Advertisment

ਰੁੜਕਾ ਕਲਾਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ,ਦੂਜਾ ਗੰਭੀਰ ਜ਼ਖਮੀ

author-image
Shanker Badra
Updated On
New Update
ਰੁੜਕਾ ਕਲਾਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ,ਦੂਜਾ ਗੰਭੀਰ ਜ਼ਖਮੀ
Advertisment
ਰੁੜਕਾ ਕਲਾਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ,ਦੂਜਾ ਗੰਭੀਰ ਜ਼ਖਮੀ:ਗੁਰਾਇਆ : ਨੇੜਲੇ ਪਿੰਡ ਰੁੜਕਾ ਕਲਾਂ ਦੇ ਡਾਕ ਘਰ ਨੇੜੇ ਗੁਰਾਇਆ ਰੋਡ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਹੈ ,ਜਦਕਿ ਉਸਦਾ ਦੂਜਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ,ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਾਇਆ ਦੇ ਵਾਰਡ ਨੰਬਰ -2 ਬੋਪਾਰਾਏ ਦਾ ਰਹਿਣ ਵਾਲਾ 29 ਸਾਲਾ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੇਲ ਸਿੰਘ ਆਪਣੇ ਦੋਸਤ ਲਾਡੀ ਪੁੱਤਰ ਪਵਨ ਦੇ ਨਾਲ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਤੋਂ ਵਾਪਸ ਬੋਪਾਰਾਏ ਮੋਟਰਸਾਈਕਲ 'ਤੇ ਆ ਰਹੇ ਸੀ। Rurka Kalan Road Accident , death single brother of 5 sisters ਰੁੜਕਾ ਕਲਾਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ,ਦੂਜਾ ਗੰਭੀਰ ਜ਼ਖਮੀ ਇਸ ਦੌਰਾਨ ਜਦ ਉਹ ਪਿੰਡ ਦੇ ਗੁਰਾਇਆ ਰੋਡ 'ਤੇ ਪੋਸਟ ਆਫਿਸ ਦੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਦੀ ਰਫਤਾਰ ਇੰਨੀ ਤੇਜ਼ ਸੀ ਕਿ ਬੇਕਾਬੂ ਹੋ ਕੇ ਖੰਬੇ ਅਤੇ ਦੀਵਾਰ ਦੇ ਵਿੱਚੋਂ ਨਿਕਲ ਕੇ ਸਿੱਧਾ ਦੀਵਾਰ ਨਾਲ ਜਾ ਟਕਰਾਇਆ ,ਜਿਸ ਨਾਲ ਗੁਰਦੀਪ ਸਿੰਘ ਦੀਪਾ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦਕਿ ਉਸਦਾ ਸਾਥੀ ਲਾਡੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ। ਜਿਸਨੂੰ ਸਿਵਲ ਹਸਪਤਾਲ ਬੁੰਡਾਲਾ ਵਿੱਚ ਦਾਖ਼ਲ ਕਰਵਾਇਆ ਗਿਆ ,ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰ ਨੇ ਉਸਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ। Rurka Kalan Road Accident , death single brother of 5 sisters ਰੁੜਕਾ ਕਲਾਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ,ਦੂਜਾ ਗੰਭੀਰ ਜ਼ਖਮੀ ਇਸ ਮੌਕੇ 'ਤੇ ਪਹੁੰਚੇ ਚੌਂਕੀ ਇੰਚਾਰਜ ਰੁੜਕਾ ਕਲਾਂ ਤਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦੀਪ ਸਿੰਘ ਦੀਪਾ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ। ਜਿੱਥੇ ਸੋਮਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਦੀਪਾ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਜਿਸ ਦੀ ਭੈਣਾਂ ਵਿਆਹੀਆਂ ਹਨ ,ਜੋ ਖੁਦ ਕੁਆਰਾ ਹੈ। Rurka Kalan Road Accident , death single brother of 5 sisters ਰੁੜਕਾ ਕਲਾਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ,ਦੂਜਾ ਗੰਭੀਰ ਜ਼ਖਮੀ ਇਸ ਦੌਰਾਨ ਕੌਂਸਲਰ ਰੋਸ਼ਨ ਲਾਲ ਬਿੱਟੂ ਨੇ ਦੱਸਿਆ ਕਿ ਗੁਰਦੀਪ ਅਤੇ ਲਾਡੀ ਦੋਨੋਂ ਗੁਰਾਇਆ ਦੇ ਇਕ ਟੋਕਾ ਫੈਕਟਰੀ ਵਿੱਚ ਕੰਮ ਕਰਦੇ ਹਨ। ਮ੍ਰਿਤਕ ਨੌਜਵਾਨ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਹਨ, ਜੋ ਹੈਡੀਕੈਪ ਹੈ ਅਤੇ ਉਸਦੀ ਮਾਤਾ ਵੀ ਬਿਮਾਰ ਰਹਿੰਦੀ ਹੈ। ਜਿਸਦੀ ਪੰਜ ਭੈਣਾਂ ਵਿਆਹੀਆਂ ਹਨ ਅਤੇ ਗੁਰਦੀਪ ਦੀਪਾ ਆਪਣੇ ਮਾਤਾ -ਪਿਤਾ ਦਾ ਸਹਾਰਾ ਸੀ। ਜਿਸਦੇ ਸਿਰ 'ਤੇ ਹੀ ਉਨ੍ਹਾਂ ਦੀ ਜਿੰਮੇਵਾਰੀ ਅਤੇ ਘਰ ਦਾ ਗੁਜ਼ਾਰਾ ਚਲਦਾ ਸੀ। ਇਸ ਹਾਦਸੇ ਨਾਲ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਗੁਰਦੀਪ ਦੇ ਮਾਤਾ -ਪਿਤਾ ਨੂੰ ਅਜੇ ਉਸਦੀ ਮੌਤ ਬਾਰੇ ਨਹੀਂ ਦੱਸਿਆ ਗਿਆ, ਜਦਕਿ ਲਾਡੀ ਦੇ ਪਿਤਾ ਫਰੂਟ ਚਾਟ ਦੀ ਗੁਰਾਇਆ ਵਿੱਚ ਰੇਹੜੀ ਲਗਾਉਂਦੇ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment