Thu, Apr 18, 2024
Whatsapp

ਰੂਪਨਗਰ 'ਚ ਆਵਾਜਾਈ ਵਾਲੇ ਇਲਾਕੇ 'ਚ ਲੁਟੇਰਿਆਂ ਨੇ ਤੋੜੀ ATM ਮਸ਼ੀਨ

Written by  Shanker Badra -- February 06th 2019 12:59 PM
ਰੂਪਨਗਰ 'ਚ ਆਵਾਜਾਈ ਵਾਲੇ ਇਲਾਕੇ 'ਚ ਲੁਟੇਰਿਆਂ ਨੇ ਤੋੜੀ ATM ਮਸ਼ੀਨ

ਰੂਪਨਗਰ 'ਚ ਆਵਾਜਾਈ ਵਾਲੇ ਇਲਾਕੇ 'ਚ ਲੁਟੇਰਿਆਂ ਨੇ ਤੋੜੀ ATM ਮਸ਼ੀਨ

ਰੂਪਨਗਰ 'ਚ ਆਵਾਜਾਈ ਵਾਲੇ ਇਲਾਕੇ 'ਚ ਲੁਟੇਰਿਆਂ ਨੇ ਤੋੜੀ ATM ਮਸ਼ੀਨ:ਰੂਪਨਗਰ : ਰੂਪਨਗਰ 'ਚ ਬੀਤੀ ਰਾਤ ਲੁਟੇਰਿਆਂ ਨੇ ਰੋਪੜ-ਮਨਾਲੀ ਨੈਸ਼ਨਲ ਹਾਈਵੇਅ 'ਤੇ ਸਥਿਤ ਗੁਰਦੁਆਰਾ ਭੱਠਾ ਸਾਹਿਬ ਚੌਕ 'ਚ ਐੱਸ.ਬੀ.ਆਈ.ਦੇ ਏ.ਟੀ.ਐੱਮ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। [caption id="attachment_252028" align="aligncenter" width="300"]Rupnagar Traffic areas Robbers Broke ATM Machine ਰੂਪਨਗਰ 'ਚ ਆਵਾਜਾਈ ਵਾਲੇ ਇਲਾਕੇ 'ਚ ਲੁਟੇਰਿਆਂ ਨੇ ਤੋੜੀ ATM ਮਸ਼ੀਨ[/caption] ਇਸ ਵਾਰਦਾਤ ਤੋਂ ਬਾਅਦ ਅਜੇ ਤੱਕ ਏ.ਟੀ.ਐੱਮ 'ਚੋਂ ਕੈਸ਼ ਲੁੱਟਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਲੁਟੇਰਿਆਂ ਵੱਲੋਂ ਏ.ਟੀ.ਐੱਮ ਮਸ਼ੀਨ ਦਾ ਨੁਕਸਾਨ ਕਰ ਦਿੱਤਾ ਗਿਆ ਤੇ ਮਸ਼ੀਨ ਤੋੜ ਦਿੱਤੀ ਹੈ ਪਰ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਮੁੱਖ ਮਾਰਗ 'ਤੇ ਜਿੱਥੇ ਸਾਰੀ ਰਾਤ ਵੱਡੀ ਆਵਾਜਾਈ ਰਹਿੰਦੀ ਹੈ, ਉਥੇ ਇਹ ਵਾਰਦਾਤ ਹੋਈ ਹੈ। [caption id="attachment_252033" align="aligncenter" width="300"]Rupnagar Traffic areas Robbers Broke ATM Machine ਰੂਪਨਗਰ 'ਚ ਆਵਾਜਾਈ ਵਾਲੇ ਇਲਾਕੇ 'ਚ ਲੁਟੇਰਿਆਂ ਨੇ ਤੋੜੀ ATM ਮਸ਼ੀਨ[/caption] ਇੱਕ ਹੋਰ ਹੈਰਾਨੀ ਦੀ ਗੱਲ ਹੈ ਕਿ ਕਰੀਬ ਦਸ ਵਜੇ ਤੱਕ ਵੀ ਐੱਸ.ਬੀ.ਆਈ. ਬੈਂਕ ਦੇ ਅਧਿਕਾਰੀਆਂ ਨੂੰ ਆਪਣੇ ਏ.ਟੀ.ਐੱਮ ਟੁੱਟਣ ਦੀ ਕੋਈ ਜਾਣਕਾਰੀ ਹੀ ਨਹੀਂ ਸੀ।ਚੋਰਾਂ ਵੱਲੋਂ ਏ.ਟੀ.ਐੱਮ ਦੇ ਨਾਲ-ਨਾਲ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਗਈਆਂ ਹਨ। [caption id="attachment_252032" align="aligncenter" width="300"]Rupnagar Traffic areas Robbers Broke ATM Machine ਰੂਪਨਗਰ 'ਚ ਆਵਾਜਾਈ ਵਾਲੇ ਇਲਾਕੇ 'ਚ ਲੁਟੇਰਿਆਂ ਨੇ ਤੋੜੀ ATM ਮਸ਼ੀਨ[/caption] ਇਸ ਵਾਰਦਾਤ ਤੋਂ ਬਾਅਦ ਪੁਲਿਸ ਏ.ਟੀ.ਐੱਮ ਦੇ ਡੀ.ਪੀ.ਆਰ. ਦੀ ਫੁਟੇਜ ਖੰਗਾਲ ਰਹੀ ਹੈ ਤਾਂ ਕਿ ਚੋਰਾਂ ਦਾ ਕੋਈ ਸੁਰਾਗ ਲੱਗ ਸਕੇ। -PTCNews


Top News view more...

Latest News view more...