ਜਦੋਂ ਘਰ ‘ਚ ਵੜਿਆ ਤੇਂਦੂਆ ਤਾਂ ਲੋਕਾਂ ਦੀਆਂ ਪਈਆਂ ਭਾਜੜਾਂ ,ਕਈ ਘੰਟਿਆਂ ਬਾਅਦ ਕੀਤਾ ਕਾਬੂ

Rupnagar village Sarsa Nangal Leopard Enter in the house
ਜਦੋਂ ਘਰ 'ਚ ਵੜਿਆ ਤੇਂਦੂਆ ਤਾਂ ਲੋਕਾਂ ਦੀਆਂ ਪਈਆਂ ਭਾਜੜਾਂ ,ਕਈ ਘੰਟਿਆਂ ਬਾਅਦ ਕੀਤਾ ਕਾਬੂ 

ਜਦੋਂ ਘਰ ‘ਚ ਵੜਿਆ ਤੇਂਦੂਆ ਤਾਂ ਲੋਕਾਂ ਦੀਆਂ ਪਈਆਂ ਭਾਜੜਾਂ ,ਕਈ ਘੰਟਿਆਂ ਬਾਅਦ ਕੀਤਾ ਕਾਬੂ:ਰੋਪੜ : ਰੂਪਨਗਰਜ਼ਿਲ੍ਹੇ ਦੇ ਪਿੰਡ ਸਰਸਾ ਨੰਗਲ ‘ਚ ਅੱਜ ਓਦੋਂ ਦਹਿਸ਼ਤ ਫੈਲ ਗਈ, ਜਦੋਂ ਇੱਕ ਘਰ ਵਿੱਚ ਇੱਕ ਤੇਂਦੂਆ ਆ ਵੜਿਆ ਅਤੇ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਜਿਸ ਤੋਂ ਬਾਅਦ ਘਰਵਾਲਿਆਂ ਨੇ ਤੇਂਦੂਏ ਨੂੰ ਘਰ ਦੇ ਅੰਦਰ ਇੱਕ ਕਮਰੇ ‘ਚ ਬੰਦ ਕਰ ਦਿੱਤਾ। ਇਸ ਦੀ ਖ਼ਬਰ ਸੁਣ ਕੇ ਪਿੰਡ ‘ਚ ਭਾਜੜਾਂ ਪੈ ਗਈਆਂ ਸਨ। ਜਦੋਂ ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਅਤੇ ਪੁਲਿਸ ਨੂੰ ਦਿੱਤੀ ਤਾਂਤੇਂਦੂਏ ਨੂੰ ਫੜਨ ਲਈ ਛੱਤਬੀੜ ਜੂ ਤੋਂ ਰੈਸਕਿਉ ਟੀਮ ਪਹੁੰਚ ਰਹੀ ਹੈ।

Rupnagar village Sarsa Nangal Leopard Enter in the house
ਜਦੋਂ ਘਰ ‘ਚ ਵੜਿਆ ਤੇਂਦੂਆ ਤਾਂ ਲੋਕਾਂ ਦੀਆਂ ਪਈਆਂ ਭਾਜੜਾਂ ,ਕਈ ਘੰਟਿਆਂ ਬਾਅਦ ਕੀਤਾ ਕਾਬੂ

ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਸਵਿੰਦਰ ਦੇ ਘਰ ਦਾ ਮੁੱਖ ਗੇਟ ਖੁੱਲ੍ਹਿਆ ਹੋਇਆ ਸੀ। ਉਸ ਸਮੇਂ ਪਰਿਵਾਰ ਦੇ ਕੁਝ ਮੈਂਬਰ ਉਪਰੀ ਮੰਜ਼ਿਲ ‘ਚ ਸਨ ਤੇ ਜਸਵਿੰਦਰ ਸਿੰਘ ਦੀ ਮਾਤਾ ਜਸਵੰਤ ਕੌਰ ਵਿਹੜੇ ‘ਚ ਕੰਮ ਕਰ ਰਹੀ ਸੀ। ਇਸ ਦੌਰਾਨ ਜਸਵੰਤ ਕੌਰ ਨੇ ਘਰ ਦੇ ਇਕ ਕਮਰੇ ‘ਚ ਤੇਂਦੂਆ ਦਾਖਲ ਹੁੰਦਾ ਦੇਖਿਆ। ਇਸ ਤੋਂ ਬਾਅਦ ਨੇੜੇ-ਤੇੜੇ ਦੋ ਲੋਕ ਇੱਕਠੇ ਹੋ ਗਏ।

Rupnagar village Sarsa Nangal Leopard Enter in the house
ਜਦੋਂ ਘਰ ‘ਚ ਵੜਿਆ ਤੇਂਦੂਆ ਤਾਂ ਲੋਕਾਂ ਦੀਆਂ ਪਈਆਂ ਭਾਜੜਾਂ ,ਕਈ ਘੰਟਿਆਂ ਬਾਅਦ ਕੀਤਾ ਕਾਬੂ

ਇਸ ਦੌਰਾਨ ਦੇਰ ਸ਼ਾਮ ਤੱਕ ਜੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਤੇਂਦੂਆ ਨੂੰ ਫੜਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਕਾਬੂ ਨਹੀਂ ਆਇਆ। ਇਸ ਮਗਰੋਂ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਨਸ਼ੇ ਦਾ ਟੀਕਾ ਲਾ ਕੇ ਤੇਂਦੁਏ ਨੂੰ ਪਿੰਜਰੇ ‘ਚ ਕੈਦ ਕੀਤਾ। ਓਥੇ ਇਸ ਦੀ ਫੜੋਫੜੀ ਦਾ ਦੌਰ ਜਾਰੀ ਰਹਿਣ ਕਰ ਕੇ ਲੋਕਾਂ ਵਿੱਚ ਦਹਿਸ਼ਤ ਫੈਲੀ ਹੋਈ ਸੀ।
-PTCNews