ਮੁੱਖ ਖਬਰਾਂ

RSS ਮਾਣਹਾਨੀ ਮਾਮਲਾ : ਰਾਹੁਲ ਗਾਂਧੀ ਨੂੰ 15 ਹਜ਼ਾਰ ਦੇ ਮੁਚੱਲਕੇ 'ਤੇ ਮਿਲੀ ਜ਼ਮਾਨਤ

By Shanker Badra -- July 04, 2019 1:11 pm

RSS ਮਾਣਹਾਨੀ ਮਾਮਲਾ : ਰਾਹੁਲ ਗਾਂਧੀ ਨੂੰ 15 ਹਜ਼ਾਰ ਦੇ ਮੁਚੱਲਕੇ 'ਤੇ ਮਿਲੀ ਜ਼ਮਾਨਤ:ਮੁੰਬਈ : ਆਰ.ਐਸ.ਐਸ. ਮਾਣਹਾਨੀ ਮਾਮਲੇ ਵਿਚ ਰਾਹੁਲ ਗਾਂਧੀ ਅੱਜ ਪੇਸ਼ ਹੋਣ ਲਈ ਮੁੰਬਈ ਦੀ ਸ਼ਿਵਾੜੀ ਅਦਾਲਤ ਪੇਸ਼ ਹੋਏ ਸਨ। ਇਸ ਸੁਣਵਾਈ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਇਸ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲੀ ਹੈ, ਉਨ੍ਹਾਂ ਨੂੰ 15 ਹਜ਼ਾਰ ਦੇ ਮੁਚੱਲਕੇ 'ਤੇ ਜ਼ਮਾਨਤ ਮਿਲੀ ਹੈ।

RSS defamation case: Rahul Gandhi Rs 15,000 surety amount with Got bail RSS ਮਾਣਹਾਨੀ ਮਾਮਲਾ : ਰਾਹੁਲ ਗਾਂਧੀ ਨੂੰ 15 ਹਜ਼ਾਰ ਦੇ ਮੁਚੱਲਕੇ 'ਤੇ ਮਿਲੀ ਜ਼ਮਾਨਤ

ਦਰਅਸਲ ਰਾਹੁਲ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ ਭਾਜਪਾ ਤੇ ਆਰਐੱਸਐੱਸ ਦੀ ਵਿਚਾਰਧਾਰਾ ਨਾਲ ਜੋੜਿਆ ਸੀ।ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਦਾਲਤ ਬਾਹਰ ਇਕੱਠੇ ਹੋਏ।ਉਨ੍ਹਾਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ।

RSS defamation case: Rahul Gandhi Rs 15,000 surety amount with Got bail RSS ਮਾਣਹਾਨੀ ਮਾਮਲਾ : ਰਾਹੁਲ ਗਾਂਧੀ ਨੂੰ 15 ਹਜ਼ਾਰ ਦੇ ਮੁਚੱਲਕੇ 'ਤੇ ਮਿਲੀ ਜ਼ਮਾਨਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2019 ,ਜਾਣੋਂ ਕੀ ਹੋਵੇਗਾ ਖ਼ਾਸ

ਜ਼ਿਕਰਯੋਗ ਹੈ ਕਿ ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਦੇ ਵਰਕਰ ਜੋਸ਼ੀ ਨੇ ਰਾਹੁਲ ਗਾਂਧੀ, ਤੱਤਕਾਲੀਨ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ, ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਖਿਲਾਫ ਮਾਣਹਾਨੀ ਦਾ ਮੁਕਦਮਾ ਦਰਜ ਕਰਵਾਇਆ ਹੈ।ਜੋਸ਼ੀ ਨੇ ਦੋਸ਼ ਲਗਾਇਆ ਸੀ ਕਿ ਲੰਕੇਸ਼ ਦੀ ਮੌਤ ਦੇ 24 ਘੰਟਿਆਂ ਵਿਚ ਰਾਹੁਲ ਨੇ ਪੱਤਰਕਾਰਾਂ ਨੁੰ ਕਿਹਾ ਸੀ ਕਿ ਭਾਜਪਾ, ਆਰਐਸਐਸ ਦੀ ਵਿਚਾਰਧਾਰਾ ਖਿਲਾਫ ਬੋਲਣ ਵਾਲੇ ਵਿਅਕਤੀ ਉਤੇ ਦਬਾਅ ਬਣਾਇਆ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਹਮਲਾ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਮਾਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਅਦਾਲਤ ਨੇ ਰਾਹੁਲ ਅਤੇ ਯੇਚੁਰੀ ਖਿਲਾਫ ਸੰਮਨ ਜਾਰੀ ਕੀਤੇ ਸਨ ਜਦੋਂਕਿ ਸੋਨੀਆ ਗਾਂਧੀ ਅਤੇ ਮਾਕਪਾ ਖਿਲਾਫ ਸ਼ਿਕਾਇਤ ਖਾਰਜ ਕਰ ਦਿੱਤੀ ਸੀ।
-PTCNews

  • Share