ਮੁੱਖ ਖਬਰਾਂ

ਪੰਜਾਬ 'ਚ AAP ਦੀ ਸਰਕਾਰ ਆਉਣ 'ਤੇ ਹਰ ਮਹੀਨੇ ਮਹਿਲਾਵਾਂ ਦੇ ਖ਼ਾਤੇ 'ਚ ਪਾਏ ਜਾਣਗੇ 1000 ਰੁਪਏ : ਕੇਜਰੀਵਾਲ

By Shanker Badra -- November 22, 2021 3:11 pm -- Updated:Feb 15, 2021

ਮੋਗਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੋਗਾ 'ਚ ਤੀਜੀ ਗਰੰਟੀ ਦੌਰਾਨ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ 18 ਸਾਲ ਤੋਂ ਉੱਪਰ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰੇਤ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਖ਼ਤਮ ਕਰਕੇ ਪੰਜਾਬ ਵਿਚ ਪੈਸਾ ਹੀ ਪੈਸਾ ਕਰ ਦਵਾਂਗੇ।

ਪੰਜਾਬ 'ਚ AAP ਦੀ ਸਰਕਾਰ ਆਉਣ 'ਤੇ ਹਰ ਮਹੀਨੇ ਮਹਿਲਾਵਾਂ ਦੇ ਖ਼ਾਤੇ 'ਚ ਪਾਏ ਜਾਣਗੇ 1000 ਰੁਪਏ : ਕੇਜਰੀਵਾਲ

ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਦੀ ਸਫਲਤਾ 'ਤੇ ਵਧਾਈ ਦੇ ਕੇ ਕੀਤੀ। ਅਰਵਿੰਦ ਕੇਜਰੀਵਾਲ ਨੇ ਮੋਗਾ 'ਚ ਰੈਲੀ 'ਚ ਕਿਹਾ, ''ਜੇ ਪਰਿਵਾਰ 'ਚ ਸੱਸ, ਨੂੰਹ ਅਤੇ ਧੀ ਹੋਵੇ ਤਾਂ ਸਾਰਿਆਂ ਦੇ ਖਾਤੇ 'ਚ ਹਜ਼ਾਰਾਂ ਰੁਪਏ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਲੈ ਰਹੀਆਂ ਬਜ਼ੁਰਗ ਔਰਤਾਂ ਦੀ ਪੈਨਸ਼ਨ ਤੋਂ ਇਲਾਵਾ ਇਹ ਰਾਸ਼ੀ ਦਿੱਤੀ ਜਾਵੇਗੀ। ਇਹ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਸ਼ਕਤੀਕਰਨ ਪ੍ਰੋਗਰਾਮ ਹੈ।

ਪੰਜਾਬ 'ਚ AAP ਦੀ ਸਰਕਾਰ ਆਉਣ 'ਤੇ ਹਰ ਮਹੀਨੇ ਮਹਿਲਾਵਾਂ ਦੇ ਖ਼ਾਤੇ 'ਚ ਪਾਏ ਜਾਣਗੇ 1000 ਰੁਪਏ : ਕੇਜਰੀਵਾਲ

ਪੰਜਾਬ ਚੋਣਾਂ ਵਿੱਚ ਔਰਤਾਂ ਹੀ ਫੈਸਲਾ ਕਰਨਗੀਆਂ ਕਿ ਕਿਸ ਨੂੰ ਵੋਟ ਪਾਉਣੀ ਹੈ। ਦੱਸ ਦਈਏ ਕਿ ਅਗਲੇ ਸਾਲ ਫ਼ਰਵਰੀ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਕੇਜਰੀਵਾਲ ਕਾਫੀ ਸਰਗਰਮ ਹਨ। ਉਹ ਪਹਿਲਾਂ ਵੀ ਪੰਜਾਬ ਦੇ ਕਈ ਦੌਰੇ ਕਰ ਚੁੱਕੇ ਹਨ। ਹੁਣ ਉਹ ਦੋ ਦਿਨਾਂ ਲਈ ਪੰਜਾਬ ਆਏ ਹਨ। ਇਸ ਤੋਂ ਪਹਿਲਾਂ ‘ਆਪ’ ਆਗੂ ਭਗਵੰਤ ਮਾਨ ਨੇ ਕਿਹਾ ਕਿ ਹੁਣ ਬਦਲਾਅ ਸ਼ੁਰੂ ਹੋ ਗਿਆ ਹੈ। ਜਿਸ ਸਮਾਜ ਵਿੱਚ ਔਰਤਾਂ ਅਤੇ ਮਰਦ ਨਾਲ-ਨਾਲ ਕੰਮ ਕਰਦੇ ਹਨ, ਉਹ ਸਮਾਜ ਵਿਕਸਤ ਸਮਾਜ ਹੈ।

