PTC NEWS Punjabi-news-chandigarh
Farmers paddy crops damaged : ਪੰਜਾਬ 'ਚ ਪਹਿਲਾਂ ਹੀ ਲਗਾਤਾਰ ਕਰਜ਼ਈ ਹੁੰਦੇ ਜਾ ਰਹੇ ਕਿਸਾਨਾਂ 'ਤੇ ਹੁਣ ਮੀਂਹ ਅਤੇ ਤੇਜ਼ ਹਵਾਵਾਂ ਦਾ ਕਹਿਰ ਵਿਖਾਈ ਦੇ ਰਿਹਾ ਹੈ। ਬੀਤੇ ਦਿਨਾਂ ਤੋਂ ਮੌਸਮ 'ਚ ਆਈ ਅਚਾਨਕ ਤਬਦੀਲੀ ਦਾ ਅਸਰ ਸੂਬੇ 'ਚ ਵੱਖ ਵੱਖ ਥਾਂਵਾਂ 'ਤੇ ਝੋਨੇ ਦੀ ਫਸਲ 'ਤੇ ਵਿਖਾਈ ਦੇ ਰਿਹਾ ਹੈ। ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿੱਚ ਮੀਂਹ ਕਾਰਨ ਜਿਥੇ ਫਸਲ ਖ਼ਰਾਬ ਹੋਈ ਹੈ, ਉਥੇ ਕਿਸਾਨਾਂ (Punjab Farmer News) ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਕੀਤਾ ਹੈ। ਮੀਂਹ ਕਾਰਨ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਕਾਰਨ ਵੀ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਵਿਛੀਆਂ ਹੋਣ ਦੀਆਂ ਖ਼ਬਰਾਂ ਹਨ।
ਖੁੱਲ੍ਹੇ ਆਸਮਾਨ ਹੇਠ ਕਿਸਾਨਾਂ ਦਾ ਝੋਨਾ, ਅਧਿਕਾਰੀ ਗਾਇਬ, ਵੇਖੋ ਮੰਡੀਆਂ ਦਾ ਹਾਲ (Punjab Mandis)
ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੀ ਤਾਂ ਮੀਂਹ ਕਾਰਨ ਫਾਜ਼ਿਲਕਾ ਅਨਾਜ ਮੰਡੀ ਪੂਰਨ ਤੌਰ 'ਤੇ ਠੱਪ ਹੋਈ ਪਈ ਹੈ। ਮੰਡੀ ਦੇ ਗੇਟ 'ਤੇ ਝੋਨੇ ਦੀਆਂ ਬੋਰੀਆਂ ਲੱਦੀਆਂ ਟਰੈਕਟਰ ਟਰਾਲੀਆਂ ਦੀ ਭੀੜ ਲੱਗੀ ਹੋਈ ਹੈ।
ਪੰਜਾਬ ਵਿੱਚ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਜਿਥੇ ਚਿੰਤਾਵਾਂ ਵਧਾ ਦਿੱਤੀਆਂ ਹਨ, ਉਥੇ ਅਧਿਕਾਰੀ ਵੀ ਮੰਡੀਆਂ ਵਿਚੋਂ ਗਾਇਬ ਨਜ਼ਰ ਆ ਰਹੇ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਵੱਡੇ ਪੱਧਰ ’ਤੇ ਪ੍ਰਬੰਧਾਂ ਦੀ ਘਾਟ ਸਾਹਮਣੇ ਆਈ। ਇਥੇ ਖੁੱਲ੍ਹੇ ਅਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ ਮੀਂਹ ਵਿੱਚ ਭਿੱਜਦੀਆਂ ਨਜ਼ਰ ਆਈਆਂ।
ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਮੁਤਾਬਕ, ਨਾ ਹੀ ਕਿਸੇ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀ ਸਾਰ ਲਈ। ਕਿਸਾਨਾਂ ਨੇ ਆਪਣੇ ਪੱਧਰ ’ਤੇ ਤਰਪਾਲਾਂ ਦਾ ਪ੍ਰਬੰਧ ਕਰਕੇ ਫ਼ਸਲ ਨੂੰ ਢਕਣ ਦੀ ਕੋਸ਼ਿਸ਼ ਕੀਤੀ, ਪਰ ਲਗਾਤਾਰ ਅਤੇ ਤੇਜ਼ ਮੀਂਹ ਕਾਰਨ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਬਚਾਉਣ ਵਿੱਚ ਅਸਮਰੱਥ ਰਹੇ।
ਇਸੇ ਤਰ੍ਹਾਂ, ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਜਗਰਾਓਂ ਦਾਣਾ ਮੰਡੀ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਬੁਰਾ ਹਾਲ ਹੈ, ਜਿਥੇ ਖੁੱਲ੍ਹੇ ਆਸਮਾਨ ਹੇਠਾਂ ਝੋਨੇ ਦੀਆਂ ਬੋਰੀਆਂ ਪਈਆਂ ਹਨ।
ਫਾਜ਼ਿਲਕਾ ਵਿੱਚ ਅਨਾਜ ਮੰਡੀ 'ਚ ਘਟੀਆ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮਿਲ ਕੇ ਪ੍ਰਸ਼ਾਸਨ ਖਿਲਾਫ਼ ਹਾਈਵੇਅ ਵੀ ਜਾਮ ਕਰ ਦਿੱਤਾ ਗਿਆ। ਇਥੇ ਕਿਸਾਨਾਂ ਵੱਲੋਂ ਮੀਂਹ ਕਾਰਨ ਵੱਡੇ ਪੱਧਰ 'ਤੇ ਝੋਨੇ ਦੀ ਫਸਲ ਖਰਾਬ ਹੋਣ ਬਾਰੇ ਕਿਹਾ ਗਿਆ ਹੈ।
ਪੰਜਾਬ ਦੀਆਂ ਹੋਰਨਾਂ ਰਾਜਪੁਰਾ ਦੇ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੇ ਜੀਰੀ ਫਸਲ ਵੱਡੇ ਪੱਧਰ 'ਤੇ ਮੀਂਹ ਦੇ ਪਾਣੀ 'ਚ ਭਿੱਜੀ, ਉਥੇ ਹੀ ਮੀਂਹ ਦੇ ਪਾਣੀ ਕਾਰਨ ਅਨਾਜ ਮੰਡੀ 'ਚ ਪ੍ਰਬੰਧ ਨਾ ਹੋਣ ਕਾਰਨ ਸ਼ੈਡ ਦੇ ਥੱਲੇ ਪਾਈਪ ਟੁੱਟੇ ਹੋਣ ਕਰਕੇ ਮੀਂਹ ਦਾ ਪਾਣੀ ਲਗਾਤਾਰ ਝੋਨੇ ਨੂੰ ਖਰਾਬ ਕਰ ਰਿਹਾ ਹੈ।
ਸਮਾਣਾ ਵਿੱਚ ਵੀ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜ਼ਮੀਨ ’ਤੇ ਵਿਛ ਗਈ ਹੈ, ਜਦਕਿ ਕਈ ਥਾਵਾਂ ’ਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਸਮਾਣਾ ਵਿਖੇ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਲਈ ਲੈ ਕੇ ਪਹੁੰਚੇ ਕਿਸਾਨਾਂ ਦੀ ਮੁਸ਼ਕਲ ਵੀ ਵਧ ਗਈ ਹੈ, ਕਿਉਂਕਿ ਕਿਸਾਨਾਂ ਨੂੰ ਇਥੇ ਖੁੱਲ੍ਹੇ ਆਸਮਾਨ ਹੇਠ ਪਈ ਝੋਨੇ ਦੀ ਫ਼ਸਲ ’ਤੇ ਬਰਸਾਤ ਦਾ ਪਾਣੀ ਪੈਣ ਕਾਰਨ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ... Jio-Airtel ਦੇ ਮੁਕਾਬਲੇ Starlink ਮਹਿੰਗਾ ਜਾਂ ਸਸਤਾ ? ਵੇਖੋ ਕੀ ਕਹਿੰਦਾ ਹੈ ਗਣਿਤ
ਕਿਸਾਨਾਂ ਨੇ ਸਿੱਧੇ ਸਵਾਲ ਸਰਕਾਰ ਦੇ ਖਰੀਦ ਪ੍ਰਬੰਧਾਂ 'ਤੇ ਖੜੇ ਕੀਤੇ ਕਿ ਪਹਿਲਾਂ ਹੀ ਰੱਬ ਨੇ ਉਹਨਾਂ ਦੀ ਪੱਕ ਚੁੱਕੀ ਫਸਲ ਦੇ ਉੱਪਰ ਵੱਡੀ ਮਾਰ ਮਾਰੀ, ਪਰ ਜਦੋਂ ਆਪਣੀ ਫਸਲ ਵੇਚਣ ਲਈ ਉਹ ਮੰਡੀਆਂ ਵਿੱਚ ਪਹੁੰਚਦੇ ਹਨ ਤਾਂ ਮੰਡੀ ਵਿੱਚ ਕਿਸਾਨਾਂ ਲਈ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆਇਆ। ਉਹਨਾਂ ਕਿਹਾ ਕਿ ਜਿੱਥੇ ਮੰਡੀ ਵਿੱਚ ਖੁੱਲਿਆ ਸਮਾਨ ਹੇਠ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਸੈਡਾਂ ਹੇਠ ਵੀ ਫਸਲਾਂ ਖਰਾਬ ਹੋ ਰਹੀਆਂ ਹਨ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ, ਜਿਸ ਲਈ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਪੰਜਾਬ ਸਰਕਾਰ ਦੇ ਵੱਡੇ ਦਾਅਵੇ
ਪੰਜਾਬ ਦੀਆਂ ਮੰਡੀਆਂ 'ਚ ਕਿਸਾਨਾਂ ਦੇ ਹਾਲ ਕੁੱਝ ਵੀ ਹੋਵੇ, ਪਰ ਪੰਜਾਬ ਸਰਕਾਰ ਦੇ ਦਾਅਵੇ ਇਸਤੋਂ ਉਲਟ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਐਤਵਾਰ ਨੂੰ ਕਿਹਾ ਕਿ ਇਸ ਸੀਜ਼ਨ ਵਿੱਚ ਹੁਣ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ ਪਹੁੰਚੇ ਲਗਭਗ 21 ਲੱਖ ਮੀਟ੍ਰਿਕ ਟਨ ਝੋਨੇ ਵਿੱਚੋਂ ਪੰਜਾਬ ਨੇ ਲਗਭਗ 20 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜਿਸ ਵਿੱਚੋਂ ਕਿਸਾਨਾਂ ਨੂੰ 3,111 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਦੱਸ ਦਈਏ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਨੇ ਇਹ ਬਿਆਨ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਦੌਰੇ ਦੌਰਾਨ ਦਿੱਤਾ।
ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ
ਇਸ ਦੌਰਾਨ, ਵਿਰੋਧੀ ਧਿਰ ਨੇ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਝੋਨੇ ਦੀ ਖਰੀਦ ਲਈ ਮੰਡੀਆਂ 'ਚ ਢੁਕਵੇਂ ਖਰੀਦ ਪ੍ਰਬੰਧ ਮੁਹੱਈਆ ਨਾ ਕਰਵਾਏ ਜਾਣ 'ਤੇ ਨਿਸ਼ਾਨੇ 'ਤੇ ਲਿਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ 'ਆਪ' ਸਰਕਾਰ 'ਤੇ ਅਨਾਜ ਖਰੀਦਣ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ 'ਤੇ ਘੇਰਿਆ।
ਮਜੀਠੀਆਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਕਿਸਾਨ ਪੁੱਛ ਰਹੇ ਹਨ: "ਕੀ ਪੰਜਾਬ ਸਰਕਾਰ ਇਸ ਫਸਲ ਦਾ ਇੱਕ-ਇੱਕ ਦਾਣਾ ਖਰੀਦੇਗੀ?" ਵਾਅਦਾ ਹਰ ਇੱਕ ਦਾਣਾ ਖਰੀਦਣ ਦਾ ਸੀ। ਅਸਲੀਅਤ ਇਹ ਹੈ ਕਿ ਝੋਨਾ ਸੜ ਰਿਹਾ ਹੈ, ਜਦੋਂ ਕਿ ਕਿਸਾਨ ਗੋਡਿਆਂ ਭਾਰ ਪਾਣੀ ਵਿੱਚ ਖੜ੍ਹੇ ਹਨ।"
ਉਨ੍ਹਾਂ ਅੱਗੇ ਕਿਹਾ, "ਕਿਸਾਨ ਬੇਵੱਸ, ਦੁਖੀ ਅਤੇ ਪਰੇਸ਼ਾਨ ਹਨ। ਮੈਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਅਨਾਜ ਮੰਡੀਆਂ ਦੀ ਹਾਲਤ ਵਿਗੜ ਗਈ ਹੈ।"
ਪੰਜਾਬ ਸਰਕਾਰ ਤੁਰੰਤ ਕਿਸਾਨਾਂ ਦੀਆਂ ਫਸਲਾਂ ਬਚਾਵੇ : ਕੇਵਲ ਢਿੱਲੋਂ
ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ (Kewal Singh Dhillon) ਨੇ ਵੀ ਸਰਕਾਰ ਨੂੰ ਘੇਰਿਆ ਹੈ ਅਤੇ ਫਾਜ਼ਿਲਕਾ ਅਨਾਜ ਮੰਡੀ ਵਿੱਚ ਗੋਡੇ-ਗੋਡੇ ਪਾਣੀ ਭਰਨ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਤੁਰੰਤ ਉਪਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਇਆ, ਬਾਰਸ਼ ਤੋਂ ਬਾਅਦ ਮੰਡੀਆਂ ਵਿੱਚ ਸਥਿਤੀ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਰੀਦ ਅਤੇ ਫਸਲ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਅਨਾਜ ਮੰਡੀ ਦੀਆਂ ਤਸਵੀਰਾਂ ਖਾਸ ਤੌਰ 'ਤੇ ਚਿੰਤਾਜਨਕ ਹਨ, ਕਿਸਾਨਾਂ ਵੱਲੋਂ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਟਾਈ ਕੀਤੀ ਗਈ ਝੋਨੇ ਦੀ ਕਟਾਈ ਮੀਂਹ ਦੇ ਪਾਣੀ ਵਿੱਚ ਡੁੱਬ ਗਈ ਹੈ। ਮੰਡੀ ਦੀ ਹਾਲਤ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਇਹ ਅਨਾਜ ਮੰਡੀ ਨਹੀਂ, ਸਗੋਂ ਇੱਕ ਤਲਾਅ ਹੈ।
ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ 'ਤੇ ਵੀ ਫੇਰਿਆ ਪਾਣੀ : ਜਾਖੜ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil jakhar) ਨੇ ਵੀ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਕੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਸਾਰੀ ਰਕਮ ਭਾਰਤ ਸਰਕਾਰ ਨੇ ਭੇਜੀ ਹੈ, ਪਰ ਇਹ ਤੁਹਾਡੀ ਸਰਕਾਰ ਸੀ, ਭਗਵੰਤ ਮਾਨ, ਜਿਸਨੇ ਮੰਡੀਆਂ ਵਿੱਚ ਪ੍ਰਬੰਧਾਂ ਦਾ ਪ੍ਰਬੰਧਨ ਕਰਨਾ ਸੀ। ਉਨ੍ਹਾਂ ਕਿਹਾ, ''ਕੱਲ੍ਹ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਨੇ ਨਾ ਸਿਰਫ਼ ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਗਿੱਲਾ ਕੀਤਾ ਹੈ, ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਵੀ ਡੁੱਬਾ ਦਿੱਤਾ ਹੈ। ਜੇ ਤੁਸੀਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਕੁਝ ਸਮਾਂ ਕੱਢ ਸਕਦੇ ਹੋ, ਜਿਨ੍ਹਾਂ ਲਈ ਤੁਸੀਂ ਵਕੀਲਾਂ ਕੋਲ ਭੱਜ ਰਹੇ ਹੋ, ਤਾਂ ਘੱਟੋ ਘੱਟ ਮੰਡੀਆਂ ਵਿੱਚ ਕਿਸਾਨਾਂ ਦਾ ਧਿਆਨ ਰੱਖੋ।''
ਇਹ ਵੀ ਪੜ੍ਹੋ...
