Thu, Apr 25, 2024
Whatsapp

ਪਤੀ ਦਾ ਸ਼ਰਮਨਾਕ ਕਾਰਾ : ਘਰਵਾਲੇ ਨੇ ਪਤਨੀ ਨੂੰ ਦੋਸਤਾਂ ਕੋਲ ਛੱਡ ਕੇ ਕਰਵਾਇਆ ਜ਼ਬਰ -ਜਨਾਹ

Written by  Shanker Badra -- December 11th 2019 07:08 PM
ਪਤੀ ਦਾ ਸ਼ਰਮਨਾਕ ਕਾਰਾ : ਘਰਵਾਲੇ ਨੇ ਪਤਨੀ ਨੂੰ ਦੋਸਤਾਂ ਕੋਲ ਛੱਡ ਕੇ ਕਰਵਾਇਆ ਜ਼ਬਰ -ਜਨਾਹ

ਪਤੀ ਦਾ ਸ਼ਰਮਨਾਕ ਕਾਰਾ : ਘਰਵਾਲੇ ਨੇ ਪਤਨੀ ਨੂੰ ਦੋਸਤਾਂ ਕੋਲ ਛੱਡ ਕੇ ਕਰਵਾਇਆ ਜ਼ਬਰ -ਜਨਾਹ

ਪਤੀ ਦਾ ਸ਼ਰਮਨਾਕ ਕਾਰਾ : ਘਰਵਾਲੇ ਨੇ ਪਤਨੀ ਨੂੰ ਦੋਸਤਾਂ ਕੋਲ ਛੱਡ ਕੇ ਕਰਵਾਇਆ ਜ਼ਬਰ -ਜਨਾਹ:ਨੰਗਲ : ਨੰਗਲ ਦੇ ਵਿੱਚ ਇੱਕ ਅਜ਼ੀਬੋ - ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਹਰਿਆਣਾ ਦੇ ਜ਼ਿਲਾ ਕਰਨਾਲ ਦੀ ਮਹਿਲਾ ਨੂੰ ਉਸ ਦੇ ਪਤੀ ਨੇ ਦੋਸਤਾਂ ਦੇ ਹਵਾਲੇ ਕਰ ਦਿੱਤਾ ਹੈ। ਪਤੀ ਨੇ ਇਹ ਘਿਨੌਣਾ ਕੰਮ ਕਰਜ਼ ਨਾ ਵਾਪਸ ਹੋਣ ਕਰਕੇ ਆਪਣੀਆਂ 2 ਭੈਣਾਂ ਦੇ ਸਹਿਯੋਗ ਨਾਲ ਕੀਤਾ ਹੈ। ਇਸ ਦੌਰਾਨ ਪੀੜਤ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਪਰੇਸ਼ਾਨ ਕਰਦਾ ਸੀ। [caption id="attachment_368522" align="aligncenter" width="300"]Rupnagar Husband loan not Repaid forced to leave wife with friends ਪਤੀ ਦਾ ਸ਼ਰਮਨਾਕ ਕਾਰਾ : ਘਰਵਾਲੇ ਨੇ ਪਤਨੀ ਨੂੰ ਦੋਸਤਾਂ ਕੋਲ ਛੱਡ ਕੇ ਕਰਵਾਇਆ ਜ਼ਬਰ -ਜਨਾਹ[/caption] ਇਸ ਸਾਲ 30 ਮਾਰਚ ਨੂੰ ਪਤੀ ਅਤੇ 2 ਨਨਾਣਾਂ ਕਾਰ 'ਚ ਉਸ ਨੂੰ ਬਹਾਨੇ ਨਾਲ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ਚਿੰਤਪੂਰਨੀ ਲੈ ਗਏ ਅਤੇ ਉਸ ਦੇ ਪਤੀ ਨੇ ਚੰਡੀਗੜ੍ਹ ਤੋਂ ਦੋ ਹੋਰ ਲੋਕਾਂ ਨੂੰ ਕਾਰ 'ਚ ਬਿਠਾ ਲਿਆ। ਇਸ ਦੌਰਾਨ ਰਸਤੇ 'ਚ ਇਕ ਹੋਟਲ 'ਚ ਰੁਕ ਕੇ ਉਸ ਨੂੰ ਕੋਲਡਰਿੰਕ ਪਿਲਾਈ, ਜਿਸ ਦੇ ਬਾਅਦ ਉਸ ਦਾ ਸਿਰ ਭਾਰੀ ਹੋਣ ਲੱਗਾ। ਉਨ੍ਹਾਂ ਨੇ ਉਸ ਨੂੰ ਨੰਗਲ ਦੇ ਬੀ.ਬੀ.ਐੱਮ.