Advertisment

ਯੂਕਰੇਨ 'ਚ ਫਸੇ ਭਾਰਤੀਆਂ ਲਈ ਸਰਕਾਰ ਨੇ ਨਵੀਂ ਐਡਵਾਈਜ਼ਰੀ ਕੀਤੀ ਜਾਰੀ, ਦਿੱਤੇ ਸਖ਼ਤ ਨਿਰਦੇਸ਼

author-image
Riya Bawa
Updated On
New Update
ਯੂਕਰੇਨ 'ਚ ਫਸੇ ਭਾਰਤੀਆਂ ਲਈ ਸਰਕਾਰ ਨੇ ਨਵੀਂ ਐਡਵਾਈਜ਼ਰੀ ਕੀਤੀ ਜਾਰੀ, ਦਿੱਤੇ ਸਖ਼ਤ ਨਿਰਦੇਸ਼
Advertisment
India Government Issued Advisory: ਯੂਕਰੇਨ-ਰੂਸ ਵਿੱਚ ਚੱਲ ਰਹੀ ਜੰਗ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਨਵੀਂ ਐਡਵਾਈਜ਼ਰੀ ਮੁਤਾਬਕ ਉਥੇ ਫਸੇ ਲੋਕਾਂ ਨੂੰ ਸਰਹੱਦੀ ਖੇਤਰ 'ਚ ਨਾ ਜਾਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਭਾਰਤੀ ਨੇ ਆਪਣੀ ਐਡਵਾਈਜ਼ਰੀ ਵਿੱਚ ਕਿਹਾ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਪਹਿਲਾਂ ਤਾਲਮੇਲ ਕੀਤੇ ਬਿਨਾਂ ਸਰਹੱਦੀ ਚੌਕੀ 'ਤੇ ਕਿਸੇ ਵੀ ਸਰਹੱਦੀ ਚੌਕੀ 'ਤੇ ਨਾ ਜਾਣ।
Advertisment
ਯੂਕਰੇਨ 'ਚ ਫਸੇ ਪਟਿਆਲਾ ਤੇ ਗੁਰਦਾਸਪੁਰ ਨਾਲ ਸਬੰਧਤ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਹ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਵਿੱਚ ਸਾਡੇ ਦੂਤਾਵਾਸਾਂ ਨਾਲ ਕੰਮ ਕਰ ਰਹੇ ਹਨ। MEA ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਪਹਿਲਾਂ ਤੋਂ ਤਾਲਮੇਲ ਕੀਤੇ ਬਿਨਾਂ ਸਰਹੱਦੀ ਚੌਕੀ 'ਤੇ ਨਾ ਜਾਣ। ਜ਼ਿਕਰਯੋਗ ਹੈ ਕਿ ਯੂਕਰੇਨ 'ਚ ਫਸੇ ਭਾਰਤੀਆਂ ਦੀ ਵਾਪਸੀ ਹੁਣ ਸ਼ੁਰੂ ਹੋ ਗਈ ਹੈ। ਇਨ੍ਹਾਂ ਸਾਰਿਆਂ ਨੂੰ ਰੋਮਾਨੀਆ ਰਾਹੀਂ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਵੈਸੇ, ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦੀਆਂ ਤਿਆਰੀਆਂ ਵੀਰਵਾਰ ਨੂੰ ਸ਼ੁਰੂ ਹੋ ਗਈਆਂ ਸਨ, ਜਦੋਂ ਵਿਦੇਸ਼ ਮੰਤਰਾਲੇ ਨੇ ਸੂਚਿਤ ਕੀਤਾ ਸੀ ਕਿ ਪੋਲੈਂਡ ਅਤੇ ਹੰਗਰੀ ਰਾਹੀਂ ਸਾਰਿਆਂ ਨੂੰ ਬਾਹਰ ਕੱਢਿਆ ਜਾਵੇਗਾ।
Advertisment
Russia-Ukraine War: Canada targets Russian elites, banks, announces 'severe' sanctions on Russia ਜਾਣਕਾਰੀ ਮੁਤਾਬਕ ਯੂਕਰੇਨ 'ਚ ਕਰੀਬ 20 ਹਜ਼ਾਰ ਭਾਰਤੀ ਫਸੇ ਹੋਏ ਹਨ। ਜਿਸ 'ਚ ਵੱਡੀ ਗਿਣਤੀ 'ਚ ਉੱਥੇ ਪੜ੍ਹਨ ਗਏ ਵਿਦਿਆਰਥੀਆਂ ਦੀ ਗਿਣਤੀ ਹੈ। ਇਸ ਦੌਰਾਨ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿੱਥੇ ਮੈਡੀਕਲ ਵਿਦਿਆਰਥੀ ਬੰਕਰਾਂ 'ਚ ਲੁਕਣ ਲਈ ਮਜਬੂਰ ਹਨ। ਇਸ ਕਾਰਨ ਹੁਣ ਭਾਰਤ ਸਰਕਾਰ ਵੱਲੋਂ ਬਚਾਅ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਤਿਨ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਇਹ ਮੁੱਦਾ ਉਠਾਇਆ ਸੀ। ਯੂਕਰੇਨ 'ਚ ਫਸੇ ਭਾਰਤੀਆਂ ਲਈ ਸਰਕਾਰ ਦੀ ਨਵੀਂ ਕੀਤੀ ਐਡਵਾਈਜ਼ਰੀ ਜਾਰੀ, ਦਿੱਤੇ ਸਖ਼ਤ ਨਿਰਦੇਸ਼ publive-image -PTC News-
punjabi-news narendra-modi russia russia-ukraine-war vladimir-putin ukraine war ukraine-russia russia-ukraine-crisis russia-strikes-ukraine capital-kiev advisory-to-indian-nationals embassy-of-india-in-ukraine
Advertisment

Stay updated with the latest news headlines.

Follow us:
Advertisment