ਰੂਸ ਦੇ ਕ੍ਰਾਸਨੋਯਾਰਸਕ ‘ਚ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ ,18 ਲੋਕਾਂ ਦੀ ਮੌਤ

Russia In helicopter crash, 18 people killed

ਰੂਸ ਦੇ ਕ੍ਰਾਸਨੋਯਾਰਸਕ ‘ਚ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ ,18 ਲੋਕਾਂ ਦੀ ਮੌਤ:ਰੂਸ ਦੇ ਕ੍ਰਾਸਨੋਯਾਰਸਕ ‘ਚ ਇੱਕ ਐਮ.ਆਈ.-8 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਦੌਰਾਨ 18 ਲੋਕਾਂ ਦੀ ਮੌਤ ਹੋ ਗਈ ਹੈ।ਰੂਸੀ ਟਰਾਂਸਪੋਰਟ ਮੰਤਰਾਲੇ ਅਨੁਸਾਰ,ਇਸ ਹੈਲੀਕਾਪਟਰ ‘ਚ 15 ਯਾਤਰੀ ਅਤੇ 3 ਚਾਲਕ ਦਲ ਦੇ ਮੈਂਬਰ ਮੌਜੂਦ ਸਨ ਜੋ ਹਾਦਸੇ ਦਾ ਸ਼ਿਕਾਰ ਹੋ ਗਏ।

ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਹੜਤਾਲ ਤੋਂ ਥੋੜ੍ਹੀ ਦੇਰ ਬਾਅਦ ਵਾਪਰਿਆ ਸੀ ,ਜਦੋਂ ਕਿ ਹੈਲੀਕਾਪਟਰ ਦਾ ਫਿਊਲ ਟੈਂਕ ਪੂਰਾ ਸੀ।ਮੰਨਿਆ ਜਾਂਦਾ ਹੈ ਕਿ ਇਹ ਹਾਦਸਾ ਅੱਗ ਲੱਗਣ ਕਾਰਨ ਵਾਪਰਿਆ ਹੈ।ਰੂਸੀ ਟਰਾਂਸਪੋਰਟ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਹੈਲੀਕਾਪਟਰ ਸਵੇਰੇ 10:20 ਵਜੇ ਸਥਾਨਕ ਸਮੇਂ (3:20 GMT) ‘ਤੇ ਇਲਾਕੇ ਵਿੱਚ ਉੱਤਰ ਰਿਹਾ ਤਾਂ ਅਚਾਨਿਕ ਹਾਦਸਾਗ੍ਰਸਤ ਹੋ ਗਿਆ।
-PTCNews