ਪੰਜਾਬ 'ਚ AAP ਦੀ ਸਰਕਾਰ ਆਉਣ 'ਤੇ ਹਰ ਮਹੀਨੇ ਮਹਿਲਾਵਾਂ ਦੇ ਖ਼ਾਤੇ 'ਚ ਪਾਏ ਜਾਣਗੇ 1000 ਰੁਪਏ : ਕੇਜਰੀਵਾਲ

ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਇਨ੍ਹੀਂ ਦਿਨੀਂ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਮੈਂ ਪੰਜਾਬ ਵਿੱਚ ਜੋ ਵੀ ਵਾਅਦਾ ਕਰਦਾ ਹਾਂ , ਓਹੀ ਚੰਨੀ ਐਲਾਨ ਕਰ ਦਿੰਦਾ ਪਰ ਪੂਰਾ ਨਹੀਂ ਕਰਦਾ। ਜਦੋਂ ਮੈਂ ਮੁਫਤ ਬਿਜਲੀ ਦੀ ਗੱਲ ਕੀਤੀ ਤਾਂ ਉਸ ਨੇ ਵੀ ਮੁਫਤ ਬਿਜਲੀ ਦਾ ਐਲਾਨ ਕਰ ਦਿੱਤਾ। ਪੰਜਾਬ ਦੇ ਲੋਕਾਂ ਨੂੰ ਉਸ ਝੂਠੇ ਕੇਜਰੀਵਾਲ ਤੋਂ ਦੂਰ ਰਹਿਣਾ ਪਵੇਗਾ। ਜਦੋਂ ਮੈਂ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਤਾਂ ਨਕਲੀ ਕੇਜਰੀਵਾਲ ਨੇ ਵੀ ਐਲਾਨ ਕਰ ਦਿੱਤਾ।

ਪੰਜਾਬ 'ਚ AAP ਦੀ ਸਰਕਾਰ ਆਉਣ 'ਤੇ ਹਰ ਮਹੀਨੇ ਮਹਿਲਾਵਾਂ ਦੇ ਖ਼ਾਤੇ 'ਚ ਪਾਏ ਜਾਣਗੇ 1000 ਰੁਪਏ : ਕੇਜਰੀਵਾਲ

ਦੱਸ ਦੇਈਏ ਕਿ ਪਹਿਲੀ ਗਾਰੰਟੀ ਦੌਰਾਨ ਕਿਹਾ ਸੀ ਕਿ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਉਥੇ ਹੀ ਦੂਜੀ ਗਾਰੰਟੀ ਦੌਰਾਨ ਕੇਜਰੀਵਾਲ ਨੇ ਹਰ ਵਿਅਕਤੀ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਦੀ ਗਾਰੰਟੀ ਦਿੱਤੀ ਸੀ। ਇਸ ਮੌਕੇ ਬਲਜਿੰਦਰ ਕੌਰ, ਅਨਮੋਲ ਗਗਨ ਮਾਨ, ਭਗਵੰਤ ਮਾਨ ਸਮੇਤ ਹੋਰ ਸਮੁੱਚੀ ਲੀਡਰਸ਼ਿਪ ਸ਼ਾਮਲ ਸੀ।
-PTCNews

  • Share