ਬੀ. ਦੇ ਰੈਸਟ ਹਾਊਸ ਸਿੰਚਾਈ ਸਦਨ 'ਚ ਰੋਕ ਲਿਆ ਸੀ। [caption id="attachment_368523" align="aligncenter" width="300"]Rupnagar Husband loan not Repaid forced to leave wife with friends ਪਤੀ ਦਾ ਸ਼ਰਮਨਾਕ ਕਾਰਾ : ਘਰਵਾਲੇ ਨੇ ਪਤਨੀ ਨੂੰ ਦੋਸਤਾਂ ਕੋਲ ਛੱਡ ਕੇ ਕਰਵਾਇਆ ਜ਼ਬਰ -ਜਨਾਹ[/caption] ਉੱਥੇ ਉਸ ਦੇ ਪਤੀ ਦੇ ਦੋਸਤ ਅਸ਼ੋਕ ਅਤੇ ਰਘੂਵੀਰ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਪੀੜਤ ਮਹਿਲਾ ਦੇ ਪਤੀ ਨੇ ਬਲਾਤਕਾਰ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਇਹ ਗੱਲ ਕਿਸੇ ਨੂੰ ਨਾ ਦੱਸਣ ਦੀ ਧਮਕੀ ਦੇ ਕੇ ਫਿਰ ਓਸੇ ਕਮਰੇ 'ਚ ਦੋਸਤਾਂ ਹਵਾਲੇ ਕਰ ਦਿੱਤਾ। ਪਤੀ ਨੇ ਉਸ ਨੂੰ ਕਿਹਾ ਕਿ ਅਸੀਂ ਰਘੂਵੀਰ ਦੇ ਇਕ ਲੱਖ ਰੁਪਏ ਕਰਜ਼ ਦੇਣੇ ਹਨ। ਇਸ ਲਈ ਉਹ ਜੋ ਕਹਿੰਦੇ ਹਨ ਉਹ ਹੀ ਕਰਨਾ ਪਵੇਗਾ। ਇਸ ਦੇ ਬਾਅਦ ਉਸ ਨਾਲ ਦੋਵਾਂ ਨੇ ਫਿਰ ਬਲਾਤਕਾਰ ਕੀਤਾ। [caption id="attachment_368521" align="aligncenter" width="300"]Rupnagar Husband loan not Repaid forced to leave wife with friends ਪਤੀ ਦਾ ਸ਼ਰਮਨਾਕ ਕਾਰਾ : ਘਰਵਾਲੇ ਨੇ ਪਤਨੀ ਨੂੰ ਦੋਸਤਾਂ ਕੋਲ ਛੱਡ ਕੇ ਕਰਵਾਇਆ ਜ਼ਬਰ -ਜਨਾਹ[/caption] ਪੀੜਤ ਮਹਿਲਾ ਨੇ ਦੱਸਿਆ ਕਿ ਘਰ ਆ ਕੇ ਉਸ ਦੇ ਪਤੀ ਨੇ ਉਸ ਨੂੰ ਕਰੀਬ 6 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਉਸਦੀ ਖੂਬ ਕੁੱਟਮਾਰ ਕੀਤੀ। ਉਹ ਬਹਾਨਾ ਬਣਾ ਕੇ ਪੇਕੇ ਪਹੁੰਚ ਗਈ ਅਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਹਰਿਆਣਾ ਪੁਲਿਸ ਨੂੰ ਸ਼ਿਕਾਇਤ ਦੇਣ 'ਤੇ ਅਪ੍ਰੈਲ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਨੰਗਲ ਥਾਣੇ ਦੀ ਪੁਲਿਸ ਨੇ ਜਾਂਚ ਦੇ ਬਾਅਦ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...