Advertisment

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ

author-image
Shanker Badra
Updated On
New Update
ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ
Advertisment
ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ:ਬੀਜਿੰਗ : ਕੋਰੋਨਾ ਵਾਇਰਸ ਦੀ ਲਾਗ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਦੁਨੀਆਂ ਭਰ ਵਿਚ ਕੋਵਿਡ -19 ਵੈਕਸੀਨ ਬਣਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਅਜ਼ਮਾਇਸ਼ ਦੇ ਆਖਰੀ ਪੜਾਅ ਵਿੱਚ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਰਿਪੋਰਟਾਂ ਦੇ ਵਿਚਕਾਰ ਚੀਨ ਨੇ ਖੁਸ਼ਖਬਰੀ ਦਿੱਤੀ ਹੈ। publive-image ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ ਕੋਰੋਨਾ ਵੈਕਸੀਨ ਨੂੰ ਲੈ ਕੇ ਰੂਸ ਮਗਰੋਂ ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵੈਕਸੀਨ ਆਖ਼ਰੀ ਪੜਾਅ 'ਚ ਹੈ ਅਤੇ ਨਵੰਬਰ ਤੋਂ ਆਮ ਲੋਕਾਂ ਲਈ ਉਪਲੱਬਧ ਕਰਵਾ ਦਿੱਤੀ ਜਾਵੇਗੀ। ਚਾਈਨਾ ਸੈਂਟਰ ਫਾਰ ਡਿਜੀਜ ਕੰਟਰੋਲ (ਸੀਡੀਸੀ) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਫ਼ਲਤਾ ਦੇ ਬੇਹੱਦ ਨੇੜੇ ਹਨ ਅਤੇ ਨਵੰਬਰ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਹੀ ਆਮ ਲੋਕਾਂ ਨੂੰ ਕੋਰੋਨਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਚੀਨ ਦੀ ਵੈਕਸੀਨ 1 ਲੱਖ ਲੋਕਾਂ 'ਤੇ ਪ੍ਰੀਖਣ ਬਾਅਦ ਵੀ ਸੁਰੱਖਿਅਤ ਸਾਬਤ ਹੋਈ ਹੈ।
Advertisment
publive-image ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ ਚਾਈਨਾ ਨੈਸ਼ਨਲ ਬਾਇਓਟੈਕ ਗਰੁੱਪ ਨੇ ਆਪਣੀ ਕੋਰੋਨਾ ਵਾਇਰਸ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਦੱਸਿਆ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਜਿਨਾਂ ਲੋਕਾਂ ਨੂੰ ਇਸ ਵੈਕਸੀਨ ਦੇ ਦੋਵੇਂ ਟੀਕੇ ਲਾਏ ਜਾ ਚੁੱਕੇ ਹਨ, ਉਨਾਂ ਵਿੱਚ ਕਿਸੇ ਤਰਾਂ ਦਾ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਹੈ। ਕੰਪਨੀ ਨੇ ਆਪਣੇ ਅਧਿਕਾਰਕ ਵੀਚੈਟ ਅਕਾਊਂਟ 'ਤੇ ਕਿਹਾ ਕਿ ਅਜੇ ਤੱਕ ਇਸ ਵੈਕਸੀਨ ਦੀ ਡੋਜ਼ ਲਗਭਗ 1 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। publive-image ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ ਚੀਨ ਨੇ ਤੁਰੰਤ ਵਰਤੋਂ ਲਈ ਕੋਰੋਨਾ ਵਾਇਰਸ ਦੀਆਂ ਤਿੰਨ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਨ ਨੇ ਦੱਸਿਆ ਕਿ ਇਸ ਦੇ ਇੱਥੇ ਬਣਾਈਆਂ ਗਈਆਂ 3 ਵੈਕਸੀਨ ਅਜਿਹੀਆਂ ਹਨ, ਜੋ ਕਿ ਆਪਣੇ ਅੰਤਮ ਪੜਾਅ ਵਿੱਚ ਹਨ। ਨਾਲ ਹੀ ਇਨਾਂ ਦੀ ਟੈਸਟਿੰਗ ਦੇ ਨਤੀਜੇ ਵੀ ਕਾਫ਼ੀ ਪ੍ਰਭਾਵਸ਼ਾਲੀ ਆਏ ਹਨ। ਇਨਾਂ ਤਿੰਨਾਂ ਨੂੰ ਹੀ ਕੁਝ ਲੋਕਾਂ 'ਤੇ ਅਜ਼ਮਾਇਆ ਜਾ ਚੁੱਕਾ ਹੈ ਅਤੇ ਇਹ ਸਫ਼ਲ ਸਾਬਤ ਹੋਈਆਂ ਹਨ। ਇਨਾਂ ਵੈਕਸੀਨ ਨੂੰ ਫੇਜ-3 ਹਿਊਮਨ ਟ੍ਰਾਇਲ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਹੀ ਅਸੈਂਸ਼ੀਅਲ ਵਰਕਰਜ਼ 'ਤੇ ਵਰਤ ਕੇ ਦੇਖਿਆ ਜਾ ਚੁੱਕਾ ਹੈ। publive-image ਸੀਡੀਸੀ ਚੀਫ਼ ਗੁਈਝੇਨ ਵੂ ਨੇ ਦੱਸਿਆ ਕਿ ਨਵੰਬਰ ਵਿੱਚ ਇਹ ਵੈਕਸੀਨ ਆਮ ਲੋਕਾਂ ਦੇ ਹੱਥਾਂ ਵਿੱਚ ਹੋਵੇਗੀ। ਵੂ ਨੇ ਕਿਹਾ ਕਿ ਉਨਾਂ ਨੇ ਖੁਦ ਵੈਕਸੀਨ ਦਾ ਟੀਕਾ ਲੈ ਲਿਆ ਹੈ। ਇਸ ਕਾਰਨ ਉਨਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਨਹੀਂ ਆਈ ਅਤੇ ਉਹ ਬਿਲਕੁਲ ਠੀਕ ਹਨ। ਇਹ ਵੈਕਸੀਨ ਚਾਈਨਾ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ ਅਤੇ ਸਿਨੋਵੈਕ ਬਾਇਓਟੈਕ ਨੇ ਮਿਲ ਕੇ ਤਿਆਰ ਕੀਤੀ ਹੈ। -PTCNews-
news-in-punjabi news-in-punjab russia-covid-19-vaccine
Advertisment

Stay updated with the latest news headlines.

Follow us:
Advertisment