ਹੋਰ ਖਬਰਾਂ

6 ਸਾਲਾ ਬੱਚੇ ਦਾ ਕਮਾਲ , ਇਕ ਵਾਰ 'ਚ 3 ਹਜ਼ਾਰ ਡੰਡ ਬੈਠਕਾਂ ਲੈ ਕੇ ਜਿੱਤਿਆ ਆਲੀਸ਼ਾਨ ਘਰ

By Shanker Badra -- July 11, 2019 6:07 pm -- Updated:Feb 15, 2021

6 ਸਾਲਾ ਬੱਚੇ ਦਾ ਕਮਾਲ , ਇਕ ਵਾਰ 'ਚ 3 ਹਜ਼ਾਰ ਡੰਡ ਬੈਠਕਾਂ ਲੈ ਕੇ ਜਿੱਤਿਆ ਆਲੀਸ਼ਾਨ ਘਰ:ਮਾਸਕੋ : ਹਰ ਰੋਜ਼ ਕਸਰਤ ਕਰਨਾ ਸਾਡੀ ਸਿਹਤ ਲਈ ਬਹੁਤ ਵਧੀਆ ਹੈ। ਕਸਰਤ ਕਰਨਾ ਜਿੰਨਾਂ ਸਾਡੇ ਸਰੀਰ ਲਈ ਜ਼ਰੂਰੀ ਹੈ ਓਨਾਂ ਹੀ ਸਾਡੇ ਦਿਮਾਗ ਲਈ ਵੀ। ਕਿਉਂਕਿ ਦਿਮਾਗ ਸਰੀਰ ਦਾ ਅਜਿਹਾ ਹਿੱਸਾ ਹੈ ਜੋ ਸਾਡੇ ਸਰੀਰ ਰਾਹੀਂ ਕੀਤੇ ਜਾਣ ਵਾਲੇ ਸਾਰੇ ਕੰਮਾਂ ਨੂੰ ਨਿਯੰਤਰਿਤ ਕਰਦਾ ਹੈ। ਇੰਨਾ ਹੀ ਨਹੀਂ ਜੇਕਰ ਤੁਸੀ ਇੱਕ ਵਾਰ 'ਚ 3 ਹਜ਼ਾਰ ਡੰਡ ਮਾਰ ਲਵੋਂ ਤਾਂ ਹੋ ਸਕਦਾ ਹੈ ਕਿ ਤੁਸੀਂ ਇੱਕ ਆਲੀਸ਼ਾਨ ਘਰ ਜਾਂ ਗੱਡੀ ਵੀ ਜਿੱਤ ਜਾਓ।

 Russia 6-year-old children Push-up competition Win After Wins luxurious house 6 ਸਾਲਾ ਬੱਚੇ ਦਾ ਕਮਾਲ , ਇਕ ਵਾਰ 'ਚ 3 ਹਜ਼ਾਰ ਡੰਡ ਬੈਠਕਾਂ ਲੈ ਕੇ ਜਿੱਤਿਆ ਆਲੀਸ਼ਾਨ ਘਰ

ਰੂਸ ਦੇ ਰਹਿਣ ਵਾਲੇ ਇੱਕ 6 ਸਾਲਾ ਬੱਚੇ ਨੇ ਇੱਕ ਵਾਰ ਵਿੱਚ 3270 ਡੰਡ ਮਾਰਕੇ ਆਪਣੇ ਪਰਿਵਾਰ ਲਈ ਇੱਕ ਆਲੀਸ਼ਾਨ ਘਰ ਜਿੱਤ ਲਿਆ ਹੈ।ਇਸ ਲੜਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਰੂਸ ਦੇ ਨੋਵੀ ਰੇਦਾਂਤ ਵਿਚ ਰਹਿਣ ਵਾਲੇ ਇਬਰਾਹਿਮ ਲਿਆਨੋਵ ਨੇ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਕ ਸਥਾਨਕ ਸਪੋਰਟਸ ਕਲੱਬ ਦਾ ਧਿਆਨ ਅਪਣੀ ਫਿੱਟਨੈੱਸ ਵੱਲ ਖਿੱਚਿਆ ਹੈ।ਉਸ ਦੀ ਫਿਟਨੇਸ ਤੋਂ ਪ੍ਰਭਾਵਿਤ ਹੋ ਕੇ ਸਪੋਰਟਸ ਕਲੱਬ ਨੇ ਉਸ ਦੇ ਪਰਿਵਾਰ ਲਈ ਇਕ ਪੂਰਾ ਅਪਾਰਟਮੈਂਟ ਗਿਫ਼ਟ ਕਰ ਦਿੱਤਾ।ਇਕ ਖ਼ਬਰ ਮੁਤਾਬਕ ਅਪਣੇ ਇਸ ਕਾਰਨਾਮੇ ਕਾਰਨ ਇਬਰਾਹਿਮ ਨਾਂਅ ਦੇ ਇਸ ਲੜਕੇ ਨੇ ਅਪਣਾ ਨਾਂਅ ਰਸੀਆ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕੀਤਾ ਹੈ।

