<![CDATA[ ਰਾਜਨੀਤੀ]]>https://www.ptcnews.tv/politics-punjabi-newsen-usThu, 28 Mar 2024 20:19:53 +0530<![CDATA[ਦੇਸ਼ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ 'ਚ ਸ਼ਾਮਿਲ ]]>https://www.ptcnews.tv/news-in-punjabi/country-richest-woman-savitri-jindal-bids-farewell-to-congress-and-joins-bjp-4429013

Savitri Jindal joins BJP: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਭਾਰਤ ਦੀ ਸਭ ਤੋਂ ਅਮੀਰ ਔਰਤ ਅਤੇ ਹਰਿਆਣਾ ਦੀ ਸਾਬਕਾ ਮੰਤਰੀ ਸਾਵਿਤਰੀ ਜਿੰਦਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਈ ਹੈ। ਹਿਸਾਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸਾਵਿਤਰੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹੋਰ ਭਾਜਪਾ ਨੇਤਾਵਾਂ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਈ। ਦੱਸ ਦੇਈਏ ਕਿ ਸਾਵਿਤਰੀ ਨੇ ਬੁੱਧਵਾਰ ਦੇਰ ਰਾਤ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਪੋਸਟ ਕਰਦੇ ਹੋਏ ਕਿਹਾ, 'ਮੈਂ 10 ਸਾਲ ਵਿਧਾਇਕ ਦੇ ਤੌਰ 'ਤੇ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਕ ਮੰਤਰੀ ਦੇ ਤੌਰ 'ਤੇ ਹਰਿਆਣਾ ਰਾਜ ਦੀ ਨਿਰਸਵਾਰਥ ਸੇਵਾ ਕੀਤੀ ਹੈ। ਹਿਸਾਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦੀ ਸਲਾਹ 'ਤੇ ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ।' ਹਾਲ ਹੀ ਵਿੱਚ ਉਨ੍ਹਾਂ ਦਾ ਪੁੱਤਰ ਨਵੀਨ ਜਿੰਦਲ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਅਜਿਹੇ 'ਚ ਸਾਵਿਤਰੀ ਦਾ ਅਚਾਨਕ ਭਾਜਪਾ 'ਚ ਸ਼ਾਮਲ ਹੋਣਾ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਫੋਰਬਸ ਦੀ ਸੂਚੀ ਦੇ ਅਨੁਸਾਰ, ਉਦਯੋਗਪਤੀ ਅਤੇ ਸਾਬਕਾ ਮੰਤਰੀ ਓਪੀ ਜਿੰਦਲ ਦੀ ਵਿਧਵਾ ਸਾਵਿਤਰੀ ਦੀ ਕੁੱਲ ਜਾਇਦਾਦ 29.1 ਬਿਲੀਅਨ ਡਾਲਰ ਹੈ।

- PTC News

]]>
Jasmeet SinghThu, 28 Mar 2024 20:19:53 +053043430684343068
<![CDATA[ਸ਼ਿਵਸੈਨਾ 'ਚ ਸ਼ਾਮਲ ਹੋਏ Hero No. 1 ਗੋਵਿੰਦਾ, ਇਸ ਲੋਕ ਸਭਾ ਸੀਟ ਤੋਂ ਲੜ ਸਕਦੇ ਹਨ ਚੋਣ ]]>https://www.ptcnews.tv/news-in-punjabi/govinda-joins-shiv-sena-may-contest-elections-from-mumbai-north-west-lok-sabha-seat-4428140

Govinda Joins Shiv Sena: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਦਲ ਬਦਲੀਆਂ ਦਾ ਦੌਰ ਚੱਲ ਰਿਹਾ ਹੈ। ਉੱਥੇ ਹੀ ਮਨੋਰੰਜਨ ਜਗਤ ਦੇ ਕਈ ਕਲਾਕਾਰ ਸਿਆਸੀ ਪਾਰਟੀਆਂ ਦਾ ਪੱਲਾ ਫੜ ਰਹੇ ਹਨ। ਇਸੇ ਦੇ ਚੱਲਦੇ ਬਾਲੀਵੁੱਡ ਅਦਾਕਾਰ ਗੋਵਿੰਦਾ ਇੱਕ ਵਾਰ ਫਿਰ ਤੋਂ ਰਾਜਨੀਤੀ ’ਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਗੋਵਿੰਦਾ ਨੇ ਸ਼ਿਵਸੈਨਾ (ਸ਼ਿੰਦੇ) ’ਚ ਸ਼ਾਮਲ ਹੋ ਗਏ ਹਨ।  

ਇਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸ਼ਿੰਦੇ ਦੀ ਪਾਰਟੀ ਉਨ੍ਹਾਂ ਨੂੰ ਮੁੰਬਈ ਉੱਤਰ ਪੱਛਮੀ ਲੋਕ ਸਭਾ ਸੀਟ ਤੋਂ ਟਿਕਟ ਦੇ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਸ਼ਿਵ ਸੈਨਾ (ਯੂਬੀਟੀ) ਦੇ ਉਮੀਦਵਾਰ ਅਮੋਲ ਕੀਰਤੀਕਰ ਖਿਲਾਫ ਚੋਣ ਲੜਨਗੇ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗੋਵਿੰਦਾ ਨੇ ਸ਼ਿੰਦੇ ਕੈਂਪ ਦੇ ਨੇਤਾ ਅਤੇ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਾ ਹੇਗੜੇ ਨਾਲ ਮੁਲਾਕਾਤ ਕੀਤੀ ਸੀ, ਜਿਸ ਦੀ ਫੋਟੋ ਵੀ ਸਾਹਮਣੇ ਆਈ ਸੀ। ਗੋਵਿੰਦਾ ਇਸ ਤੋਂ ਪਹਿਲਾਂ 2004 'ਚ ਕਾਂਗਰਸ ਦੀ ਟਿਕਟ 'ਤੇ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਚੋਣ ਜਿੱਤੇ ਸਨ। ਫਿਰ ਉਨ੍ਹਾਂ ਨੇ ਭਾਜਪਾ ਦੇ ਰਾਮ ਨਾਇਕ ਨੂੰ 48,271 ਵੋਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ: ਬਿੱਲ ਨੂੰ ਲੈ ਕੇ ਹੋਇਆ ਵਿਵਾਦ ਤਾਂ ਹੋਟਲ ਮਾਲਕ ਨੇ ਗਾਹਕਾਂ ਪਿੱਛੇ ਲਾਇਆ ਪਾਲਤੂ ਕੁਤਾ

]]>
AartiThu, 28 Mar 2024 17:27:17 +053043421804342180
<![CDATA[ਕਾਂਗਰਸ ਤੋਂ AAP ਤੋਂ BJP ’ਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਦਾ ਇੰਝ ਰਿਹਾ ਸਿਆਸੀ ਸਫ਼ਰ ]]>https://www.ptcnews.tv/news-in-punjabi/political-journey-of-sushil-kumar-rinku-who-joined-bjp-from-congress-to-aap-4423207
Sushil Kumar Rinku: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਦੋਹੜਾ ਵੱਡਾ ਝਟਕਾ ਲੱਗਿਆ। ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਬੀਜੇਪੀ ’ਚ ਸ਼ਾਮਲ ਹੋ ਗਏ ਹਨ। 

ਇੰਝ ਸ਼ੁਰੂ ਹੋਇਆ ਸੀ ਸਿਆਸੀ ਕਰੀਅਰ 

ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਰਕਾਰੀ ਸਪੋਰਟਸ ਕਾਲਜ ਵਿੱਚ ਰੱਖੀ ਗਈ। ਹਰ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਆਪਣੇ ਉਮੀਦਵਾਰ ਦੀ ਜਿੱਤ ਦਾ ਪੂਰਾ ਭਰੋਸਾ ਸੀ। ਖਾਸ ਗੱਲ ਇਹ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਸਾਬਕਾ ਵਿਧਾਇਕ ਹਨ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਸੀ।

ਲੋਕ ਸਭਾ ਜ਼ਿਮਨੀ ਚੋਣ ਤੋਂ ਆਪ ’ਚ ਹੋਏ ਸੀ ਸ਼ਾਮਲ 

ਹਾਲਾਂਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸੀ। ਦੱਸ ਦਈਏ ਕਿ ਰਿੰਕੂ 1990 ਵਿੱਚ ਐਨਐਸਯੂਆਈ ਦੇ ਸਰਗਰਮ ਮੈਂਬਰ ਰਹੇ ਹਨ। 1992 ਵਿੱਚ ਅਕਾਲੀ ਦਲ ਦੀਆਂ ਉਪ ਚੋਣਾਂ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਨੇ ਨੌਜਵਾਨਾਂ ਨੂੰ ਚੋਣਾਂ ਲਈ ਤਿਆਰ ਕੀਤਾ ਅਤੇ ਬੂਥ ਲੈਵਲ ਵਰਕਰ ਵਜੋਂ ਕੰਮ ਕੀਤਾ।

ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਕਾਫ਼ੀ ਸਰਗਰਮ

48 ਸਾਲਾ ਰਿੰਕੂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਕਾਫ਼ੀ ਸਰਗਰਮ ਰਹੇ, ਸਟੂਡੈਂਟ ਪਾਲਿਟਿਕਸ ਦੌਰਾਨ ਉਹ ਐੱਨਐੱਸਯੂਆਈ ਦੇ ਸਰਗਰਮ ਮੈਂਬਰ ਰਹੇ ਸਨ। 2006 ਵਿੱਚ ਉਹ ਜਲੰਧਰ ਨਗਰ ਨਿਗਮ ਦੇ ਕੌਂਸਲਰ ਚੁਣੇ ਗਏ ਸਨ। ਸੁਸ਼ੀਲ ਰਿੰਕੂ ਦੇ ਪਿਤਾ ਲੰਬੇ ਸਮੇਂ ਤੱਕ ਕਾਂਗਰਸ ਦੇ ਕੌਂਸਲਰ ਰਹੇ ।

ਇਹ ਵੀ ਪੜ੍ਹੋ: AAP ਨੂੰ ਦੋਹਰਾ ਝਟਕਾ; ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ BJP ’ਚ ਹੋਣਗੇ ਸ਼ਾਮਲ

ਪਤਨੀ ਵੀ ਰਹਿ ਚੁੱਕੀ ਹੈ ਕੌਂਸਲਰ 

ਸੁਸ਼ੀਲ ਰਿੰਕੂ ਵੀ ਦੋ ਵਾਰ ਕੌਂਸਲਰ ਰਹੇ ਤੇ ਇੱਕ ਵਾਰ ਉਨ੍ਹਾਂ ਦੀ ਪਤਨੀ ਵੀ ਕੌਂਸਲਰ ਰਹੀ। ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਤੋਂ ਸੁਸ਼ੀਲ ਰਿੰਕੂ ਨੇ ਪਹਿਲੀ ਵਾਰ ਚੋਣ ਲੜੀ ਸੀ। 

ਵੱਡੀ ਜਿੱਤ ਕੀਤੀ ਸੀ ਹਾਸਿਲ 

ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਵੱਡੀ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਜ਼ਿਮਨੀ ਚੋਣ 57 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ। ਚੋਣਾਂ ਤੋਂ ਪਹਿਲਾਂ ਸੁਸ਼ੀਲ ਰਿੰਕੂ ਨੇ ਹਰ ਵਰਗ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਇਹ ਵੀ ਪੜ੍ਹੋ: ਜਲੰਧਰ ’ਚ AAP ਨੂੰ ਵੱਡਾ ਝਟਕਾ; ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਦਿੱਤਾ ਅਸਤੀਫਾ

]]>
AartiWed, 27 Mar 2024 16:20:37 +053043373284337328
<![CDATA[ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਹੈ? ਕੱਲ੍ਹ ਕੇਜਰੀਵਾਲ ਅਦਾਲਤ ਸਾਹਮਣੇ ਕਰਨਗੇ ਖੁਲਾਸਾ; ਪਤਨੀ ਸੁਨੀਤਾ ਨੇ ਦਿੱਤੀ ਜਾਣਕਾਰੀ ]]>https://www.ptcnews.tv/news-in-punjabi/delhi-chief-minister-arvind-kejriwal-wife-sunita-kejriwal-press-statement-4422585

Sunita Kejriwal Press Conference:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਰਾਬ ਘੁਟਾਲੇ 'ਤੇ ਕਿਹਾ ਕਿ ਅਰਵਿੰਦ ਕੇਜਰੀਵਾਲ 28 ਮਾਰਚ ਨੂੰ ਅਦਾਲਤ 'ਚ ਇਸ ਦਾ ਖੁਲਾਸਾ ਕਰਨਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੱਲ ਸ਼ਾਮ ਮੈਂ ਅਰਵਿੰਦ ਜੀ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ। ਦੋ ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੂੰ ਸੰਦੇਸ਼ ਭੇਜਿਆ ਸੀ ਕਿ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਕੇਂਦਰ ਸਰਕਾਰ ਨੇ ਇਸ ਮਾਮਲੇ 'ਤੇ ਮੁੱਖ ਮੰਤਰੀ 'ਤੇ ਕੇਸ ਦਰਜ ਕੀਤਾ ਹੈ, ਕੀ ਉਹ ਦਿੱਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ?

ਉਨ੍ਹਾਂ ਦੱਸਿਆ ਕਿ ਸ਼ਰਾਬ ਘੁਟਾਲੇ ਨਾਮਕ ਇਸ ਸ਼ੋਅ ਵਿੱਚ ਦੋ ਸਾਲਾਂ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਪਰ ਇੱਕ ਪੈਸਾ ਵੀ ਨਹੀਂ ਮਿਲਿਆ। ਉਨ੍ਹਾਂ ਨੇ ਸਿਸੋਦੀਆ ਦੇ ਘਰ, ਸੰਜੇ ਦੇ ਘਰ ਛਾਪਾ ਮਾਰਿਆ, ਸਾਡੇ ਟਿਕਾਣੇ 'ਤੇ ਛਾਪਾ ਮਾਰਿਆ ਪਰ ਉਨ੍ਹਾਂ ਕੋਲ ਇੱਕ ਪੈਸਾ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਸਰੀਰ ਜੇਲ੍ਹ ਵਿੱਚ ਹੈ ਪਰ ਮੇਰੀ ਆਤਮਾ ਤੁਹਾਡੇ ਲੋਕਾਂ ਵਿੱਚ ਹੈ। ਤੁਸੀਂ ਲੋਕ ਆਪਣੀਆਂ ਅੱਖਾਂ ਬੰਦ ਕਰੋ ਅਤੇ ਮਹਿਸੂਸ ਕਰੋ। 

ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਨੇ ਦੱਸਿਆ ਕਿ ਇਸ ਸ਼ਰਾਬ ਘੁਟਾਲੇ ਦੀ ਜਾਂਚ ਵਿੱਚ ਈਡੀ ਨੇ ਪਿਛਲੇ ਦੋ ਸਾਲਾਂ ਵਿੱਚ 250 ਤੋਂ ਵੱਧ ਛਾਪੇ ਮਾਰੇ ਹਨ। ਹੁਣ ਤੱਕ ਕਿਸੇ ਵੀ ਛਾਪੇਮਾਰੀ ਵਿੱਚ ਕੋਈ ਪੈਸਾ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ 28 ਮਾਰਚ ਨੂੰ ਅਦਾਲਤ ਵਿੱਚ ਇਸ ਦਾ ਖੁਲਾਸਾ ਕਰਨਗੇ। ਉਹ ਇਸ ਦਾ ਸਬੂਤ ਵੀ ਦੇਣਗੇ।

ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਉਨ੍ਹਾਂ ਨੂੰ ਮਿਲਣ ਲਈ ਮੰਗਲਵਾਰ ਨੂੰ ਈਡੀ ਦਫ਼ਤਰ ਪਹੁੰਚੀ ਸੀ। ਇਸ ਤੋਂ ਪਹਿਲਾਂ ਉਹ ਐਤਵਾਰ ਨੂੰ ਵੀ ਮਿਲੇ ਸਨ। ਜਦੋਂ ਤੋਂ ਕੇਜਰੀਵਾਲ ਈਡੀ ਦੀ ਹਿਰਾਸਤ ਵਿੱਚ ਹਨ, ਉਹ ਹਰ ਰੋਜ਼ ਸ਼ਾਮ ਨੂੰ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਬੀਤੀ ਸ਼ਾਮ ਸੁਨੀਤਾ ਕੇਜਰੀਵਾਲ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ: ED ਨੇ ਵਾਸ਼ਿੰਗ ਮਸ਼ੀਨ 'ਚੋਂ ਬਰਾਮਦ ਕੀਤੇ ਕਰੋੜਾਂ ਰੁਪਏ, ਇਨ੍ਹਾਂ ਕੰਪਨੀਆਂ ਦੇ 47 ਬੈਂਕ ਖਾਤਿਆਂ 'ਚੋਂ ਲੈਣ-ਦੇਣ 'ਤੇ ਰੋਕ

]]>
AartiWed, 27 Mar 2024 13:36:26 +053043367174336717
<![CDATA[ਕਿਹੜੇ ਪੰਥਕ ਮੁੱਦਿਆਂ 'ਤੇ ਅਕਾਲੀ ਦਲ ਨੇ ਲਿਆ ਸਟੈਂਡ, ਜਿਨ੍ਹਾਂ ਕਾਰਨ ਨਹੀਂ ਹੋ ਸਕਿਆ ਗਠਜੋੜ, ਜਾਣੋ ]]>https://www.ptcnews.tv/news-in-punjabi/shiromani-akali-dal-stand-on-these-panthak-issues-ahead-lok-sabha-election-2024-4417900

SAD 5 Panthak Issue: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਦੇ ਇਕੱਲਿਆਂ ਚੋਣ ਲੜਨ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਇਸਤੋਂ ਪਹਿਲਾਂ ਕਿਆਰਾਈਆਂ ਸਨ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (BJP) ਇਹ ਚੋਣਾਂ ਮਿਲ ਕੇ ਲੜਨਗੀਆਂ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਵੋਟਾਂ ਦੀ ਰਾਜਨੀਤੀ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਿਧਾਤਾਂ, ਸੂਬੇ ਦੇ ਹਿੱਤਾਂ ਤੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਿਆ ਹੈ ਅਤੇ ਅਕਾਲੀ ਦਲ (Sikh News) ਸ਼ੁਰੂ ਤੋਂ ਲੜ ਕਿਸਾਨਾਂ ਦੀ ਲੜਾਈ ਲੜਦਾ ਆ ਰਿਹਾ ਹੈ।

ਗਠਜੋੜ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਸੀ, ਜਿਸ ਵਿੱਚ ਵੀ ਗਠਜੋੜ ਤੋਂ ਪਹਿਲਾਂ ਇਹ ਮੁੱਦੇ ਰੱਖੇ ਗਏ, ਜਿਸ ਦੌਰਾਨ ਵੀ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਇਨ੍ਹਾਂ ਮੁੱਦਿਆਂ 'ਤੇ ਸਪੱਸ਼ਟ ਸਟੈਂਡ ਰੱਖਿਆ ਗਿਆ ਸੀ। ਇਨ੍ਹਾਂ 'ਚ 5 ਸਭ ਤੋਂ ਅਹਿਮ ਮੁੱਦੇ ਹਨ, ਜਿਨ੍ਹਾਂ ਵਿੱਚ ...

ਬੰਦੀ ਸਿੱਖਾਂ ਦਾ ਮੁੱਦਾ: 2019 'ਚ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਾਲਾਂਕਿ ਅਜੇ ਤੱਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋਈ ਹੈ, ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਕਈ ਵਾਰ ਕੇਂਦਰ ਸਰਕਾਰ ਨੂੰ ਚਿੱਠੀਆਂ ਵੀ ਲਿਖ ਚੁੱਕਿਆ ਹੈ ਤੇ ਮੀਡੀਆ ਜ਼ਰੀਏ ਬਿਆਨ ਵੀ ਜਾਰੀ ਕਰ ਚੁੱਕਿਆ ਹੈ, ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਗਠਜੋੜ ਕਰਨ ਲਈ ਸਭ ਤੋਂ ਪਹਿਲੀ ਸ਼ਰਤ ਬੰਦੀ ਸਿੰਘਾਂ ਦੀ ਰਿਹਾਈ ਦੀ ਰੱਖੀ ਹੈ।

NSA ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ: ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਨੈਸ਼ਨਲ ਸਿਕਿਓਰਿਟੀ ਐਕਟ (NSA) ਲਗਾ ਕੇ ਡਿਬਰੂਗੜ੍ਹ ਦੀ ਜੇਲ੍ਹ 'ਚ ਭੇਜਿਆ ਗਿਆ ਸੀ ਅਤੇ ਹੁਣ ਮੁੜ NSA ਲਗਾਇਆ ਗਿਆ ਹੈ। ਇਸ 'ਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਅਜਿਹੇ ਕਾਲੇ ਕਾਨੂੰਨ ਬੰਦ ਹੋਣਗੇ ਚਾਹੀਦੇ ਹਨ।

ਪੰਥਕ ਮਸਲਿਆਂ ’ਚ ਦਖ਼ਲ-ਅੰਦਾਜ਼ੀ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਪੰਥਕ ਮਸਲਿਆਂ 'ਚ ਦਖ਼ਲ-ਅੰਦਾਜ਼ੀ ਦੇਣਾ ਵੀ ਹੈ। ਜਿਵੇਂ ਕਿ ਬੀਤੇ ਸਾਲਾਂ 'ਚ ਦੇਖਿਆ ਵੀ ਗਿਆ ਹੈ ਕਿ ਕਿਵੇਂ ਹਰਿਆਣਾ ਗੁਰਦੁਆਰਾ ਕਮੇਟੀ ਦੀ ਹੋਂਦ ਹੋਈ। ਉਸ ਤੋਂ ਬਾਅਦ ਵੀ ਕਈ ਅਜਿਹੀਆਂ ਦਖਲ-ਅੰਦਾਜ਼ੀ ਭਰੀਆਂ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ 'ਚ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ 'ਚ ਦਖ਼ਲ ਅੰਦਾਜੀ ਅਤੇ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਢਹਿ ਢੇਰੀ ਕਰਨਾ ਆਦਿ ਅਜਿਹੇ ਪੰਥਕ ਮਸਲੇ ਹਨ, ਜਿਨ੍ਹਾਂ 'ਚ ਭਾਜਪਾ ਦਾ ਸਿੱਧੇ ਤੌਰ 'ਤੇ ਦਖ਼ਲ ਵੀ ਦੇਖਣ ਨੂੰ ਮਿਲਿਆ।

ਕਿਸਾਨੀ ਮੁੱਦਾ: ਇਨ੍ਹਾਂ ਵਿੱਚ ਸਭ ਤੋਂ ਵੱਡਾ ਮਸਲਾ ਇੱਕ ਕਿਸਾਨੀ ਮਸਲਾ ਵੀ ਹੈ, ਜਿਸ ਨੂੰ ਲੈ ਕੇ 2020 'ਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਟੁੱਟੀ ਸੀ। ਇਹ ਮਸਲਾ ਹੁਣ ਦੂਜੀ ਵਾਰ ਹੱਦਾਂ 'ਤੇ ਸਾਹਮਣੇ ਹੈ ਅਤੇ ਇਸ ਵਾਰ ਤਾਂ ਕਿਸਾਨਾਂ ਨੂੰ ਹਰਿਆਣਾ ਦੀ ਹੱਦ 'ਤੇ ਹੀ ਰੋਕ ਦਿੱਤਾ ਗਿਆ ਹੈ। ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਤਸ਼ੱਦਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਭਾਵੇਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪਰ ਮਸਲਾ ਹਾਲੇ ਤੱਕ ਹੱਲ ਨਹੀਂ ਹੋਇਆ ਹੈ, ਜੋ ਹਾਲੇ ਵੀ ਇਹ ਮਸਲਾ ਹੱਲ ਹੁੰਦਾ ਨਹੀਂ ਦਿਖ ਰਿਹਾ। ਨਤੀਜੇ ਵੱਜੋਂ ਅਕਾਲੀ ਦਲ ਨੂੰ ਗਠਜੋੜ ਨਾ ਕਰਨਾ ਹੀ ਸਹੀ ਲੱਗਿਆ।

ਅਟਾਰੀ ਤੇ ਫ਼ਿਰੋਜ਼ਪੁਰ ਸਰਹੱਦ ਰਾਹੀਂ ਵਪਾਰ: ਇੱਕ ਹੋਰ ਮਸਲਾ ਹੈ, ਜੋ ਵਿਚਾਰ-ਅਧੀਨ ਰਿਹਾ ਹੈ ਉਹ ਪੰਜਾਬ ਬਾਰਡਰ ਸਟੇਟ ਦਾ ਹੈ, ਜੋ ਪਾਕਿਸਤਾਨ ਨਾਲ ਲੱਗਦੀ ਹੈ। ਅਕਸਰ ਇਹ ਮੰਗ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਰਾਹੀਂ ਵਪਾਰ ਖੋਲ੍ਹਣ ਦੀ ਮੰਗ ਰੱਖੀ ਹੈ।

]]>
Krishan Kumar SharmaTue, 26 Mar 2024 16:15:16 +053043327004332700
<![CDATA[ਚੀਨ ਦਾ ਮੁੜ ਅਰੁਣਾਚਲ 'ਤੇ ਦਾਅਵਾ, ਖੜਗੇ ਕਹਿੰਦੇ 'ਮੋਦੀ ਦੀ ਇਹ ਚਾਈਨੀਜ਼ ਗਾਰੰਟੀ' ]]>https://www.ptcnews.tv/news-in-punjabi/china-claim-on-arunachal-again-kharge-says-this-is-modi-chinese-guarantee-4418732

India vs China on Arunachal Pradesh: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਰੁਣਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਤੇ ਦਾਅਵਾ ਕਰਨ ਲਈ ਚੀਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਨੇ 2020 ਦੇ ਗਲਵਾਨ ਹਮਲੇ ਲਈ ਵੀ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਦਾ ਨਤੀਜਾ ਅੱਜ ਦੇਸ਼ ਭੁਗਤ ਰਿਹਾ ਹੈ। ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਚੀਨ ਨੂੰ ਖੁਸ਼ ਕਰਨ ਦੀ ਨੀਤੀ 'ਤੇ ਕੰਮ ਕਰ ਰਹੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਖੜਗੇ ਨੇ ਕਿਹਾ, 20 ਭਾਰਤੀ ਜਵਾਨਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਮੋਦੀ ਸਰਕਾਰ ਨੇ ਗਲਵਾਨ 'ਤੇ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ। ਚੀਨ ਦੀ ਲਾਲ ਅੱਖ ਬਾਰੇ ਪੀ.ਐਮ. ਮੋਦੀ ਕੁਝ ਨਹੀਂ ਕਰ ਪਾ ਰਹੇ ਹਨ। ਜਿਸ ਕਾਰਨ ਉਸ ਦਾ ਮਨੋਬਲ ਵਧਿਆ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਅਰੁਣਾਚਲ ਸਰਹੱਦ ਦੇ ਨੇੜੇ ਕੋਈ ਪਿੰਡ ਵਸਾਓ ਜਾਂ ਸਰਹੱਦ ਤੋਂ ਸਾਡੇ ਲੋਕਾਂ ਨੂੰ ਬਚਾਓ। ਇਹ ਸਭ ਮੋਦੀ ਸਰਕਾਰ ਦੀ ‘ਪਲੀਜ਼ ਚਾਈਨਾ ਪਾਲਿਸੀ’ ਕਾਰਨ ਹੋ ਰਿਹਾ ਹੈ। ਇਸ ਕਾਰਨ ਸਾਡੇ ਅਰੁਣਾਚਲ ਪ੍ਰਦੇਸ਼ ਦੀ ਸੁਰੱਖਿਆ ਖ਼ਤਰੇ ਵਿੱਚ ਹੈ।

ਦੱਸ ਦੇਈਏ ਕਿ ਸੋਮਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਲਿਨ ਜਿਆਨ ਨੇ ਕਿਹਾ ਸੀ ਕਿ ਭਾਰਤ ਦੇ ਕਬਜ਼ੇ ਤੋਂ ਪਹਿਲਾਂ ਅਰੁਣਾਚਲ ਹਮੇਸ਼ਾ ਚੀਨ ਦਾ ਹਿੱਸਾ ਸੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਿੰਗਾਪੁਰ ਯੂਨੀਵਰਸਿਟੀ ਵਿੱਚ ਕਿਹਾ ਸੀ ਕਿ ਅਰੁਣਾਚਲ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਮਾਮਲੇ ਵਿੱਚ ਚੀਨ ਦੇ ਸਾਰੇ ਦਾਅਵੇ ਗਲਤ ਹਨ। ਉਨ੍ਹਾਂ ਕਿਹਾ ਸੀ, ਇਹ ਬਹੁਤ ਹਾਸੋਹੀਣੀ ਗੱਲ ਹੈ ਕਿ ਅਰੁਣਾਚਲ ਪ੍ਰਦੇਸ਼ ਚੀਨ ਦਾ ਹਿੱਸਾ ਹੈ ਕਿਉਂਕਿ ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ। ਐਸ ਜੈਸ਼ੰਕਰ ਨੇ ਸਰਹੱਦ 'ਤੇ ਹਮਲਾ ਕਰਨ ਲਈ 'ਡਰੈਗਨ' ਨੂੰ ਡਾਂਟਿਆ ਸੀ।

ਖੜਗੇ ਨੇ ਕਿਹਾ ਕਿ ਚੀਨ ਨੇ ਸਿਰਫ ਇਕ ਮਹੀਨੇ 'ਚ ਚਾਰ ਵਾਰ ਇਹ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਚੀਨ ਅਰੁਣਾਚਲ 'ਚ ਥਾਵਾਂ ਦੇ ਨਾਂ ਬਦਲ ਰਿਹਾ ਹੈ। ਭਾਰਤ ਦੀ ਅਖੰਡਤਾ ਲਈ ਸਾਨੂੰ ਰਾਜਨੀਤੀ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਵਿੱਚ ਮੋਦੀ ਦੀ ਚਾਈਨੀਜ਼ ਗਾਰੰਟੀ ਚੱਲ ਰਹੀ ਹੈ। ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਭਾਰਤ ਦਾ ਆਪਣੇ ਹੀ ਖੇਤਰ 'ਤੇ ਕਬਜ਼ਾ ਖੋਹ ਦਿੱਤਾਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਵੀ ਉਮੀਦ ਹੈ ਕਿ ਮੋਦੀ ਸਰਕਾਰ ਚੀਨ ਨੂੰ ਸਖ਼ਤ ਜਵਾਬ ਦੇਵੇਗੀ।

ਇਹ ਖ਼ਬਰਾਂ ਵੀ ਪੜ੍ਹੋ:

]]>
Jasmeet SinghTue, 26 Mar 2024 16:09:19 +053043328914332891
<![CDATA[ਪੰਜਾਬ 'ਚ ਭਾਜਪਾ ਇਕੱਲਿਆਂ ਹੀ ਲੜੇਗੀ ਲੋਕ ਸਭਾ ਚੋਣਾਂ - ਸੂਬਾ ਪ੍ਰਧਾਨ ਸੁਨੀਲ ਜਾਖੜ ]]>https://www.ptcnews.tv/news-in-punjabi/bjp-will-fight-lok-sabha-elections-alone-in-punjab-state-president-sunil-jakhar-4417438

Lok Sabha Elections 2024: ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਅਤੇ ਗਠਜੋੜ ਨਹੀਂ ਕਰੇਗੀ। ਜਾਖੜ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ, ''ਇਹ ਫੈਸਲਾ ਸੂਬੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਰਾਏ ਦੇ ਆਧਾਰ 'ਤੇ ਲਿਆ ਗਿਆ ਹੈ।''

ਪੰਜਾਬ ਦੀਆਂ 13 ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।

ਜਾਖੜ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਭਵਿੱਖ, ਨੌਜਵਾਨਾਂ, ਕਿਸਾਨਾਂ ਅਤੇ ਵਪਾਰੀਆਂ ਅਤੇ ਪਛੜੇ ਵਰਗਾਂ ਦੀ ਬਿਹਤਰੀ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਇਕੱਠਾ ਹੋਇਆ ਹੈ। ਪੀ.ਐਮ. ਮੋਦੀ ਨੇ ਕਰਤਾਰਪੁਰ ਲਾਂਘੇ ਦੀ ਸਦੀਆਂ ਪੁਰਾਣੀ ਮੰਗ ਪੂਰੀ ਕੀਤੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਭਾਜਪਾ ਦੇ ਮੁੜ ਅਕਾਲੀ ਦਲ ਨਾਲ ਗਠਜੋੜ ਦੀ ਚਰਚਾ ਸੀ। ਭਾਜਪਾ ਦੇ ਸੀਨੀਅਰ ਆਗੂ ਵੀ ਇਸ ਦੇ ਹੱਕ ਵਿੱਚ ਸਨ। ਇਸ ਦੇ ਬਾਵਜੂਦ ਗੱਲਬਾਤ ਨਹੀਂ ਹੋ ਸਕੀ।

ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਗਠਜੋੜ ਨਾ ਹੋਣ ਦਾ ਮੁੱਖ ਕਾਰਨ ਕਿਸਾਨ ਅੰਦੋਲਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੈ। ਅਕਾਲੀ ਦਲ ਇਨ੍ਹਾਂ ਮੁੱਦਿਆਂ 'ਤੇ ਆਪਣੇ ਸਟੈਂਡ 'ਤੇ ਅੜਿਆ ਹੋਇਆ ਹੈ। ਅਕਾਲੀ ਦਲ ਕਿਸਾਨ ਅਤੇ ਪੰਥਕ ਵੋਟਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਆਪਣੇ ਆਪ ਨੂੰ ਪਹਿਲਾਂ ਵੀ ਸਪਸ਼ਟ ਕਰ ਚੁੱਕਿਆ ਹੈ। ਅਜਿਹੇ 'ਚ ਉਨ੍ਹਾਂ ਵੀ ਇੱਕਲੇ ਹੀ ਚੋਣ ਲੜਨ ਦਾ ਰਸਤਾ ਚੁਣਿਆ ਸੀ। 

ਪੰਜਾਬ 'ਚ ਭਾਜਪਾ-ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਇਕ ਇੰਟਰਵਿਊ 'ਚ ਕਿਹਾ ਸੀ, ''ਅਕਾਲੀ ਦਲ ਨਾਲ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ ਪਰ ਅਜੇ ਤੱਕ ਭਾਜਪਾ ਨੇ ਕੋਈ ਵੀ ਐਲਾਨ ਨਹੀਂ ਕੀਤਾ ਹੈ।"

ਇਹ ਖ਼ਬਰਾਂ ਵੀ ਪੜ੍ਹੋ:

]]>
Jasmeet SinghTue, 26 Mar 2024 11:51:06 +053043316014331601
<![CDATA[ਵਿਵਾਦਾਂ 'ਚ ਕੇਜਰੀਵਾਲ ਦਾ ਨਵਾਂ ਫ਼ਰਮਾਨ, ਕਿਹਾ - ਅੰਦਰੋਂ' ਚੱਲੇਗੀ ਸਰਕਾਰ ]]>https://www.ptcnews.tv/news-in-punjabi/kejriwal-new-decree-in-controversies-said-government-will-run-from-within-4417170

Arvind Kejriwal in ED custody: ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਵਿੱਚੋਂ ਇੱਕ ਹੋਰ ‘ਫ਼ਰਮਾਨ’ ਜਾਰੀ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਸਿਹਤ ਮੰਤਰਾਲੇ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਕੇਜਰੀਵਾਲ ਨੇ ਇਹ ਨਿਰਦੇਸ਼ ਅਜਿਹੇ ਸਮੇਂ 'ਚ ਜਾਰੀ ਕੀਤਾ ਹੈ, ਜਦੋਂ ਈ.ਡੀ. ਦੀ ਹਿਰਾਸਤ ਤੋਂ ਉਨ੍ਹਾਂ ਦੇ ਪਹਿਲੇ ਹੁਕਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਦੀ ਸ਼ਿਕਾਇਤ ਤੋਂ ਬਾਅਦ ਈ.ਡੀ. ਨੇ ਜਾਂਚ ਦੀ ਗੱਲ ਕਹੀ ਹੈ।

ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਪ੍ਰੈਸ ਕਾਨਫਰੰਸ ਵਿੱਚ ਇਸ ਨਿਰਦੇਸ਼ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦਿੱਲੀ ਦੇ ਸਾਰੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਮੁਫ਼ਤ ਦਵਾਈਆਂ ਅਤੇ ਟੈਸਟ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਭਾਰਦਵਾਜ ਨੇ ਕਿਹਾ ਕਿ ਕੇਜਰੀਵਾਲ ਕੁਝ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਦਵਾਈਆਂ ਦੀ ਕਮੀ ਨੂੰ ਲੈ ਕੇ ਚਿੰਤਤ ਹਨ। 

ਭਾਰਦਵਾਜ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਜਲਦ ਤੋਂ ਜਲਦ ਇਸ 'ਤੇ ਉਚਿਤ ਕਾਰਵਾਈ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਰੀਆਂ ਦਵਾਈਆਂ ਅਤੇ ਟੈਸਟ ਸਾਰੇ ਹਸਪਤਾਲਾਂ ਵਿੱਚ ਮੁਫਤ ਉਪਲਬਧ ਹੋਣ। ਉਨ੍ਹਾਂ ਦੀ ਉਪਲਬਧਤਾ ਘੱਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੇ ਨਿਰਦੇਸ਼ ਸਾਡੇ ਲਈ ਪ੍ਰਮਾਤਮਾ ਦੇ ਆਦੇਸ਼ ਹਨ। ਅਸੀਂ ਜੰਗੀ ਪੱਧਰ 'ਤੇ ਕੰਮ ਕਰਾਂਗੇ। ਭਾਰਦਵਾਜ ਨੇ ਕਿਹਾ ਕਿ ਕੇਜਰੀਵਾਲ ਅਜਿਹੀ ਮਿੱਟੀ ਦੇ ਬਣੇ ਹੋਏ ਹਨ ਕਿ ਈ.ਡੀ. ਦੀ ਹਿਰਾਸਤ ਵਿੱਚ ਵੀ ਉਹ ਦਿੱਲੀ ਵਾਸੀਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ।"

ਇਸ ਤੋਂ ਪਹਿਲਾਂ ਜਲ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਣੀ ਅਤੇ ਸੀਵਰੇਜ ਨਾਲ ਜੁੜੇ ਜਨਤਕ ਮੁੱਦਿਆਂ ਦੇ ਹੱਲ ਲਈ 'ਉਨ੍ਹਾਂ ਦੇ ਨਿਰਦੇਸ਼ਾਂ' ਦੇ ਨਾਲ ਸ਼ਨਿੱਚਰਵਾਰ ਨੂੰ ਈ.ਡੀ. ਦੀ ਹਿਰਾਸਤ ਤੋਂ ਇੱਕ ਦਸਤਾਵੇਜ਼ ਭੇਜਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਗਰਮੀਆਂ ਦੇ ਮਹੀਨਿਆਂ ਤੋਂ ਪਹਿਲਾਂ ਪਾਣੀ ਦੀ ਸਪਲਾਈ ਨੂੰ ਮਜ਼ਬੂਤ ​​ਕਰਨ ਲਈ ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ ਲੋੜੀਂਦੀ ਗਿਣਤੀ ਵਿੱਚ ਪਾਣੀ ਦੇ ਟੈਂਕਰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਇਸ ਸਬੰਧੀ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਆਤਿਸ਼ੀ ਦੇ ਇਸ ਦਾਅਵੇ ਤੋਂ ਬਾਅਦ ਭਾਜਪਾ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੇਜਰੀਵਾਲ ਦੀ ਗੈਰ-ਮੌਜੂਦਗੀ 'ਚ ਮੁੱਖ ਮੰਤਰੀ ਅਹੁਦੇ ਦੀ ਵਰਤੋਂ ਕੌਣ ਕਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਈ.ਡੀ. ਇਸ ਗੱਲ ਦੀ ਜਾਂਚ ਕਰਨ ਜਾ ਰਹੀ ਹੈ ਕਿ ਕੀ ਮੁੱਖ ਮੰਤਰੀ ਦੀਆਂ ਇਹ ਹਦਾਇਤਾਂ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਦੇ ਹੁਕਮਾਂ ਅਨੁਸਾਰ ਹਨ ਜੋ ਈ.ਡੀ. ਅਤੇ ਕੇਜਰੀਵਾਲ ਨੂੰ ਉਨ੍ਹਾਂ ਦੀ ਹਿਰਾਸਤ ਦੌਰਾਨ ਜਾਰੀ ਕੀਤਾ ਗਿਆ ਸੀ।

ਅਦਾਲਤ ਨੇ ਕੇਜਰੀਵਾਲ ਨੂੰ 28 ਮਾਰਚ ਤੱਕ ਈ.ਡੀ. ਦੀ ਹਿਰਾਸਤ ਵਿੱਚ ਭੇਜਦੇ ਹੋਏ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਨਿੱਜੀ ਸਹਾਇਕ ਰਿਸ਼ਵ ਕੁਮਾਰ ਨੂੰ ਹਰ ਰੋਜ਼ ਸ਼ਾਮ 6 ਤੋਂ 7 ਵਜੇ ਤੱਕ ਅੱਧਾ ਘੰਟਾ ਮਿਲਣ ਦੀ ਇਜਾਜ਼ਤ ਦਿੱਤੀ ਸੀ। ਇਸ ਸਮੇਂ ਦਾ ਬਾਕੀ ਅੱਧਾ ਘੰਟਾ ਕੇਜਰੀਵਾਲ ਦੇ ਵਕੀਲਾਂ ਨੂੰ ਮਿਲਣ ਲਈ ਦਿੱਤਾ ਗਿਆ ਹੈ। ਕੇਜਰੀਵਾਲ ਨੂੰ ਈ.ਡੀ. ਨੇ 21 ਮਾਰਚ ਨੂੰ ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।

ਇਹ ਖ਼ਬਰਾਂ ਵੀ ਪੜ੍ਹੋ:

]]>
Jasmeet SinghTue, 26 Mar 2024 10:41:34 +053043313364331336
<![CDATA[ਕਾਂਗਰਸੀ ਆਗੂ ਨੇ ਕੰਗਨਾ ਰਣੌਤ 'ਤੇ ਕੀਤੀ ਵਿਵਾਦਤ ਟਿੱਪਣੀ, BJP 'ਚ ਤਿੱਖਾ ਰੋਸ, ਜਾਣੋ ਪੂਰਾ ਮਾਮਲਾ ]]>https://www.ptcnews.tv/news-in-punjabi/congress-leader-supriya-shrinate-made-a-controversial-comment-on-kangana-ranaut-4416765

Supriya shrinate controversial comment on Kangana Ranaut: ਕਾਂਗਰਸੀ (Congress) ਆਗੂ ਸੁਪਰੀਆ ਸ਼੍ਰੀਨੇਤ ਦੀ ਭਾਜਪਾ ਆਗੂ ਕੰਗਨਾ ਰਣੌਤ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਸਾਹਮਣੇ ਆਈ ਹੈ, ਜਿਸ ਨਾਲ ਭਾਜਪਾ (BJP) ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਹਾਲਾਂਕਿ ਟਿੱਪਣੀ ਤੋਂ ਬਾਅਦ ਕਾਂਗਰਸੀ ਆਗੂ ਨੇ ਇਸ 'ਤੇ ਸਫ਼ਾਈ ਦਿੱਤੀ ਹੈ ਅਤੇ ਇਸ ਪੈਰੋਡੀ ਅਕਾਊਂਟ ਤੋਂ ਲਿਖਿਆ ਹੋਇਆ ਦੱਸਿਆ ਹੈ। ਉਧਰ, ਕੰਗਨਾ ਰਣੌਤ ਨੇ ਵੀ ਇਸ ਸਬੰਧੀ ਸੁਪਰੀਆ ਨੂੰ ਟਵਿੱਟਰ ਐਕਸ ਅਕਾਊਂਟ 'ਤੇ ਜਵਾਬ ਦਿੱਤਾ ਹੈ।

ਦੱਸ ਦਈਏ ਕਿ ਭਾਜਪਾ ਨੇ ਕੰਗਨਾ ਰਣੌਤ ਨੂੰ ਲੋਕ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇਤਾ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਇੱਕ ਪੋਸਟ ਵਿੱਚ ਕੰਗਨਾ ਦੀ ਇੱਕ ਤਸਵੀਰ ਨੂੰ ਅਪਮਾਨਜਨਕ ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਸੀ। ਸੁਪਰੀਆ ਨੇ ਕੰਗਨਾ ਰਣੌਤ ਦੇ ਸਬੰਧ 'ਚ ਲਿਖਿਆ, ''ਕਿਆ ਭਾਅ ਚੱਲ ਰਿਹਾ ਹੈ ਮੰਡੀ 'ਚ ਕੋਈ ਦੱਸੇਗਾ?'' ਹਾਲਾਂਕਿ ਦੂਜੇ ਪਾਸੇ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਾਤੇ ਦਾ ਐਕਸੈਸ ਕਿਸੇ ਹੋਰ ਕੋਲ ਚਲਾ ਗਿਆ ਸੀ, ਜਿਸ ਕਾਰਨ ਇਹ ਗਲਤੀ ਹੋਈ। ਸ਼੍ਰੀਨੇਤ ਨੇ ਦਾਅਵਾ ਕੀਤਾ ਹੈ ਕਿ ਉਸਨੇ ਖੁਦ ਇਹ ਪੋਸਟ ਨਹੀਂ ਕੀਤਾ ਹੈ।

ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''ਬਹੁਤ ਸਾਰੇ ਲੋਕਾਂ ਕੋਲ ਮੇਰੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਤੱਕ ਪਹੁੰਚ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਅੱਜ ਬਹੁਤ ਹੀ ਘਿਨਾਉਣੀ ਅਤੇ ਇਤਰਾਜ਼ਯੋਗ ਪੋਸਟ ਪਾਈ ਸੀ। ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਉਸ ਪੋਸਟ ਨੂੰ ਹਟਾ ਦਿੱਤਾ। ਜੋ ਵੀ ਮੈਨੂੰ ਜਾਣਦਾ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਕਿਸੇ ਵੀ ਔਰਤ ਬਾਰੇ ਘਟੀਆ ਨਿੱਜੀ ਟਿੱਪਣੀ ਨਹੀਂ ਕਰਦੀ।''

ਦੂਜੇ ਪਾਸੇ ਭਾਜਪਾ ਆਗੂਆਂ 'ਚ ਇਸ ਟਿੱਪਣੀ ਨੂੰ ਲੈ ਕੇ ਕਾਂਗਰਸ ਵਿਰੁੱਧ ਤਿੱਖਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਸਕੱਤਰ ਤੇਜਿੰਦਰ ਬੱਗਾ ਨੇ ਕਿਹਾ ਕਿ ਕਾਂਗਰਸ ਦਾ ਔਰਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਰਾਹੁਲ ਗਾਂਧੀ ਦੀ ਕਰੀਬੀ ਸੁਪਰੀਆ ਨੇ ਕਾਂਗਰਸ ਦਾ ਨਹਿਰੂਵਾਦੀ ਚਿਹਰਾ ਦਿਖਾਇਆ ਹੈ। ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਇਹ ਘਿਣਾਉਣੇ ਤੋਂ ਉਪਰ ਦੀ ਗੱਲ ਹੈ। ਕੰਗਨਾ ਰਣੌਤ 'ਤੇ ਅਜਿਹੀਆਂ ਟਿੱਪਣੀਆਂ ਬਹੁਤ ਸ਼ਰਮਨਾਕ ਹਨ।

ਉਧਰ, ਕੰਗਨਾ ਰਣੌਤ ਨੇ ਵੀ ਸੁਪਰੀਆ ਸ਼੍ਰੀਨੇਤ ਨੂੰ ਜਵਾਬ ਦਿੱਤਾ ਹੈ। ਕੰਗਨਾ ਨੇ ਕਿਹਾ ਕਿ ਹਰ ਔਰਤ ਆਪਣੀ ਇੱਜ਼ਤ ਦੀ ਹੱਕਦਾਰ ਹੈ।

ਭਾਜਪਾ ਆਗੂਆਂ ਨੇ ਇਹ ਮਾਮਲਾ NCW ਦੇ ਧਿਆਨ ਵਿੱਚ ਵੀ ਲਿਆਦਾ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਇਸ ਸਬੰਧੀ ਚੋਣ ਕਮਿਸ਼ਨ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦੇ ਖਿਲਾਫ ਕੀਤੀ ਗਈ ਟਿੱਪਣੀ ਲਈ ਕਮਿਸ਼ਨ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਦੇ ਖਿਲਾਫ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

]]>
Krishan Kumar SharmaTue, 26 Mar 2024 08:55:44 +053043309414330941
<![CDATA[BJP ਦੀ 5ਵੀਂ ਸੂਚੀ 'ਚ ਨਵੇਂ ਚਿਹਰਿਆਂ ਨਾਲ ਕਲਾਕਾਰ ਤੇ ਸਾਬਕਾ ਜੱਜ ਵੀ ਸ਼ਾਮਲ, ਰਾਹੁਲ ਗਾਂਧੀ ਨੂੰ ਟੱਕਰ ਦੇਵੇਗਾ ਇਹ ਸ਼ਖਸ ]]>https://www.ptcnews.tv/news-in-punjabi/bjps-5th-candidate-list-new-faces-including-artist-and-ex-judge-and-k-surendran-challenge-rahul-gandhi-4412856

BJP 5th List of Candidate: ਭਾਜਪਾ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕਰ ਦਿੱਤੀ ਹੈ। 111 ਉਮੀਦਵਾਰਾਂ ਦੀ ਸੂਚੀ ਵਿੱਚ BJP ਨੇ ਇਸ ਵਾਰ 37 ਲੋਕ ਸਭਾ ਸੀਟਾਂ ਲਈ ਬਾਹਰੀ ਉਮੀਦਵਾਰਾਂ ਤੋਂ ਇਲਾਵਾ ਸਾਬਕਾ ਕਾਂਗਰਸੀਆਂ, ਕਲਾਕਾਰਾਂ ਅਤੇ ਸਾਬਕਾ ਜੱਜ ਨੂੰ ਵੀ ਟਿਕਟ ਦਿੱਤੀ ਹੈ। ਜੇਕਰ ਗੱਲ ਕੀਤੀ ਭਾਜਪਾ ਵੱਲੋਂ ਉਤਾਰੇ ਗਏ ਨਵੇਂ ਤੇ ਵੱਡੇ ਚਿਹਰਿਆਂ ਦੀ ਤਾਂ ਉਨ੍ਹਾਂ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (kangana-ranaut) ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਦੋ ਵਾਰ ਸਾਂਸਦ ਰਹੇ ਅਤੇ ਕਾਂਗਰਸ ਛੱਡ ਕੇ ਆਏ ਨਵੀਨ ਜਿੰਦਲ (naveen-jindal) ਨੂੰ ਕੁਰੂਕਸ਼ੇਤਰ ਨੂੰ ਟਿਕਟ ਦਿੱਤੀ ਗਈ ਹੈ।

ਭਾਜਪਾ (BJP 5th candidate list) ਵੱਲੋਂ ਇਸ ਵਾਰ 37 ਮੌਜੂਦਾ ਸੰਸਦ ਮੈਂਬਰਾਂ ਦੀ ਸੀਟ ਕੱਟ ਦਿੱਤੀ ਹੈ, ਜਿਸ ਵਿੱਚ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ, ਵੀਕੇ ਸਿੰਘ ਅਤੇ ਵਰੁਣ ਗਾਂਧੀ ਵਰਗੇ ਮਹੱਤਵਪੂਰਨ ਨਾਮ ਸ਼ਾਮਲ ਹਨ, ਜਿਸ ਨੂੰ ਪੀਲੀਭੀਤ ਹਲਕੇ ਤੋਂ ਪਾਸੇ ਕਰ ਦਿੱਤਾ ਗਿਆ ਹੈ। ਹਾਲਾਂਕਿ ਉਸ ਦੀ ਮਾਤਾ ਮੇਨਿਕਾ ਗਾਂਧੀ (maneka-gandhi) ਨੂੰ ਸੁਲਤਾਨਪੁਰ ਤੋਂ ਟਿਕਟ ਮਿਲੀ ਹੈ।

ਪਾਰਟੀ ਨੇ ਰਾਹੁਲ ਗਾਂਧੀ (rahul-gandhi) ਨੂੰ ਟੱਕਰ ਦੇਣ ਲਈ ਸੀਨੀਅਰ ਨੇਤਾ ਤੇ ਕੇਰਲ ਭਾਜਪਾ ਪ੍ਰਧਾਨ ਕੇ. ਸੁਰੇਂਦਰਨ (K. Surendran) ਨੂੰ ਵਾਇਨਾਡ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਜਦਕਿ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤਰ ਰਣਜੀਤ ਚੌਟਾਲਾ ਹਿਸਾਰ ਤੋਂ ਚੋਣ ਲੜਨਗੇ।

ਇਸ ਸੂਚੀ ਵਿੱਚ ਮਸ਼ਹੂਰ ਟੀਵੀ ਸੀਰੀਅਲ 'ਰਾਮਾਇਣ' (Ramayana) ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ (Arun Govil) ਨੂੰ ਭਾਜਪਾ ਨੇ ਮੇਰਠ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਧਰ, ਓਡੀਸ਼ਾ 'ਚ ਪਾਰਟੀ ਨੇ ਦੋ ਪ੍ਰਮੁੱਖ ਨੇਤਾਵਾਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਸੰਭਲਪੁਰ ਤੋਂ ਅਤੇ ਸੰਬਿਤ ਪਾਤਰਾ ਨੂੰ ਪੁਰੀ ਤੋਂ ਟਿਕਟ ਦਿੱਤੀ ਹੈ।

ਪਾਰਟੀ ਨੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ (Abhijit Gangopadhyay) ਨੂੰ ਵੀ ਟਿਕਟ ਦਿੱਤੀ ਹੈ, ਜੋ ਪਿੱਛੇ ਜਿਹੇ ਹੀ ਵਿੱਚ ਸਵੈ-ਇੱਛਤ ਸੇਵਾਮੁਕਤੀ ਲੈ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਰਾਜਨੀਤੀ ਵਿੱਚ ਸ਼ਾਮਲ ਹੋਣ ਵਾਲੇ ਉਹ ਪਹਿਲੇ ਸੇਵਾਮੁਕਤ ਜੱਜ ਹਨ, ਜਿਨ੍ਹਾਂ ਨੂੰ ਬੰਗਾਲ ਦੇ ਤਾਮਲੂਕ ਤੋਂ ਚੋਣ ਟਿਕਟ ਦਿੱਤੀ ਗਈ ਹੈ।

ਇਸਦੇ ਨਾਲ ਹੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਬੇਗੂਸਰਾਏ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

]]>
Krishan Kumar SharmaMon, 25 Mar 2024 09:45:38 +053043271304327130
<![CDATA[ਭਾਜਪਾ ਨੇ ਜਾਰੀ ਕੀਤੀ 111 ਉਮੀਦਵਾਰਾਂ ਦੀ 5ਵੀਂ ਸੂਚੀ, ਮੰਡੀ ਤੋਂ ਚੋਣ ਲੜੇਗੀ ਕੰਗਨਾ ਰਣੌਤ ]]>https://www.ptcnews.tv/news-in-punjabi/bjp-released-5th-list-of-lok-sabha-2024-candidates-kangana-ranaut-got-ticket-from-mandi-himachal-4411617

BJP 5th 111 Candidate List: ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ (Lok Sabha Election 2024) ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਅੱਜ 5ਵੀਂ ਸੂਚੀ ਜਾਰੀ ਕਰ ਦਿੱਤਾ ਹੈ। ਇਸ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (kangana-ranaut) ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ (Mandi) ਤੋਂ ਟਿਕਟ ਦਿੱਤੀ ਗਈ ਹੈ। ਇਸਦੇ ਨਾਲ ਹੀ ਅੱਜ ਕਾਂਗਰਸ (Congress) ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਨਵੀਨ ਜਿੰਦਲ (Naveen Jindal) ਨੂੰ ਕੁਰੂਕਸ਼ੇਤਰ ਤੋਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਭਾਜਪਾ ਨੇ ਇਸ ਸੂਚੀ ਵਿੱਚ ਕਈ ਵੱਡੇ ਨਾਵਾਂ ਨੂੰ ਟਿਕਟ ਨਾ ਦੇ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ, ਜਿਨ੍ਹਾਂ ਵਿੱਚ ਪੀਲੀਭੀਤ ਤੋਂ ਵਰੁਣ ਗਾਂਧੀ ਦੀ ਟਿਕਟ ਕੱਟੀ ਗਈ ਹੈ ਅਤੇ ਜਿਤਿਨ ਪ੍ਰਸਾਦ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਭਾਜਪਾ ਨੇ ਐਤਵਾਰ ਸ਼ਾਮ 111 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਆਂਧਰਾ ਪ੍ਰਦੇਸ਼ ਦੇ 6 ਅਤੇ ਬਿਹਾਰ ਦੇ 17 ਉਮੀਦਵਾਰ ਸ਼ਾਮਲ ਹਨ। ਦੱਸ ਦਈਏ ਕਿ ਇਹ ਸੂਚੀ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਜਾਰੀ ਹੋਈ ਹੈ। ਮੀਟਿੰਗ ਵਿੱਚ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਿੰਘ ਸਮੇਤ ਕਈ ਹੋਰ ਸੀਨੀਅਰ ਆਗੂ ਹਾਜ਼ਰ ਸਨ।

ਉਮੀਦਵਾਰਾਂ ਦੀ ਪੂਰੀ ਸੂਚੀ ਦੇਖਣ ਲਈ ਕਲਿੱਕ ਕਰੋ....5th list of BJP candidate for GE to the Lok Sabha 2024 on 24.03.2024 (1).pdf

ਯੂਪੀ 'ਚ ਨਵੇਂ ਚਿਹਰੇ

ਭਾਜਪਾ ਨੇ ਸੂਚੀ ਵਿੱਚ ਗਾਜ਼ੀਆਬਾਦ ਦੇ ਸਾਂਸਦ ਵੀਕੇ ਸਿੰਘ ਨੂੰ ਟਿਕਟ ਨਾ ਦੇ ਕੇ ਅਤੁਲ ਗਰਗ ਨੂੰ ਮੌਕਾ ਦਿੱਤਾ ਗਿਆ ਹੈ। ਸੁਲਤਾਨਪੁਰ ਤੋਂ ਮੌਜੂਦਾ ਸੰਸਦ ਮੈਂਬਰ ਮੇਨਕਾ ਗਾਂਧੀ ਨੂੰ ਮੁੜ ਟਿਕਟ ਦਿੱਤੀ ਗਈ ਹੈ। ਪ੍ਰਸਿੱਧ ਸੀਰੀਅਲ ਰਾਮਾਇਣ 'ਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਮੇਰਠ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਇਸ ਵੇਲੇ ਰਾਜਿੰਦਰ ਅਗਰਵਾਲ ਇੱਥੋਂ ਦੇ ਸੰਸਦ ਮੈਂਬਰ ਹਨ। ਸਤੀਸ਼ ਗੌਤਮ ਨੂੰ ਅਲੀਗੜ੍ਹ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ।

ਦੱਸ ਦਈਏ ਕਿ ਇਸਤੋਂ ਪਹਿਲਾਂ ਭਾਜਪਾ ਨੇ 22 ਮਾਰਚ ਨੂੰ ਜਾਰੀ ਚੌਥੀ ਸੂਚੀ 'ਚ ਤਾਮਿਲਨਾਡੂ ਅਤੇ ਪੁਡੂਚੇਰੀ ਤੋਂ 15 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਤਾਮਿਲਨਾਡੂ ਤੋਂ 14 ਉਮੀਦਵਾਰ ਸਨ। ਤਾਮਿਲਨਾਡੂ ਵਿੱਚ 39 ਲੋਕ ਸਭਾ ਸੀਟਾਂ ਲਈ ਪਹਿਲੇ ਪੜਾਅ ਵਿੱਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ ਤਾਮਿਲਨਾਡੂ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਸੀ।

]]>
Krishan Kumar SharmaSun, 24 Mar 2024 21:38:52 +053043258344325834
<![CDATA[ਲੋਕ ਸਭਾ ਚੋਣਾਂ ਤੋਂ ਪਹਿਲਾਂ BJP 'ਚ ਸ਼ਾਮਲ ਹੋਏ ਨਵੀਨ ਜਿੰਦਲ, ਕੁਰੂਕਸ਼ੇਤਰ ਤੋਂ ਮਿਲੀ ਟਿਕਟ ]]>https://www.ptcnews.tv/news-in-punjabi/lok-sabha-election-2024-former-congress-mp-naveen-jindal-join-bjp-4411561

Naveen Jindal Join BJP: ਹਰਿਆਣਾ ਵਿੱਚ ਲੋਕ ਸਭਾ ਚੋਣਾਂ (Lok Sabha 2024) ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਉਦਯੋਗਪਤੀ ਨਵੀਨ ਜਿੰਦਲ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਆਪਣੀ 5ਵੀਂ ਸੂਚੀ ਤਹਿਤ ਉਨ੍ਹਾਂ ਨੂੰ ਕੁਰੂਕਸ਼ੇਤਰ ਤੋਂ 2024 ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ ਹੈ।

ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਨਵੀਨ ਜਿੰਦਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਸੀ, "ਮੈਂ ਕਾਂਗਰਸ ਲੀਡਰਸ਼ਿਪ ਅਤੇ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਧੰਨਵਾਦ ਕਰਦਾ ਹਾਂ। ਅੱਜ ਮੈਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।"

ਇਸਤੋਂ ਪਹਿਲਾਂ ਅੱਜ ਐਤਵਾਰ ਨੂੰ ਉਹ ਨਵੀਂ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫਤਰ ਗਏ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ। ਉਨ੍ਹਾਂ ਨੂੰ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਭਾਜਪਾ 'ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੰਦਲ ਦੀ ਪਾਰਟੀ ਵਿੱਚ ਮੌਜੂਦਗੀ ਦੇਸ਼ ਦੀ ਆਰਥਿਕਤਾ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਏਜੰਡੇ ਵਿੱਚ ਮਦਦ ਕਰੇਗੀ।

ਦੱਸ ਦਈਏ ਕਿ ਦੇਸ਼ ਦੇ ਉੱਘੇ ਉਦਯੋਗਪਤੀ ਨਵੀਨ ਜਿੰਦਲ ਕਾਂਗਰਸ ਦੀ ਟਿਕਟ 'ਤੇ ਲਗਾਤਾਰ ਦੋ ਵਾਰ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਰਹੇ ਹਨ। ਨਵੀਨ ਜਿੰਦਲ ਪੇਸ਼ੇਵਰ ਖਿਡਾਰੀ ਵੀ ਰਹੇ ਹਨ। ਉਨ੍ਹਾਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਰਾਸ਼ਟਰੀ ਝੰਡਾ ਅਤੇ ਤਿਰੰਗਾ ਲਹਿਰਾਉਣ ਦਾ ਅਧਿਕਾਰ ਦੇਣ ਲਈ ਯਾਦ ਕੀਤਾ ਜਾਂਦਾ ਹੈ।

]]>
Krishan Kumar SharmaSun, 24 Mar 2024 21:04:52 +053043257524325752
<![CDATA[Neha Sharma: ਭਾਗਲਪੁਰ ਤੋਂ ਚੋਣ ਲੜੇਗੀ ਨੇਹਾ ਸ਼ਰਮਾ? ਕਾਂਗਰਸੀ ਵਿਧਾਇਕ ਨੇ ਦਿੱਤਾ ਸੰਕੇਤ ]]>https://www.ptcnews.tv/news-in-punjabi/bollywood-actress-neha-sharma-can-contest-from-congress-from-bhagalpur-lok-sabha-seat-in-bihar-4411045

lok-sabha-election-2024ਬਿਹਾਰ (Bihar News) 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਤੱਕ ਕਾਂਗਰਸ ਅਤੇ ਰਾਜਗ ਜਨਤਾ ਦਲ (RJD) 'ਚ ਸੀਟਾਂ ਨੂੰ ਲੈ ਕੇ ਅਜੇ ਤੱਕ ਵੰਡ ਨਹੀਂ ਹੋ ਸਕਦੀ ਹੈ, ਪਰ ਚਰਚਾ ਹੈ ਕਿ ਕਾਂਗਰਸ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ (Actress Neha Sharma) ਨੂੰ ਭਾਗਲਪੁਰ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਨੇਹਾ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਅਜੀਤ ਸ਼ਰਮਾ (MLA Ajeet Sharma Daughter) ਦੀ ਧੀ ਹੈ।

ਵਿਧਾਇਕ ਵੱਲੋਂ ਵੀ ਆਪਣੀ ਕੁੜੀ ਦੇ ਚੋਣ ਲੜਨ ਨੂੰ ਲੈ ਕੇ ਸੰਕੇਤ ਦਿੱਤੇ ਹਨ, ਜਿਸ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਸਤੋਂ ਪਹਿਲਾਂ ਉਨ੍ਹਾਂ ਨੇ ਹਾਈਕਮਾਨ ਤੋਂ ਆਪਣੀ ਧੀ ਲਈ ਟਿਕਟ ਦੀ ਮੰਗ ਵੀ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਕਾਂਗਰਸ ਨੂੰ ਗਠਜੋੜ ਤਹਿਤ ਭਾਗਲਪੁਰ ਸੀਟ ਮਿਲਦੀ ਹੈ ਤਾਂ ਉਨ੍ਹਾਂ ਦੀ ਧੀ ਇਥੋਂ ਚੋਣ ਲੜੇ, ਕਿਉਂਕਿ ਉਹ ਪਹਿਲਾਂ ਹੀ ਵਿਧਾਇਕ ਹਨ। ਹਾਲਾਂਕਿ ਜੇਕਰ ਹਾਈਕਮਾਨ ਕਹੇਗੀ ਕਿ ਉਹ ਖੁਦ ਚੋਣ ਲੜਨ ਤਾਂ ਮੈਂ ਵੀ ਚੋਣ ਲੜ ਸਕਦਾ ਹਾਂ।

ਨੇਹਾ ਸ਼ਰਮਾ ਨੇ ਚੋਣ ਲੜਨ ਬਾਰੇ ਕੀ ਕਿਹਾ

ਅਜੀਤ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਨੇਹਾ ਨਾਲ ਵੀ ਗੱਲ ਕੀਤੀ ਸੀ, ਪਰ ਉਸ ਨੇ ਆਪਣੇ ਵੱਖ ਵੱਖ ਪ੍ਰੋਗਰਾਮਾਂ ਅਤੇ ਸ਼ੂਟ 'ਚ ਰੁੱਝੇ ਹੋਣ ਬਾਰੇ ਕਿਹਾ ਹੈ। ਉਸ ਨੇ ਕਿਹਾ, ''ਪਾਪਾ ਮੈਂ ਇਸ ਵਾਰ ਚੋਣ ਨਹੀਂ ਲੜ ਸਕਦੀ, ਜੇਕਰ ਤੁਸੀ ਮੈਨੂੰ 5-6 ਮਹੀਨੇ ਪਹਿਲਾਂ ਕਿਹਾ ਹੁੰਦਾ ਤਾਂ ਮੈਂ ਜ਼ਰੂਰ ਚੋਣ ਲੜ ਸਕਦੀ।''

ਅਜੀਤ ਸ਼ਰਮਾ ਨੇ ਅੱਗੇ ਕਿਹਾ, 'ਨੇਹਾ ਨੇ ਅਗਲੀ ਵਾਰ ਜ਼ਰੂਰ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ'। ਇਸ ਦੌਰਾਨ ਕਾਂਗਰਸੀ ਵਿਧਾਇਕ ਨੇ 'ਪਰਿਵਾਰਵਾਦ' ਜਾਂ ਵੰਸ਼ਵਾਦ ਦੀ ਰਾਜਨੀਤੀ ਹੋਣ ਦੇ ਕਿਸੇ ਵੀ ਦਾਅਵੇ ਨੂੰ ਰੱਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਨੇਹਾ ਸ਼ਰਮਾ ਨੇ ਸਾਲ 2010 'ਚ ਇਮਰਾਨ ਹਾਸ਼ਮੀ ਨਾਲ ਫਿਲਮ 'ਕਰੁੱਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਦੋਂ ਤੋਂ ਹੀ ਨੇਹਾ ਨੂੰ ਕਈ ਮਸ਼ਹੂਰ ਫਿਲਮਾਂ ਵਿੱਚ ਵੀ ਦੇਖਿਆ ਗਿਆ ਹੈ, ਜਿਸ ਵਿੱਚ 2013 ਵਿੱਚ ਰਿਲੀਜ਼ ਹੋਈ 'ਯਮਲਾ ਪਗਲਾ ਦੀਵਾਨਾ 2' ਅਤੇ 2020 ਵਿੱਚ ਰਿਲੀਜ਼ ਹੋਈ ਅਜੇ ਦੇਵਗਨ ਸਟਾਰਰ 'ਤਾਨਾਜੀ' ਵਰਗੀਆਂ ਫਿਲਮਾਂ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਵੀ ਨੇਹਾ ਬਹੁਤ ਮਸ਼ਹੂਰ ਹੈ, ਇਕੱਲੇ ਇੰਸਟਾਗ੍ਰਾਮ 'ਤੇ ਉਸ ਦੇ 21 ਮਿਲੀਅਨ ਫਾਲੋਅਰਜ਼ ਹਨ।

]]>
Krishan Kumar SharmaSun, 24 Mar 2024 17:56:32 +053043252764325276
<![CDATA[Lok Sabha 2024: ਜੇਲ੍ਹ 'ਚ ਕੇਜਰੀਵਾਲ, ਜਾਣੋ ਕਿਵੇਂ ਤੇ ਕਿਹੜੇ ਸੂਬਿਆਂ 'ਚ 'ਆਪ' ਦੀ ਚੋਣ ਨੀਤੀ ਹੋ ਸਕਦੀ ਹੈ ਪ੍ਰਭਾਵਤ ]]>https://www.ptcnews.tv/news-in-punjabi/lok-sabha-2024-arvind-kejriwal-arrest-impact-on-aaps-lok-sabha-election-campaign-in-punjab-haryana-himachal-pradesh-and-gujarat-4407499

CM Arvind Kejriwal Impect on Lok Sabha 2024: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ। ਈਡੀ ਵੱਲੋਂ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਪਾਲਿਸੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ (Arvind Kejriwal Arrested) ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ, ਜਿਸ ਦਾ ਵੱਡਾ ਪ੍ਰਭਾਵ ਉਨ੍ਹਾਂ ਰਾਜਾਂ 'ਚ ਵਿਖਾਈ ਦੇ ਸਕਦਾ ਹੈ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਤੇਜ਼ੀ ਨਾਲ ਉਭਰੀ ਰਹੀ ਹੈ।

ਅਰਵਿੰਦ ਕੇਜਰੀਵਾਲ (CM Kejriwal) ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਚਲਾਉਣ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਵੀ ਆਪ ਲੀਡਰਸ਼ਿਪ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ। ਹਾਲਾਂਕਿ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਕੇਜਰੀਵਾਲ ਜੇਲ੍ਹ ਵਿਚੋਂ ਹੀ ਸਰਕਾਰ ਚਲਾਉਣਗੇ, ਪਰ ਫਿਰ ਵੀ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਕੈਬਨਿਟ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ ਦੇ ਨਾਂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਕੇਜਰੀਵਾਲ ਸਮੇਤ ਜੇਲ੍ਹ 'ਚ ਹਨ ਇਹ ਵੱਡੇ ਨੇਤਾ

ਅਜਿਹੇ 'ਚ ਪਾਰਟੀ ਸਾਹਮਣੇ ਇੱਕ ਵੱਡੀ ਚੁਨੌਤੀ ਹੈ ਕਿ ਉਹ ਕੇਜਰੀਵਾਲ ਦੇ ਬਰਾਬਰ ਦੇ ਨੇਤਾ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੇ, ਜੋ ਕਿ ਉਨ੍ਹਾਂ ਦੇ ਕੱਦ ਦੇ ਨੇੜੇ ਢੁਕਦਾ ਹੋਵੇ। ਕਿਉਂਕਿ 'ਆਪ' ਦੇ ਸਾਰੇ ਪ੍ਰਮੁੱਖ ਨੇਤਾ - ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ - ਇਸ ਸਮੇਂ ਆਬਕਾਰੀ ਨੀਤੀ ਕੇਸ ਦੇ ਸਬੰਧ ਵਿੱਚ ਜੇਲ੍ਹ ਵਿੱਚ ਹਨ। ਦੱਸ ਦਈਏ ਕਿ ਕੇਜਰੀਵਾਲ 2012 ਤੋਂ ਪਾਰਟੀ ਦੀ ਸ਼ੁਰੂਆਤ ਸਮੇਂ ਤੋਂ ਕਨਵੀਨਰ ਅਤੇ 3 ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ। 

ਪਾਰਟੀ ਕਨਵੀਨਰ ਵੱਜੋਂ ਇਹ ਨਾਂ ਚਰਚਾ 'ਚ

ਲੀਡਰਸ਼ਿਪ ਨੂੰ ਦਿੱਲੀ ਅਤੇ ਪੰਜਾਬ ਵਿਚ ਸਰਕਾਰਾਂ ਚਲਾਉਣ ਦੇ ਨਾਲ-ਨਾਲ ਗੁਜਰਾਤ ਅਤੇ ਗੋਆ ਵਿਚ ਵੀ ਵਿਧਾਇਕ ਸੰਭਾਲਣ ਵਾਲੀ ਪਾਰਟੀ ਦੀ ਅਗਵਾਈ ਕਰਨ ਲਈ ਕੇਜਰੀਵਾਲ ਦਾ ਬਦਲ ਲੱਭਣਾ ਹੋਵੇਗਾ। ਹਾਲਾਂਕਿ ਇਸ ਕੜੀ ਵਿੱਚ ਪਾਰਟੀ ਕੋਲ ਵੱਡੀ ਲੀਡਰਸ਼ਿਪ ਨਹੀਂ ਹੈ ਅਤੇ ਕੁੱਝ ਸੀਮਤ ਨਾਂ ਹੀ ਹਨ, ਜਿਨ੍ਹਾਂ ਵਿੱਚ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਤਿਸ਼ੀ ਦਾ ਨਾਂ ਵੀ ਅਜਿਹੇ ਨੇਤਾਵਾਂ ਵਜੋਂ ਚਰਚਾ 'ਚ ਹੈ, ਜੋ 'ਆਪ' ਦੇ ਨਵੇਂ ਕੌਮੀ ਕਨਵੀਨਰ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।

ਕੀ ਕਹਿੰਦਾ ਹੈ ਦਿੱਲੀ ਦਾ ਗਣਿਤ

ਜੇਕਰ ਦਿੱਲੀ 'ਚ 2014 ਦੀਆਂ ਲੋਕ ਸਭਾ ਚੋਣਾਂ ਦੇਖੀਆਂ ਜਾਣ ਤਾਂ ਭਾਜਪਾ ਨੇ 46.6% ਵੋਟਾਂ ਹਾਸਲ ਕਰਕੇ ਦਿੱਲੀ ਦੀਆਂ ਸਾਰੀਆਂ ਸੀਟਾਂ ਜਿੱਤੀਆਂ, ਜਦੋਂਕਿ ਆਪ ਨੂੰ 33% ਵੋਟਾਂ ਹਾਸਲ ਹੋਈਆਂ ਸਨ, ਪਰ ਖਾਤਾ ਖੋਲ੍ਹਣ ਵਿੱਚ ਅਸਫਲ ਰਹੀ। ਕਾਂਗਰਸ ਦਾ ਵੋਟ ਸ਼ੇਅਰ 15% ਸੀ। ਇਸ ਦੇ ਉਲਟ 'ਆਪ' 2015 'ਚ ਦਿੱਲੀ ਅੰਦਰ ਸਰਕਾਰ ਬਣਾਉਣ 'ਚ ਕਾਮਯਾਬ ਰਹੀ। ਪਰ ਫਿਰ ਮੁੜ ਕੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਕੋਈ ਸੀਟ ਨਹੀਂ ਮਿਲੀ ਅਤੇ ਸਿਰਫ਼ 18 ਫ਼ੀਸਦੀ ਵੋਟ ਮਿਲੀ ਅਤੇ 2020 ਦੀਆਂ ਦਿੱਲੀ ਵਿਧਾਨ ਸਭਾ ਸਭਾ 'ਚ 70 ਵਿਚੋਂ 62 ਸੀਟਾਂ 'ਤੇ ਜਿੱਤ ਨਾਲ ਸਰਕਾਰ ਬਣਾਈ, ਜਦਕਿ ਭਾਜਪਾ ਨੂੰ ਸਿਰਫ਼ ਅੱਠ ਅਤੇ ਕਾਂਗਰਸ ਨੂੰ ਕੋਈ ਜਿੱਤ ਨਹੀਂ ਮਿਲੀ। 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੇ 67 ਸੀਟਾਂ ਜਿੱਤੀਆਂ ਸਨ। ਪਰੰਤੂ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਵੀ ਹੈ, ਜਿਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਰਾਜਾਂ 'ਚ ਖਲੇਗੀ ਕੇਜਰੀਵਾਲ ਦੀ ਗ਼ੈਰ-ਮੌਜੂਦਗੀ

ਜੇਕਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਵਾਚਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ 'ਤੇ ਸਿੱਧਾ ਅਸਰ ਪੈ ਸਕਦਾ ਹੈ, ਕਿਉਂਕਿ ਕੇਜਰੀਵਾਲ ਦਾ ਲੋਕਾਂ 'ਚ ਖੁਦ ਇੱਕ ਪ੍ਰਭਾਵ ਹੈ ਅਤੇ ਪਾਰਟੀ ਜ਼ਿਆਦਾਤਰ ਉਨ੍ਹਾਂ ਦੇ ਨਾਂ ਦੁਆਲੇ ਹੀ ਘੁੰਮਦੀ ਹੈ। ਆਪ ਸੁਪਰੀਮੋ ਜੇਕਰ ਇਸ ਸਮੇਂ ਦੌਰਾਨ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ ਤਾਂ ਆਪ ਲੀਡਰਸ਼ਿਪ ਲਈ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਇੱਕ ਵੱਡੀ ਚੁਨੌਤੀ ਪੈਦਾ ਹੋ ਜਾਵੇਗੀ, ਜਿਨ੍ਹਾਂ ਰਾਜਾਂ 'ਚ ਇਸ ਦਾ ਸਭ ਤੋਂ ਵੱਧ ਪ੍ਰਭਾਵ ਪਵੇਗਾ, ਉਨ੍ਹਾਂ ਵਿੱਚ ਦਿੱਲੀ, ਪੰਜਾਬ, ਹਰਿਆਣਾ, ਗੁਜਰਾਤ, ਗੋਆ ਅਤੇ ਆਸਾਮ ਹੋ ਸਕਦੇ ਹਨ। ਪੰਜਾਬ ਅਤੇ ਦਿੱਲੀ 'ਚ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ, ਜਿਥੇ ਉਨ੍ਹਾਂ ਦੀ ਪਾਰਟੀ ਦੀ ਆਪਣੀ ਸਰਕਾਰ ਅਤੇ ਇਥੇ ਕੇਜਰੀਵਾਲ ਦੀ ਗ਼ੈਰ-ਮੌਜੂਦਗੀ ਇੱਕ ਵੱਡਾ ਖਲਾਅ ਪੈਦਾ ਕਰੇਗੀ।

ਪੰਜਾਬ 'ਚ ਕੇਜਰੀਵਾਲ ਦਾ ਸਭ ਤੋਂ ਵੱਧ ਪ੍ਰਭਾਵ ਹੈ, ਜਿਥੇ 13 ਸੀਟਾਂ ਹਨ। ਜੇਕਰ ਪੰਜਾਬ 'ਚ ਕੇਜਰੀਵਾਲ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ ਤਾਂ 2019 'ਚ 8 ਹਲਕਿਆਂ 'ਤੇ ਜਿੱਤ ਹਾਸਲ ਕਰਨ ਵਾਲੀ ਕਾਂਗਰਸ 'ਤੇ ਵੀ ਨੁਕਸਾਨ ਦਾ ਖਤਰਾ ਮੰਡਰਾ ਸਕਦਾ ਹੈ।

ਦੱਸ ਦਈਏ ਕਿ ਕੇਜਰੀਵਾਲ ਦੇ ਪ੍ਰਚਾਰ ਸਦਕਾ 'ਆਪ' ਨੇ ਪੰਜਾਬ 'ਚ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ 117 ਵਿਧਾਨ ਸਭਾ ਸੀਟਾਂ 'ਚੋਂ 92 'ਤੇ ਜਿੱਤ ਹਾਸਲ ਕੀਤੀ ਸੀ ਅਤੇ ਕਾਂਗਰਸ ਨੂੰ ਸਿੱਧਾ ਨੁਕਸਾਨ ਕੀਤਾ ਸੀ।

]]>
Krishan Kumar SharmaSat, 23 Mar 2024 21:27:32 +053043219314321931
<![CDATA[ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ, ਪੰਜਾਬ ਦੀ ਆਬਕਾਰੀ ਨੀਤੀ ਦੀ ਮੰਗੀ ਜਾਂਚ ]]>https://www.ptcnews.tv/news-in-punjabi/bjp-president-sunil-jakhar-gave-memorandum-to-election-commission-and-demanding-inquiry-into-punjab-excise-policy-4408003

ਚੰਡੀਗੜ੍ਹ: ਅਜਿਹੇ ਸਮੇਂ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਜੇਲ੍ਹ ਅੰਦਰ ਹਨ ਅਤੇ ਉਨ੍ਹਾਂ ਤੋਂ ਈਡੀ ਦੀ ਹਿਰਾਸਤ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ (BJP) ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਚੋਣ ਕਮਿਸ਼ਨ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਮੰਗ ਪੱਤਰ (Lok Sabha 2024) ਸੌਂਪਿਆ ਹੈ।

ਇਸ ਮੰਗ ਪੱਤਰ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਆਬਕਾਰੀ ਨੀਤੀ ਦੇ ਨਾਂ ’ਤੇ ਲੁੱਟ ਦੀ ਜੋ ਨੀਤੀ ਉਜਾਗਰ ਕੀਤੀ ਜਾ ਰਹੀ ਹੈ, ਉਹੀ ਨੀਤੀ ਪੰਜਾਬ ਸਰਕਾਰ ਨੇ ਲਾਗੂ ਕੀਤੀ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਹੁਣ ਬੰਦ ਹੋ ਚੁੱਕੀ ਦਿੱਲੀ ਆਬਕਾਰੀ ਨੀਤੀ ਦੀ ਤਰਜ਼ 'ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੁਝ ਚੋਣਵੇਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਪੰਜਾਬ ਵਿੱਚ ਉਹੀ ਆਬਕਾਰੀ ਨੀਤੀ ਲਾਗੂ ਕੀਤੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਨਾਲ ਦਿੱਲੀ ਆਬਕਾਰੀ ਨੀਤੀ ਰਾਹੀਂ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ। ਇਸੇ ਸੰਦਰਭ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਤੁਹਾਨੂੰ ਅਪੀਲ ਕਰਦੀ ਹੈ ਕਿ ਸਪਾਂਸਰਡ ਅਤੇ ਪੇਟੈਂਟ ਭ੍ਰਿਸ਼ਟਾਚਾਰ ਦੇ ਪਹਾੜ ਦਾ ਪਰਦਾਫਾਸ਼ ਕਰਨ ਲਈ ਈਡੀ ਵੱਲੋਂ ਵਿਸਤ੍ਰਿਤ ਜਾਂਚ ਦੇ ਆਦੇਸ਼ ਦਿੱਤੇ ਜਾਣ।

ਪੰਜਾਬ 'ਚ ਵੱਡੀ ਲੁੱਟ ਦਾ ਖਦਸ਼ਾ : ਜਾਖੜ

ਪੰਜਾਬ ਵਿੱਚ ਜਿੱਥੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਸਰੋਤਾਂ ਦੀ ਸਰਕਾਰੀ ਲੁੱਟ ਦੀ ਇਜਾਜ਼ਤ ਦੇਣ ਲਈ ਆਪਣੇ ਦਿੱਲੀ ਦੇ ਆਕਾਵਾਂ ਦੇ ਇਸ਼ਾਰੇ 'ਤੇ ਕੰਮ ਕੀਤਾ, ਜੋ ਹੁਣ ਸਲਾਖਾਂ ਪਿੱਛੇ ਹਨ; ਅਤੇ ਇਸ ਗੱਲ ਦਾ ਖਦਸ਼ਾ ਹੈ ਕਿ ਨਵੀਂ ਆਬਕਾਰੀ ਨੀਤੀ ਰਾਹੀਂ ਕੀਤੀ ਗਈ ਇਸ ਪੱਖਪਾਤੀ ਅਤੇ ਗੈਰ-ਕਾਨੂੰਨੀ ਕਾਰਵਾਈ ਕਾਰਨ ਪੰਜਾਬ ਨੂੰ ਘੱਟੋ-ਘੱਟ 1000 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। 

ਤੱਥ ਇਹ ਹੈ ਕਿ ਇੱਕ ਕੰਪਨੀ ਜਿਸਦਾ ਮਾਲਕ ਪਹਿਲਾਂ ਹੀ ਦਿੱਲੀ ਆਬਕਾਰੀ ਨੀਤੀ ਤਹਿਤ ਗੈਰ-ਕਾਨੂੰਨੀ ਮੁਨਾਫਾ ਕਮਾਉਣ ਲਈ ਸਲਾਖਾਂ ਪਿੱਛੇ ਹੈ, ਉਸਨੂ ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੀ ਆਬਕਾਰੀ ਨੀਤੀ ਲਾਗੂ ਕਰ ਅਤੇ ਪੰਜਾਬ ਦੇ ਸ਼ਰਾਬ ਦੇ ਕਾਰੋਬਾਰ 'ਚ 40 ਫੀਸਦੀ ਹਿੱਸੇਦਾਰੀ ਦਿੱਤੀ ਗਈ ਸੀ, ਜੋ ਸਪੱਸ਼ਟ ਮਿਲੀਭੁਗਤ ਤੌਰ 'ਤੇ ਇਸ ਵੱਲ ਇਸ਼ਾਰਾ ਕਰਦਾ ਹੈ। ਇਸ ਲਈ ਭਾਜਪਾ ਨੂੰ ਭਰੋਸਾ ਹੈ ਕਿ ਇਹ ਜਾਂਚ ਨਾ ਸਿਰਫ਼ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰੇਗੀ, ਸਗੋਂ ਇਸ ਸ਼ਾਸਨ ਦੇ ਹੱਥੋਂ ਪੰਜਾਬ ਦੇ ਟੈਕਸਦਾਤਾਵਾਂ ਦੇ ਪੈਸੇ ਦੀ ਹੋਰ ਬਰਬਾਦੀ ਨੂੰ ਰੋਕਣ ਲਈ ਵੀ ਸਹੀ ਦਿਸ਼ਾ ਵਿੱਚ ਇੱਕ ਕਦਮ ਸਾਬਤ ਹੋਵੇਗੀ।

ਪੰਜਾਬ ਦੀ ਸ਼ਰਾਬ ਤਸਕਰੀ ਨੀਤੀ ਦੀ ਮੰਗੀ ਈਡੀ ਜਾਂਚ

ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਆਜ਼ਾਦ ਅਤੇ ਨਿਰਪੱਖ ਮਾਹੌਲ ਵਿੱਚ ਹੋਣ ਨੂੰ ਯਕੀਨੀ ਬਣਾਉਣ ਲਈ, ਮੈਂ ਤੁਹਾਨੂੰ ਪੰਜਾਬ ਦੀ ਸ਼ਰਾਬ ਤਸਕਰੀ ਨੀਤੀ ਦੀ ਜਾਂਚ ਕਰਨ ਲਈ ED ਨੂੰ ਨਿਰਦੇਸ਼ ਦੇਣ ਦੀ ਬੇਨਤੀ ਕਰਦਾ ਹਾਂ, ਜਿਸ ਨਾਲ ਸੂਬਾ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਅਤੇ ਜਨ ਸਿਹਤ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਸੰਗਰੂਰ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮਨੁੱਖੀ ਦੁਖਾਂਤ ਦੀਆਂ ਜਾਰੀ ਰਿਪੋਰਟਾਂ ਦਿਲ ਕੰਬਾਉ ਹਨ, ਜਿੱਥੋਂ ਦੇ ਮੁੱਖ ਮੰਤਰੀ ਭਗਵੰਤ ਮਾਨ (CM Mann) ਅਤੇ ਐਫਐਮ ਹਰਪਾਲ ਚੀਮਾ ਦੋਵੇਂ ਵਿਧਾਨ ਸਭਾ ਵਿੱਚ ਇਸ ਜਿਲੇ ਦੀ ਨੁਮਾਇੰਦਗੀ ਕਰਦੇ ਹਨ- ਇਸ ਦੁਖ ਭਰੀ ਘਟਨਾ ਦੇ ਕਾਰਣ ਲੱਭੇ ਜਾਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਮੌਕੇ ਉਨ੍ਹਾਂ ਨਾਲ ਸੋਮ ਪ੍ਰਕਾਸ਼, ਵਿਜੇ ਸਾਂਪਲਾ, ਅਸ਼ਵਨੀ ਸ਼ਰਮਾ, ਹਰਜੀਤ ਗਰੋਵਾਲ, ਮਨੋਰੰਜਨ ਕਾਲੀਆ, ਜੰਗੀ ਲਾਲ ਮਹਾਜਨ, ਪਰਮਿੰਦਰ ਬਰਾੜ, ਵਿਨੀਤ ਜੋਸ਼ੀ, ਅਮਨਜੋਤ ਰਾਮੂਵਾਲੀਆ, ਰੰਜਮ ਕਾਮਰਾ ਅਤੇ ਐਡਵੋਕੇਟ ਐਨ ਕੇ ਵਰਮਾ ਵੀ ਹਾਜ਼ਰ ਸਨ।

]]>
Krishan Kumar SharmaSat, 23 Mar 2024 19:02:58 +053043223024322302
<![CDATA[ਦਿੱਲੀ CM ਅਰਵਿੰਦ ਕੇਜਰੀਵਾਲ ਨੇ ਖੜਕਾਇਆ ਦਿੱਲੀ ਹਾਈਕੋਰਟ ਦਾ ਬੂਹਾ, ਅੱਗੇ ਜਾਣੋ ]]>https://www.ptcnews.tv/news-in-punjabi/delhi-cm-arvind-kejriwal-knocked-on-door-of-delhi-high-court-4407822

Delhi CM Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਅਤੇ ਹੇਠਲੀ ਅਦਾਲਤ ਵੱਲੋਂ 22 ਮਾਰਚ 2024 ਨੂੰ ਦਿੱਤੇ ਰਿਮਾਂਡ ਦੇ ਹੁਕਮ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। 

ਕੇਜਰੀਵਾਲ ਦੀ ਦਲੀਲ ਹੈ ਕਿ ਗ੍ਰਿਫਤਾਰੀ ਅਤੇ ਰਿਮਾਂਡ ਦੇ ਹੁਕਮ ਦੋਵੇਂ ਗੈਰ-ਕਾਨੂੰਨੀ ਹਨ ਅਤੇ ਉਹ ਤੁਰੰਤ ਹਿਰਾਸਤ ਤੋਂ ਰਿਹਾਅ ਹੋਣ ਦਾ ਹੱਕਦਾਰ ਹੈ। ਕੇਜਰੀਵਾਲ ਨੇ ਐਤਵਾਰ 24 ਮਾਰਚ ਨੂੰ ਦਿੱਲੀ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਤੋਂ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ। 

ਅਰਵਿੰਦ ਕੇਜਰੀਵਾਲ ਨੂੰ 28 ਤੱਕ ਈ.ਡੀ. ਹਿਰਾਸਤ 'ਚ ਭੇਜਿਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੁੱਕਰਵਾਰ ਰਾਤ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ ਛੇ ਦਿਨ ਦੀ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਈਡੀ ਲਈ ਬੋਲਦੇ ਹੋਏ ਐਸ.ਵੀ. ਰਾਜੂ ਨੇ ਕਿਹਾ ਕਿ ਕੇਜਰੀਵਾਲ ਕਥਿਤ ਘੁਟਾਲੇ ਦਾ 'ਸਾਜਿਸ਼ਘੜਾ' ਸੀ ਅਤੇ ਇਹ ਪੈਸਾ 2022 ਵਿੱਚ ਗੋਆ ਵਿਧਾਨ ਸਭਾ ਚੋਣਾਂ ਲਈ ਵਰਤਿਆ ਗਿਆ ਸੀ। 

ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ "ਕੀ ਮੈਂ ਜੇਲ੍ਹ ਵਿੱਚ ਰਹਾਂ। ਜਾਂ ਬਾਹਰ ਮੇਰਾ ਜੀਵਨ ਦੇਸ਼ ਦੀ ਸੇਵਾ ਲਈ ਸਮਰਪਿਤ ਹੋਵੇਗਾ।"

ਇਹ ਵੀ ਪੜ੍ਹੋ: ਜਥੇਦਾਰ ਹਵਾਰਾ ਅਤੇ ਪ੍ਰੋ. ਭੁੱਲਰ  ਨਾਲ ਬੇਇਨਸਾਫ਼ੀ ਕਰਨ ਵਾਲੇ ਕੇਜਰੀਵਾਲ ਨੂੰ ਕੁਦਰਤ ਨੇ ਸੁੱਟਿਆ ਸਲਾਖਾਂ ਪਿੱਛੇ - ਜਥੇਦਾਰ ਹਵਾਰਾ ਕਮੇਟੀ

 ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ। ਈਡੀ ਵੱਲੋਂ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਪਾਲਿਸੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ, ਜਿਸ ਦਾ ਵੱਡਾ ਪ੍ਰਭਾਵ ਉਨ੍ਹਾਂ ਰਾਜਾਂ 'ਚ ਵਿਖਾਈ ਦੇ ਸਕਦਾ ਹੈ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਤੇਜ਼ੀ ਨਾਲ ਉਭਰੀ ਰਹੀ ਹੈ।

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਚਲਾਉਣ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਵੀ ਆਪ ਲੀਡਰਸ਼ਿਪ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ। ਹਾਲਾਂਕਿ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਕੇਜਰੀਵਾਲ ਜੇਲ੍ਹ ਵਿਚੋਂ ਹੀ ਸਰਕਾਰ ਚਲਾਉਣਗੇ, ਪਰ ਫਿਰ ਵੀ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਕੈਬਨਿਟ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ ਦੇ ਨਾਂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਕਰੋ ਕਲਿੱਕ 

]]>
Jasmeet SinghSat, 23 Mar 2024 18:00:27 +053043220244322024
<![CDATA[ਹਿਮਾਚਲ ਕਾਂਗਰਸ ਦੇ 6 ਬਾਗੀ ਵਿਧਾਇਕ ਭਾਜਪਾ 'ਚ ਸ਼ਾਮਲ, 3 ਆਜ਼ਾਦ ਵਿਧਾਇਕਾਂ ਨੇ ਵੀ ਫੜਿਆ ਭਗਵਾ ਝੰਡਾ ]]>https://www.ptcnews.tv/news-in-punjabi/6-rebel-mlas-of-himachal-congress-joined-bjp-3-independent-mlas-also-held-saffron-flag-4406866

Himachal Pradesh Politics: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਵੱਧਦੇ ਸਿਆਸੀ ਸੰਕਟ ਦੇ ਵਿਚਕਾਰ, ਕਈ ਸਾਬਕਾ ਵਿਧਾਇਕਾਂ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਦਾ ਡਰ ਸੀ। ਅਜਿਹੇ 'ਚ ਹੁਣ ਕਾਂਗਰਸ ਦੇ 6 ਸਾਬਕਾ ਵਿਧਾਇਕ ਅਤੇ 3 ਆਜ਼ਾਦ ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਭਾਜਪਾ ਦੀ ਟਿਕਟ 'ਤੇ ਹੀ ਇੱਥੋਂ ਉਪ ਚੋਣ ਲੜ ਸਕਦੇ ਹਨ।

ਛੇ ਬਾਗੀ ਕਾਂਗਰਸੀ ਵਿਧਾਇਕਾਂ- ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਚੈਤੰਨਿਆ ਸ਼ਰਮਾ ਅਤੇ ਦੇਵੇਂਦਰ ਕੁਮਾਰ ਭੁੱਟੋ ਨੂੰ 29 ਫਰਵਰੀ ਨੂੰ ਕਟੌਤੀ ਮੋਸ਼ਨ ਅਤੇ ਬਜਟ ਦੌਰਾਨ ਰਾਜ ਸਰਕਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਚੋਣ ਕਮਿਸ਼ਨ ਨੇ ਉਨ੍ਹਾਂ ਦੇ ਹਲਕਿਆਂ ਲਈ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ।

ਤਿੰਨ ਆਜ਼ਾਦ ਵਿਧਾਇਕਾਂ ਆਸ਼ੀਸ਼ ਸ਼ਰਮਾ, ਹੁਸ਼ਿਆਰ ਸਿੰਘ ਅਤੇ ਕੇ ਐਲ ਠਾਕੁਰ ਨੇ ਸ਼ੁੱਕਰਵਾਰ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ। ਉਨ੍ਹਾਂ ਦੇ ਹਲਕਿਆਂ ਵਿੱਚ ਵੀ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ।

ਹੁਸ਼ਿਆਰ ਸਿੰਘ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਕਿਹਾ, “ਅਸੀਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਅਸੀਂ ਭਾਜਪਾ ਵਿਚ ਸ਼ਾਮਲ ਹੋਵਾਂਗੇ ਅਤੇ ਪਾਰਟੀ ਦੀ ਟਿਕਟ 'ਤੇ ਚੋਣ ਲੜਾਂਗੇ।"

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਨ੍ਹਾਂ ਨੌਂ ਵਿਧਾਇਕਾਂ ਦੇ ਸਮਰਥਨ ਨਾਲ ਰਾਜ ਦੀ ਇਕਲੌਤੀ ਸੀਟ ਲਈ ਰਾਜ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੁਸ਼ਕਲ ਵਿੱਚ ਸੀ।

ਹਾਲਾਂਕਿ ਸੁੱਖੂ ਦੀ ਸਰਕਾਰ ਨੂੰ ਫਿਲਹਾਲ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਪਰ ਭਾਜਪਾ ਉਪ ਚੋਣਾਂ 'ਚ ਜਿੱਤ ਹਾਸਲ ਕਰਕੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਯੋਜਨਾ ਬਣਾ ਰਹੀ ਹੈ। ਜ਼ਿਮਨੀ ਚੋਣਾਂ 'ਚ ਭਾਜਪਾ ਦੀ ਜਿੱਤ ਨਾਲ ਸੱਤਾਧਾਰੀ ਪਾਰਟੀ ਦੇ ਖੇਮੇ 'ਚ ਵਿਧਾਇਕਾਂ ਦੀ ਗਿਣਤੀ ਘੱਟ ਸਕਦੀ ਹੈ।

ਕਾਂਗਰਸ ਦੇ ਛੇ ਵਿਧਾਇਕਾਂ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 62 ਮੈਂਬਰੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 39 ਤੋਂ ਘਟ ਕੇ 33 ਹੋ ਗਈ ਹੈ। ਵਿਧਾਨ ਸਭਾ ਦੇ ਅਸਲ ਵਿੱਚ 68 ਮੈਂਬਰ ਹਨ। ਭਾਜਪਾ ਦੇ 25 ਵਿਧਾਇਕ ਹਨ। ਰਾਸ਼ਟਰਪਤੀ ਤਾਂ ਹੀ ਵੋਟ ਪਾ ਸਕਦਾ ਹੈ ਜੇਕਰ ਬਹੁਮਤ ਪਰੀਖਿਆ ਦੌਰਾਨ ਦੋਵੇਂ ਪਾਰਟੀਆਂ ਬਰਾਬਰੀ 'ਤੇ ਹਨ ਅਤੇ ਮੌਜੂਦਾ ਸਮੇਂ ਵਿਚ ਪ੍ਰਧਾਨ ਕਾਂਗਰਸ ਪਾਰਟੀ ਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

]]>
Jasmeet SinghSat, 23 Mar 2024 14:06:40 +053043210934321093
<![CDATA[Arvind Kejriwal Arrest: ਅਰਵਿੰਦ ਕੇਜਰੀਵਾਲ 6 ਦਿਨ ਦੀ ਈ.ਡੀ. ਹਿਰਾਸਤ 'ਚ ਭੇਜਿਆ, ਪਤਨੀ ਨੇ ਕਿਹਾ-ਕੇਜਰੀਵਾਲ ਲੋਹੇ ਵਾਂਗ ਮਜ਼ਬੂਤ ]]>https://www.ptcnews.tv/news-in-punjabi/delhi-liquor-scam-case-arvind-kejriwal-arrest-live-updates-4401671

Arvind Kejriwal Arrest LIVE Updates:ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ (Delhi Liquor Scam) ਵਿੱਚ ਵੀਰਵਾਰ ਦੇਰ ਸ਼ਾਮ ਮੁੱਖ ਮੰਤਰੀ ਕੇਜਰੀਵਾਲ (Arvind Kejriwal Arrested) ਨੂੰ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ 'ਆਪ' ਵੱਲੋਂ ਅੱਜ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਈਡੀ ਅੱਜ ਕੇਜਰੀਵਾਲ ਨੂੰ ਪੀਐਮਐਲਏ ਅਦਾਲਤ ਵਿੱਚ ਪੇਸ਼ ਕਰੇਗੀ।

ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਮਾਰਲੇਨਾ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਕੇਜਰੀਵਾਲ ਦੀ ਗ੍ਰਿਫਤਾਰੀ ਦਰਸਾਉਂਦੀ ਹੈ ਕਿ ਪੀਐਮ ਮੋਦੀ ਉਨ੍ਹਾਂ ਤੋਂ ਡਰਦੇ ਹਨ।

ਹੁਣ ਤੱਕ ਇਨ੍ਹਾਂ ਦੀ ਹੋਈ ਚੁੱਕੀ ਹੈ ਗ੍ਰਿਫਤਾਰੀ 

ਦੱਸ ਦਈਏ ਕਿ ਦਿੱਲੀ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਵਿਜੇ ਨਾਇਰ, ਅਭਿਸ਼ੇਕ ਬੋਇਨਪੱਲੀ, ਸਮੀਰ ਮਹਿੰਦਰੂ, ਪੀ ਸਰਥ ਚੰਦਰ, ਬਿਨਯ ਬਾਬੂ, ਅਮਿਤ ਅਰੋੜਾ, ਗੌਤਮ ਮਲਹੋਤਰਾ, ਰਾਘਵ ਮੰਗੂਤਾ, ਰਾਜੇਸ਼ ਜੋਸ਼ੀ, ਅਮਨ ਢਾਲ, ਅਰੁਣ ਪਿੱਲੈ, ਮਨੀਸ਼ ਸਿਸੋਦੀਆ, ਦਿਨੇਸ਼ ਅਰੋੜਾ, ਸੰਜੇ ਸਿੰਘ, ਕੇ. ਕਵਿਤਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ੍ਹ ਇਹ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ’ਚ ਇੱਕ ਮਹਿਲਾ ਵੀ ਸ਼ਾਮਲ ਹੈ। 

ਕੀ ਸੀ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ? 

  • 17 ਨਵੰਬਰ 2021 ਨੂੰ ਦਿੱਲੀ ਦੀ 'ਆਪ' ਸਰਕਾਰ ਨੇ ਸੂਬੇ ’ਚ ਲਾਗੂ ਕੀਤੀ ਸੀ ਨਵੀਂ ਸ਼ਰਾਬ ਨੀਤੀ
  • ਨੀਤੀ ਤਹਿਤ ਰਾਜਧਾਨੀ 'ਚ ਬਣਾਏ ਗਏ 32 ਜ਼ੋਨ
  • ਹਰ ਜ਼ੋਨ 'ਚ 27 ਦੁਕਾਨਾਂ ਖੋਲ੍ਹਣ ਦੀ ਸੀ ਤਜਵੀਜ਼, ਇਸ ਤਰ੍ਹਾਂ ਕੁੱਲ ਖੁੱਲ੍ਹਣੀਆਂ ਸਨ 849 ਦੁਕਾਨਾਂ
  • ਨਵੀਂ ਸ਼ਰਾਬ ਨੀਤੀ ਤਹਿਤ ਦਿੱਲੀ 'ਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਕਰ ਦਿੱਤਾ ਸੀ ਪ੍ਰਾਈਵੇਟ
  • ਸਰਕਾਰੀ ਦੁਕਾਨਾਂ 'ਤੇ ਸ਼ਰਾਬ ਦੀ ਵਿਕਰੀ ਕੀਤੀ ਗਈ ਬੰਦ
  • ਸ਼ਰਾਬ ਮਾਫ਼ੀਆ ਤੇ ਕਾਲਾ ਬਾਜ਼ਾਰੀ ਨੂੰ ਖ਼ਤਮ ਕਰਨ ਦਾ ਦੱਸਿਆ ਸੀ ਮਕਸਦ
  • ਨਵੀਂ ਨੀਤੀ ਤੋਂ ਪਹਿਲਾਂ ਸਨ 60 ਫ਼ੀਸਦ ਸਰਕਾਰੀ ਤੇ 40 ਫ਼ੀਸਦ ਨਿੱਜੀ ਦੁਕਾਨਾਂ
  • ਨਵੀਂ ਪਾਲਿਸੀ ਤਹਿਤ ਸ਼ਰਾਬ ਦੀਆਂ ਦੁਕਾਨਾਂ ਦਾ 100 ਫ਼ੀਸਦ ਹੋ ਗਿਆ ਸੀ ਨਿੱਜੀਕਰਨ
  • ਸਰਕਾਰ ਨੇ ਲਾਇਸੰਸ ਦੀ ਫੀਸ 'ਚ ਕਰ ਦਿੱਤਾ ਸੀ ਕਈ ਗੁਣਾ ਵਾਧਾ
  • ਦਿੱਲੀ ਸਰਕਾਰ ਨੇ ਲਾਇਸੰਸ ਧਾਰਕਾਂ ਨੂੰ ਨਿਯਮਾਂ 'ਚ ਦਿੱਤੀ ਸੀ ਢਿੱਲ
  • ਜਾਂਚ ਮਗਰੋਂ ਨਵੀਂ ਸ਼ਰਾਬ ਨੀਤੀ 'ਚ ਬੇਨਿਯਮੀਆਂ ਦਾ ਹੋਇਆ ਪਰਦਾਫਾਸ਼
  • ਐਲਜੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਬਦਲ ਦਿੱਤੀ ਸੀ ਸ਼ਰਾਬ ਪਾਲਿਸੀ
  • ਇਸ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਦਿੱਲੀ ਸਰਕਾਰ
  • ਇਸ ਘਪਲੇ ਰਾਹੀਂ ਪੈਸੇ ਵਾਪਸ ਆਉਣ ਤੇ ਹੇਰਫੇਰ ਦੀ ਵੀ ਗੱਲ ਆਈ ਸੀ ਸਾਹਮਣੇ
  • ਸਿਆਸੀ ਦਬਾਅ ਕਾਰਨ ਵਾਪਸ ਲਈ ਨਵੀਂ ਸ਼ਰਾਬ ਨੀਤੀ
  • 28 ਜੁਲਾਈ 2022 ਨੂੰ ਦਿੱਲੀ ਸਰਕਾਰ ਨੇ ਨਵੀਂ ਨੀਤੀ ਲੈ ਲਈ ਸੀ ਵਾਪਸ
  • 1 ਸਤੰਬਰ 2022 ਨੂੰ ਪੁਰਾਣੀ ਆਬਕਾਰੀ ਨੀਤੀ ਮੁੜ ਕੀਤੀ ਲਾਗੂ
]]>
AartiSat, 23 Mar 2024 13:43:56 +053043159624315962
<![CDATA[ਕੇਜਰੀਵਾਲ ਦੀ ਪਤਨੀ ਸੁਨੀਤਾ ਤਿਹਾੜ ਜੇਲ੍ਹ 'ਚੋਂ ਲੈ ਕੇ ਆਈ ਸੰਦੇਸ਼, ਸੁਣੋ ਮੁੱਖ ਮੰਤਰੀ ਨੇ ਕੀ ਕਿਹਾ ]]>https://www.ptcnews.tv/news-in-punjabi/arvind-kejriwal-wife-sunita-kejriwal-read-read-his-message-from-jail-for-delhi-people-4406677

Sunita Kejriwal on CM Arvind Kejriwal: ਤਿਹਾੜ ਜੇਲ੍ਹ 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸ਼ਨੀਵਾਰ ਉਨ੍ਹਾਂ ਨਾਲ ਜੇਲ੍ਹ 'ਚ ਮੁਲਾਕਾਤ ਕੀਤੀ ਹੈ। ਸੁਨੀਤਾ ਕੇਜਰੀਵਾਲ (Sunita Kejriwal on husband arrest) ਵੱਲੋਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਦਿੱਲੀ ਦੀਆਂ ਔਰਤਾਂ ਦੇ ਨਾਂ ਇੱਕ ਸੰਦੇਸ਼ ਵੀ ਭੇਜਿਆ ਹੈ, ਜਿਸ ਬਾਰੇ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਕੇਜਰੀਵਾਲ 6 ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਸਟਡੀ (Arvind Kejriwal ED custody) ਵਿੱਚ ਹਨ। ਈਡੀ ਵੱਲੋਂ ਉਨ੍ਹਾਂ ਨੂੰ ਵੀਰਵਾਰ ਦੇਰ ਰਾਤ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਮਨੀ ਲਾਂਡਰਿੰਗ ਨੂੰ ਲੈ ਕੇ ਗ੍ਰਿਫ਼ਤਾਰ (ED arrested Delhi CM Arvind Kejriwal) ਕੀਤਾ ਹੈ।

ਸੁਨੀਤਾ ਕੇਜਰੀਵਾਲ ਨੇ ਕਿਹਾ, 'ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਸੁਨੇਹਾ ਭੇਜਿਆ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਹੈ। ਮੈਂ ਭਾਵੇਂ ਅੰਦਰ ਹਾਂ ਜਾਂ ਬਾਹਰ, ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ।'' ਉਨ੍ਹਾਂ ਅੱਗੇ ਕਿਹਾ, 'ਮੇਰੀ ਜ਼ਿੰਦਗੀ ਦਾ ਹਰ ਪਲ ਦੇਸ਼ ਨੂੰ ਸਮਰਪਿਤ ਹੈ। ਮੈਂ ਇਸ ਧਰਤੀ 'ਤੇ ਸੰਘਰਸ਼ ਲਈ ਹੀ ਪੈਦਾ ਹੋਇਆ ਹਾਂ। ਅੱਜ ਤੱਕ ਬਹੁਤ ਸੰਘਰਸ਼ ਕੀਤਾ, ਭਵਿੱਖ ਵਿੱਚ ਵੀ ਕਰਾਂਗੇ। ਮੇਰੇ ਜੀਵਨ ਵਿੱਚ ਬਹੁਤ ਸੰਘਰਸ਼ ਲਿਖਿਆ ਹੈ। ਇਸ ਲਈ ਇਹ ਗ੍ਰਿਫਤਾਰੀ ਮੈਨੂੰ ਹੈਰਾਨ ਨਹੀਂ ਕਰਦੀ। ਮੈਂ ਜਲਦੀ ਹੀ ਬਾਹਰ ਆਵਾਂਗਾ ਅਤੇ ਆਪਣਾ ਵਾਅਦਾ ਪੂਰਾ ਕਰਾਂਗਾ।''

ਸੰਦੇਸ਼ 'ਚ ਕੇਜਰੀਵਾਲ ਨੇ ਅੱਗੇ ਕਿਹਾ, 'ਮੈਨੂੰ ਤੁਹਾਡੇ ਤੋਂ ਬਹੁਤ ਪਿਆਰ ਮਿਲਿਆ ਹੈ, ਮੈਂ ਆਪਣੇ ਪਿਛਲੇ ਜਨਮ ਵਿੱਚ ਬਹੁਤ ਸਾਰੇ ਚੰਗੇ ਕੰਮ ਕੀਤੇ ਹੋਣਗੇ, ਜੋ ਇਸ ਭਾਰਤ ਵਿੱਚ ਪੈਦਾ ਹੋਇਆ ਸੀ। ਅਸੀਂ ਮਿਲ ਕੇ ਭਾਰਤ ਨੂੰ ਮੁੜ ਮਹਾਨ ਬਣਾਉਣਾ ਹੈ। ਦਿੱਲੀ ਦੀਆਂ ਮੇਰੀਆਂ ਮਾਵਾਂ-ਭੈਣਾਂ ਸੋਚ ਰਹੀਆਂ ਹੋਣਗੀਆਂ ਕਿ ਹੁਣ ਤਾਂ ਕੇਜਰੀਵਾਲ ਅੰਦਰ ਚਲਾ ਗਿਆ, ਪਤਾ ਨਹੀਂ ਹੁਣ ਹਜ਼ਾਰ ਰੁਪਏ ਮਿਲਣਗੇ ਜਾਂ ਨਹੀਂ। ਮੈਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਸ਼ਵਾਸ ਰੱਖਣ।''

]]>
Krishan Kumar SharmaSat, 23 Mar 2024 13:32:41 +053043209354320935
<![CDATA[ਅਕਾਲੀ ਦਲ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਮੁੱਦਿਆਂ ਨੂੰ ਕੀਤਾ ਉਜਾਗਰ ]]>https://www.ptcnews.tv/news-in-punjabi/sad-core-committee-spells-out-lok-sabha-poll-issues-4404333

Punjabi News: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਉਹਨਾਂ ਮੁੱਦਿਆਂ, ਨੀਤੀਆਂ ਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਿਹਨਾਂ ਨੂੰ ਲੈ ਕੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਫਤਵਾ ਲੈਣ ਲਈ ਪੰਜਾਬ ਦੇ ਲੋਕਾਂ ਕੋਲ ਜਾਵੇਗੀ।

ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਵਿਚ ਇਕ ਵਿਸ਼ੇਸ਼ ਮਤਾ ਪਾਸ ਕਰ ਕੇ ਕਿਹਾ ਗਿਆ ਕਿ ਪਾਰਟੀ ਲਈ ਸਾਡੇ ਸਿਧਾਂਤ ਰਾਜਨੀਤੀ ਤੋਂ ਉਪਰ ਹਨ ਤੇ ਇਹ ਕਦੇ ਵੀ ਖਾਲਸਾ ਪੰਥ, ਸਾਰੀਆ ਘੱਟ ਗਿਣਤੀਆਂ ਤੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਡੱਟਣ ਦੀ ਇਤਿਹਾਸਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ। 

ਨਾਲ ਹੀ ਇਹ ਆਪਣਾ ਸਾਰਾ ਜ਼ੋਰ ਸਰਬੱਤ ਦੇ ਭਲੇ ਦੇ ਸਿਧਾਂਤ ਮੁਤਾਬਕ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਸੰਭਾਲਣ ’ਤੇ ਵੀ ਲਗਾਉਣਾ ਜਾਰੀ ਰੱਖੇਗੀ। ਸਿੱਖਾਂ ਅਤੇ ਪੰਜਾਬੀਆਂ ਦੀ ਇਕਲੌਤੀ ਨੂਮਾਇੰਦਾ ਜਥੇਬੰਦੀ ਹੋਣ ਦੇ ਨਾਅਤੇ ਪਾਰਟੀ ਰਾਜਾਂ ਵਾਸਤੇ ਵੱਧ ਤਾਕਤਾਂ ਤੇ ਵਾਜਬ ਖੁਦਮੁਖ਼ਤਿਆਰੀ ਦੀ ਲੜਾਈ ਜਾਰੀ ਰੱਖੇਗੀ। ਅਸੀਂ ਕਦੇ ਵੀ ਇਹਨਾਂ ਹਿੱਤਾਂ ’ਤੇ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਭਵਿੱਖ ਵਿਚ ਇਹਨਾਂ ’ਤੇ ਚੌਕਸੀ ਵਿਚ ਕੋਈ ਘਾਟ ਆਉਣ ਦਿੱਤੀ ਜਾਵੇਗੀ।

ਮਤੇ ਵਿਚ ਭਾਰਤ ਸਰਕਾਰ ਨੂੰ ਹੋਰ ਅਪੀਲ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਜਿਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਦੀ ਰਿਹਾਈ ਲਈ ਕੀਤੇ ਆਪਣੇ ਲਿਖਤੀ ਵਾਅਦੇ ਨੂੰ ਪੂਰਾ ਕਰੇ। ਇਹ ਵਾਅਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਤੇ ਗਏ ਸਨ।

ਮਤੇ ਵਿਚ ਹੋਰ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਵਾਸਤੇ ਡਟਿਆ ਰਹੇਗਾ ਅਤੇ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ। ਮਤੇ ਮੁਤਾਬਕ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਹਨ ਅਤੇ ਇਹ ਹਮੇਸ਼ਾ ਉਹਨਾਂ ਦੇ ਹਿੱਤਾਂ ਖ਼ਾਤਰ ਮੋਹਰੀ ਹੋਕੇ ਲੜਦੀ ਰਹੀ ਹੈ।

ਮਤੇ ਵਿਚ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਦੇ ਕੰਮਕਾਜ ਵਿਚ ਬੇਲੋੜੀਣੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਅਸੀਂ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ, ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ’ਤੇ ਕਬਜ਼ੇ ਕਰਨ ਦੀ ਵੀ ਨਿਖੇਧੀ ਕਰਦੇ ਹਾਂ।

ਮਤੇ ਵਿਚ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਨਵੀਂ ਦਿੱਲੀ ਵਿਚ ਅਸਥਾਨ ਨੂੰ ਢਹਿ ਢੇਰੀ ਕਰਨ ਦੀ ਨਿਖੇਧੀ ਕੀਤੀ ਗਈ ਤੇ ਇਸਦੀ ਮੁੜ ਉਸਾਰੀ ਵਾਸਤੇ ਵੱਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਪਵਿੱਤਰ ਆਤਮਾ ਅਤੇ ਦੁਨੀਆਂ ਭਰ ਵਿਚ ਇਹਨਾਂ ਦੇ ਲੱਖਾਂ ਸ਼ਰਧਾਲੂਆਂ ਵਿਚ ਇਸ ਪਵਿੱਤਰ ਅਸਥਾਨ ਲਈ ਇਹ ਥਾਂ ਅਲਾਟ ਕਰਨ ਤੋਂ ਨਾਂਹ ਕਰਨਾ ਬਹੁਤ ਵੱਡਾ ਵਿਤਕਰਾ ਅਤੇ ਅਨਿਆਂ ਹੈ।

ਕੋਰ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੋਲ੍ਹਣ ਵਾਸਤੇ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਸਾਰੇ ਪਾਸੇ ਤੋਂ ਘਿਰਿਆ ਸੂਬਾ ਹੈ ਜਿਸਨੂੰ ਇਸ ਸਬੰਧ ਵਿਚ ਕਈ ਰੁਕਾਵਟਾਂਦਾ  ਸਾਹਮਣਾ ਕਰਨਾ ਪੈਂਦਾ ਹੈ।

ਅਕਾਲੀ ਦਲ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਅਤੇ ਐਨਐਸਏ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਦੇ ਖਿਲਾਫ ਡਟਿਆ ਹੈ। ਇਹਨਾਂ ਕਦਮਾਂ ਦਾ ਪਾਰਟੀ ਨੇ ਐਮਰਜੰਸੀ ਵੇਲੇ ਵੀ ਵਿਰੋਧ ਕੀਤਾ ਸੀ। ਸਭ ਤੋਂ ਵੱਡੇ ਦੇਸ਼ ਭਗਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ’ਤੇ ਵੀ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਐਨ ਐਸ ਏ ਵਰਗੇ ਕਾਨੂੰਨ ਲਾਗੂ ਕੀਤੇ। ਪਾਰਟੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਸਿਰਜੇ ਸੰਵਿਧਾਨ ਨੂੰ ਕਿਸੇ ਵੀ ਤਰੀਕੇ ਦਾ ਖੋਰਾ ਲਾਉਣ ਦਾ ਵਿਰੋਧ ਕੀਤਾ। 

ਇਹ ਖ਼ਬਰਾਂ ਵੀ ਪੜ੍ਹੋ: 

]]>
Jasmeet SinghFri, 22 Mar 2024 21:27:43 +053043185634318563