Fri, Apr 26, 2024
Whatsapp

ਰੂਪਨਗਰ : ਪ੍ਰਵਾਸੀ ਮਜ਼ਦੂਰ ਨੇ ਚਾਰ ਸਾਲਾ ਬੱਚੇ ਨਾਲ ਕੀਤੀ ਬਦਫੈਲੀ , ਪੁਲਿਸ ਨੇ ਭੇਜਿਆ ਜੇਲ੍ਹ

Written by  Shanker Badra -- July 03rd 2019 08:38 AM
ਰੂਪਨਗਰ : ਪ੍ਰਵਾਸੀ ਮਜ਼ਦੂਰ ਨੇ ਚਾਰ ਸਾਲਾ ਬੱਚੇ ਨਾਲ ਕੀਤੀ ਬਦਫੈਲੀ , ਪੁਲਿਸ ਨੇ ਭੇਜਿਆ ਜੇਲ੍ਹ

ਰੂਪਨਗਰ : ਪ੍ਰਵਾਸੀ ਮਜ਼ਦੂਰ ਨੇ ਚਾਰ ਸਾਲਾ ਬੱਚੇ ਨਾਲ ਕੀਤੀ ਬਦਫੈਲੀ , ਪੁਲਿਸ ਨੇ ਭੇਜਿਆ ਜੇਲ੍ਹ

ਰੂਪਨਗਰ : ਪ੍ਰਵਾਸੀ ਮਜ਼ਦੂਰ ਨੇ ਚਾਰ ਸਾਲਾ ਬੱਚੇ ਨਾਲ ਕੀਤੀ ਬਦਫੈਲੀ , ਪੁਲਿਸ ਨੇ ਭੇਜਿਆ ਜੇਲ੍ਹ:ਰੂਪਨਗਰ : ਰੂਪਨਗਰ ਦੇ ਪਿੰਡ ਕਲਾਰਾਂ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਚਾਰ ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਬੱਚੇ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਦੋਸ਼ੀ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। [caption id="attachment_314383" align="aligncenter" width="300"]Rupnagar village Kalaran Child With Migrant laborer Miscreant
ਰੂਪਨਗਰ : ਪ੍ਰਵਾਸੀ ਮਜ਼ਦੂਰ ਨੇ ਚਾਰ ਸਾਲਾ ਬੱਚੇ ਨਾਲ ਕੀਤੀ ਬਦਫੈਲੀ , ਪੁਲਿਸ ਨੇ ਭੇਜਿਆ ਜੇਲ੍ਹ[/caption] ਇਸ ਸਬੰਧੀ ਥਾਣਾ ਸਦਰ ਮੋਰਿੰਡਾ ਦੇ ਐੱਸ.ਐੱਚ.ਓ. ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਲਾਰਾਂ ਦੀ ਇੱਕ ਔਰਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਘਰ 3 ਪ੍ਰਵਾਸੀ ਮਜ਼ਦੂਰ ਮਜ਼ਦੂਰੀ ਕਰਨ ਆਏ ਹੋਏ ਸਨ ,ਜੋ ਉੱਥੇ ਹੀ ਰਹਿੰਦੇ ਸਨ। ਜਿਨ੍ਹਾਂ ਵਿਚੋਂ ਇਕ ਪ੍ਰਵਾਸੀ ਮਜ਼ਦੂਰ ਵਿਨੋਦ ਯਾਦਵ ਪੁੱਤਰ ਬਿਹਾਰੀ ਯਾਦਵ ਵਾਸੀ ਬਿਹਾਰ ਨੇ ਉਸ ਦੇ ਚਾਰ ਸਾਲਾ ਬੱਚੇ ਨਾਲ ਬਦਫੈਲੀ ਕੀਤੀ। [caption id="attachment_314386" align="aligncenter" width="300"]Rupnagar village Kalaran Child With Migrant laborer Miscreant
ਰੂਪਨਗਰ : ਪ੍ਰਵਾਸੀ ਮਜ਼ਦੂਰ ਨੇ ਚਾਰ ਸਾਲਾ ਬੱਚੇ ਨਾਲ ਕੀਤੀ ਬਦਫੈਲੀ , ਪੁਲਿਸ ਨੇ ਭੇਜਿਆ ਜੇਲ੍ਹ[/caption] ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਦਿਆਂ ਵਿਨੋਦ ਯਾਦਵ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ। -PTCNews


Top News view more...

Latest News view more...