Russia 6-year-old children Push-up competition Win After Wins luxurious house 6 ਸਾਲਾ ਬੱਚੇ ਦਾ ਕਮਾਲ , ਇਕ ਵਾਰ 'ਚ 3 ਹਜ਼ਾਰ ਡੰਡ ਬੈਠਕਾਂ ਲੈ ਕੇ ਜਿੱਤਿਆ ਆਲੀਸ਼ਾਨ ਘਰ

ਦੱਸ ਦਈਏ ਕਿ ਲ‍ਯਾਨੋਵ ਅਤੇ ਉਸਦੇ ਪਿਤਾ ਕ‍ਲੱਬ ਦੇ ਰੇਗੂਲਰ ਮੈਂਬਰ ਹਨ ਅਤੇ ਪੁਸ਼-ਅਪ ਮੁਕਾਬਲੇ ਜਿੱਤਣ ਲਈ ਉਨ੍ਹਾਂ ਰੋਜ਼ਾਨਾ ਟ੍ਰੇਨਿੰਗ ਦਿੱਤੀ ਜਾਂਦੀ ਸੀ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਇਲਾਕੇ ਵਿੱਚ ਸਿਰਫ਼ ਇਬਰਾਹਿਮ ਇਕੱਲਾ ਲੜਕਾ ਨਹੀਂ ਹੈ ,ਜਿਸਨੂੰ ਇਸ ਤਰ੍ਹਾਂ ਦਾ ਮਹਿੰਗਾ ਇਨਾਮ ਮਿਲਿਆ ਹੋਵੇ।

Russia 6-year-old children Push-up competition Win After Wins luxurious house 6 ਸਾਲਾ ਬੱਚੇ ਦਾ ਕਮਾਲ , ਇਕ ਵਾਰ 'ਚ 3 ਹਜ਼ਾਰ ਡੰਡ ਬੈਠਕਾਂ ਲੈ ਕੇ ਜਿੱਤਿਆ ਆਲੀਸ਼ਾਨ ਘਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਦੇਸ਼ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਹੁਣ ਸਿਰਫ਼ 11 ਦਿਨਾਂ ‘ਚ ਮਿਲੇਗਾ ਪਾਸਪੋਰਟ , ਜਾਣੋ ਹੋਰ ਵੀ ਅਹਿਮ ਗੱਲਾਂ

ਰਿਪੋਰਟ ਦੇ ਮੁਤਾਬਕ ਸਾਲ 2018 ਵਿੱਚ ਪੰਜ ਸਾਲ ਦੇ ਮੁੰਡੇ ਨੇ ਇੱਕ ਵਾਰ ਵਿੱਚ 4150 ਪੁਸ਼- ਅਪ‍ਸ ਕੀਤੇ ਸਨ, ਜਿਸ ਤੋਂ ਬਾਅਦ ਉਸਨੂੰ ਇਨਾਮ ਵਿੱਚ ਮਰਸਿਡੀਜ਼ ਮਿਲੀ ਸੀ।ਰੂਸ ਦੇ ਰਾਸ਼‍ਟਰਪਤੀ ਵ‍ਲਾਦਿਮਿਰ ਪੁਤੀਨ ਦੇ ਕਰੀਬੀ ਸਾਥੀ ਰਮਜਾਨ ਕਾਦੀਰੋਵ ਨੇ ਉਸਨੂੰ ਕਾਰ ਦੀ ਕੁੰਜੀ ਦਿੱਤੀ ਸੀ।
-PTCNews

  • Share