Thu, Apr 18, 2024
Whatsapp

ਯੁੱਧ 'ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤ

Written by  Ravinder Singh -- February 24th 2022 05:07 PM -- Updated: February 24th 2022 05:08 PM
ਯੁੱਧ 'ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤ

ਯੁੱਧ 'ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤ

ਚੰਡੀਗੜ੍ਹ : ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰ ਯੂਕਰੇਨ ਉਤੇ ਹਮਲਾ ਕਰ ਦਿੱਤਾ। ਰੂਸ ਦੇ ਦਾਅਵੇ ਅਨੁਸਾਰ ਹੁਣ ਤੱਕ 40 ਯੂਕਰੇਨੀ ਫ਼ੌਜੀ ਮਾਰੇ ਜਾ ਚੁੱਕੇ ਹਨ ਅਤੇ ਦੂਜੇ ਪਾਸੇ ਯੂਕਰੇਨ ਨੇ ਰੂਸ ਦੇ 50 ਫ਼ੌਜੀ ਮਾਰੇ ਜਾਣ ਅਤੇ 6 ਫਾਈਟਰ ਜੈਟਸ-ਟੈਂਕ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਰੂਸ ਨੇ ਤਿੰਨ ਪਾਸਿਓਂ ਯੂਕਰੇਨ ਉਤੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੇ ਫ਼ੌਜੀ ਪੂਰੇ ਯੂਕਰੇਨ ਵਿਚ ਦਾਖ਼ਲ ਹੋ ਚੁੱਕੇ ਹਨ। ਯੁੱਧ 'ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤਇਸ ਤੋਂ ਪਹਿਲਾ ਰੂਸ ਦੇ ਰਾਸ਼ਟਰਪਤੀ ਵਾਲਮੀਦੀਰ ਪੁਤਿਨ ਨੇ ਨੈਸ਼ਲ ਟੈਲੀਵਿ਼ਜ਼ਨ ਉਤੇ ਹਮਲੇ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਰੂਸ ਤੇ ਯੂਕਰੇਨ ਦੇ ਵਿਚਕਾਰ ਕਿਸੇ ਨੇ ਵੀ ਦਖ਼ਲ ਦਿੱਤਾ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ। ਉਨ੍ਹਾਂ ਦਾ ਇਸ਼ਾਰਾ ਅਮਰੀਕਾ ਅਤੇ ਨਾਟੋ (ਐਨਏਟੀਓ) ਫ਼ੌਜ ਵੱਲ ਸੀ। ਬਿਆਨ ਦੇ ਕੁਝ ਮਿੰਟ ਬਾਅਦ ਹੀ ਯੂਕਰੇਨ ਦੀ ਰਾਜਧਨੀ ਕੀਵ ਸਮੇਤ ਕਈ ਸੂਬਿਆਂ ਵਿਚ 12 ਧਮਾਕੇ ਹੋਏ। ਕੀਵ ਉਤੇ ਮਿਜ਼ਾਇਲ ਹਮਲਾ ਵੀ ਹੋਇਆ। ਉਥੇ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ। ਯੂਕਰੇਨ ਗਈ ਏਅਰ ਇੰਡੀਆ ਦੀ ਉਡਾਨ ਖ਼ਤਰੇ ਕਾਰਨ ਪਰਤ ਆਈ। ਯੁੱਧ 'ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤਯੂਕਰੇਨ ਨੇ ਕਿਹਾ ਕਿ ਸਾਡੇ ਉਤੇ ਤਿੰਨ ਪਾਸਿਓਂ ਰੂਸ, ਬੇਲਾਰੂਸ ਅਤੇ ਕ੍ਰੀਮੀਆ ਸਰਹੱਦ ਵੱਲੋਂ ਹਮਲਾ ਹੋਇਆ ਹੈ। ਲੁਹਾਂਸਕ, ਖਾਰਕੀਵ, ਚੇਰਨੀਵ, ਸੁਮ ਅਤੇ ਜੇਟੋਮਿਰ ਸੂਬਿਆਂ ਵਿਚ ਹਮਲੇ ਜਾਰੀ ਹਨ। ਰੂਸ ਦੀ ਮੈਦਾਨੀ ਫ਼ੌਜ ਯੂਕਰੇਨ ਵਿਚ ਦਾਖ਼ਲ ਹੋ ਗਈ ਅਤੇ ਉਥੇ ਕਈ ਪਿੰਡਾਂ ਉਤੇ ਕਬਜ਼ਾ ਕਰ ਲਿਆ ਹੈ। ਉਥੇ ਹੀ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸ ਦੇ 50 ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਇਸ ਦੇ 6 ਫਾਈਟਰ ਜੈਟਸ ਤੇ 6 ਟੈਂਕ ਤਬਾਹ ਕਰ ਦਿੱਤੇ ਹਨ। ਯੁੱਧ 'ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਰੂਸ ਖ਼ਿਲਾਫ਼ ਦੁਨੀਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ। ਅਸੀਂ ਕਿਸੇ ਵੀ ਕੀਮਤ ਉਤੇ ਦੁਨੀਆਂ ਨੂੰ ਤਬਾਹ ਨਹੀਂ ਹੋਣ ਦਵਾਂਗੇ। ਰੂਸ ਨੇ ਖੁਦ ਗੱਲ਼ਬਾਤ ਦਾ ਰਸਤੇ ਬੰਦ ਕੀਤੇ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਦਿੱਲੀ ਵਿਚ ਰਾਜਦੂਤ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਯੂਕਰੇਨ ਰਾਜਦੂਤ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਸਹੀ ਗੱਲ ਦਾ ਪੱਖ ਲਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਆਨ ਮੰਤਰੀ ਮੋਦੀ ਇਸ ਮਾਮਲੇ ਨੂੰ ਸੁਲਝਾਉਣ ਤੇ ਸਾਡੇ ਲੋਕਾਂ ਦੀ ਜਾਨ ਬਚਾਉਣ ਵਿਚ ਮਦਦ ਕਰਨਗੇ। ਭਾਰਤ ਤੇ ਯੂਕਰੇਨ ਵਿਚ ਪੁਰਾਣੇ ਰਿਸ਼ਤੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਦੁਨੀਆਂ ਵਿਚ ਰਸੂਖ ਹੈ। ਉਨ੍ਹਾਂ ਨੂੰ ਪੁਤਿਨ ਨਾਲ ਗੱਲਬਾਤ ਕਰਨੀ ਚਾਹੀਦੀ। ਇਹ ਵੀ ਪੜ੍ਹੋ : Russia-Ukraine war: ਯੂਕਰੇਨ ਹਮਲੇ 'ਚ 9 ਨਾਗਰਿਕਾਂ ਦੀ ਮੌਤ, ਕਈ ਹੋਏ ਜਖ਼ਮੀ


Top News view more...

Latest News view more...