ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ , ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦਾ 2 ਦਿਨ ਬਾਅਦ ਹੋਵੇਗਾ ਰਜਿਸਟ੍ਰੇਸ਼ਨ

ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ , ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦਾ 2 ਦਿਨ ਬਾਅਦ ਹੋਵੇਗਾ ਰਜਿਸਟ੍ਰੇਸ਼ਨ 

ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ , ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦਾ 2 ਦਿਨ ਬਾਅਦ ਹੋਵੇਗਾ ਰਜਿਸਟ੍ਰੇਸ਼ਨ:ਮਾਸਕੋ : ਦੁਨੀਆ ਭਰ ਵਿਚ ਕੋਰੋਨਾ ਆਫ਼ਤ ਦੌਰਾਨ ਲੋਕਾਂ ਨੂੰ ਵੈਕਸੀਨ ਦਾ ਇੰਤਜ਼ਾਰ ਹੈ। ਇਸ ਨੂੰ ਲੈ ਕੇ ਦੁਨੀਆ ਭਰ ਦੇ ਮਾਹਰ ਖੋਜ ਅਤੇ ਟ੍ਰਾਇਲ ਵਿਚ ਲੱਗੇ ਹੋਏ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪਹਿਲੀ ਕੋਰੋਨਾ ਵੈਕਸੀਨ ਆਉਣ ‘ਤੇ ਟਿਕੀਆਂ ਹਨ। ਕੋਰੋਨਾ ਵੈਕਸੀਨ ਨੂੰ ਲੈ ਕੇ ਰੂਸ ‘ਤੇ ਸਾਰਿਆਂ ਦੀ ਨਜ਼ਰਾਂ ਟਿੱਕੀ ਹੋਈ ਹੈ।

ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ , ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦਾ 2 ਦਿਨ ਬਾਅਦ ਹੋਵੇਗਾ ਰਜਿਸਟ੍ਰੇਸ਼ਨ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਪੂਰੀ ਦੁਨੀਆ ਵਿਚ ਇਸ ਸਮੇਂ 21 ਤੋਂ ਵਧੇਰੇ ਵੈਕਸੀਨਾਂ ਦਾ ਕਲੀਨਿਕਲ ਟ੍ਰਾਇਲ ਚੱਲ ਰਿਹਾ ਹੈ। ਜਿੱਥੇ ਦੁਨੀਆ ਭਰ ਦੇ ਮਾਹਰ ਆਪਣੇ ਟੀਕੇ ਦੇ ਦੂਜੇ ਅਤੇ ਤੀਜੇ ਪੜਾਅ ‘ਤੇ ਪਹੁੰਚ ਗਏ ਹਨ, ਉਥੇ ਹੀ ਵੈਕਸੀਨ ਨੂੰ ਬਣਾਉਣ ਵਿਚ ਇਸ ਸਮੇਂ ਰੂਸ ਸਭ ਤੋਂ ਅੱਗੇ ਹੈ।

ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ , ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦਾ 2 ਦਿਨ ਬਾਅਦ ਹੋਵੇਗਾ ਰਜਿਸਟ੍ਰੇਸ਼ਨ

ਦੱਸਿਆ ਜਾਂਦਾ ਹੈ ਕਿ 2 ਦਿਨਾਂ ਬਾਅਦ ਇਹ ਟੀਕਾ 12 ਅਗਸਤ ਨੂੰ ਰਜਿਸਟਰ ਹੋ ਜਾਵੇਗਾ। ਜਾਣਕਾਰੀ ਅਨੁਸਾਰ ਰੂਸ 2 ਦਿਨ ਬਾਅਦ ਮਤਲਬ 12 ਅਗਸਤ ਨੂੰ ਆਪਣੇ ਪਹਿਲੇ ਕੋਰੋਨਾ ਵੈਕਸੀਨ ਦੀ ਰਜਿਸਟ੍ਰੇਸ਼ਨ ਕਰਾਏਗਾ। ਰੂਸੀ ਅਧਿਕਾਰੀਆਂ ਅਤੇ ਮਾਹਰਾਂ ਦੇ ਦਾਅਵੇ ਦੇ ਮੁਤਾਬਕ ਇਹ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਹੋਵੇਗੀ।

ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ , ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦਾ 2 ਦਿਨ ਬਾਅਦ ਹੋਵੇਗਾ ਰਜਿਸਟ੍ਰੇਸ਼ਨ

ਰੂਸ ਵਿਚ ਕੋਰੋਨਾ ਵੈਕਸੀਨ ਨੂੰ ਵਿਕਸਿਤ ਕਰਨ ਦਾ ਕੰਮ ਗਮਲੇਵਾ ਰਿਸਰਚ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ। ਇਹ ਸੰਸਥਾ ਰੂਸ ਦੇ ਸਿਹਤ ਮੰਤਰਾਲੇ ਦੇ ਅਧੀਨ ਹੈ। ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਦੇ ਮੁਤਾਬਕ ਜੇਕਰ ਆਖਰੀ ਪੜਾਅ ਦਾ ਮਨੁੱਖੀ ਟ੍ਰਾਇਲ ਸਫਲ ਰਿਹਾ ਤਾਂ ਅਕਤੂਬਰ ਮਹੀਨੇ ਤੱਕ ਦੇਸ਼ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਰੂਸ ਦੇ ਸਿਹਤ ਮੰਤਰਾਲੇ ਨੇ ਦੇਸ਼ ਦੇ ਨਾਗਰਿਕਾਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਸਰਕਾਰ ਇਸ ਟੀਕਾਕਰਨ ਮੁਹਿੰਮ ਵਿਚ ਆਉਣ ਵਾਲੇ ਸਾਰੇ ਖਰਚਿਆਂ ਨੂੰ ਸਹਿਣ ਕਰੇਗੀ। ਰੂਸ ਦੇ ਉਪ ਸਿਹਤ ਮੰਤਰੀ ਓਲੇਗ ਗਰਿੱਨੇਬ ਨੇ ਦੱਸਿਆ ਕਿ ਟੀਕੇ ਦੀ ਸੁਣਵਾਈ ਦਾ ਆਖਰੀ ਪੜਾਅ ਹੁਣ ਖ਼ਤਮ ਹੋਣ ਦੀ ਕਗਾਰ ‘ਤੇ ਹੈ।
-PTCNews