Fri, Apr 26, 2024
Whatsapp

UP ਤੋਂ ਕਣਕ ਦੇ ਭਰੇ 50 ਟਰਾਲੇ ਰੋਪੜ ਜ਼ਿਲ੍ਹੇ 'ਚ ਪਹੁੰਚੇ, ਕਿਸਾਨਾਂ ਨੇ ਘੇਰ ਕੇ ਲਗਾਇਆ ਧਰਨਾ    

Written by  Shanker Badra -- April 09th 2021 09:49 AM
UP ਤੋਂ ਕਣਕ ਦੇ ਭਰੇ 50 ਟਰਾਲੇ ਰੋਪੜ ਜ਼ਿਲ੍ਹੇ 'ਚ ਪਹੁੰਚੇ, ਕਿਸਾਨਾਂ ਨੇ ਘੇਰ ਕੇ ਲਗਾਇਆ ਧਰਨਾ    

UP ਤੋਂ ਕਣਕ ਦੇ ਭਰੇ 50 ਟਰਾਲੇ ਰੋਪੜ ਜ਼ਿਲ੍ਹੇ 'ਚ ਪਹੁੰਚੇ, ਕਿਸਾਨਾਂ ਨੇ ਘੇਰ ਕੇ ਲਗਾਇਆ ਧਰਨਾ    

ਰੋਪੜ : ਉੱਤਰ ਪ੍ਰਦੇਸ਼ ਤੋਂ ਕਣਕ ਲੈ ਕੇ ਪਿੰਡ ਸੋਲਖੀਆਂ ਪਹੁੰਚੀਆਂ ਗੱਡੀਆਂ ਨੂੰ ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਨੇ ਰੋਕ ਲਿਆ ਹੈ। ਕਿਸਾਨਾਂ ਨੇ ਯੂ.ਪੀ. ਤੋਂ ਭਰ ਕੇ ਆਏ ਕਣਕ ਦੇ 50 ਟਰੱਕਾਂ ਦੇ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀ ਖੇਤੀ ਨੂੰ ਬਚਾਉਣ ਲਈ ਦਿੱਲੀ ਬਾਰਡਰਾਂ 'ਤੇ ਧਰਨੇ ਲਗਾ ਰਹੇ ਹਨ, ਦੂਜੇ ਪਾਸੇ ਹੋਰ ਸਟੇਟਾਂ ਤੋਂ ਸਸਤੀ ਕਣਕ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ । ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰ ਲੱਗਾ ਮੁਕੰਮਲ ਕਰਫ਼ਿਊ  [caption id="attachment_487808" align="aligncenter" width="300"]Rupnagar : 50 trolleys full of wheat Ropar district from UP UP ਤੋਂ ਕਣਕ ਦੇ ਭਰੇ 50 ਟਰਾਲੇਰੋਪੜ ਜ਼ਿਲ੍ਹੇ 'ਚ ਪਹੁੰਚੇ, ਕਿਸਾਨਾਂ ਨੇ ਘੇਰ ਕੇ ਲਗਾਇਆ ਧਰਨਾ[/caption] ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਸੋਲਖੀਆਂ ਦੀ ਪਾਰਕਿੰਗ ਵਿਚ ਯੂਪੀ ਤੋਂ ਕਣਕ ਲੈ ਕੇ 50 ਦੇ ਕਰੀਬ ਗੱਡੀਆਂ ਖੜ੍ਹੀਆਂ ਹਨ। ਉਨ੍ਹਾਂ ਨੇ ਤੁਰੰਤ ਉਥੇ ਜਾ ਕੇ ਜਦੋਂ ਗੱਡੀਆਂ ਦੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਗੱਡੀਆਂ ਕਣਕ ਲੈ ਕੇ ਯੂਪੀ ਤੋਂ ਸੋਲਖੀਆਂ ਪਿੰਡ ਦੇ ਸਮਰਾਟ ਫਲੋਰ ਮਿੱਲ ਵਿਚ ਆਈਆਂ ਹਨ। [caption id="attachment_487809" align="aligncenter" width="300"]Rupnagar : 50 trolleys full of wheat Ropar district from UP UP ਤੋਂ ਕਣਕ ਦੇ ਭਰੇ 50 ਟਰਾਲੇਰੋਪੜ ਜ਼ਿਲ੍ਹੇ 'ਚ ਪਹੁੰਚੇ, ਕਿਸਾਨਾਂ ਨੇ ਘੇਰ ਕੇ ਲਗਾਇਆ ਧਰਨਾ[/caption] ਇਸ ਤੋਂ ਬਾਅਦ ਕਿਸਾਨਾਂ ਵੱਲੋਂ ਗੱਡੀਆਂ ਦੇ ਅੱਗੇ ਖੜ੍ਹੇ ਹੋ ਕੇ ਧਰਨਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਕਣਕ ਦੀ ਪੈਦਾਵਾਰ ਹੋ ਰਹੀ ਹੈ ਤਾਂ ਯੂਪੀ ਤੋਂ ਕਣਕ ਕਿਉਂ ਮੰਗਵਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਹੋਰ ਆਰਥਿਕ ਮੰਦੀ ਵੱਲ ਧੱਕਿਆ ਜਾ ਰਿਹਾ ਹੈ। [caption id="attachment_487807" align="aligncenter" width="300"]Rupnagar : 50 trolleys full of wheat Ropar district from UP UP ਤੋਂ ਕਣਕ ਦੇ ਭਰੇ 50 ਟਰਾਲੇਰੋਪੜ ਜ਼ਿਲ੍ਹੇ 'ਚ ਪਹੁੰਚੇ, ਕਿਸਾਨਾਂ ਨੇ ਘੇਰ ਕੇ ਲਗਾਇਆ ਧਰਨਾ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਯੂਪੀ ਤੋਂ ਆਈਆਂ ਗੱਡੀਆਂ ਦੇ ਪੂਰੇ ਦਸਤਾਵੇਜ਼ ਅਤੇ ਕਣਕ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ ਉਦੋਂ ਤੱਕ ਗੱਡੀਆਂ ਨੂੰ ਰੋਕਿਆ ਜਾਵੇਗਾ।ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਪੰਜਾਬ ਦੇ ਵਿੱਚ ਬਾਹਰੋਂ ਕਣਕ ਦਾ ਇੱਕ ਦਾਣਾ ਵੀ ਨਹੀਂ ਆਉਣ ਦਿੱਤਾ ਜਾਵੇਗਾ। -PTCNews


Top News view more...

Latest News view more...