Diljit Dosanjh Delhi Show : ਦਿਲਜੀਤ ਦੋਸਾਂਝ ਨੇ ਨਵੰਬਰ 1984 ਨੂੰ ਲੈ ਕੇ ਬਦਲੀ ਦਿੱਲੀ ਸ਼ੋਅ ਦੀ ਤਰੀਕ, ਜਾਣੋ ਸ਼ੋਅ ਦੀ ਨਵੀਂ ਤਰੀਕ
Marriage Fraud in Punjab : ਲੁਧਿਆਣਾ ਦੇ ਰਾਏਕੋਟ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਰਾਏਕੋਟ ਦੇ ਪਿੰਡ ਬੇਪਾਰਾਏ ਖੁਰਦ  ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਵਿਆਹ ਕਰਵਾਉਣ ਦੇ ਨਾਂ 'ਤੇ 51 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਵਾਲੀ ਮਹਿਲਾ ਨੂੰ ਰਾਏਕੋਟ ਪੁਲਿਸ (Raikot Police) ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਹੈ। ਸਾਲ 2019 ਵਿੱਚ ਦਰਜ ਹੋਏ ਇਸ ਮਾਮਲੇ ਵਿੱਚ ਮਹਿਲਾ ਸੱਤ ਸਾਲਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ।
2019 'ਚ ਵਿਆਹ ਤੋਂ ਬਾਅਦ ਕੈਨੇਡਾ ਜਾ ਕੇ ਮੁੱਕਰੀ ਲਾੜੀ (Punjab Marrige Marriage Fraud)
ਮਿਲੀ ਜਾਣਕਾਰੀ ਅਨੁਸਾਰ, ਹਰਪ੍ਰੀਤ ਸਿੰਘ ਦਾ ਵਿਆਹ ਸਾਲ 2019 ਵਿੱਚ ਗੁੱਡਾ ਪਿੰਡ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਜਸਪ੍ਰੀਤ ਕੌਰ ਨੇ ਕੈਨੇਡਾ ਜਾਣ ਲਈ 51 ਲੱਖ 60 ਹਜ਼ਾਰ ਰੁਪਏ ਦੀ ਰਕਮ ਹਾਸਲ ਕੀਤੀ ਸੀ। ਪਰ ਕੈਨੇਡਾ ਪਹੁੰਚਣ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੀ ਉਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਇੰਨਾ ਹੀ ਨਹੀਂ, ਉਸ ਨੇ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ... ਲੁਧਿਆਣਾ ਈਸਟ ਦੀ ਵੋਟਰ ਲਿਸਟ ‘ਚ ਸ਼ਹੀਦ ਭਗਤ ਸਿੰਘ ਦੀ ਤਸਵੀਰ, ਸੂਚੀ ‘ਚ ਕਈ ਗੜਬੜੀਆਂ ਦਾ ਦਾਅਵਾ
2020 'ਚ ਪੁਲਿਸ ਕੋਲ ਪਹੁੰਚਿਆ ਸੀ ਮਾਮਲਾ
ਇਸ ਮਾਮਲੇ ਸਬੰਧੀ ਸਾਲ 2020 ਵਿੱਚ ਪੁਲਿਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੁਣ ਜਸਪ੍ਰੀਤ ਕੌਰ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ। ਦੂਜੇ ਪਾਸੇ, ਪੀੜਤ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਰਕਮ ਵਾਪਸ ਕਰਵਾਈ ਜਾਵੇ ਅਤੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੀੜਤ ਪਰਿਵਾਰ ਨੇ ਲੜੀ ਲੰਬੀ ਕਾਨੂੰਨੀ ਲੜਾਈ
ਪੀੜਤ ਪਰਿਵਾਰ ਦੇ ਵਕੀਲ ਐਡਵੋਕੇਟ ਭੰਡਾਰੀ ਨੇ ਦੱਸਿਆ ਕਿ ਪਰਿਵਾਰ ਨੇ ਜਸਪ੍ਰੀਤ ਕੌਰ ਨੂੰ ਇੰਡੀਆ ਲਿਆਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਹੈ। ਹੁਣ ਮਹਿਲਾ ਦੇ ਕਾਬੂ ਆਉਣ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ। ਪਰਿਵਾਰ ਦੀ ਮੰਗ ਹੈ ਕਿ ਕਥਿਤ ਤੌਰ 'ਤੇ ਠੱਗੀ ਗਈ ਰਕਮ ਵਾਪਸ ਦਿਵਾਈ ਜਾਵੇ ਅਤੇ ਮਾਮਲੇ ਦਾ ਕਾਨੂੰਨ ਅਨੁਸਾਰ ਨਿਪਟਾਰਾ ਕੀਤਾ ਜਾਵੇ।
ਫਿਲਹਾਲ, ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਉਮੀਦ ਹੈ। ਰਾਏਕੋਟ ਸਦਰ ਪੁਲਿਸ ਏਐਸਆਈ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ...
CJP Protest ਨੂੰ ਲੈ ਕੇ ਦਿੱਲੀ 'ਚ ਪਾਬੰਦੀਆਂ 'ਤੇ Supreme Court ਦੀ ਦੋ-ਟੁੱਕ, ਬੈਰੀਕੇਡਿੰਗ ਹਟਾਓ, ਮੈਟਰੋ ਤੇ ਇੰਟਰਨੈਟ ਬਹਾਲ ਕਰੋ
ED Arrest HS Bhullar : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਪੁਲਿਸ ਦੇ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ (DIG) ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ।
ਭੁੱਲਰ ਨੂੰ ਅਕਤੂਬਰ 2025 ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਰਿਸ਼ਵਤਖੋਰੀ ਦੇ ਦੋਸ਼ਾਂ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਈਡੀ ਨੇ ਮਨੀ ਲਾਂਡਰਿੰਗ (Money Laundring) ਦੀ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ... Dearness Allowance : ਪੰਜਾਬ ਸਰਕਾਰ ਨੇ 'ਅਦਾਲਤ 'ਚ ਝੂਠ' ਬੋਲਣ ਲਈ ਬਿਨਾਂ ਸ਼ਰਤ ਮੰਗੀ ਮਾਫ਼ੀ
H-1B visas : ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ ! Tata-Infosys ਸਮੇਤ 8 ਵੱਡੀਆਂ IT ਕੰਪਨੀਆਂ 'ਤੇ ਗ੍ਰੀਨ ਕਾਰਡ ਫਾਈਲ ਕਰਨ 'ਤੇ ਲਾਈ ਪਾਬੰਦੀ
ਇਸ ਦੌਰਾਨ, ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਕਾਰਨ ਉਸਨੂੰ ਅਤੇ ਉਸਦੇ ਨਾਲ ਇੱਕ ਹੋਰ ਵਿਅਕਤੀ ਨੂੰ ਫਸਾਇਆ ਜਾ ਰਿਹਾ ਹੈ। ਉਸਨੇ ਆਪਣੇ ਖਿਲਾਫ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸਦੀ ਕੋਈ ਗਲਤੀ ਨਹੀਂ ਹੈ। ਬਾਕੀ ਮਾਮਲਾ ਨਿਆਂਇਕ ਪ੍ਰਕਿਰਿਆ ਅਧੀਨ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਭੁੱਲਰ ਅਤੇ ਸ਼ਿਕਾਇਤਕਰਤਾ ਆਕਾਸ਼ ਬੱਤਾ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਆਕਾਸ਼ ਬੱਟਾ ਨੇ ਇਸ ਦੌਰਾਨ ਗਵਾਹੀ ਦਿੱਤੀ। ਸੀਬੀਆਈ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਅਰਜ਼ੀ 'ਤੇ ਭੁੱਲਰ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ।
ਭੁੱਲਰ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ (Harcharan Bhullar Corruption Case)
ਦੱਸ ਦੇਈਏ ਕਿ ਸਾਬਕਾ DIG ਭੁੱਲਰ ਇਸ ਸਮੇਂ ਮਾਡਲ ਜੇਲ੍ਹ, ਚੰਡੀਗੜ੍ਹ ਵਿੱਚ ਬੰਦ ਹਨ। ਸੀਬੀਆਈ ਨੇ ਲਗਭਗ ਇੱਕ ਸਾਲ ਪਹਿਲਾਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਰਿਸ਼ਵਤ ਨਾਲ ਸਬੰਧਤ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ।  ਇਸ ਤੋਂ ਪਹਿਲਾਂ CBI ਨੇ 16 ਅਕਤੂਬਰ 2025 ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। CBI ਮਾਮਲਾ ਕਥਿਤ ₹5 ਲੱਖ ਦੀ ਰਿਸ਼ਵਤ ਨਾਲ ਜੁੜਿਆ ਹੈ, ਜਿਸ ਵਿੱਚ ਕ੍ਰਿਸ਼ਨੂ ਸ਼ਾਰਦਾ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਫੜਿਆ ਗਿਆ ਸੀ।
ਜਾਂਚ ਦੌਰਾਨ ਸਾਹਮਣੇ ਆਏ ਵਿੱਤੀ ਲੈਣ-ਦੇਣ ਅਤੇ ਰਿਸ਼ਵਤ ਦੀ ਰਕਮ ਨਾਲ ਜੁੜੇ ਪਹਿਲੂਆਂ ਨੂੰ ਹੁਣ ਈਡੀ ਆਪਣੀ ਜਾਂਚ ਵਿੱਚ ਸ਼ਾਮਲ ਕਰ ਰਹੀ ਹੈ। ਈਡੀ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਰਿਸ਼ਵਤ ਰਾਹੀਂ ਹਾਸਲ ਕੀਤੀ ਗਈ ਰਕਮ ਦੀ ਕਿੱਥੇ-ਕਿੱਥੇ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ...Mohanjit Singh Sheron : ਮੋਹਨਜੀਤ ਸ਼ੇਰੋਂ 'ਤੇ ਪੁਲਿਸ ਤਸ਼ੱਦਦ ਮਾਮਲੇ 'ਚ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ DGP ਪੰਜਾਬ ਤਲਬ
PTM or PR Stunt ? : 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ 9 ਅਕਤੂਬਰ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਹੋਣ ਵਾਲੀਆਂ ਮੈਗਾ ਮਾਪੇ-ਅਧਿਆਪਕ ਮੀਟਿੰਗਾਂ ਦੌਰਾਨ Mawan Dhiyan Satkar Yojana ਨੂੰ ਉਤਸ਼ਾਹਿਤ ਕਰਨ ਦੇ ਆਪਣੇ ਫੈਸਲੇ 'ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਸਕੂਲ ਅਧਿਆਪਕਾਂ ਨੂੰ ਰਾਜ ਵਿਆਪੀ ਮੈਗਾ ਮਾਪੇ-ਅਧਿਆਪਕ ਮੀਟਿੰਗ (PTCM) ਦੌਰਾਨ ਇਸਦੀ ਭਲਾਈ ਯੋਜਨਾ, "ਮਾਂਵਾਂ-ਧੀਆਂ ਸਤਿਕਾਰ ਯੋਜਨਾ" ਬਾਰੇ ਮਾਪਿਆਂ ਤੋਂ ਵੀਡੀਓ ਪ੍ਰਸੰਸਾ ਪੱਤਰ ਰਿਕਾਰਡ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ...
Dearness Allowance : ਪੰਜਾਬ ਸਰਕਾਰ ਨੇ 'ਅਦਾਲਤ 'ਚ ਝੂਠ' ਬੋਲਣ ਲਈ ਬਿਨਾਂ ਸ਼ਰਤ ਮੰਗੀ ਮਾਫ਼ੀ
ਉਨ੍ਹਾਂ ਨੂੰ ਖਾਸ ਕਰਕੇ ਮਾਵਾਂ ਦੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ ਹੈ ਕਿ ਇਸ ਯੋਜਨਾ ਦਾ ਉਨ੍ਹਾਂ ਲਈ ਕੀ ਅਰਥ ਹੈ ਅਤੇ ਉਹ ਵਿੱਤੀ ਸਹਾਇਤਾ ਦੀ ਵਰਤੋਂ ਕਿਵੇਂ ਕਰ ਰਹੀਆਂ ਹਨ ਅਤੇ ਕੀ ਉਨ੍ਹਾਂ ਕੋਲ ਮੁੱਖ ਮੰਤਰੀ ਭਗਵੰਤ ਮਾਨ ਲਈ ਕੋਈ ਸੰਦੇਸ਼ ਹੈ।
ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (SCERT) ਵੱਲੋਂ ਜਾਰੀ ਇੱਕ ਸਰਕੂਲਰ ਮਾਪਿਆਂ, ਖਾਸ ਕਰਕੇ ਮਾਵਾਂ ਨੂੰ ਤਿੰਨ ਖਾਸ ਸਵਾਲਾਂ ਦੇ ਜਵਾਬ ਦਰਜ ਕਰਨ ਲਈ ਕਹਿੰਦਾ ਹੈ - ਇਸ ਯੋਜਨਾ ਦਾ ਉਨ੍ਹਾਂ ਲਈ ਕੀ ਅਰਥ ਹੈ, ਉਹ ਵਿੱਤੀ ਸਹਾਇਤਾ ਦੀ ਵਰਤੋਂ ਕਿਵੇਂ ਕਰ ਰਹੀਆਂ ਹਨ ਅਤੇ ਕੀ ਉਨ੍ਹਾਂ ਕੋਲ ਮੁੱਖ ਮੰਤਰੀ ਭਗਵੰਤ ਮਾਨ ਲਈ ਕੋਈ ਸੰਦੇਸ਼ ਹੈ।
ਇਸ ਪਹਿਲਕਦਮੀ ਦੇ ਤਹਿਤ, 'ਆਪ' ਸਰਕਾਰ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਅਤੇ ਜਨਰਲ ਅਤੇ ਹੋਰ ਸ਼੍ਰੇਣੀਆਂ ਦੀਆਂ ਔਰਤਾਂ ਨੂੰ 1,000 ਰੁਪਏ ਦੀ ਮਾਸਿਕ ਸਿੱਧੀ ਵਿੱਤੀ ਸਹਾਇਤਾ ਟ੍ਰਾਂਸਫਰ ਕਰਦੀ ਹੈ।
ਡੀਟੀਐਫ ਵੱਲੋਂ ਪੰਜਾਬ ਸਰਕਾਰ ਦੀ ਆਲੋਚਨਾ
ਇਸ ਨਿਰਦੇਸ਼ ਤੋਂ ਬਾਅਦ ਪੀਟੀਐਮ ਦਾ ਧਿਆਨ ਵਿਦਿਆਰਥੀਆਂ ਦੀ ਅਕਾਦਮਿਕ ਤਰੱਕੀ 'ਤੇ ਰੱਖਣ ਦੀ ਬਜਾਏ ਰਾਜਨੀਤਿਕ ਪ੍ਰਚਾਰ ਲਈ ਅਕਾਦਮਿਕ ਸੰਸਥਾ ਦੀ ਵਰਤੋਂ ਕਰਨ ਲਈ ਆਲੋਚਨਾ ਹੋਈ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਪ੍ਰਸ਼ਾਸਨ 'ਤੇ ਵਿਦਿਅਕ ਸੰਸਥਾਵਾਂ ਨੂੰ ਰਾਜਨੀਤਿਕ ਪ੍ਰਚਾਰ ਦੇ ਸਾਧਨਾਂ ਵਿੱਚ ਬਦਲਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ, "ਪੀਟੀਐਮ ਦਿਵਸ 'ਤੇ ਰਾਜਨੀਤਿਕ ਨੁਮਾਇੰਦਿਆਂ ਨੂੰ ਸੱਦਾ ਦੇਣਾ ਅਤੇ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਕਰਨਾ ਸਕੂਲਾਂ ਦੇ ਅਕਾਦਮਿਕ ਵਾਤਾਵਰਣ ਅਤੇ ਰਾਜਨੀਤਿਕ ਨਿਰਪੱਖਤਾ ਨਾਲ ਸਮਝੌਤਾ ਕਰਦਾ ਹੈ," ਉਨ੍ਹਾਂ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਅਕਾਦਮਿਕ ਪ੍ਰਗਤੀ 'ਤੇ ਵਿਸ਼ੇਸ਼ ਤੌਰ 'ਤੇ ਵਿਚਾਰ-ਵਟਾਂਦਰੇ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ...
DGP Punjab : ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ DGP, ਹਾਈਕੋਰਟ ਨੇ 13 ਅਕਤੂਬਰ ਤੱਕ ਦਾ ਦਿੱਤਾ ਸੀ ਸਮਾਂ
ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ ! Tata-Infosys ਸਮੇਤ 8 ਵੱਡੀਆਂ IT ਕੰਪਨੀਆਂ 'ਤੇ ਗ੍ਰੀਨ ਕਾਰਡ ਫਾਈਲ ਕਰਨ 'ਤੇ ਲਾਈ ਪਾਬੰਦੀ
DA Case Update : ਪੰਜਾਬ-ਹਰਿਆਣਾ ਹਾਈਕੋਰਟ 'ਚ ਅੱਜ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (Dearness Allowance) ਦੇ ਮਾਮਲੇ ਵਿੱਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਮੁੱਖ ਸਕੱਤਰ ਵੱਲੋਂ ਹਾਈਕੋਰਟ (High Court) 'ਚ ਝੂਠੀ ਜਾਣਕਾਰੀ ਦੇਣ ਲਈ ਮਾਫੀ ਮੰਗੀ ਹੈ। ਦੱਸ ਦਈਏ ਕਿ ਮੁੱਖ ਸਕੱਤਰ ਨੇ ਹਾਈਕੋਰਟ ਨੂੰ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ (Punjab Government) ਦੀ ਡੀਏ ਮਾਮਲੇ 'ਚ ਦਾਇਰ ਅਪੀਲ ਵਿਚੋਂ ਖਾਮੀਆਂ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਸੀ, ਜੋ ਕਿ ਬਾਅਦ 'ਚ ਗਲਤ ਪਾਈ ਗਈ ਸੀ।
ਇਹ ਵੀ ਪੜ੍ਹੋ... DGP Punjab : ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ DGP, ਹਾਈਕੋਰਟ ਨੇ 13 ਅਕਤੂਬਰ ਤੱਕ ਦਾ ਦਿੱਤਾ ਸੀ ਸਮਾਂ
Nana Patekar : ਪੰਜ ਤੱਤਾਂ 'ਚ ਵਿਲੀਨ ਹੋਏ 'ਕ੍ਰਾਂਤੀਵੀਰ', ਨਾਨਾ ਪਾਟੇਕਰ ਨੂੰ ਦੇਰ ਰਾਤ ਵਿਦਾਇਗੀ ਦੇਣ ਪਿੱਛੇ ਪੁੱਤਰ ਮਲ੍ਹਾਰ ਨੇ ਦੱਸੀ ਵਜ੍ਹਾ
ਡੀਏ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਮੁੜ ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ, ਹਾਈਕੋਰਟ 'ਚ ਪੇਸ਼ ਹੋਏ।
ਮੁਲਾਜ਼ਮਾਂ ਦੇ ਵਕੀਲ ਨੇ ਦਿੱਤੀ ਦਲੀਲ
ਸੁਣਵਾਈ ਦੌਰਾਨ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਸੰਜੇ ਕੌਸ਼ਲ ਨੇ ਕਿਹਾ ਕਿ DA ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਅਜੇ ਤੱਕ ਸੁਪਰੀਮ ਕੋਰਟ ਵਿੱਚ ਸੂਚੀਬੱਧ ਨਹੀਂ ਹੈ, ਜਦੋਂ ਕਿ ਈਡੀ ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ ਉਸੇ ਦਿਨ ਦਾਇਰ ਕੀਤੀ ਗਈ ਸੀ ਅਤੇ ਅੱਜ ਸੁਣਵਾਈ ਲਈ ਨਿਰਧਾਰਤ ਹੈ, ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ ਕੋਈ ਰਾਹਤ ਨਹੀਂ ਦੇ ਰਹੀ ਹੈ। ਪਰ ਈਡੀ ਮਾਮਲੇ ਵਿੱਚ ਫਸੇ ਆਪਣੇ ਅਧਿਕਾਰੀਆਂ ਨੂੰ ਬਚਾਉਣ ਲਈ ਜਿਸ ਤੇਜ਼ੀ ਨਾਲ ਇਹ ਕੰਮ ਕਰ ਰਹੀ ਹੈ, ਉਹ ਸਰਕਾਰ ਦੇ ਇਰਾਦਿਆਂ ਨੂੰ ਪ੍ਰਗਟ ਕਰਦੀ ਹੈ।
'ਹਾਈਕੋਰਟ ਦੀ ਪਾਬੰਦੀ ਦੇ ਬਾਵਜੂਦ ਸਰਕਾਰ ਦੇ ਰਹੀ ਕਰੋੜਾਂ ਦੇ ਇਸ਼ਤਿਹਾਰ'
ਕੌਸ਼ਲ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਦੀ ਪਾਬੰਦੀ ਦੇ ਬਾਵਜੂਦ ਸਰਕਾਰ ਵੱਖ-ਵੱਖ ਰਾਜਾਂ ਵਿੱਚ ਕਰੋੜਾਂ ਦੇ ਇਸ਼ਤਿਹਾਰ ਜਾਰੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤਰੱਕੀਆਂ 'ਤੇ ਕਿੰਨਾ ਪੈਸਾ ਖਰਚ ਕਰ ਰਹੀ ਹੈ, ਇਹ ਨਿਰਧਾਰਤ ਕਰਨ ਲਈ ਰਿਕਾਰਡ ਮੰਗੇ ਜਾਣ।
ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਸਿਰ ਭੰਨਿਆ ਠੀਕਰਾ
ਦੂਜੇ ਪਾਸੇ, ਪੰਜਾਬ ਵੱਲੋਂ ਸੀਨੀਅਰ ਵਕੀਲ ਵਿਕਾਸ ਸਿੰਘ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਇਹ ਬਕਾਇਆ ਰਕਮ ਉਨ੍ਹਾਂ ਦੀ ਸਰਕਾਰ ਦੀ ਨਹੀਂ, ਸਗੋਂ ਉਨ੍ਹਾਂ ਤੋਂ ਪਹਿਲਾਂ ਦੀਆਂ ਸਰਕਾਰਾਂ ਦੀ ਹੈ।
ਸਰਕਾਰ ਦੀ ਗਲਤ ਜਾਣਕਾਰੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ : ਹਾਈਕੋਰਟ
ਹਾਈ ਕੋਰਟ ਨੇ ਕਿਹਾ ਕਿ ਇਹ ਫੈਸਲਾ ਪੂਰੇ ਰਿਕਾਰਡ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਗਿਆ ਸੀ।
ਹਾਈ ਕੋਰਟ ਨੇ ਕਿਹਾ, "ਸਾਡੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕਰਨਾ ਤੁਹਾਡਾ ਅਧਿਕਾਰ ਹੈ। ਪਰ ਜਿਸ ਤਰੀਕੇ ਨਾਲ ਸਰਕਾਰ ਸਾਡੇ ਫੈਸਲੇ ਤੋਂ ਬਾਅਦ ਕਾਰਵਾਈ ਕਰ ਰਹੀ ਹੈ ਅਤੇ ਸੁਪਰੀਮ ਕੋਰਟ ਵਿੱਚ ਦਾਇਰ ਅਪੀਲ ਵਿੱਚ ਖਾਮੀਆਂ, ਜਿਨ੍ਹਾਂ ਨੂੰ ਅੱਜ ਤੱਕ ਸੁਧਾਰਿਆ ਨਹੀਂ ਗਿਆ ਅਤੇ ਇਹੀ ਨਹੀਂ, ਸਗੋਂ ਸਾਨੂੰ ਗਲਤ ਜਾਣਕਾਰੀ ਵੀ ਦਿੱਤੀ ਗਈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਿਸ ਕਰਕੇ ਇੱਕ ਅਪਮਾਨ ਨੋਟਿਸ ਜਾਰੀ ਕੀਤਾ ਗਿਆ ਸੀ।
ਅਦਾਲਤ ਨੇ ਕਿਹਾ ਕਿ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ; ਤੁਹਾਨੂੰ ਕੋਈ ਨਹੀਂ ਰੋਕ ਰਿਹਾ, ਪਰ ਇੱਥੇ ਗਲਤ ਜਾਣਕਾਰੀ ਨਾ ਦਿਓ।
ਲੱਖਾਂ ਕਰਮਚਾਰੀ ਬਨਾਮ ਸਰਕਾਰੀ ਅਧਿਕਾਰੀ
ਸਰਕਾਰੀ ਵਕੀਲ ਨੇ ਫਿਰ ਸਰਕਾਰ ਦੇ ਇਰਾਦਿਆਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇੱਕ ਪਾਸੇ, ਪੰਜਾਬ ਵਿੱਚ ਲੱਖਾਂ ਸਰਕਾਰੀ ਕਰਮਚਾਰੀ ਹਨ ਜਿਨ੍ਹਾਂ ਦੀਆਂ ਅਪੀਲਾਂ 'ਤੇ ਸਰਕਾਰ ਸੁਪਰੀਮ ਕੋਰਟ ਵਿੱਚ ਸੁਣਵਾਈ ਵੀ ਸ਼ੁਰੂ ਨਹੀਂ ਕਰ ਰਹੀ ਹੈ। ਪਰ ਦੂਜੇ ਪਾਸੇ, ਕੁਝ ਕੁ ਅਧਿਕਾਰੀ ਹਨ, ਜਿਨ੍ਹਾਂ ਲਈ ਸਰਕਾਰ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਸੁਪਰੀਮ ਕੋਰਟ ਤੱਕ ਪਹੁੰਚ ਕਰਦੀ ਹੈ।
ਇਸ ਦੌਰਾਨ ਹਾਈਕੋਰਟ ਦੇ ਸਖਤ ਰੁਖ਼ 'ਤੇ ਪੰਜਾਬ ਸਰਕਾਰ ਦੇ ਵਕੀਲ ਵਿਕਾਸ ਸਿੰਘ ਨੇ ਮੁੱਖ ਸਕੱਤਰ (Punjab Chief Secretary) ਵੱਲੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ।
ਹਾਈ ਕੋਰਟ ਨੇ ਕਿਹਾ, "ਅਸੀਂ ਰੋਸਟਰ ਦੇ ਤਹਿਤ ਇਸ ਅਪਰਾਧਿਕ ਅਪਮਾਨ ਕੇਸ ਨੂੰ ਉਸ ਅਦਾਲਤ ਨੂੰ ਭੇਜ ਰਹੇ ਹਾਂ ਜੋ ਅਪਰਾਧਿਕ ਅਪਮਾਨ ਕੇਸਾਂ ਦੀ ਸੁਣਵਾਈ ਕਰਦੀ ਹੈ।"
ਹਾਈ ਕੋਰਟ ਹੁਣ ਸੋਮਵਾਰ ਨੂੰ ਇਸ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਕਰੇਗਾ।
ਇਹ ਵੀ ਪੜ੍ਹੋ...
H-1B visas : ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ ! Tata-Infosys ਸਮੇਤ 8 ਵੱਡੀਆਂ IT ਕੰਪਨੀਆਂ 'ਤੇ ਗ੍ਰੀਨ ਕਾਰਡ ਫਾਈਲ ਕਰਨ 'ਤੇ ਲਾਈ ਪਾਬੰਦੀ
DGP Punjab : ਪੰਜਾਬ ਨੂੰ ਆਖਿਰਕਾਰ ਸਥਾਈ ਡੀਜੀਪੀ ਮਿਲ ਗਈ ਹੈ। ਪੰਜਾਬ ਸਰਕਾਰ (Punjab Government) ਨੇ ਆਈਪੀਐਸ ਗੌਰਵ ਯਾਦਵ ਨੂੰ ਡੀਜੀਪੀ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਹੀ ਗੌਰਵ ਯਾਦਵ ਇਸ ਅਹੁਦੇ 'ਤੇ ਕਾਰਜਕਾਰੀ ਸੇਵਾਵਾਂ ਨਿਭਾਅ ਰਹੇ ਸਨ।
ਇਸ ਨਾਲ, ਪੰਜਾਬ ਪੁਲਿਸ, ਜੋ ਪਿਛਲੇ ਚਾਰ ਸਾਲਾਂ ਤੋਂ ਇੱਕ ਕਾਰਜਕਾਰੀ ਡੀਜੀਪੀ ਦੀ ਦੇਖ-ਰੇਖ ਹੇਠ ਹੈ, ਨੂੰ ਇੱਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ। ਗੌਰਵ ਯਾਦਵ ਜੁਲਾਈ 2022 ਤੋਂ ਕਾਰਜਕਾਰੀ ਡੀਜੀਪੀ ਵਜੋਂ ਸੇਵਾ ਨਿਭਾ ਰਹੇ ਹਨ। ਹਾਲਾਂਕਿ, ਉਨ੍ਹਾਂ ਦੀ ਨਿਯੁਕਤੀ ਲਈ ਰਸਮੀ ਆਦੇਸ਼ ਅਜੇ ਜਾਰੀ ਨਹੀਂ ਕੀਤਾ ਗਿਆ ਸੀ।
ਪੰਜਾਬ ਸਰਕਾਰ ਨੇ ਸਥਾਈ ਡੀਜੀਪੀ ਦੀ ਨਿਯੁਕਤੀ ਲਈ 14 ਆਈਪੀਐਸ ਅਧਿਕਾਰੀਆਂ ਦੇ ਨਾਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੂੰ ਸੌਂਪੇ ਸਨ। ਇਨ੍ਹਾਂ ਨਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ, ਕਮਿਸ਼ਨ ਨੇ ਤਿੰਨ ਅਧਿਕਾਰੀਆਂ ਦਾ ਇੱਕ ਪੈਨਲ ਰਾਜ ਸਰਕਾਰ ਨੂੰ ਭੇਜਿਆ।
Nana Patekar : ਪੰਜ ਤੱਤਾਂ 'ਚ ਵਿਲੀਨ ਹੋਏ 'ਕ੍ਰਾਂਤੀਵੀਰ', ਨਾਨਾ ਪਾਟੇਕਰ ਨੂੰ ਦੇਰ ਰਾਤ ਵਿਦਾਇਗੀ ਦੇਣ ਪਿੱਛੇ ਪੁੱਤਰ ਮਲ੍ਹਾਰ ਨੇ ਦੱਸੀ ਵਜ੍ਹਾ
ਇਸ ਵਿੱਚ ਗੌਰਵ ਯਾਦਵ, ਸ਼ਰਦ ਸੱਤਿਆ ਚੌਹਾਨ ਅਤੇ ਹਰਪ੍ਰੀਤ ਸਿੰਘ ਸਿੱਧੂ ਸ਼ਾਮਲ ਹਨ। ਤਿੰਨੋਂ ਅਧਿਕਾਰੀ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ। ਮੁੱਖ ਮੰਤਰੀ ਦੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ ਗੌਰਵ ਯਾਦਵ ਦੇ ਨਾਮ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ।
ਹਾਈ ਕੋਰਟ ਨੇ 13 ਅਕਤੂਬਰ ਤੱਕ ਮੰਗੀ ਸੀ ਰਿਪੋਰਟ (Gaurav Yadav DGP Punjab)
ਸਥਾਈ ਡੀਜੀਪੀ ਦੀ ਨਿਯੁਕਤੀ ਵਿੱਚ ਦੇਰੀ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਵਕੀਲ ਨਿਖਿਲ ਥਮਨ ਵੱਲੋਂ ਦਾਇਰ ਇੱਕ ਜਨਹਿਤ ਪਟੀਸ਼ਨ ਵਿੱਚ ਪੁਲਿਸ ਮੁਖੀ ਦੀ ਵਾਧੂ ਚਾਰਜ ਵਜੋਂ ਲੰਮੀ ਨਿਯੁਕਤੀ 'ਤੇ ਸਵਾਲ ਉਠਾਇਆ ਗਿਆ ਸੀ।
ਯੂਪੀਐਸਸੀ ਤੋਂ ਪੈਨਲ ਪ੍ਰਾਪਤ ਕਰਨ ਤੋਂ ਬਾਅਦ ਵੀ, ਨਿਯੁਕਤੀ ਦਾ ਫੈਸਲਾ ਲੰਬਿਤ ਰਿਹਾ। ਹੁਣ, ਹਾਈ ਕੋਰਟ ਨੇ ਰਾਜ ਸਰਕਾਰ ਨੂੰ ਪਾਲਣਾ ਰਿਪੋਰਟ ਪੇਸ਼ ਕਰਨ ਲਈ 13 ਅਕਤੂਬਰ ਦੀ ਸਮਾਂ ਸੀਮਾ ਦਿੱਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ, ਇਸ ਸਮਾਂ ਸੀਮਾ ਤੋਂ ਪਹਿਲਾਂ ਨਿਯੁਕਤੀ ਦਾ ਰਸਮੀ ਐਲਾਨ ਹੋਣ ਦੀ ਉਮੀਦ ਹੈ। ਹੁਕਮ ਜਾਰੀ ਹੋਣ 'ਤੇ, ਗੌਰਵ ਯਾਦਵ ਨਿਯਮਤ ਡੀਜੀਪੀ ਵਜੋਂ ਪੰਜਾਬ ਪੁਲਿਸ ਦਾ ਚਾਰਜ ਸੰਭਾਲਣਗੇ। ਇਸ ਨਾਲ ਚਾਰ ਸਾਲ ਤੋਂ ਵੱਧ ਪੁਰਾਣਾ ਕਾਰਜਕਾਰੀ ਡੀਜੀਪੀ ਸਿਸਟਮ ਖਤਮ ਹੋ ਜਾਵੇਗਾ।
ਚਾਰ ਸਾਲਾਂ ਤੋਂ ਵਾਧੂ ਚਾਰਜ ਹੇਠ ਇਸ ਅਹੁਦੇ 'ਤੇ ਰਹੇ
ਗੌਰਵ ਯਾਦਵ ਜੁਲਾਈ 2022 ਤੋਂ ਪੰਜਾਬ ਪੁਲਿਸ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਉਦੋਂ ਤੋਂ, ਉਨ੍ਹਾਂ ਨੂੰ ਕਾਰਜਕਾਰੀ ਡੀਜੀਪੀ ਵਜੋਂ ਨਿਯੁਕਤ ਕੀਤਾ ਗਿਆ ਸੀ। ਸੂਬੇ ਵਿੱਚ ਸਥਾਈ ਡੀਜੀਪੀ ਦੀ ਨਿਯੁਕਤੀ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਇਸ ਸਮੇਂ ਦੌਰਾਨ, ਪੁਲਿਸ ਮੁਖੀ ਦੀਆਂ ਡਿਊਟੀਆਂ ਵਾਧੂ ਚਾਰਜ ਹੇਠ ਜਾਰੀ ਰਹੀਆਂ। ਹੁਣ, ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ, ਨਿਯਮਤ ਨਿਯੁਕਤੀ ਦੀ ਪ੍ਰਕਿਰਿਆ ਅੱਗੇ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ...
ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ ! Tata-Infosys ਸਮੇਤ 8 ਵੱਡੀਆਂ IT ਕੰਪਨੀਆਂ 'ਤੇ ਗ੍ਰੀਨ ਕਾਰਡ ਫਾਈਲ ਕਰਨ 'ਤੇ ਲਾਈ ਪਾਬੰਦੀ
Punjab Weather News : ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ਵਿੱਚ ਵਧਦੇ ਤਾਪਮਾਨ ਤੋਂ ਕੁਝ ਰਾਹਤ ਮਿਲੀ ਹੈ। ਰਾਤ ਦਾ ਤਾਪਮਾਨ ਆਮ ਨਾਲੋਂ ਉੱਪਰ ਰਿਹਾ ਹੈ, ਜਦੋਂ ਕਿ ਕੱਲ੍ਹ ਦਾ ਤਾਪਮਾਨ ਆਮ ਨਾਲੋਂ ਘੱਟ ਸੀ। ਮੌਸਮ ਵਿਭਾਗ ਨੇ ਅੱਜ, ਸ਼ੁੱਕਰਵਾਰ ਨੂੰ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਹਾਲਾਂਕਿ, ਪੱਛਮੀ ਗੜਬੜੀ ਦੇ ਪ੍ਰਭਾਵ 10 ਅਤੇ 11 ਅਕਤੂਬਰ ਨੂੰ ਦੁਬਾਰਾ ਮਹਿਸੂਸ ਕੀਤੇ ਜਾਣਗੇ।
ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਸੂਬੇ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ। ਪਠਾਨਕੋਟ ਵਿੱਚ ਸਭ ਤੋਂ ਵੱਧ 15.5 ਮਿਲੀਮੀਟਰ ਬਾਰਿਸ਼ ਹੋਈ। ਚੰਡੀਗੜ੍ਹ ਵਿੱਚ ਵੀ 7.8 ਮਿਲੀਮੀਟਰ, ਪਠਾਨਕੋਟ ਸ਼ਹਿਰ ਵਿੱਚ 7 ​​ਮਿਲੀਮੀਟਰ, ਹੁਸ਼ਿਆਰਪੁਰ ਦੇ ਸਲੇਰਾਂ ਵਿੱਚ 5.5 ਮਿਲੀਮੀਟਰ, ਭਾਖੜਾ ਡੈਮ ਖੇਤਰ ਵਿੱਚ 4 ਮਿਲੀਮੀਟਰ ਅਤੇ ਥੀਨ ਡੈਮ ਵਿੱਚ 3.0 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
Nana Patekar : ਪੰਜ ਤੱਤਾਂ 'ਚ ਵਿਲੀਨ ਹੋਏ 'ਕ੍ਰਾਂਤੀਵੀਰ', ਨਾਨਾ ਪਾਟੇਕਰ ਨੂੰ ਦੇਰ ਰਾਤ ਵਿਦਾਇਗੀ ਦੇਣ ਪਿੱਛੇ ਪੁੱਤਰ ਮਲ੍ਹਾਰ ਨੇ ਦੱਸੀ ਵਜ੍ਹਾ
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਦਰਜ ਕੀਤਾ ਗਿਆ। ਅੱਜ (9 ਅਕਤੂਬਰ), ਰਾਜ ਦੇ ਤਿੰਨ ਜ਼ਿਲ੍ਹਿਆਂ - ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ। ਮੌਸਮ ਵਿਭਾਗ ਅਨੁਸਾਰ, ਮਾਨਸੂਨ ਦੇ ਜਾਣ ਤੋਂ ਬਾਅਦ ਵੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਸਕਦਾ ਹੈ। 14 ਅਕਤੂਬਰ ਤੱਕ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਦੌਰਾਨ, ਅਸਮਾਨ ਬੱਦਲਵਾਈ ਰਹਿ ਸਕਦਾ ਹੈ ਅਤੇ ਕੁਝ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ, ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ, ਉੱਤਰ-ਪੱਛਮੀ ਭਾਰਤ ਵਿੱਚ 15 ਤੋਂ 21 ਅਕਤੂਬਰ ਤੱਕ ਮੌਸਮ ਦੁਬਾਰਾ ਬਦਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ...
Mohanjit Singh Sheron : ਮੋਹਨਜੀਤ ਸ਼ੇਰੋਂ 'ਤੇ ਪੁਲਿਸ ਤਸ਼ੱਦਦ ਮਾਮਲੇ 'ਚ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ DGP ਪੰਜਾਬ ਤਲਬ
Mohanjit Singh Sheron : ਪਿੰਡ ਸ਼ੇਰੋਂ ਵਾਸੀ ਮੋਹਨਜੀਤ ਸਿੰਘ ਵੱਲੋਂ ਪੰਜਾਬ ਪੁਲਿਸ ’ਤੇ ਹਿਰਾਸਤ ਦੌਰਾਨ ਤਸ਼ੱਦਦ, ਕੁੱਟਮਾਰ ਅਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਾਏ ਦੋਸ਼ਾਂ ਦੇ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ (National Minorities Commission) ਨੇ ਪੰਜਾਬ ਦੇ ਡੀਜੀਪੀ (DGP Punjab) ਨੂੰ ਤਲਬ ਕੀਤਾ ਹੈ। ਕਮਿਸ਼ਨ ਨੇ ਡੀਜੀਪੀ ਨੂੰ 14 ਅਕਤੂਬਰ ਨੂੰ ਦੁਪਹਿਰ 12 ਵਜੇ ਨਵੀਂ ਦਿੱਲੀ ਦੇ ਸੀਜੀਓ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਜਾਣਕਾਰੀ ਅਨੁਸਾਰ, 8 ਅਕਤੂਬਰ ਨੂੰ ਪੰਜਾਬ ਦੇ ਡੀਜੀਪੀ ਨੂੰ ਸੰਬੋਧਿਤ ਇੱਕ ਪੱਤਰ ਦੇ ਅਨੁਸਾਰ, ਕਮਿਸ਼ਨ ਨੇ ਪਟੀਸ਼ਨਰ ਵੱਲੋਂ ਪੈਨਲ ਦੇ ਸਾਹਮਣੇ ਪੇਸ਼ ਕੀਤੀ ਗਈ ਪੁਲਿਸ ਰਿਪੋਰਟ 'ਤੇ ਅਸੰਤੁਸ਼ਟੀ ਪ੍ਰਗਟ ਕਰਨ ਤੋਂ ਬਾਅਦ ਉਸਨੂੰ ਤਲਬ ਕਰਨ ਦਾ ਫੈਸਲਾ ਕੀਤਾ।
ਪੈਨਲ ਨੇ 7 ਸਤੰਬਰ ਨੂੰ ਡੀਜੀਪੀ ਤੋਂ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਸੀ। ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨਰ ਦਾ ਮੈਡੀਕਲ ਜਾਂਚ ਦੌਰਾਨ ਮੋਰਫਿਨ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਸੀ ਅਤੇ 3 ਸਤੰਬਰ ਨੂੰ ਕਾਰਜਕਾਰੀ ਮੈਜਿਸਟਰੇਟ, ਸੁਨਾਮ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਨਿੱਜੀ ਮੁਚਲਕਾ ਭਰਨ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਪਟੀਸ਼ਨਰ ਨੇ ਜਵਾਬ 'ਚ ਕੀ ਕਿਹਾ ਸੀ ?
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨਰ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਉਹ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ ਅਤੇ ਕਮਿਸ਼ਨ ਦੇ ਸਾਹਮਣੇ ਸੁਣਵਾਈ ਦੀ ਮੰਗ ਕਰਦਾ ਹੈ।
ਪੱਤਰ ਵਿੱਚ ਕਿਹਾ ਗਿਆ, "ਇਸ ਲਈ, ਕਮਿਸ਼ਨ ਨੇ NCM ਐਕਟ, 1992 ਦੀ ਧਾਰਾ 9(4) (a) ਅਤੇ (c) ਦੇ ਤਹਿਤ 14 ਅਕਤੂਬਰ ਨੂੰ ਦੁਪਹਿਰ ਵੇਲੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ।"
ਇਹ ਵੀ ਪੜ੍ਹੋ...ਤਿਉਹਾਰਾਂ ਤੋਂ ਪਹਿਲਾਂ ਝਟਕਾ, Air India ਤੇ AI Express ਨੇ ਵਧਾਇਆ ਫਿਊਲ ਸਰਚਾਰਜ
ਡੀਜੀਪੀ ਨੂੰ ਵਿਭਾਗ ਦੀਆਂ ਦਲੀਲਾਂ ਦੇ ਸਮਰਥਨ ਵਿੱਚ ਸਾਰੀਆਂ ਜ਼ਰੂਰੀ ਫਾਈਲਾਂ ਅਤੇ ਦਸਤਾਵੇਜ਼ਾਂ ਨਾਲ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।ਕਮਿਸ਼ਨ ਨੇ ਅੱਗੇ ਕਿਹਾ ਕਿ ਧਿਰਾਂ ਦੀ ਨੁਮਾਇੰਦਗੀ ਲਿਖਤੀ ਰੂਪ ਵਿੱਚ ਅਧਿਕਾਰਤ ਵਿਅਕਤੀ ਵੱਲੋਂ ਕੀਤੀ ਜਾ ਸਕਦੀ ਹੈ, ਪਰ ਕਿਸੇ ਵੀ ਵਕੀਲ ਜਾਂ ਵਕੀਲ ਨੂੰ ਇਸ ਦੇ ਸਾਹਮਣੇ ਦਲੀਲਾਂ ਦੇਣ ਦੀ ਆਗਿਆ ਨਹੀਂ ਹੋਵੇਗੀ।
ਪਟੀਸ਼ਨਰ ਨੇ ਦੋਸ਼ ਲਗਾਇਆ ਕਿ 2 ਸਤੰਬਰ ਨੂੰ ਮੁੱਖ ਮੰਤਰੀ ਦੇ ਆਪਣੇ ਪਿੰਡ ਦੌਰੇ ਦੌਰਾਨ, ਉਹ ਦੂਰੋਂ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ, ਜਦੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਉਸਨੂੰ ਲੋਕਾਂ ਤੋਂ ਦੂਰ ਲਿਜਾ ਕੇ ਹਿਰਾਸਤ ਵਿੱਚ ਲੈ ਲਿਆ। ਪਟੀਸ਼ਨਰ ਨੇ ਅੱਗੇ ਦੋਸ਼ ਲਗਾਇਆ ਕਿ ਹਿਰਾਸਤ ਦੌਰਾਨ ਉਸਨੂੰ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਗਏ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ, ਉਸਦੀ ਧਾਰਮਿਕ ਪਛਾਣ ਦੀ ਉਲੰਘਣਾ ਕੀਤੀ ਗਈ।
ਇਹ ਵੀ ਪੜ੍ਹੋ...
Cancer ਦੀਆਂ ਦਵਾਈਆਂ ਬਾਰੇ ਵੱਡਾ ਫੈਸਲਾ, ਗੈਰ-ਅਨੁਸੂਚਿਤ ਦਵਾਈਆਂ 'ਤੇ ਵਪਾਰਕ ਮਾਰਜਿਨ ਹੁਣ 30 ਫੀਸਦੀ ਤੱਕ ਸੀਮਤ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਦਸੰਬਰ 2024 ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਧਾਂਦਲੀਆਂ ਨੂੰ ਵੇਖਦਿਆਂ ਚੋਣਾਂ ਰੱਦ ਕਰਨ ਦੇ ਦਿੱਤੇ ਫੈਸਲੇ ਨੂੰ ਵੇਖਦਿਆਂ ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਉਹਨਾਂ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਹੜੇ ਅਫਸਰਾਂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਨਗਰ ਨਿਗਮ ਚੋਣਾਂ ਲੁੱਟਣ ਵਿਚ ਮਦਦ ਕੀਤੀ, ਉਹਨਾਂ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ।
ਵੇਰਵੇ ਸਾਂਝੇ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਦਾਲਤ ਵੱਲੋਂ ਨਿਯੁਕਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਹੇਠਲੇ ਤੱਥ ਖੋਜੂ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ’ਤੇ ਜਿਣਸੀ ਹਮਲੇ ਕੀਤੇ ਗਏ, ਉਹਨਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਗਿਆ, ਕਾਗਜ਼ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਤੇ ਜਾਅਲੀ ਵੋਟਿੰਗ ਹੋਈ। ਉਹਨਾਂ ਕਿਹਾ ਕਿ ਇਸ ਤੋਂ ਸਾਡੀ ਗੱਲ ਸਹੀ ਸਾਬਤ ਹੁੰਦੀ ਹੈ ਕਿ ਰਾਜ ਕਮਲ ਚੌਧਰੀ ਨੇ ਸਾਡੇ ਵੱਲੋਂ ਚੋਣਾਂ ਨੂੰ ਪ੍ਰਭਾਵਤ ਕਰਨ ਵਾਸਤੇ ਸਿਵਲ ਤੇ ਪੁਲਿਸ ਮਸ਼ਿਨਰੀ ਦੀ ਦੁਰਵਰਤੋਂ ਬਾਰੇ ਦਾਇਰ ਸਾਰੀਆਂ ਸ਼ਿਕਾਇਤਾਂ ਪ੍ਰਤੀ ਅੱਖਾਂ ਮੀਟ ਕੇ ਰੱਖੀਆਂ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਸੂਬਾ ਚੋਣ ਕਮਿਸ਼ਨਰ ਨੇ ਆਪਣੀਆਂ ਅੱਖਾਂ ਹੇਠ ਜ਼ਮੀਨੀ ਪੱਧਰ ’ਤੇ ਲੋਕਤੰਤਰ ਦਾ ਕਤਲ ਹੁੰਦਾ ਵੇਖਿਆ। ਉਸਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸਰਵਉਚ ਅਦਾਲਤ ਨੇ ਪਟਿਆਲਾ ਵਿਚ 28, ਬਾਘਾਪੁਰਾਣਾ ਵਿਚ 15 ਅਤੇ ਧਰਮਕੋਟ ਵਿਚ 7 ਵਾਰਡਾਂ ਦੀਆਂ ਚੋਣਾਂ ਵਾਸਤੇ ਹੁਣ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਕਮੇਟੀ ਗਠਿਤ ਕਰਨ ਦਾ ਫੈਸਲਾ ਲਿਆ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਅਦਾਲਤ ਨੂੰ ਨਿਰਪੱਖ ਤੇ ਆਜ਼ਾਦ ਚੋਣਾਂ ਵਾਸਤੇ ਰਾਜ ਕਮਲ ਚੌਧਰੀ ’ਤੇ ਭਰੋਸਾ ਨਹੀਂ ਹੈ।
ਅਕਾਲੀ ਆਗੂ ਨੇ ਪਰਾਲੀ ਸਾੜਨ ’ਤੇ ਕਿਸਾਨਾਂ ਖਿਲਾਫ ਕੇਸ ਦਰਜ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਪਰਾਲੀ ਸਾੜਨ ’ਤੇ ਕਿਸਾਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ 1500 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਪਰਾਲੀ ਸਾੜਨ ਦੇ ਕੇਸਾਂ ਦੀ ਨਿਗਰਾਨੀ ਵਾਸਤੇ ਡਰੋਨ ਤਾਇਨਾਤ ਕੀਤੇ ਗਏ ਹਨ ਅਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਮਾਮਲੇ ਵਿਚ ਸਪਸ਼ਟੀਕਰਨ ਦੇਣ ਲਈ ਆਖਿਆ ਤੇ ਕਿਹਾ ਕਿ ਕਿਸਾਨ ਜਾਨਣਾ ਚਾਹੁੰਦੇ ਹਨ ਕਿ ਕੀ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਕਦੋਂ ਤੱਕ ਇਹ ਮੁਆਵਜ਼ਾ ਕਿਸਾਨਾਂ ਨੂੰ ਮਿਲੇਗਾ ? ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨਾ ਤਾਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਵਾਸਤੇ ਮਸ਼ੀਨਰੀ ਦੇ ਰਹੀ ਹੈ ਤੇ ਨਾ ਹੀ ਕੋਈ ਮੁਆਵਜ਼ਾ ਦੇ ਰਹੀ ਹੈ।
ਡਾ. ਚੀਮਾ ਨੇ ਇਹ ਵੀ ਮੰਗ ਕੀਤੀ ਕਿ ਆਪ ਸਰਕਾਰ ਸਪਸ਼ਟ ਕਰੇ ਕਿ ਉਸਨੇ ਝੋਨੇ ਦੇ ਸੀਜ਼ਨ ਵਾਸਤੇ ਥਾਂ ਖਾਲੀ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਗੋਦਾਮਾਂ ਵਿਚ 17 ਲੱਖ ਮੀਟਰਿਕ ਟਨ ਝੋਨਾ ਅਤੇ 7 ਲੱਖ ਮੀਟਰਿਕ ਟਨ ਚੋਲ ਪਏ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ ਅਗਲੇ ਇਕ ਮਹੀਨੇ ਵਿਚ ਆਉਣ ਵਾਲੀ ਝੋਨੇ ਦੀ 180 ਲੱਖ ਮੀਟਰਿਕ ਟਨ ਫਸਲ ਵਾਸਤੇ ਥਾਂ ਕਰਵਾਉਣ ਲਈ ਪਹਿਲਾਂ ਪਈ ਫਸਲ ਪੰਜਾਬ ਤੋਂ ਬਾਹਰ ਭੇਜਣੀ ਜ਼ਰੂਰੀ ਹੈ।
Energy Drink Ban : ਬਠਿੰਡਾ ਦੇ ਪਿੰਡ ਨਰੂਆਣਾ ਦੇ ਗ੍ਰਾਮ ਪੰਚਾਇਤ ਨੇ ਬੱਚਿਆਂ 'ਚ ਐਨਰਜੀ ਡਰਿੰਕਾਂ ਖਿਲਾਫ਼ ਇੱਕ ਮਤਾ ਪਾਇਆ ਹੈ। ਪੰਚਾਇਤ ਨੇ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਦੀ ਐਨਰਜੀ ਡਰਿੰਕ ਨਾ ਵੇਚਣ ਦੇ ਦੁਕਾਨਦਾਰਾਂ ਨੂੰ ਹੁਕਮ ਦਿੱਤੇ ਹਨ। ਇਹ ਮਤਾ ਪਿੰਡ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਨਸ਼ਾ ਤਸਕਰਾਂ ਨੂੰ ਦੇਖਦੇ ਹੋਏ ਲਿਆ ਗਿਆ।
ਐਨਰਜ਼ੀ ਡਰਿੰਕ ਖਿਲਾਫ਼ ਮਤਾ ਕਿਉ ? (Bathinda News)
ਜਾਣਕਾਰੀ ਦਿੰਦੇ ਹੋਏ ਪਿੰਡ ਨਰੂਆਣਾ ਦੇ ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਹੈ ਕਿ ਸਾਡੇ ਵੱਲੋਂ ਅੱਜ ਇਹ ਮਤਾ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੇ ਪਿੰਡ ਦੇ ਨਾਲ ਬੀੜ ਤਲਾਬ ਬਸਤੀ ਲੱਗਦੀ ਹੈ ਅਤੇ ਬੀੜ ਤਲਾਬ ਬਸਤੀ ਵਿੱਚ ਬਹੁਤ ਸਾਰੇ ਨਸ਼ਾ ਤਸਕਰ ਬੈਠੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਉਸ ਥਾਂ ਤੋਂ ਨਸ਼ਾ ਲੈ ਕੇ ਆਉਂਦੇ ਹਨ ਅਤੇ ਸਾਡੇ ਪਿੰਡ ਵਿੱਚ ਜੋ ਦੁਕਾਨਾਂ ਬਣੀਆਂ ਹਨ, ਉਹਨਾਂ ਦੁਕਾਨਾਂ ਵਿੱਚ ਜੋ ਐਨਰਜੀ ਡਰਿੰਕ ਵਿਕਦਾ ਹੈ ਅਤੇ ਉਸਨੂੰ ਪੀਂਦੇ ਹਨ ਅਤੇ ਕਈ ਸਮੇਂ ਉਸ ਦੁਕਾਨ ਵਿੱਚ ਬੈਠੇ ਰਹਿੰਦੇ ਹਨ ਤਾਂ ਜੋ ਉਹ ਸਾਡੇ ਆਸ-ਪਾਸ ਘਰਾਂ ਦੀ ਰੈਕੀ ਵੀ ਕਰਨ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ... Diljit Dosanjh ਦੇ ਘਰ 'ਤੇ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਵੀਡੀਓ ਵਾਇਰਲ
ਐਨਰਜੀ ਡਰਿੰਕ ਵੇਚਣ 'ਤੇ ਲੱਗੇਗਾ ਜੁਰਮਾਨਾ
ਉਨ੍ਹਾਂ ਕਿਹਾ ਕਿ ਸਾਨੂੰ ਡਰ ਹੈ ਕਿ ਜਦ ਉਹ ਰੈਕੀ ਕਰਦੇ ਹਨ ਤਾਂ ਸਾਡੇ ਪਿੰਡ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ। ਹੁਣ ਸਾਡੇ ਵੱਲੋਂ ਆਪਣੇ ਪਿੰਡ ਵਿੱਚ ਦੁਕਾਨਾਂ ਦੇ ਸੈਂਟਰ ਲੋਕ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਸਦੇ ਚਲਦੇ ਸਾਡੇ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੋਈ ਹੈ ਪ੍ਰੰਤੂ ਕੋਈ ਹੱਲ ਨਹੀਂ ਹੋਇਆ।ਆਖਿਰ ਸਾਡੇ ਵੱਲੋਂ ਸਮੂਹ ਗ੍ਰਾਮ ਪੰਚਾਇਤ ਵੱਲੋਂ ਇਹ ਮਤਾ ਪਾਉਣਾ ਪਿਆ ਕਿ ਕੋਈ ਵੀ ਦੁਕਾਨਦਾਰ ਜੇਕਰ ਪਿੰਡ ਵਿੱਚ ਐਨਰਜੀ ਡਰਿੰਕ ਵੇਚੇਗਾ ਤਾਂ ਉਸ ਨੂੰ ਜੁਰਮਾਨਾ ਲਾਇਆ ਜਾਵੇਗਾ ਅਤੇ ਪਿੰਡ ਵੱਲੋਂ ਉਸਦਾ ਬਾਈਕਾਟ ਕੀਤਾ ਜਾਵੇਗਾ।
ਪੁਲਿਸ ਦਾ ਕੀ ਹੈ ਕਹਿਣਾ ?
ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਮਨੀਸ਼ ਕੁਮਾਰ ਨੇ ਕਿਹਾ ਹੈ ਕਿ ਇਸ ਪਿੰਡ ਵਿੱਚ ਬਹੁਤਾ ਕੋਈ ਚੋਰੀਆਂ ਨਹੀਂ ਹੋਈ ਹੈ। ਇੱਕ ਚੋਰੀ ਦਾ ਮਾਮਲਾ ਸੀ, ਜਿਸਦੇ ਚਲਦੇ ਸਾਡੇ ਵੱਲੋਂ ਉਸ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਦੇ ਹੋਏ ਤੁਰੰਤ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀੜ ਤਲਾਬ ਬਸਤੀ ਦੀ ਗੱਲ ਕੀਤੀ ਜਾਵੇ ਤਾਂ ਹਾਂ ਉਸ ਥਾਂ ਦੇ ਉੱਤੇ ਨਸ਼ਾ ਹੈ ਪਰੰਤੂ ਲਗਾਤਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ...
ਅਲਵਿਦਾ ਨਾਨਾ ! ਰਾਤ 2:30 ਵਜੇ ਨਾਨਾ ਨੇ ਆਪਣੇ ਦੋਸਤ ਨੂੰ ਕੀਤਾ ਸੀ ਆਖਰੀ ਮੈਸੇਜ
Alamgir Gurdwara Sahib Incident : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੇ ਲੰਗਰ ਹਾਲ ਵਿਖੇ ਕੁਝ ਸ਼ਰਾਰਤੀ ਬਿਰਤੀ ਵਾਲੇ ਲੋਕਾਂ ਵੱਲੋਂ ਇੱਟਾਂ-ਰੋੜਿਆਂ ਨਾਲ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ।
ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੇ ਪ੍ਰਬੰਧਕਾਂ, ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸਿੱਖ ਆਗੂਆਂ ਨੇ ਭਾਵੇਂਕਿ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਂਦਿਆਂ ਉਨ੍ਹਾਂ ਨੂੰ ਜੇਲ੍ਹ ਭਿਜਵਾ ਦਿੱਤਾ ਹੈ ਅਤੇ ਕਬਜ਼ੇ ਖਾਲੀ ਕਰਵਾ ਦਿੱਤੇ ਹਨ, ਪਰੰਤੂ ਇਸ ਘਟਨਾ ਪਿੱਛੇ ਕੰਮ ਕਰਦੀ ਮਾਨਸਿਕਤਾ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਮਸਲੇ ਤੋਂ ਤੁਰੰਤ ਹੀ ਸੇਧ ਲੈਂਦਿਆਂ ਪੰਜਾਬ ਅੰਦਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰੂਆਂ ਦੀ ਇਸ ਪਾਵਨ ਧਰਤੀ ਉੱਤੇ ਕੋਈ ਵੀ ਬਾਹਰੀ ਵਿਅਕਤੀ ਗ਼ੈਰ-ਕਾਨੂੰਨ ਕਬਜ਼ੇ ਨਾ ਕਰੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੈ ਜੋ ਬਾਹਰੋਂ ਆਏ ਲੋਕ ਬਿਨਾਂ ਕਾਨੂੰਨ ਦੇ ਡਰ ਭੈਅ ਤੋਂ ਕੀਮਤੀ ਥਾਵਾਂ ਉੱਤੇ ਕਬਜ਼ਾ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਦੀ ਇਹ ਪਹਿਲੀ ਜ਼ਿੰਮੇਵਾਰੀ ਹੈ ਕਿ ਅਜਿਹਾ ਨਾ ਹੋਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਇਸ ਮਾਮਲੇ ਦੀ ਸਮੁੱਚੀ ਰਿਪੋਰਟ ਮੰਗੀ ਗਈ ਹੈ ਅਤੇ ਆਦੇਸ਼ ਕੀਤੇ ਗਏ ਹਨ ਕਿ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਵੀ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਲਿਖਾਪੜ੍ਹੀ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਅੰਦਰ ਕਿਸੇ ਵੀ ਗੁਰਦੁਆਰਾ ਸਾਹਿਬ ਖਾਸਕਰ ਇਤਿਹਾਸਕ ਗੁਰੂ ਘਰਾਂ ਦੇ ਨੇੜੇ ਕੋਈ ਵੀ ਗ਼ੈਰ-ਕਾਨੂੰਨੀ ਢੰਗ ਨਾਲ ਸਾਡੀਆਂ ਬੇਸ਼ਕੀਮਤੀ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਆਪਣੇ ਟਿਕਾਣੇ ਨਾ ਬਣਾਉਣ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਹਰ ਇੱਕ ਮਨੁੱਖ, ਲੋੜਵੰਦ ਤੇ ਗ਼ਰੀਬ ਨੂੰ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਾਉਂਦੇ ਹਨ ਜੋ ਰਹਿੰਦੀ ਦੁਨੀਆ ਤੱਕ ਐਵੇਂ ਹੀ ਜਾਰੀ ਰਹੇਗਾ, ਲੇਕਿਨ ਉਸੇ ਥਾਂ ਉੱਤੇ ਜੇਕਰ ਕੋਈ ਧਾੜਵੀ ਬਣ ਕੇ ਹਮਲਾ ਕਰੇ ਤਾਂ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਘਟਨਾ ਨਾਲ ਜੋੜਦਿਆਂ ਏ-ਆਈ ਨਾਲ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਜੋ ਕਿ ਠੀਕ ਵਰਤਾਰਾ ਨਹੀਂ। ਉਨ੍ਹਾਂ ਕਿਹਾ ਇਹ ਸੰਜੀਦਾ ਮਾਮਲਾ ਹੈ ਜਿਸ ਨਾਲ ਕਿਸੇ ਤਰ੍ਹਾਂ ਦੀ ਗਲਤ ਜਾਣਕਾਰੀ ਪੰਜਾਬ ਅੰਦਰ ਮਾਹੌਲ ਨੂੰ ਖਰਾਬ ਕਰ ਸਕਦੀ ਹੈ ਇਸ ਲਈ ਸਮੂਹ ਸਿੱਖ ਇਹ ਯਕੀਨੀ ਬਣਾਉਣ ਕਿ ਤਕਨਾਲੋਜੀ ਦੀ ਵਰਤੋਂ ਸਕਾਰਾਤਮਕ ਕਾਰਜਾਂ ਲਈ ਹੋਵੇ। ਉਨ੍ਹਾਂ ਕਿਹਾ ਕਿ ਏ-ਆਈ ਨਾਲ ਮਨਘੜ੍ਹਤ ਤਸਵੀਰਾਂ ਬਣਾ ਕੇ ਵਾਇਰਲ ਕਰਨੀਆਂ ਬਿਲਕੁਲ ਵੀ ਵਾਜਬ ਨਹੀਂ ਇਸ ਲਈ ਇਸ ਵਰਤਾਰੇ ਤੋਂ ਗੁਰੇਜ਼ ਕੀਤੀ ਜਾਵੇ।
LPU Violence Case : ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ 'ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਪਿੱਛੋਂ ਹੋਈ ਹਿੰਸਾ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਅਹਿਮ ਸਬੂਤ ਲੱਗੇ ਹਨ। ਪੁਲਿਸ ਜਾਣਕਾਰੀ ਅਨੁਸਾਰ, ਹਿੰਸਾ ਮਾਮਲੇ ਵਿੱਚ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਹੀ ਜ਼ਬਰ-ਜਨਾਹ ਨੂੰ ਲੈ ਕੇ ਪੋਸਟ ਪਾਈ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਵਿਦਿਆਰਥਣ ਕੁੜੀ ਨੂੰ ਕੇਸ ਵਿੱਚ ਜਾਂਚ ਲਈ ਸ਼ਾਮਲ ਕੀਤਾ ਹੈ।
ਕੌਣ ਹੈ ਪੋਸਟ ਪਾਉਣ ਵਾਲੇ ਵਿਦਿਆਰਥਣ ?
ਪੁਲਿਸ ਮੁਤਾਬਕ, ਇਹ ਐਲਪੀਯੂ ਦੀ ਪਹਿਲੇ ਸਾਲ ਦੀ ਇੱਕ ਵਿਦਿਆਰਥਣ ਨਾਲ ਜੁੜਿਆ ਸੀ। ਐਸਆਈਟੀ ਵੱਲੋਂ ਦਰਜ ਕੀਤੇ ਗਏ ਬਿਆਨ ਵਿੱਚ ਵਿਦਿਆਰਥਣ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਨੇ ਪੋਸਟ ਸੁਣੀ-ਸੁਣਾਈ ਜਾਣਕਾਰੀ ਦੇ ਆਧਾਰ ’ਤੇ ਕੀਤੀ ਸੀ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦਾ ਮਕਸਦ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਸਾਂਝੀ ਕਰਨਾ ਸੀ।
ਜਾਣਕਾਰੀ ਅਨੁਸਾਰ, ਕੈਥਲ ਦੇ ਸੀਵਾਨ ਪਿੰਡ ਦੀ ਰਹਿਣ ਵਾਲੀ ਇੱਕ ਵਿਦਿਆਰਥਣ ਨੇ ਕਥਿਤ ਤੌਰ ’ਤੇ ਐਲਪੀਯੂ ਕੈਂਪਸ ਦੇ ਹੋਸਟਲ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨਾਲ ਕਰਮਚਾਰੀ ਵੱਲੋਂ ਜਬਰ-ਜਨਾਹ ਕੀਤੇ ਜਾਣ ਸਬੰਧੀ ਰਿਪੋਰਟਾਂ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ’ਤੇ ਪੋਸਟ ਸਾਂਝੀ ਕੀਤੀ ਸੀ।
ਦੋ ਵਾਰ ਰੈਡਿਟ ਐਪ 'ਤੇ ਪਾਈ ਗਈ ਸੀ ਪੋਸਟ (Reddit App)
ਜਾਣਕਾਰੀ ਮੁਤਾਬਕ, ਇਹ ਪੋਸਟ 24 ਅਤੇ 26 ਸਤੰਬਰ ਨੂੰ ਦੋ ਵਾਰ ਅਪਲੋਡ ਕੀਤੀ ਗਈ ਅਤੇ ਬਾਅਦ ਵਿੱਚ ਡਿਲੀਟ ਕਰ ਦਿੱਤੀ ਗਈ। ਇਹੀ ਪੋਸਟ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਤੇ ਇਸ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀਆਂ ਦਾ ਰੋਸ ਵਧਿਆ।
ਪੁਲਿਸ ਨੇ ਇਸ ਪੋਸਟ ਦੇ ਸਬੰਧ ਵਿੱਚ ਵਿਦਿਆਰਥਣ ਤੋਂ ਪੁੱਛਗਿੱਛ ਕੀਤੀ। ਰਿਪੋਰਟਾਂ ਮੁਤਾਬਕ ਉਸ ਨੂੰ ਕੁਝ ਸਮੇਂ ਲਈ ਪੁੱਛਗਿੱਛ ਵਾਸਤੇ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ।
ਪੁਲਿਸ ਵੱਲੋਂ ਵਿਦਿਆਰਥਣ ਤੋਂ ਕੀਤੀ ਜਾ ਰਹੀ ਪੁੱਛਗਿੱਛ (Police Investigation LPU Student)
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦਿਆਰਥਣ ਨੇ ਇਹ ਪੋਸਟ ਕਿਹੜੀ ਜਾਣਕਾਰੀ ਦੇ ਆਧਾਰ ’ਤੇ ਸਾਂਝੀ ਕੀਤੀ ਸੀ ਅਤੇ ਉਸ ਨੂੰ ਘਟਨਾ ਸਬੰਧੀ ਜਾਣਕਾਰੀ ਕਿੱਥੋਂ ਮਿਲੀ। ਪੋਸਟ ਅਤੇ ਪੁਲਿਸ ਦੀ ਪੁੱਛਗਿੱਛ ਨਾਲ ਜੁੜੇ ਹਾਲਾਤਾਂ ਦੀ ਜਾਂਚ ਅਜੇ ਜਾਰੀ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਕਥਿਤ ਜਬਰ-ਜਨਾਹ ਸਬੰਧੀ ਮਾਮਲਾ ਦਰਜ ਕੀਤਾ ਸੀ, ਪਰ ਜਾਂਚ ਦੌਰਾਨ ਕਥਿਤ ਪੀੜਤ ਵਿਦਿਆਰਥਣ ਜਾਂ ਮੁਲਜ਼ਮ ਦੀ ਪਛਾਣ ਸਪੱਸ਼ਟ ਨਹੀਂ ਹੋ ਸਕੀ ਸੀ। ਪੁਲਿਸ ਨੇ ਹੋਸਟਲ ਦੀ ਸੀਸੀਟੀਵੀ ਫੁਟੇਜ ਸਮੇਤ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ।
ਇਸ ਮਾਮਲੇ ਨੂੰ ਲੈ ਕੇ ਹੋਈ ਹਿੰਸਾ ਵਿੱਚ ਪੁਲਿਸ ਵੱਲੋਂ ਹੁਣ ਤੱਕ 17 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ 15 ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਜਦਕਿ 2 ਬਾਹਰੀ ਹਨ। ਪੁਲਿਸ ਦਾ ਕਹਿਣਾ ਹੈ ਕਿ ਹਿੰਸਾ ਅਤੇ ਅੱਗਜ਼ਨੀ ਦੀ ਜਾਂਚ ਵੱਖਰੇ ਤੌਰ ’ਤੇ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ...
ਪੜ੍ਹਾਈ ਤੋਂ ਬਾਅਦ US 'ਚ ਰੁਕਣ ਵਾਲਿਆਂ ਖਿਲਾਫ਼ Trump ਸਰਕਾਰ ਲਿਆ ਰਹੀ ਨਵਾਂ ਨਿਯਮ, ਭਾਰਤੀਆਂ 'ਤੇ ਪਵੇਗੀ ਸਭ ਤੋਂ ਵੱਡੀ ਮਾਰ
CM Mann OSD Raid : ਸੀਬੀਆਈ ਛਾਪੇਮਾਰੀ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ (Partap Bajwa) ਦਾ 'ਆਪ' ਸਰਕਾਰ ਤੇ ਕੇਂਦਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਅਤੇ ਕੇਂਦਰ ਸਰਕਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਦਾ ਇੱਕੋ-ਇੱਕ ਅਤੇ ਮਜ਼ਬੂਤ ਵਿਕਲਪ ਸਿਰਫ਼ ਕਾਂਗਰਸ (Congress) ਪਾਰਟੀ ਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਇਕਜੁੱਟਤਾ ਨਾਲ ਲੋਕਤੰਤਰ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਲਗਾਤਾਰ ਇਸ ਦੇਸ਼-ਵਿਆਪੀ ਮੁੱਦੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ... ਪੜ੍ਹਾਈ ਤੋਂ ਬਾਅਦ US 'ਚ ਰੁਕਣ ਵਾਲਿਆਂ ਖਿਲਾਫ਼ Trump ਸਰਕਾਰ ਲਿਆ ਰਹੀ ਨਵਾਂ ਨਿਯਮ, ਭਾਰਤੀਆਂ 'ਤੇ ਪਵੇਗੀ ਸਭ ਤੋਂ ਵੱਡੀ ਮਾਰ
ਜਵਾਬਦੇਹੀ ਤੋਂ ਬਚ ਰਹੇ ਹਨ ਭਗਵੰਤ ਮਾਨ ਤੇ ਕੇਜਰੀਵਾਲ
ਪੰਜਾਬ ਦੇ ਮੁੱਖ ਮੰਤਰੀ ਕੈਂਪ ਦਫ਼ਤਰ ਅਤੇ OSD ਨਾਲ ਜੁੜੇ ਟਿਕਾਣਿਆਂ 'ਤੇ ਹੋਈ ਹਾਲੀਆ ਸੀਬੀਆਈ ਛਾਪੇਮਾਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਬਾਜਵਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਖੁਦ ਪਾਰਦਰਸ਼ੀ ਸ਼ਾਸਨ ਦੀਆਂ ਗੱਲਾਂ ਕਰਦੇ ਸਨ, ਪਰ ਹੁਣ ਜਦੋਂ ਜਾਂਚ ਦਾ ਸੇਕ ਉਨ੍ਹਾਂ ਦੇ ਆਪਣੇ ਦਫ਼ਤਰ ਤੱਕ ਪਹੁੰਚ ਗਈ ਹੈ ਤਾਂ ਉਹ ਜਵਾਬਦੇਹੀ ਤੋਂ ਬਚ ਰਹੇ ਹਨ।
ਬਾਜਵਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਵਿੱਚ ਥੋੜ੍ਹੀ ਜਿਹੀ ਵੀ ਨੈਤਿਕਤਾ ਬਚੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਬੀਆਈ ਦੀ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਮੁੱਖ ਮੰਤਰੀ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਅਤੇ ਬੇਕਸੂਰ ਸਾਬਤ ਹੋਣ ਤੋਂ ਬਾਅਦ ਹੀ ਵਾਪਸ ਅਹੁਦਾ ਸੰਭਾਲਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਵਿੱਚ ਅੰਦਰੂਨੀ ਅਸੰਤੋਸ਼ ਅਤੇ ਭ੍ਰਿਸ਼ਟਾਚਾਰ
ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਅੰਦਰ ਚੱਲ ਰਹੇ ਅਸੰਤੋਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਹੁਣ ਰੋ ਰਹੇ ਹਨ ਅਤੇ ਆਪਣੀ ਹੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਵਿੱਚ ਉਪਜਾਊ ਜ਼ਮੀਨਾਂ ਦੀ ਵਿਕਰੀ, ਸੀਐਲਯੂ (CLU), ਮਾਈਨਿੰਗ ਅਤੇ ਸ਼ਰਾਬ ਦੇ ਕਾਰੋਬਾਰ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਬਾਜਵਾ ਨੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜਨਤਾ ਹੁਣ ਇਸ ਸਰਕਾਰ ਦੀ ਸੱਚਾਈ ਸਮਝ ਚੁੱਕੀ ਹੈ ਅਤੇ ਸਹੀ ਸਮਾਂ ਆਉਣ 'ਤੇ ਇਸ ਦਾ ਕਰਾਰਾ ਜਵਾਬ ਦੇਵੇਗੀ।
ਇਹ ਵੀ ਪੜ੍ਹੋ...
Nana Patekar ਕਦੇ 35 ਰੁਪਏ ਮਹੀਨਾ ਤਨਖਾਹ ਲਈ ਜਾਂਦੇ 8 ਕਿਲੋਮੀਟਰ ਪੈਦਲ ! ਜਾਣੋ ਹੁਣ ਪਰਿਵਾਰ ਲਈ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ ?
Chandigarh Municipal Corporation : CBI ਨੇ ਚੰਡੀਗੜ੍ਹ 'ਚ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ (Sanitary Inspector) ਨੂੰ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ (Bribery) ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫ਼ਤਾਰੀ ਸੈਕਟਰ-11 ਮਾਰਕੀਟ ਵਿੱਚ ਕਾਰ ਅੰਦਰ ਟਰੈਪ ਲਗਾ ਕੇ ਕੀਤੀ ਗਈ।
14 ਲੱਖ ਰੁਪਏ ਦੀ ਮੰਗੀ ਗਈ ਸੀ ਰਿਸ਼ਵਤ
ਸ਼ਕਤੀ ਸ਼ਰਮਾ ਨੇ ਪ੍ਰਸ਼ਾਂਤ ਤੋਂ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜੋ ਕਿ ਇੱਕ ਠੇਕੇਦਾਰ ਸੀ, ਜੋ ਡੰਪਿੰਗ ਗਰਾਊਂਡ ਤੋਂ ਜੇਸੀਬੀ ਦੀ ਵਰਤੋਂ ਕਰਕੇ ਕੂੜਾ ਚੁੱਕ ਰਿਹਾ ਸੀ।
ਇਹ ਵੀ ਪੜ੍ਹੋ...ਪੜ੍ਹਾਈ ਤੋਂ ਬਾਅਦ US 'ਚ ਰੁਕਣ ਵਾਲਿਆਂ ਖਿਲਾਫ਼ Trump ਸਰਕਾਰ ਲਿਆ ਰਹੀ ਨਵਾਂ ਨਿਯਮ, ਭਾਰਤੀਆਂ 'ਤੇ ਪਵੇਗੀ ਸਭ ਤੋਂ ਵੱਡੀ ਮਾਰ
ਠੇਕੇਦਾਰ ਨੇ ਇਸ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਸੀਬੀਆਈ ਨੇ ਬੁੱਧਵਾਰ ਨੂੰ ਜਾਲ ਵਿਛਾ ਕੇ ਸ਼ਕਤੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਜੇਸੀਬੀ ਦੀ ਵਰਤੋਂ ਕਰਕੇ ਡੰਪਿੰਗ ਗਰਾਊਂਡ ਤੋਂ ਕੂੜਾ ਕੱਢਿਆ ਅਤੇ ਚੁੱਕਿਆ ਜਾ ਰਿਹਾ ਹੈ। ਠੇਕੇਦਾਰ ਤੋਂ ਉਸਦੀ ਬਕਾਇਆ ਅਦਾਇਗੀ ਲਈ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ।
ਹਰ ਮਹੀਨੇ 1 ਲੱਖ ਰੁਪਏ (Chandigarh Bribery Case)
ਠੇਕੇਦਾਰ ਨੂੰ ਹਰ ਮਹੀਨੇ 1 ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ। ਠੇਕੇਦਾਰ ਦਾ ਬਿੱਲ ਹਰ ਮਹੀਨੇ 10 ਲੱਖ ਰੁਪਏ ਆਉਂਦਾ ਹੈ। ਇਸ ਬਿੱਲ ਤੋਂ ਹਰ ਮਹੀਨੇ 1 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਨਿਗਮ ਨੇ ਇੱਥੇ ਇੱਕ ਦਰਜਨ ਤੋਂ ਵੱਧ ਜੇਸੀਬੀ ਤਾਇਨਾਤ ਕੀਤੇ ਹਨ।
ਕਈ ਸੀਨੀਅਰ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਸ਼ੱਕ
ਸੀਬੀਆਈ ਨੂੰ ਇਸ ਰਿਸ਼ਵਤਖੋਰੀ ਯੋਜਨਾ ਵਿੱਚ ਨਿਗਮ ਦੇ ਕਈ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਸੀਬੀਆਈ ਸੂਤਰਾਂ ਅਨੁਸਾਰ, ਸੈਨੇਟਰੀ ਵਿੰਗ ਦੇ ਨਾਲ-ਨਾਲ ਐਮਓਐਚ ਅਤੇ ਇੰਜੀਨੀਅਰਿੰਗ ਵਿਭਾਗਾਂ ਦੇ ਕਈ ਅਧਿਕਾਰੀ ਸ਼ਾਮਲ ਹੋ ਸਕਦੇ ਹਨ। ਮੁੱਖ ਸੈਨੇਟਰੀ ਇੰਸਪੈਕਟਰ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।
ਕਰੋੜਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ (Chandigarh News)
ਨਗਰ ਨਿਗਮ ਨੇ ਡੰਪਿੰਗ ਗਰਾਊਂਡ ਤੋਂ ਕੂੜਾ ਹਟਾਉਣ ਲਈ 150 ਕਰੋੜ ਰੁਪਏ ਖਰਚ ਕੀਤੇ ਹਨ। ਡੰਪਿੰਗ ਗਰਾਊਂਡ ਅਤੇ ਕੂੜਾ ਪ੍ਰੋਸੈਸਿੰਗ ਪਲਾਂਟ ਦੇ ਕੰਮ ਲਈ ਲਗਭਗ ਇੱਕ ਦਰਜਨ ਕੰਪਨੀਆਂ ਨੂੰ ਕਰੋੜਾਂ ਰੁਪਏ ਦਿੱਤੇ ਗਏ ਹਨ। ਕਈ ਕੰਪਨੀਆਂ ਨੂੰ ਬਿਨਾਂ ਟੈਂਡਰਾਂ ਦੇ ਕੰਮ ਵੀ ਅਲਾਟ ਕੀਤੇ ਗਏ ਸਨ, ਇੱਥੋਂ ਤੱਕ ਕਿ ਜਿਨ੍ਹਾਂ ਕੋਲ ਕੋਈ ਤਜਰਬਾ ਨਹੀਂ ਸੀ।
ਇਹ ਵੀ ਪੜ੍ਹੋ...
Nana Patekar ਕਦੇ 35 ਰੁਪਏ ਮਹੀਨਾ ਤਨਖਾਹ ਲਈ ਜਾਂਦੇ 8 ਕਿਲੋਮੀਟਰ ਪੈਦਲ ! ਜਾਣੋ ਹੁਣ ਪਰਿਵਾਰ ਲਈ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ ?
Punjab Weather : ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਵਿੱਚ ਆਈ ਤਬਦੀਲੀ ਨੇ ਨਮੀ ਵਾਲੀ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਅੱਜ ਰਾਜ ਦੇ 12 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਡਿੱਗਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ...
Nana Patekar Passes Away : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ, 75 ਸਾਲ ਦੀ ਉਮਰ ਲਏ ਆਖਰੀ ਸਾਹ
12 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ, ਉੱਤਰੀ ਅਤੇ ਮੱਧ ਪੰਜਾਬ ਦੇ ਇਲਾਕਿਆਂ ਵਿੱਚ ਬਾਰਿਸ਼ ਦੀ ਤੀਬਰਤਾ ਵੱਧ ਹੋਣ ਦੀ ਉਮੀਦ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਸੰਭਵ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਕਪੂਰਥਲਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ ਮੋਹਾਲੀ ਵਿੱਚ ਵੀ ਕਿਤੇ-ਕਿਤੇ ਬਾਰਿਸ਼ ਹੋਣ ਦੀ ਉਮੀਦ ਹੈ।
ਪੜ੍ਹਾਈ ਤੋਂ ਬਾਅਦ US 'ਚ ਰੁਕਣ ਵਾਲਿਆਂ ਖਿਲਾਫ਼ Trump ਸਰਕਾਰ ਲਿਆ ਰਹੀ ਨਵਾਂ ਨਿਯਮ, ਭਾਰਤੀਆਂ 'ਤੇ ਪਵੇਗੀ ਸਭ ਤੋਂ ਵੱਡੀ ਮਾਰ
ਤਾਪਮਾਨ ਵਿੱਚ ਗਿਰਾਵਟ ਅਤੇ ਬਿਜਲੀ ਦੀ ਖਪਤ ਵਿੱਚ ਕਮੀ
ਮੌਸਮ ਵਿੱਚ ਇਸ ਅਚਾਨਕ ਤਬਦੀਲੀ ਦਾ ਰੋਜ਼ਾਨਾ ਤਾਪਮਾਨ ਅਤੇ ਰਾਜ ਦੀ ਬਿਜਲੀ ਦੀ ਖਪਤ 'ਤੇ ਸਿੱਧਾ ਅਸਰ ਪਿਆ ਹੈ। ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 1.8 ਡਿਗਰੀ ਘੱਟ ਗਿਆ ਹੈ, ਹਾਲਾਂਕਿ ਇਹ ਆਮ ਦੇ ਆਸ-ਪਾਸ ਰਹਿੰਦਾ ਹੈ। ਤਾਪਮਾਨ ਘਟਣ ਨਾਲ, ਰਾਜ ਵਿੱਚ ਬਿਜਲੀ ਦੀ ਮੰਗ ਘੱਟ ਕੇ 8,672 ਮੈਗਾਵਾਟ ਹੋ ਗਈ ਹੈ, ਜਿਸ ਨਾਲ ਪਾਵਰ ਗਰਿੱਡ ਨੂੰ ਕਾਫ਼ੀ ਰਾਹਤ ਮਿਲੀ ਹੈ।
10 ਅਕਤੂਬਰ ਤੱਕ ਰਾਹਤ, ਪੱਛਮੀ ਗੜਬੜੀ ਕਮਜ਼ੋਰ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਰਾਜ ਵਿੱਚ ਮੌਸਮ 10 ਅਕਤੂਬਰ ਤੱਕ ਪਰਿਵਰਤਨਸ਼ੀਲ ਅਤੇ ਸੁਹਾਵਣਾ ਰਹੇਗਾ। 9 ਅਤੇ 10 ਅਕਤੂਬਰ ਨੂੰ ਹਵਾ ਦੀ ਗਤੀ ਥੋੜ੍ਹੀ ਘੱਟ ਕੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਦ ਹੈ। ਪੱਛਮੀ ਗੜਬੜੀ ਅਤੇ ਦੱਖਣੀ ਹਰਿਆਣਾ ਉੱਤੇ ਚੱਕਰਵਾਤੀ ਸਰਕੂਲੇਸ਼ਨ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ, ਜਿਸ ਕਾਰਨ ਅਗਲੇ ਹਫ਼ਤੇ ਮੌਸਮ ਫਿਰ ਸਾਫ਼ ਹੋ ਜਾਵੇਗਾ।
ਇਹ ਵੀ ਪੜ੍ਹੋ...
Nana Patekar ਕਦੇ 35 ਰੁਪਏ ਮਹੀਨਾ ਤਨਖਾਹ ਲਈ ਜਾਂਦੇ 8 ਕਿਲੋਮੀਟਰ ਪੈਦਲ ! ਜਾਣੋ ਹੁਣ ਪਰਿਵਾਰ ਲਈ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ ?
Jalandhar Desi Ghee Seized : 7 ਅਕਤੂਬਰ, 2026 ਨੂੰ ਜਲੰਧਰ ਜ਼ਿਲ੍ਹੇ ਦੇ ਜੰਡੂ ਸਿੰਘਾ ਇਲਾਕੇ ਵਿੱਚ ਸੀ.ਆਈ.ਏ. (CIA) ਸਟਾਫ਼ ਜਲੰਧਰ ਵੱਲੋਂ ਡੇਅਰੀ ਉਤਪਾਦ ਲੈ ਕੇ ਜਾ ਰਹੀ ਇੱਕ ਮਹੀਦਰਾ ਮਰਾਜ਼ੋ (Mahindra Marazzo) ਗੱਡੀ ਨੂੰ ਰੋਕਿਆ ਗਿਆ। ਸੂਚਨਾ ਮਿਲਣ ਤੋਂ ਤੁਰੰਤ ਬਾਅਦ, ਫੂਡ ਸੇਫ਼ਟੀ ਵਿਭਾਗ ਵੱਲੋਂ ਜਾਂਚ ਲਈ ਫੂਡ ਸੇਫ਼ਟੀ ਅਫ਼ਸਰ (FSO) ਪ੍ਰਭਜੋਤ ਕੌਰ ਦੀ ਡਿਊਟੀ ਲਗਾਈ ਗਈ।
ਕੋਈ ਬਿੱਲ ਨਹੀਂ ਵਿਖਾ ਸਕਿਆ ਵਾਹਨ ਚਾਲਕ
ਜਾਂਚ ਦੌਰਾਨ ਪਾਇਆ ਗਿਆ ਕਿ ਇਹ ਵਾਹਨ ਮਾਨਸਾ ਜ਼ਿਲ੍ਹੇ ਤੋਂ ਦੇਸੀ ਘਿਓ ਅਤੇ ਬਨਸਪਤੀ ਲੈ ਕੇ ਆ ਰਿਹਾ ਸੀ। ਵਾਹਨ ਦੇ ਚਾਲਕ ਨੇ ਦਾਅਵਾ ਕੀਤਾ ਕਿ ਮਾਨਸਾ ਵਿੱਚ ਉਸ ਦੀ ਆਪਣੀ ਡੇਅਰੀ ਹੈ ਅਤੇ ਉਹ ਇਹ 250 ਕਿੱਲੋ ਘਿਓ ਉੱਥੋਂ ਹੀ ਲਿਆ ਰਿਹਾ ਹੈ। ਹਾਲਾਂਕਿ, ਉਹ ਘਿਓ ਦਾ ਕੋਈ ਵੀ ਵੈਧ ਬਿਲ ਜਾਂ ਇਨਵੌਇਸ ਪੇਸ਼ ਨਹੀਂ ਕਰ ਸਕਿਆ। ਇਸ ਦੇ ਉਲਟ, ਚਾਲਕ ਕੋਲ ਵਨਸਪਤੀ ਦਾ ਵੈਧ ਬਿਲ ਮੌਜੂਦ ਸੀ, ਜਿਸ ਦੀ ਸਪਲਾਈ ਜਲੰਧਰ ਦੀਆਂ ਕਰਿਆਨਾ ਦੁਕਾਨਾਂ 'ਤੇ ਕੀਤੀ ਜਾਣੀ ਸੀ।
CBI Car Flowers Rain : ਪੰਜਾਬ ਪੁਲਿਸ ਦਾ 'ਫੁੱਲਾਂ ਦਾ ਮੀਂਹ...' ਵਰ੍ਹਾਉਣ ਵਾਲਿਆਂ 'ਤੇ ਵੱਡਾ ਐਕਸ਼ਨ, ਹਿਰਾਸਤ 'ਚ ਲਏ
ਸਿਹਤ ਵਿਭਾਗ ਨੇ ਸੈਂਪਲ ਜਾਂਚ ਲਈ ਭੇਜੇ
ਮਿਲਾਵਟਖੋਰੀ ਦੀ ਜਾਂਚ ਕਰਨ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ, ਐੱਫ.ਐੱਸ.ਓ. ਪ੍ਰਭਜੋਤ ਕੌਰ ਨੇ ਪ੍ਰਯੋਗਸ਼ਾਲਾ ਵਿੱਚ ਜਾਂਚ ਲਈ ਘਿਓ ਅਤੇ ਬਨਸਪਤੀ ਦੇ ਦੋ ਕਾਨੂੰਨੀ ਸੈਂਪਲ ਲਏ। ਬਾਕੀ ਬਚੇ ਸਟਾਕ ਨੂੰ ਜ਼ਬਤ ਕਰਕੇ ਲੈਬਾਰਟਰੀ ਰਿਪੋਰਟ ਆਉਣ ਤੱਕ ਥਾਣਾ ਆਦਮਪੁਰ (ਜਲੰਧਰ) ਦੀ ਸੁਰੱਖਿਅਤ ਹਿਰਾਸਤ ਵਿੱਚ ਰੱਖ ਦਿੱਤਾ ਗਿਆ ਹੈ। ਸੈਂਪਲਾਂ ਦੀ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਲੁਧਿਆਣਾ 'ਚ 175 ਕਿੱਲੋ ਪਨੀਰ ਕਰਵਾਇਆ ਗਿਆ ਸੀ ਨਸ਼ਟ
ਜ਼ਿਕਰਯੋਗ ਹੈ ਕਿ ਬੀਤੇ ਦਿਨ ਲੁਧਿਆਣਾ 'ਚ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਰਵਾਈ ਕਰਕੇ ਸ਼ੱਕ ਦੇ ਆਧਾਰ ’ਤੇ 3 ਵਾਹਨਾਂ ਨੂੰ ਰੋਕ ਕੇ ਉਨ੍ਹਾਂ ਵਿੱਚ ਲਿਜਾਈਆਂ ਜਾ ਰਹੀਆਂ ਖੁਰਾਕੀ ਵਸਤਾਂ ਦੀ ਜਾਂਚ ਕੀਤੀ। ਇਸ ਕਾਰਵਾਈ ਦੌਰਾਨ 175 ਕਿਲੋ ਪਨੀਰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਫੂਡ ਸੇਫਟੀ ਟੀਮ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਤਾਂ ਜੋ ਸ਼ੱਕੀ ਜਾਂ ਮਨੁੱਖੀ ਸਿਹਤ ਲਈ ਅਸੁਰੱਖਿਅਤ ਖੁਰਾਕੀ ਪਦਾਰਥ ਬਾਜ਼ਾਰ ਜਾਂ ਆਮ ਲੋਕਾਂ ਤੱਕ ਨਾ ਪਹੁੰਚ ਸਕਣ। ਨਸ਼ਟ ਕੀਤੇ ਗਏ ਪਨੀਰ ਨੂੰ ਨਿਰਧਾਰਤ ਤਰੀਕੇ ਨਾਲ ਡਿਸਪੋਜ਼ ਕੀਤਾ ਗਿਆ।
ਫੂਡ ਸੇਫਟੀ ਟੀਮ ਵੱਲੋਂ ਪਨੀਰ, ਦੇਸੀ ਘਿਓ ਅਤੇ ਵ੍ਹਾਈਟ ਬਟਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸ਼ੱਕੀ ਪਾਏ ਗਏ ਖੁਰਾਕੀ ਪਦਾਰਥਾਂ ਦੇ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਲਏ ਗਏ ਅਤੇ ਵਿਸ਼ਲੇਸ਼ਣ ਲਈ ਫੂਡ ਲੈਬਾਰਟਰੀ ਭੇਜੇ ਗਏ ਹਨ।
ਇਹ ਵੀ ਪੜ੍ਹੋ...
Double Murder in Punjab : ਦੋਹਰੇ ਕਤਲ ਨਾਲ ਕੰਬਿਆ ਪੰਜਾਬ; ਤਰਨਤਾਰਨ 'ਚ ਕਤਲ ਕਰਕੇ ਚੋਹਲਾ ਸਾਹਿਬ ਸੁੱਟੀਆਂ ਲਾਸ਼ਾਂ
TarnTaran Double Murder Case : ਤਰਨਤਾਰਨ ਦੇ ਪੁਲਿਸ ਥਾਣਾ ਚੋਹਲਾ ਸਾਹਿਬ (Chohla Sahib) ਅਧੀਨ ਆਉਂਦੇ ਪਿੰਡ ਪੱਖੋਪੁਰ ਵਿਖੇ ਬੀਤੀ ਦੇਰ ਰਾਤ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਕੁਆਰੇ ਸਨ ਦੋਵੇਂ ਨੌਜਵਾਨ
ਮ੍ਰਿਤਕ ਨੌਜਵਾਨਾਂ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਬਿੱਲਾ (26) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਖਾਰਾ ਅਤੇ ਪਲਵਿੰਦਰ ਸਿੰਘ ਉਰਫ਼ ਪਿੰਦੀ (23) ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਪੱਖੋਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਅਜੇ ਕੁਆਰੇ ਸਨ।
ਕਤਲ ਕਰਕੇ ਲਾਸ਼ਾਂ ਨੂੰ ਦੂਜੀ ਥਾਂ ਸੁੱਟਿਆ (Double Murder in Punjab)
ਘਟਨਾ ਦੇ ਪਿੱਛੇ ਕੀ ਕਾਰਨ ਸੀ ਅਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਕੌਣ ਸਨ ? ਇਸ ਸਬੰਧੀ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਤਲ ਕਰਕੇ ਮੁਲਜ਼ਮਾਂ ਨੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦੂਜੀ ਥਾਂ ਚੋਹਲਾ ਸਾਹਿਬ 'ਚ ਸੁੱਟ ਦਿੱਤੀਆਂ।
ਇਹ ਵੀ ਪੜ੍ਹੋ... CBI Raid Live Updates : ਰਾਜਬੀਰ ਘੁੰਮਣ ਸਮੇਤ ਸਾਰੇ 6 ਮੁਲਜ਼ਮਾਂ ਨੂੰ ਸੰਮਨ, ਪੰਜਾਬ ਪੁਲਿਸ ਦਾ 'ਫੁੱਲਾਂ ਦੇ ਮੀਂਹ...' 'ਤੇ ਵੱਡਾ ਐਕਸ਼ਨ
ਮ੍ਰਿਤਕ ਪਰਮਿੰਦਰ ਦੇ ਭਰਾ ਦਾ ਦਾਅਵਾ
ਮ੍ਰਿਤਕ ਪਰਮਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਆਪਣੇ ਦੋਸਤ ਨਾਲ ਘਰੋਂ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਲਈ ਜਾਣ ਦੀ ਗੱਲ ਕਹਿ ਕੇ ਗਿਆ ਸੀ। ਸਵੇਰੇ ਪਰਿਵਾਰ ਨੂੰ ਪਤਾ ਲੱਗਾ ਕਿ ਦੋਵਾਂ ਦੀਆਂ ਲਾਸ਼ਾਂ ਪਿੰਡ ਦੇ ਬਾਹਰ ਪਈਆਂ ਸਨ।
ਉਸਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਨਾਲ ਉਨ੍ਹਾਂ ਦੀ ਥੋੜ੍ਹੀ-ਬਹੁਤ ਨਾਰਾਜ਼ਗੀ ਚੱਲ ਰਹੀ ਸੀ। ਮ੍ਰਿਤਕ ਦੇ ਭਰਾ ਨੇ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਦੇ ਚੱਲਦਿਆਂ ਦੋਵਾਂ ਨੂੰ ਘਰ ਲਿਜਾ ਕੇ ਕਤਲ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਤੋਂ ਬਾਹਰ ਸੁੱਟ ਦਿੱਤੀਆਂ ਗਈਆਂ।
ਪੁਲਿਸ ਕਤਲ ਦੀ ਵਜ੍ਹਾ ਲੱਭਣ 'ਚ ਜੁਟੀ
ਵਾਰਦਾਤ ਦੀ ਸੂਚਨਾ ਮਿਲਦੇ ਹੀ ਸਬ-ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀਐਸਪੀ ਹਰਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਡੀਐਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਕਾਰਨਾਂ ਅਤੇ ਵਾਰਦਾਤ ਪਿੱਛੇ ਮੌਜੂਦ ਰੰਜਿਸ਼ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਹੋਰ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ...
CBI Car Flowers Rain : ਪੰਜਾਬ ਪੁਲਿਸ ਦਾ 'ਫੁੱਲਾਂ ਦਾ ਮੀਂਹ...' ਵਰ੍ਹਾਉਣ ਵਾਲਿਆਂ 'ਤੇ ਵੱਡਾ ਐਕਸ਼ਨ, ਹਿਰਾਸਤ 'ਚ ਲਏ
CBI Raid CM Mann OSD : ਸੰਗਰੂਰ (Sangrur) ਜ਼ਿਲ੍ਹੇ ਦੇ ਘਰਾਚੋਂ ਪਿੰਡ ਦੇ ਕੁਝ ਵਸਨੀਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਰਾਜਬੀਰ ਸਿੰਘ ਘੁੰਮਣ (Rajbir Ghuman Raid) ਦੇ ਘਰ ਦੀ ਤਲਾਸ਼ੀ ਲੈਣ ਦੌਰਾਨ ਕੇਂਦਰੀ ਜਾਂਚ ਬਿਊਰੋ (CBI) ਦੀ ਟੀਮ ਦਾ ਫੁੱਲਾਂ ਨਾਲ ਸਵਾਗਤ ਕਰਨ ਅਤੇ ਮਠਿਆਈਆਂ ਵੰਡਣ ਤੋਂ ਬਾਅਦ ਸੰਗਰੂਰ ਪੁਲਿਸ ਨੇ ਇੱਕ ਸਟੇਸ਼ਨ ਹਾਊਸ ਅਫਸਰ (SHO) ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਘਟਨਾਕ੍ਰਮ ਉਸ ਦਿਨ ਵਾਪਰਿਆ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਦੌਰੇ 'ਤੇ ਸਨ। ਇਹ ਘਟਨਾ ਇਸ ਲਈ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਨਾਲ ਜੁੜੇ ਕੁਝ ਰਾਜਨੀਤਿਕ ਵਰਕਰ ਵੀ ਸੀਬੀਆਈ ਟੀਮ ਦਾ ਸਵਾਗਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ।
ਸੰਗਰੂਰ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਛਾਪੇਮਾਰੀ ਦੌਰਾਨ ਸੀਬੀਆਈ ਦੀ ਗੱਡੀ 'ਤੇ ਫੁੱਲਾਂ ਦੀਆਂ ਪੱਤੀਆਂ ਵਰ੍ਹਾਉਣ ਵਾਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਐਸਐਚਓ ਯਸ਼ਪਾਲ ਸ਼ਰਮਾ ਨੂੰ ਡਿਊਟੀ ਵਿੱਚ ਕਥਿਤ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ, "ਅਸੀਂ ਮੁੱਖ ਮੰਤਰੀ ਦੇ ਅੱਜ ਸੰਗਰੂਰ ਦੌਰੇ ਦੇ ਮੱਦੇਨਜ਼ਰ ਘਰਾਚੋਂ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।"
ਘੁੰਮਣ ਦੇ ਘਰਾਚੋਂ ਨਿਵਾਸ 'ਤੇ ਸੀਬੀਆਈ ਦੀ ਤਲਾਸ਼ੀ ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਈ। ਏਜੰਸੀ ਨੇ ਸੈਕਟਰ 2, ਚੰਡੀਗੜ੍ਹ ਵਿੱਚ ਇੱਕ ਜਾਇਦਾਦ ਦੀ ਵੀ ਤਲਾਸ਼ੀ ਲਈ, ਜਿਸਨੂੰ ਮੁੱਖ ਮੰਤਰੀ ਦੇ ਕੈਂਪ ਆਫਿਸ ਵਜੋਂ ਵਰਤਿਆ ਜਾ ਰਿਹਾ ਸੀ, ਜਿੱਥੇ ਘੁੰਮਣ ਠਹਿਰੇ ਹੋਏ ਸਨ।
ਸੀਬੀਆਈ ਨੇ ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿੱਚ ਵੀ ਥਾਵਾਂ ਦੀ ਤਲਾਸ਼ੀ ਲਈ, ਜੋ ਇਸਦੀ ਜਾਂਚ ਵਿੱਚ ਨਾਮਜ਼ਦ ਲੋਕਾਂ ਨਾਲ ਜੁੜੇ ਹੋਏ ਹਨ।
ਪੰਜਾਬ ਪੁਲਿਸ ਦੀ ਕਾਰਵਾਈ ਮਨੁੱਖੀ ਅਧਿਕਾਰਾਂ ਦਾ ਘਾਣ : ਸਾਬਕਾ ਜਸਟਿਸ ਰਣਜੀਤ ਸਿੰਘ
ਉਧਰ, ਸੀਬੀਆਈ ਦੀ ਰੇਡ ਦੌਰਾਨ ਕੁਝ ਲੋਕਾਂ ਵੱਲੋਂ ਗੱਡੀ 'ਤੇ ਫੁੱਲ ਸੁੱਟੇ ਜਾਣ ਦੀ ਘਟਨਾ 'ਤੇ ਸਾਬਕਾ ਜਸਟਿਸ ਰਣਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਫੁੱਲ ਸੁੱਟਣ ਵਾਲੇ ਲੋਕਾਂ ਨੂੰ ਹਿਰਾਸਤ 'ਚ ਲੈਣ ਦੀ ਕਾਰਵਾਈ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਪੁਲਿਸ ਨੂੰ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ। ਉਨ੍ਹਾ ਕਿਹਾ ਕਿ ਜੇਕਰ ਪੀੜਤਾਂ ਨੂੰ ਕੋਈ ਵੀ ਜ਼ਰੂਰਤ ਹੈ ਤਾਂ ਉਹ ਉਨ੍ਹਾਂ ਨਾਲ ਖੜੇ ਹਨ।
ਇਹ ਵੀ ਪ੍ੜ੍ਹੋ...
CBI Raid Live Updates : ਰਾਜਬੀਰ ਘੁੰਮਣ ਸਮੇਤ ਸਾਰੇ 6 ਮੁਲਜ਼ਮਾਂ ਨੂੰ ਸੰਮਨ, ਪੰਜਾਬ ਪੁਲਿਸ ਦਾ 'ਫੁੱਲਾਂ ਦੇ ਮੀਂਹ...' 'ਤੇ ਵੱਡਾ ਐਕਸ਼ਨ
AAP Sarpanch Shot Dead : ਪੱਟੀ 'ਚ 'ਆਪ' ਸਰਪੰਚ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ, ਸਾਥੀ ਗੰਭੀਰ
CM Man OSD Raid : ਕੇਂਦਰੀ ਜਾਂਚ ਬਿਊਰੋ (CBI) ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਭਰ ਵਿੱਚ ਅੱਠ ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੈਂਪ ਆਫਿਸ ਵੀ ਸ਼ਾਮਲ ਹੈ। ਇਹ ਰੇਡ ਕਥਿਤ "ਨਕਦੀ ਬਦਲੇ ਪੋਸਟਿੰਗ ਅਤੇ ਅਨੁਕੂਲ ਟੈਂਡਰ" ਘੁਟਾਲੇ ਦੇ ਸਬੰਧ ਵਿੱਚ ਕੀਤੀ ਗਈ।
ਸੀਬੀਆਈ ਟੀਮਾਂ ਨੇ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ਵਿੱਚ ਅੱਠ ਥਾਵਾਂ 'ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਟੀਮਾਂ ਨੇ ਲੈਪਟਾਪ, ਮੋਬਾਈਲ ਫੋਨ ਅਤੇ ਦਸਤਾਵੇਜ਼ ਜ਼ਬਤ ਕੀਤੇ। ਛਾਪੇਮਾਰੀ ਰਾਤ 11 ਵਜੇ ਤੱਕ ਜਾਰੀ ਰਹੀ। ਕਈ ਥਾਂਵਾਂ 'ਤੇ ਅਜੇ ਵੀ ਛਾਪੇਮਾਰੀ ਦੀਆਂ ਖ਼ਬਰਾਂ ਹਨ।
ਇਹ ਵੀ ਪੜ੍ਹੋ...
AAP Sarpanch Shot Dead : ਪੱਟੀ 'ਚ 'ਆਪ' ਸਰਪੰਚ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ, ਸਾਥੀ ਗੰਭੀਰ
ਮਾਮਲੇ 'ਚ 6 ਵਿਅਕਤੀਆਂ ਦੇ ਨਾਮ
ਇਸ ਮਾਮਲੇ ਵਿੱਚ ਛੇ ਵਿਅਕਤੀਆਂ ਰਾਜਬੀਰ ਘੁੰਮਣ, ਨਿਤਿਨ ਗੋਹਲ, ਜਿਤਿਨ ਗੋਹਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰਐਸ ਨਾਗਰਾ ਦੇ ਨਾਮ ਹਨ। ਸੀਬੀਆਈ ਨੇ ਉਨ੍ਹਾਂ ਨੂੰ ਜਨਤਕ ਸੇਵਕ, ਵਿਚੋਲੇ ਅਤੇ ਸਹਿਯੋਗੀ ਦੱਸਿਆ ਅਤੇ ਕਿਹਾ ਕਿ ਦੋ ਮੁਲਜ਼ਮ ਜਨਤਕ ਸੇਵਕ ਹਨ। ਐਫਆਈਆਰ ਵਿੱਚ ਅਣਜਾਣ ਜਨਤਕ ਸੇਵਕ ਅਤੇ ਨਿੱਜੀ ਵਿਅਕਤੀ ਵੀ ਸ਼ਾਮਲ ਹਨ।
ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਕੀਤੀ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਤਬਾਦਲਿਆਂ ਅਤੇ ਤਾਇਨਾਤੀਆਂ ਵਿੱਚ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਦੋਸ਼ ਲਗਾਏ ਸਨ। ਈਡੀ ਨੇ ਮੁੱਖ ਮੰਤਰੀ ਦੇ ਓਐਸਡੀ, ਰਾਜਬੀਰ ਸਿੰਘ ਘੁੰਮਣ ਨੂੰ ਇੱਕ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਸੀ, ਪਰ ਪੰਜਾਬ ਪੁਲਿਸ ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ ਸੀ।
ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ, ਜਿਸਨੇ 5 ਅਕਤੂਬਰ ਨੂੰ ਓਐਸਡੀ ਵਿਰੁੱਧ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸੀਬੀਆਈ ਜਾਂਚ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਸੀਬੀਆਈ ਨੇ ਰਾਜਬੀਰ ਘੁੰਮਣ ਸਮੇਤ ਛੇ ਨਾਮਜ਼ਦ ਮੁਲਜ਼ਮਾਂ ਦੇ ਨਾਲ-ਨਾਲ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ।
ਈਡੀ ਵੱਲੋਂ ਸਾਹਮਣੇ ਆਏ ਭ੍ਰਿਸ਼ਟਾਚਾਰ ਦੀ ਸਮਾਂ-ਸੀਮਾ ਅਤੇ ਬਾਅਦ ਵਿੱਚ ਸੀਬੀਆਈ ਜਾਂਚ
ਈਡੀ ਨੇ ਡੀਜੀਪੀ ਨੂੰ ਤਿੰਨ ਪੱਤਰ ਭੇਜੇ: ਜੁਲਾਈ-ਅਗਸਤ 2026 ਵਿੱਚ, ਈਡੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਿੰਨ ਪੱਤਰ ਭੇਜੇ ਜਿਸ ਵਿੱਚ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ 'ਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ। ਦੋਸ਼ਾਂ ਵਿੱਚ ਤਬਾਦਲੇ ਅਤੇ ਤਾਇਨਾਤੀਆਂ, ਨੀਤੀਗਤ ਫੈਸਲਿਆਂ, ਟੈਂਡਰਾਂ, ਭੂਮੀ ਵਰਤੋਂ ਵਿੱਚ ਤਬਦੀਲੀ (ਸੀਐਲਯੂ) ਅਤੇ ਹੋਰ ਸਰਕਾਰੀ ਪ੍ਰਵਾਨਗੀਆਂ ਵਿੱਚ ਦਖਲਅੰਦਾਜ਼ੀ ਸ਼ਾਮਲ ਸੀ।
ਸੀਐਮ ਦੇ ਓਐਸਡੀ ਦਾ ਨਾਮ: ਈਡੀ ਦੇ ਅਨੁਸਾਰ, ਨਿਤਿਨ ਗੋਹਲ, ਰਾਜਬੀਰ ਸਿੰਘ ਘੁੰਮਣ ਅਤੇ ਹੋਰਾਂ ਦੀਆਂ ਭੂਮਿਕਾਵਾਂ ਜਾਂਚ ਦੇ ਘੇਰੇ ਵਿੱਚ ਆਈਆਂ। ਏਜੰਸੀ ਨੇ ਦੋਸ਼ ਲਗਾਇਆ ਕਿ ਗੋਹਲ ਨੇ ਸਰਕਾਰ ਨਾਲ ਸਬੰਧਤ ਕੰਮ ਦੀ ਮੰਗ ਕਰਨ ਵਾਲੇ ਲੋਕਾਂ ਅਤੇ ਮੁੱਖ ਮੰਤਰੀ ਦੇ ਓਐਸਡੀ ਘੁੰਮਣ ਵਿਚਕਾਰ ਵਿਚੋਲੇ ਵਜੋਂ ਕੰਮ ਕੀਤਾ।
ਸਬੂਤ ਵਜੋਂ ਚੈਟਾਂ: ਈਡੀ ਨੇ ਵਟਸਐਪ ਚੈਟਾਂ ਅਤੇ ਹੋਰ ਡਿਜੀਟਲ ਸਬੂਤ ਲੱਭਣ ਦਾ ਦਾਅਵਾ ਕੀਤਾ। ਗੱਲਬਾਤ ਕਥਿਤ ਤੌਰ 'ਤੇ ਟ੍ਰਾਂਸਫਰ ਅਤੇ ਪੋਸਟਿੰਗ, ਨੀਤੀਗਤ ਫੈਸਲਿਆਂ, ਟੈਂਡਰਾਂ ਅਤੇ ਸਰਕਾਰੀ ਦਸਤਾਵੇਜ਼ਾਂ ਤੱਕ ਪਹੁੰਚ ਨਾਲ ਸਬੰਧਤ ਸੀ।
ਤਲਾਸ਼ੀ ਦੌਰਾਨ ਨਕਦੀ ਅਤੇ ਡਿਜੀਟਲ ਸਮੱਗਰੀ ਮਿਲੀ: ਈਡੀ ਦੀ ਜਾਂਚ ਦੌਰਾਨ, ਨਿਤਿਨ ਗੋਹਲ ਅਤੇ ਹੋਰਾਂ ਨਾਲ ਜੁੜੇ ਅਹਾਤਿਆਂ ਦੀ ਤਲਾਸ਼ੀ ਦੌਰਾਨ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਬਰਾਮਦ ਹੋਈ। ਈਡੀ ਨੇ ਇਹ ਵੀ ਦਾਅਵਾ ਕੀਤਾ ਕਿ ਗੋਹਲ ਤੋਂ 20.98 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਜ਼ਮੀਨ ਅਤੇ ਰੀਅਲ ਅਸਟੇਟ ਐਂਗਲ: ਇਹ ਮਾਮਲਾ ਗਮਾਡਾ ਦੀ ਜ਼ਮੀਨ, ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (CLU), ਜਾਇਦਾਦ ਦੇ ਲੈਣ-ਦੇਣ ਅਤੇ ਰੀਅਲ ਅਸਟੇਟ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੀ ਮਨੀ-ਲਾਂਡਰਿੰਗ ਜਾਂਚ (Money Laundring) ਤੋਂ ਉਭਰਿਆ ਹੈ। ਈਡੀ ਨੇ ਦੋਸ਼ ਲਗਾਇਆ ਕਿ ਸਰਕਾਰੀ ਪ੍ਰਵਾਨਗੀਆਂ ਅਤੇ ਜ਼ਮੀਨ ਨਾਲ ਸਬੰਧਤ ਮਾਮਲਿਆਂ ਵਿੱਚ ਪ੍ਰਭਾਵ ਦੀ ਵਰਤੋਂ ਕੀਤੀ ਗਈ ਸੀ।
ਹਾਈ ਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪੀ : 5 ਅਕਤੂਬਰ ਨੂੰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਈਡੀ ਵੱਲੋਂ ਦਿੱਤੇ ਗਏ ਵੇਰਵਿਆਂ ਤੋਂ ਅਪਰਾਧ ਹੋਣ ਦਾ ਸੰਕੇਤ ਮਿਲਦਾ ਹੈ। ਅਦਾਲਤ ਨੇ ਸੀਬੀਆਈ ਨੂੰ ਐਫਆਈਆਰ ਦਰਜ ਕਰਨ, ਮਾਮਲੇ ਦੀ ਜਾਂਚ ਕਰਨ ਅਤੇ ਦੋ ਮਹੀਨਿਆਂ ਦੇ ਅੰਦਰ ਸਥਿਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ: ਹਾਈ ਕੋਰਟ ਵੱਲੋਂ ਸੀਬੀਆਈ ਜਾਂਚ ਦੇ ਆਦੇਸ਼ ਦੇਣ ਤੋਂ ਇੱਕ ਦਿਨ ਬਾਅਦ, 6 ਅਕਤੂਬਰ ਨੂੰ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਇੱਕ ਵਿਸ਼ੇਸ਼ ਛੁੱਟੀ ਪਟੀਸ਼ਨ (ਐਸਐਲਪੀ) ਦਾਇਰ ਕੀਤੀ। ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਕਿ ਉਹ ਅੱਜ ਜਾਂ ਉਸ ਤੋਂ ਅਗਲੇ ਦਿਨ ਮਾਮਲੇ ਦੀ ਸੁਣਵਾਈ ਕਰ ਸਕਦੀ ਹੈ।
ਇਹ ਵੀ ਪੜ੍ਹੋ...
RBI ਗਵਰਨਰ ਨੇ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਵਾਧੇ ਦਾ ਕੀਤਾ ਐਲਾਨ
ਰਾਹੁਲ-ਪ੍ਰਿਯੰਕਾ ਖਿਲਾਫ FIR ਦਰਜ
CBI Raid Live Updates : ਮੁੱਖ ਮੰਤਰੀ ਭਗਵੰਤ ਮਾਨ ਦੇ OSD ਨਾਲ ਜੁੜੇ ਮਾਮਲੇ ’ਚ CBI ਵਲੋਂ ਅੱਜ ਮੋਹਾਲੀ 'ਚ ਵੱਡੀ ਕਾਰਵਾਈ ਕੀਤੀ ਗਈ। CBI ਵਲੋਂ OSD ਰਾਜਬੀਰ ਸਿੰਘ ਘੁੰਮਣ ਦੇ ਭਰਾ ਗੁਰਕਿਰਪਾਲ ਸਿੰਘ ਥਿੰਡ ਦੇ ਘਰ ਛਾਪੇਮਾਰੀ ਕੀਤੀ ਗਈ।
ਦਰਅਸਲ ਇਹ ਮਾਮਲਾ ਟ੍ਰਾਂਸਫਰ-ਪੋਸਟਿੰਗ ਅਤੇ ਸਰਕਾਰੀ ਕੰਮਕਾਜ ਵਿੱਚ ਕਥਿਤ ਦਖ਼ਲਅੰਦਾਜ਼ੀ ਨਾਲ ਜੁੜਿਆ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ED ਨੂੰ ਦਿੱਤੀ ਜਾਣਕਾਰੀ ਦੇ ਆਧਾਰ ’ਤੇ CBI ਨੂੰ FIR ਦਰਜ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਜਾਣਕਾਰੀ ਅਨੁਸਾਰ, ਚੰਡੀਗੜ੍ਹ ਸਮੇਤ ਪੰਜਾਬ ਵਿਚ CM ਮਾਨ ਦੇ ਦਫਤਰਾਂ 'ਚ CBI ਵਲੋਂ ਰੇਡ ਕੀਤੀ ਗਈ ਹੈ। ਇਸਦੇ ਨਾਲ ਹੀ ਘਰਾਚੋਂ 'ਚ ਵੀ ਮੁੱਖ ਮੰਤਰੀ ਦੇ ਟਿਕਾਣਿਆਂ 'ਤੇ ਰੇਡ ਜਾਰੀ ਹੈ।
ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਦਿਆ ਲਿਖਿਆ, 'ਚੱਕ ਲੋ ਚੱਕ ਲੋ ਹੋਗੀ'....ਇਸ ਖਬਰ ਨਾਲ ਜੁੜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। (CBI Raid on CM Mann OSD Rajbir Ghuman)
ਇਸ ਰੇਡ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ''ਭਾਜਪਾ ਵਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ...ਮੇਰੇ ਕੈਂਪ ਦਫਤਰ 'ਚ CBI ਦੀ ਰੇਡ ਕੀਤੀ ਗਈ। ਉਨ੍ਹਾਂ ਲਿਖਿਆ, ਹੁਣ ਪੰਜਾਬ ਵਿਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ ਤਾਂ ਕਿ ਮੈਨੂੰ ਤੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਲਿਖਿਆ, ਲੋਕਾਂ ਵਲੋਂ ਮਿਲਦੇ ਪਿਆਰ ਨੂੰ ਦੇਖ ਕੇ ਭਾਜਪਾ ਘਬਰਾਹਟ ਵਿਚ ਹੈ''।
ਖਬਰ ਅਪਡੇਟ ਜਾਰੀ...