Advertisment

ਮੂਰਖਤਾ ਦੀ ਹੱਦ, ਪਾਰਟੀ 'ਚ ਸ਼ਰਾਬ ਮੁੱਕਣ 'ਤੇ ਪੀਤਾ ਸੈਨੀਟਾਈਜ਼ਰ

author-image
Jagroop Kaur
New Update
ਮੂਰਖਤਾ ਦੀ ਹੱਦ, ਪਾਰਟੀ 'ਚ ਸ਼ਰਾਬ ਮੁੱਕਣ 'ਤੇ ਪੀਤਾ ਸੈਨੀਟਾਈਜ਼ਰ
Advertisment
ਰੂਸ ਦੇ ਇਕ ਸ਼ਹਿਰ ਵਿਚ ਬੇੱਹਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਪਾਰਟੀ ਵਿਚ ਸ਼ਰਾਬ ਖਤਮ ਹੋਣ 'ਤੇ ਲੋਕ ਹੈਂਡ ਸੈਨੇਟਾਈਜ਼ਰ ਪੀਣ ਲੱਗ ਪਏ। ਇੰਝ ਕਰਨਾ ਉਹਨਾਂ ਲਈ ਮੁਸੀਬਤ ਬਣ ਗਿਆ ਅਤੇ 7 ਲੋਕਾਂ ਦੀ ਮੌਤ ਹੋ ਗਈ। ਉੱਥੇ ਦੋ ਲੋਕ ਕੋਮਾ ਵਿਚ ਹਨ। ਰਿਪੋਰਟਾਂ ਮੁਤਾਬਕ, ਤਾਤਿਨਸਕੀ ਜ਼ਿਲ੍ਹੇ ਦੇ ਤੋਮਤੋਰ ਪਿੰਡ ਵਿਚ 9 ਲੋਕ ਪਾਰਟੀ ਕਰ ਰਹੇ ਸਨ। ਪਾਰਟੀ ਵਿਚ ਸ਼ਾਮਲ ਲੋਕਾਂ ਨੇ ਜਿਹੜਾ ਸੈਨੇਟਾਈਜ਼ਰ ਪੀਤਾ ਉਹ 69 ਫੀਸਦੀ ਮੀਥੇਨੋਲ ਸੀ, ਜਿਸ ਨੂੰ ਮਹਾਮਾਰੀ ਦੌਰਾਨ ਹੈਂਡਕਲੀਨਰ ਦੇ ਤੌਰ 'ਤੇ ਵੇਚਿਆ ਜਾ ਰਿਹਾ ਸੀ। publive-image ਡੇਲੀ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀ 6 ਨੂੰ ਏਅਰਕ੍ਰਾਫਟ ਜ਼ਰੀਏ ਖੇਤਰੀ ਰਾਜਧਨੀ ਵਾਕੁਤਸਕ ਲਿਜਾਇਆ ਗਿਆ। ਪਹਿਲੇ 3 ਮ੍ਰਿਤਕਾਂ ਵਿਚ ਇਕ 41 ਸਾਲਾ ਬੀਬੀ ਅਤੇ ਦੋ 27 ਤੇ 59 ਸਾਲ ਦੇ ਵਿਅਕਤੀ ਸਨ। ਬਾਅਦ ਵਿਚ 4 ਹੋਰ ਲੋਕਾਂ ਦੀ ਮੌਤ ਹੋ ਗਈ। ਫੈਡਰਲ ਪਬਲਿਕ ਹੈਲਥ ਵਾਚਡੌਗ
Advertisment
Rospotrebnadzor ਨੇ ਦੱਸਿਆ ਹੈ ਕਿ ਸੈਨੀਟਾਈਜ਼ਰ ਤੋਂ ਪੋਇਜਨਿੰਗ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।publive-image ਰੂਸ ਦੀ ਸਰਕਾਰ ਨੇ ਲੋਕਾਂ ਨੂੰ ਸਥਾਨਕ ਰੂਪ ਨਾਲ ਬਣਾਏ ਗਏ ਸੈਨੀਟਾਈਜ਼ਰ ਨਾ ਪੀਣ ਲਈ ਕਿਹਾ ਹੈ। ਰੂਸ ਵਿਚ ਹੁਣ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਦੇ 20,64,748 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 35,778 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਦੁਨੀਆ ਭਰ ਵਿਚ 5.8 ਕਰੋੜ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 13.8 ਲੋਕਾਂ ਦੀ ਮੌਤ ਹੋ ਚੁੱਕੀ ਹੈ। -
moscow 7-died-in-russia russi tomtore-village-of-tatinsky drink-sanitizer alcohol rospotrebnadzor
Advertisment

Stay updated with the latest news headlines.

Follow us:
Advertisment