਲਿਸ ਦੇ ਇਕਨਾਮਿਕ ਅਫੈਂਸਜ਼ ਵਿੰਗ ਨੇ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ।ਇਸ ਤੋਂ ਪਹਿਲਾਂ ਕਿ ਉਹ ਵਿਦੇਸ਼ ਭੱਜਣ 'ਚ ਕਾਮਯਾਬ ਹੋ ਜਾਂਦਾ, ਉਸ ਨੂੰ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment