PTC NEWS Cctv-corner
PTC NEWS Cctv-corner
<link><![CDATA[ https://www.ptcnews.tv/sri-durgiana-temple-chori-%e0%a8%b6%e0%a9%8d%e0%a8%b0%e0%a9%80-%e0%a8%a6%e0%a9%81%e0%a8%b0%e0%a8%97%e0%a8%bf%e0%a8%86%e0%a8%a3%e0%a8%be-%e0%a8%ae%e0%a9%b0%e0%a8%a6%e0%a8%b0 ]]></link><pubDate><![CDATA[Sat, 21 Oct 2017 11:34:46 +0530 ]]></pubDate><description><![CDATA[ ਦੀਵਾਲੀ ਦੀ ਰਾਤ ਸ਼੍ਰੀ ਦੁਰਗਿਆਣਾ ਮੰਦਰ 'ਚ ਹੋਈ ਚੋਰੀ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਨੇ ਸ਼੍ਰੀ ਲਕਸ਼ਮੀ ਨਾਰਾਇਣ ਮਿਸ਼ਠਾਨ ਭੰਡਾਰ 'ਚ ਲੱਗੇ ਸੀ. ਸੀ ]]></description><content:encoded><![CDATA[ ਦੀਵਾਲੀ ਦੀ ਰਾਤ ਸ਼੍ਰੀ ਦੁਰਗਿਆਣਾ ਮੰਦਰ 'ਚ ਹੋਈ ਚੋਰੀ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਨੇ ਸ਼੍ਰੀ ਲਕਸ਼ਮੀ ਨਾਰਾਇਣ ਮਿਸ਼ਠਾਨ ਭੰਡਾਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਵੀ ਕੱਪੜਾ ਪਾ ਦਿੱਤਾ ਸੀ ਅਤੇ ਤਕਰੀਬਨ 6 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ।
ਇਸ ਘਟਨਾ ਬਾਰੇ ਉਦੋਂ ਪਤਾ ਲੱਗਿਆ ਮੰਦਰ ਅਤੇ ਮਿਸ਼ਠਾਨ ਭੰਡਾਰ ਦਾ ਸਟਾਫ ਸਵੇਰੇ ਡਿਊਟੀ 'ਤੇ ਪਰਤਿਆ ਅਤੇ ਉਹਨਾਂ ਵੱਲੋਂ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪੂਰੇ ਮਾਮਲੇ ਨੂੰ ਟ੍ਰੇਸ ਕਰ ਕੇ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਮਿਸ਼ਠਾਨ ਭੰਡਾਰ ਦੇ ਹੀ ਕਰਮਚਾਰੀ ਵਿਸ਼ਾਲ ਮਰਵਾਹਾ ਹਿਰਾਸਤ ਵਿਚ ਲਿਆ ਸੀ ਅਤੇ ਉਸਨੇ ਪੁੱਛਗਿੱਛ ਦੌਰਾਨ ਚੋਰੀ ਦੇ ਰਾਜ਼ ਬੇਪਰਦਾ ਕਰ ਦਿੱਤਾ ਸਨ।
ਪੁਲਿਸ ਵੱਲੋਂ ਮੁਲਜ਼ਮ ਦੇ ਘਰ ਤੋਂ 6 ਲੱਖ ਨਹੀਂ ਬਲਕਿ 20.31 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। ਚੋਰੀ ਦੇ 6 ਲੱਖ ਤੋਂ ਇਲਾਵਾ 14.31 ਲੱਖ ਰੁਪਏ ਕਿੱਥੋਂ ਆਏ, ਇਸ ਬਾਰੇ ਜਾਂਚ ਅਜੇ ਚੱਲ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਮੁਲਜ਼ਮ ਵੱਲੋਂ ਗ਼ੱਲੇ 'ਚੋਂ ਸਿਰਫ ਵੱਡੇ ਨੋਟ ਭਾਵ 2-2 ਹਜਾਰ ਦੇ ਨੋਟ ਹੀ ਚੋਰੀ ਕੀਤੇ ਗਏ ਸਨ। ਉਕਤ ਦੋਸ਼ੀ ਵਿਸ਼ਾਲ ਦੇ ਨਾਲ ਇਕ ਹੋਰ ਸਾਥੀ ਵਿਪਨ ਕੁਮਾਰ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਦਾ ਤੀਸਰਾ ਸਾਥੀ ਅਜੇ ਫਰਾਰ ਚੱਲ ਰਿਹਾ ਹੈ।
ਕਿਵੇਂ ਵਾਪਰਿਆ ਸਭ ਕੁਝ?
ਦੀਵਾਲੀ ਦਾ ਤਿਉਹਾਰ ਹੋਣ ਕਾਰਨ ਮਿਸ਼ਠਾਨ ਭੰਡਾਰ 'ਤੇ ਕਾਫੀ ਲੋਕਾਂ ਦੀ ਭੀੜ ਸੀ ਅਤੇ ਸ਼ਾਮ 5:30 ਵਜੇ ਤੱਕ ਕਮੇਟੀ ਦਾ ਮੇਨ ਕੈਸ਼ੀਅਰ ਪੈਸਿਆਂ ਦਾ ਇੰਤਜ਼ਾਰ ਕਰ ਕੇ 5:30 ਵਜੇ ਆਪਣੇ ਘਰ ਚਲਾ ਗਿਆ। ਇਸ ਮੌਕੇ 'ਤੇ ਤਕਰੀਬਨ 13.71 ਲੱਖ ਰੁਪਏ ਦੀ ਵਿਕਰੀ ਹੋਈ ਸੀ।
ਜਦੋਂ ਕੈਸ਼ੀਅਰ ਚਲਾ ਗਿਆ ਤਾਂ ਮਿਸ਼ਠਾਨ ਭੰਡਾਰ ਦੇ ਕਰਮਚਾਰੀਆਂ ਨੇ ਹਮੇਸ਼ਾ ਵਾਂਗ ਪੂਰਾ ਕੈਸ਼ ਲਿਫਾਫੇ ਵਿਚ ਪਾ ਮੀਟਿੰਗ ਹਾਲ ਵਿਚ ਪਈ ਅਲਮਾਰੀ ਵਿਚ ਰੱਖ ਦਿੱਤਾ ਸੀ।
ਪਰਚੀ ਕਾਊਂਟਰ 'ਤੇ ਡਿਊਟੀ ਦੇ ਰਹੇ ਮੁਲਜ਼ਮ ਵਿਸ਼ਾਲ ਨੂੰ ਪਤਾ ਸੀ ਕਿ ਕੈਸ਼ੀਅਰ ਘਰ ਜਾ ਚੁੱਕਾ ਹੈ, ਉਸਨੇ ਲਿਫਾਫੇ 'ਚੋਂ ਵੱਡੇ ਨੋਟ ਵੱਖ ਕੱਢੇ ਅਤੇ ਬਾਕੀ ਪੈਸਾ ਵੱਖ ਰੱਖ ਦਿੱਤਾ।
ਫਿਰ ਤਕਰੀਬਨ 9:30 ਵਜੇ ਮੀਟਿੰਗ ਹਾਲ ਵਿਚ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਕੱਪੜਾ ਪਾਉਣ ਤੋਂ ਬਾਅਦ ਉਸਨੇ ਅਲਮਾਰੀ ਦਾ ਦਾ ਤਾਲਾ ਤੋੜਿਆ ਅਤੇ 2-2 ਹਜਾਰ ਦੇ ਨੋਟਾਂ ਵਾਲਾ ਲਿਫਾਫਾ ਗਾਇਬ ਕਰ ਲਿਆ।
ਦੱਸਣਯੋਗ ਹੈ ਕਿ ਲਿਫਾਫੇ ਵਿਚ ਵੱਡੇ ਨੋਟਾਂ ਦੀ ਕਰੀਬ ੬ ਲੱਖ ਰੁਪਏ ਦੀ ਨਕਦੀ ਸੀ ਅਤੇ ਬਾਕੀ ਛੋਟੇ ਨੋਟਾਂ ਦੀ ਕੈਸ਼ ਨੂੰ ਉਹ ਆਪਣੇ ਨਾਲ ਨਹੀਂ ਲੈ ਕੇ ਗਿਆ। ਕਿਉਂਕਿ ਪੂਰਾ ਕੈਸ਼ ਵਿਸ਼ਾਲ ਨੇ ਹੀ ਜਮਾਂ ਕੀਤਾ ਸੀ, ਉਸ ਦੀ ਫੋਟੋ ਵੀ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਸੀ।
ਏ. ਡੀ. ਸੀ. ਪੀ..  ਲਖਬੀਰ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਵਿਸ਼ਾਲ ਨੂੰ ਹਿਰਾਸਤ ਵਿਚ ਲਿਆ ਜਿੱਥੇ ਪੁਛਗਿਛ ਦੌਰਾਨ ਉਸਨੇ ਸਭ ਸਚ ਦੱਸ ਦਿਤਾ।
ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।
—PTC News ]]></content:encoded><enclosure url='https://media.ptcnews.tv/wp-content/uploads/2017/10/du1.jpg' length='160068' type='image/jpeg' /><media:description type='plain'><![CDATA[ ਸ਼੍ਰੀ ਦੁਰਗਿਆਣਾ ਮੰਦਰ 'ਚ ਹੋਈ ਚੋਰੀ ਦੀ ਜਾਂਚ ਦੌਰਾਨ ਖੁੱਲੇ ਕਈ ਭੇਤ ]]></media:description></item><item><guid isPermaLink='true'><![CDATA[ https://www.ptcnews.tv/%e0%a8%a6%e0%a9%87%e0%a8%96%e0%a9%8b-%e0%a8%b5%e0%a9%80%e0%a8%a1%e0%a9%80%e0%a8%93-%e0%a8%95%e0%a8%b0%e0%a8%a4%e0%a8%be%e0%a8%b0%e0%a8%aa%e0%a9%81%e0%a8%b0-%e0%a8%a4%e0%a8%bf%e0%a9%b0%e0%a8%a8 ]]></guid>
<link><![CDATA[ https://www.ptcnews.tv/%e0%a8%a6%e0%a9%87%e0%a8%96%e0%a9%8b-%e0%a8%b5%e0%a9%80%e0%a8%a1%e0%a9%80%e0%a8%93-%e0%a8%95%e0%a8%b0%e0%a8%a4%e0%a8%be%e0%a8%b0%e0%a8%aa%e0%a9%81%e0%a8%b0-%e0%a8%a4%e0%a8%bf%e0%a9%b0%e0%a8%a8 ]]></link><pubDate><![CDATA[Tue, 17 Oct 2017 12:08:20 +0530 ]]></pubDate><description><![CDATA[ ਦੇਖੋ ਵੀਡੀਓ 
https://www.facebook.com/ptcnewscrimebeat/videos/1250267165078352/ ]]></content:encoded><enclosure url='https://media.ptcnews.tv/wp-content/uploads/2017/10/kidnaper1-e1455628883667.jpg' length='35578' type='image/jpeg' /><media:description type='plain'><![CDATA[ ਦੇਖੋ ਵੀਡੀਓ ਕਰਤਾਰਪੁਰ ਤਿੰਨ ਔਰਤਾਂ ਨੇ ਕਿਮੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਵਾਪਰੀ ਦੀ ਦੁਕਾਨ ਵਿੱਚੋ ਲੁੱਟੇ 1 ਲੱਖ ਰੁਪਏ ]]></media:description></item><item><guid isPermaLink='true'><![CDATA[ https://www.ptcnews.tv/crime-in-punjab-ludhiana-jewelry-shop-robbed-at-gunpoint ]]></guid>
<link><![CDATA[ https://www.ptcnews.tv/crime-in-punjab-ludhiana-jewelry-shop-robbed-at-gunpoint ]]></link><pubDate><![CDATA[Sun, 08 Oct 2017 13:52:11 +0530 ]]></pubDate><description><![CDATA[ Crime in Punjab: Ludhiana jewelry shop robbed at gunpoint: ਲੁਧਿਆਣਾ 'ਚ ਗਹਿਣਿਆਂ ਦੀ ਦੁਕਾਨ 'ਚ ਵਾਪਰੀ ਵੱਡੀ ਵਾਰਦਾਤ
ਪੰਜਾਬ ਵਿੱਚ ਦਿਨੋ ਦਿਨ ਅਮਨ ਕਾਨੂੰਨ ਦੀ ਵਿਵਸਥਾ ਗੜਬੜਾਉਂਦੀ ਜਾ ਰਹੀ ਹੈ ਅਤੇ ਅਜਿਹੀ ਇੱਕ ਹੋਰ ਦੁਖਦਾਈ ਘਟਨਾ ਵਿਚ, ਚਾਰ ਮੋਟਰਸਾਈਕਲ ਸਵਾਰਾਂ ਨੇ ਬੰਦੂਕ ਦੀ ਨੋਕ 'ਤੇ ਇਸਲਾਮ ਗੰਜ ਵਿਚ ਇਕ ਗਹਿਣਿਆਂ ਦੀ ਦੁਕਾਨ ਤੋਂ 150 ਗ੍ਰਾਮ ਸੋਨੇ ਦੇ ਗਹਿਣੇ ਅਤੇ 50,000 ਰੁਪਏ ਚੋਰੀ ਕੀਤੇ ਹਨ। ਚੋਰਾਂ ਨੇ ਦੁਕਾਨ ਦੇ ਮਾਲਿਕ 'ਤੇ ਗੋਲੀ ਚਲਾਈ ਅਤੇ ਦੌੜ ਗਏ।
ਦੁਕਾਨ ਦੇ ਮਾਲਕ ਮੋਹਿੰਦਰ ਪਾਲ ਵਰਮਾ ਨੇ  ਪੁਲਿਸ ਨੂੰ ਦੱਸਿਆ ਕਿ ਲਗਭਗ ਦੁਪਹਿਰ 1 ਵਜੇ ਦੋ ਨੌਜਵਾਨ, ਜਿਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ, ਦੁਕਾਨ ਵਿਚ ਦਾਖਲ ਹੋ ਗਏ ਅਤੇ ਬੰਦੂਕ ਦੀ ਨੋਕ 'ਤੇ ਉਨ੍ਹਾਂ ਨੇ ਸ਼ੋਅਕੇਸ ਦੇ ਗਲਾਸ ਨੂੰ ਤੋੜ ਦਿੱਤਾ ਅਤੇ ਇਸ ਤੋਂ 150 ਗ੍ਰਾਮ ਸੋਨੇ ਦੇ ਗਹਿਣੇ ਲਏ। ਇਸ ਦੌਰਾਨ, ਉਹਨਾਂ ਦੇ ਦੋ ਹੋਰ ਸਾਥੀ ਆਏ।
ਇਸ ਤੋਂ ਬਾਅਦ ਦੋਸ਼ੀ ਨੇ ਦੁਕਾਨ ਤੋਂ 50,000 ਰੁਪਏ ਲਏ ਅਤੇ ਜਦੋਂ ਵਰਮਾ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਹਨਾਂ 'ਤੇ ਗੋਲੀਬਾਰੀ ਕੀਤੀ, ਜੋ ਕਿ ਉਹਨਾਂ ਦੀ ਲੱਤ ਵਿੱਚ ਜਾ ਵੱਜੀ ਅਤੇ ਉਹ ਜਖਮੀ ਹੋ ਗਏ। ਇਸ ਤੋਂ ਬਾਅਦ ਵਰਮਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ।
ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
—PTC News ]]></content:encoded><enclosure url='https://media.ptcnews.tv/wp-content/uploads/2017/10/l1-3.jpg' length='81427' type='image/jpeg' /><media:description type='plain'><![CDATA[ ਲੁਧਿਆਣਾ 'ਚ ਗਹਿਣਿਆਂ ਦੀ ਦੁਕਾਨ 'ਚ ਹੋਈ ਬੰਦੂਕ ਦੀ ਨੋਕ 'ਤੇ ਚੋਰੀ ]]></media:description></item><item><guid isPermaLink='true'><![CDATA[ https://www.ptcnews.tv/nri-lady-looted-at-golden-temple-amritsar-police-takes-no-action ]]></guid>
<link><![CDATA[ https://www.ptcnews.tv/nri-lady-looted-at-golden-temple-amritsar-police-takes-no-action ]]></link><pubDate><![CDATA[Mon, 02 Oct 2017 20:48:56 +0530 ]]></pubDate><description><![CDATA[ NRI lady looted at golden temple Amritsar:
ਐਨਆਰਆਈ ਭਾਈਚਾਰੇ ਲਈ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਆਪਣੇ ਵਤਨ ਆ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਾ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨਾ, ਪਰ ਆਸਟ੍ਰੇਲੀਆ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਐਨ.ਆਰ.ਆਈ ਔਰਤ ਗੁਰਜੀਤ ਕੌਰ ਨੂੰ ਇਥੇ ਆਉਣ ਤੋਂ ਬਾਅਦ ਇੱਕ ਘਟਨਾ ਦਾ ਸ਼ਿਕਾਰ ਹੋਣਾ ਪਿਆ ਜਿਸ ਨਾਲ ਉਹ ਕਾਫੀ ਨਿਰਾਸ਼ ਹੋ ਗਈ ਹੈ। ਦਰਅਸਲ,  ਇਸ ਮਹਿਲਾ ਦਾ ਡਾਲਰਾਂ ਅਤੇ ਸੋਨੇ ਦੇ ਗਹਿਣਿਆਂ ਵਾਲਾ ਬੈਗ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ। ਦੱਸਣਯੋਗ ਹੈ ਕਿ ਮਹਿਲਾ ਦੇ ਬੈਗ ਚੋਰੀ ਹੋਣ ਵਖਤ ਉਹ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਬਣੀ ਹੈਰੀਟੇਜ ਸਟਰੀਟ ਵਿੱਚ ਸੈਲਫੀ ਲੈ ਰਹੀ ਸੀ।
ਪੀੜਤ ਐਨ.ਆਰ.ਆਈ ਔਰਤ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਬਣੀ ਸਾਰਾਗੜੀ ਸਰਾਂ ਦੇ ਬਾਹਰ ਸੈਲਫੀ ਲੈ ਰਹੀ ਸੀ ਜਿਸ ਵਕਤ ਕੋਈ ਚੋਰ ਉਸਦਾ ਸਾਰਾ ਸਮਾਨ ਲੈ ਕੇ ਭੱਜ ਗਿਆ। ਔਰਤ ਅਨੁਸਾਰ ਉਸਦੇ ਬੈਗ ਵਿੱਚ ੫੦੦੦ ਅਸਟਰੇਲੀਅਨ ਡਾਲਰ,੧੦੦੦੦ ਭਾਰਤੀ ਕਰੰਸੀ,ਸੋਨੇ ਦੇ ਜੇਵਰ ਜਿਸ ਦੀ ਕੀਮਤ ਕਰੀਬ ੨੦੦੦ ਅਸਟਰੇਲੀਅਨ ਡਾਲਰ ਹੈ। ਇਸ ਤੋਂ ਇਲਾਵਾ ਉਸਦਾ ਹੋਰ ਜ਼ਰੂਰੀ ਸਾਮਾਨ ਵੀ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਰਾਸਤੀ ਮਾਰਗ ਤੇ ਲੱਗੇ ਹਾਈ ਟੇਕ ਕੈਮਰੇ ਵੀ ਬੰਦ ਸਨ ।ਮਿਲੀ ਜਾਣਕਾਰੀ ਮੁਤਾਬਿਕ ਇਹ ਮਹਿਲਾ ਕੱਲ ਹੀ ਆਸਟ੍ਰੇਲੀਆ ਤੋਂ ਭਾਰਤ ਪੁੱਜੀ ਸੀ ਅਤੇ ਇਸਨੇ ਚੰਡੀਗੜ ਜਾਣਾ ਸੀ।  ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਸਮੇਂ ਮਹਿਲਾ ਨਾਲ ਇਹ ਹਾਦਸਾ ਵਾਪਰ ਗਿਆ।ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਔਰਤ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਕੋਤਵਾਲੀ ਪੁਲਿਸ ਸਟੇਸ਼ਨ ਪਹੁੰਚੀ ਤਾਂ ਇਸ ਨੂੰ ਤਿੰਨ ਘੰਟੇ ਥਾਣੇ ਵਿੱਚ ਖੱਜਲ ਹੋਣਾ ਪਿਆ ਪਰ ਫਿਰ ਵੀ ਇਸਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।
—PTC News ]]></content:encoded><enclosure url='https://media.ptcnews.tv/wp-content/uploads/2017/10/nr4.png' length='738585' type='image/png' /><media:description type='plain'><![CDATA[ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਐਨ.ਆਰ.ਆਈ ਮਹਿਲਾ ਦੇ 5000 ਡਾਲਰ ਚੋਰੀ ]]></media:description></item><item><guid isPermaLink='true'><![CDATA[ https://www.ptcnews.tv/%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a8%aa%e0%a9%81%e0%a8%b2%e0%a9%80%e0%a8%b8-%e0%a8%a8%e0%a9%87-%e0%a8%98%e0%a8%b0-%e0%a8%9a-%e0%a8%a8%e0%a8%b9%e0%a8%be%e0%a8%89 ]]></guid>
<link><![CDATA[ https://www.ptcnews.tv/%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a8%aa%e0%a9%81%e0%a8%b2%e0%a9%80%e0%a8%b8-%e0%a8%a8%e0%a9%87-%e0%a8%98%e0%a8%b0-%e0%a8%9a-%e0%a8%a8%e0%a8%b9%e0%a8%be%e0%a8%89 ]]></link><pubDate><![CDATA[Mon, 02 Oct 2017 17:13:03 +0530 ]]></pubDate><description><![CDATA[ ਸੰਗਰੂਰ :ਪੁਲੀਸ ਨੇ ਘਰ ’ਚ ਨਹਾਉਂਦਿਆਂ ਇੱਕ ਕਾਰੋਬਾਰੀ ਨੂੰ ਨੰਗੇ ਪਿੰਡੇ ਚੁੱਕਿਆ,ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ
ਦੇਖੋ ਕਿ ਹੈ ਮਾਮਲਾ
https://www.facebook.com/ptcnewssangrur/videos/1306507289477983/
ਦੇਖੋ ਕਿ ਹੈ ਮਾਮਲਾ
ਸੀਆਈਏ ਸਟਾਫ਼ ਸੰਗਰੂਰ ਪੁਲੀਸ ਏਕ ਵਾਰ ਫੇਰ ਆਪਣੇ ਕਾਰਨਾਮੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਸੀਆਈਏ ਸਟਾਫ਼ ਵਲੋਂ ਜਬਰਦਸਤੀ ਇੱਕ ਕਾਰੋਬਾਰੀ ਨੂੰ ਘਰ ’ਚ ਨਹਾਉਂਦਿਆਂ ਨੰਗੇ ਪਿੰਡੇ ਚੱਕ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਇਹ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲੀਸ ਵਲੋਂ ਕਾਰੋਬਾਰੀ ਨੂੰ ਕੱਪੜੇ ਤੱਕ ਨਹੀਂ ਪਾਉਣ ਦਿੱਤੇ ਨਿੱਕਰ ਵਿੱਚ ਨੰ ਗੇ ਪਿੰਡੇ ਹੀ ਚੱਕ ਲੈ ਗਈ।ਕਾਰੋਬਾਰੀ ਦੀ ਪਤਨੀ ਨਿੰਮੀ ਸ਼ਰਮਾ ਨੇ ਦੱਸਿਆ ਕਿ ਸਵੇਰੇ ਕਰੀਬ ਸਵਾ ਅੱਠ ਵਜੇ ਪੁਲੀਸ ਕਰਮਚਾਰੀ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ ਜਿਨ੍ਹਾਂ ’ਚੋਂ ਇੱਕ ਏਐਸਆਈ ਵਰਦੀਧਾਰੀ ਸੀ ਜਦਕਿ ਬਾਕੀ ਸਿਵਲ ਕੱਪੜਿਆਂ ਵਿੱਚ ਸਨ। ਪੁਲੀਸ ਨੇ ਉਸ ਦੇ ਪਤੀ ਬਾਰੇ ਪੁੱਛਿਆ ਤਾਂ ਉਸ ਨੇ ਦੱਸ ਦਿੱਤਾ ਕਿ ਉਹ ਬਾਥਰੂਮ ਵਿੱਚ ਨਹਾ ਰਿਹਾ ਹੈ।ਤੇ ਬਾਥਰੂਮ ਵਿੱਚ ਜਾ ਕੇ ਪੁਲੀਸ ਉਸ ਦੇ ਪਤੀ ਨੂੰ ਨਹਾਉਂਦੇ ਨੂੰ ਹੀ ਲਿਜਾਣ ਲੱਗੀ ਤਾਂ ਉਸ ਦੀ 13 ਸਾਲਾ ਬੇਟੀ ਨੇ ਗ੍ਰਿਫ਼ਤਾਰੀ ਵਾਰੰਟ ਵਿਖਾਉਣ ਲਈ ਆਖਿਆ ਪਰੰਤੂ ਪੁਲੀਸ ਨੇ ਕੋਈ ਗੱਲ ਨਹੀਂ ਸੁਣੀ। ਉਸ ਦੀ ਬੇਟੀ ਨੇ ਪੁਲੀਸ ਨੂੰ ਆਖ਼ ਦਿੱਤਾ ਕਿ ਤੁਹਾਡੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਹੈ । ਇਹ ਸੁਣ ਕੇ ਪੁਲੀਸ ਜਬਰਦਸਤੀ ਸੀਸੀਟੀਵੀ ਕੈਮਰੇ ਦੀ ਡੀਵੀਆਰ ਦੇ ਭੁਲੇਖੇ ਉਨ੍ਹਾਂ ਦਾ ਸੈੱਟ ਟਾਪ ਬਾਕਸ ਚੁੱਕ ਕੇ ਲੈ ਗਈ ਪੀ ਟੀ ਨਿਊਜ ਨਾਲ ਨਿੰਮੀ ਸ਼ਰਮਾ ਨੇਗੱਲ ਕਰਦੇ ਕਿਹਾ ਕਿ ਉਸ ਦਾ ਪਤੀ ਬੇਕਸੂਰ ਹੈ
ਉਧਰ ਪੁਲੀਸ ਪਹਿਲਾਂ ਕਾਰੋਬਾਰੀ ਨੂੰ ਘਰੋਂ ਫੜ ਕੇ ਲਿਜਾਣ ਤੋਂ ਇਨਕਾਰ ਕਰਦੀ ਰਹੀ ਪਰੰਤੂ ਜਦੋਂ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਣ ਬਾਰੇ ਪਤਾ ਲੱਗਿਆ ਤਾਂ ਪੁਲੀਸ ਆਪਣੇ ਪਹਿਲੇ ਬਿਆਨਾਂ ਤੋਂ ਪਲਟ ਗਈ। ਬਾਅਦ ਵਿਚ ਪੁਲੀਸ ਨੇ ਉਸ ਦੇ ਪਤੀ ਤੋਂ ਫੋਨ ਕਰਵਾਇਆ ਕਿ ਡੀਵੀਆਰ ਦਿੱਤੀ ਜਾਵੇ ਪਰੰਤੂ ਉਨ੍ਹਾਂ ਸਪੱਸ਼ਟ ਇਨਕਾਰ ਕਰ ਦਿੱਤਾ। ]]></content:encoded><enclosure url='https://media.ptcnews.tv/wp-content/uploads/2017/10/22200748_1306507989477913_2550999875613360128_n.jpg' length='60377' type='image/jpeg' /><media:description type='plain'><![CDATA[ ਸੰਗਰੂਰ :ਪੁਲੀਸ ਨੇ ਘਰ ’ਚ ਨਹਾਉਂਦਿਆਂ  ਇੱਕ ਕਾਰੋਬਾਰੀ ਨੂੰ ਨੰਗੇ ਪਿੰਡੇ ਚੁੱਕਿਆ,ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ]]></media:description></item></channel></rss>