Advertisment

Russia-Ukraine war: ਰੂਸੀ ਫੌਜੀ ਕਾਰਵਾਈ ਦੇ ਵਿਚਕਾਰ ਯੂਕਰੇਨੀ ਵੈੱਬਸਾਈਟ 'ਤੇ ਹੋਏ ਸਾਈਬਰ ਹਮਲੇ

author-image
Pardeep Singh
Updated On
New Update
Russia-Ukraine war: ਰੂਸੀ ਫੌਜੀ ਕਾਰਵਾਈ ਦੇ ਵਿਚਕਾਰ ਯੂਕਰੇਨੀ ਵੈੱਬਸਾਈਟ 'ਤੇ ਹੋਏ ਸਾਈਬਰ ਹਮਲੇ
Advertisment
Russia-Ukraine war: ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਬਹੁਤੇ ਦੇਸ਼ਾ 'ਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਯੂਕਰੇਨ ਵਿਚ ਹਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੇ ਵਿਚਕਾਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸਦੇ ਦੌਰਾਨ ਰੂਸ ਨੇ ਵੀਰਵਾਰ ਸਵੇਰੇ 8:30 ਵਜੇ ਯੂਕਰੇਨ 'ਤੇ ਹਮਲਾ ਕੀਤਾ। ਇਸ ਹਮਲੇ 'ਚ ਯੂਕਰੇਨ ਦੇ 9 ਨਾਗਰਿਕ ਮਾਰੇ ਗਏ ਹਨ ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਤਾਂ ਕਈ ਫੌਜੀਆਂ ਦੀ ਮੌਤ ਦੀ ਖਬਰ ਆਈ ਹੈ।
Advertisment
publive-image ਉੱਥੇ ਹੀ ਰੂਸ ਵੱਲੋਂ ਯੂਕਰੇਨ 'ਤੇ ਫੌਜੀ ਕਾਰਵਾਈ ਦੌਰਾਨ ਹੀ ਸਾਈਬਰ ਹਮਲੇ ਤੋਂ ਬਾਅਦ ਯੂਕਰੇਨ ਦੀਆਂ ਪ੍ਰਮੁੱਖ ਸਰਕਾਰੀ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ। ਇਕ ਰਿਪੋਰਟ ਅਨੁਸਾਰ ਸਾਈਬਰ ਹਮਲੇ ਤੋਂ ਬਾਅਦ ਯੂਕਰੇਨ ਦੀ ਕੈਬਨਿਟ, ਵਿਦੇਸ਼ ਮੰਤਰਾਲੇ, ਬੁਨਿਆਦੀ ਢਾਂਚਾ, ਸਿੱਖਿਆ ਅਤੇ ਹੋਰ ਮੰਤਰਾਲਿਆਂ ਦੀਆਂ ਵੈੱਬਸਾਈਟਾਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਸਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹੈਕਿੰਗ ਤੋਂ ਕੁਝ ਸਮੇਂ ਪਹਿਲਾਂ ਯੂਕਰੇਨ ਵਿੱਚ ਹਜ਼ਾਰਾਂ ਕੰਪਿਊਟਰਾਂ 'ਤੇ ਡਾਟਾ ਪਾਇਆ ਗਿਆ ਸੀ। publive-image ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ ਟੈਕਨਾਲੋਜੀ ਅਧਿਕਾਰੀ ਚਾਰਲਸ ਕਾਰਮੈਕਲ ਨੇ ਕਿਹਾ ਹੈ ਕਿ ਮਾਨੂੰ ਯੂਕਰੇਨ ਵਿੱਚ ਕਈ ਵਪਾਰਕ ਅਤੇ ਸਰਕਾਰੀ ਸੰਸਥਾਵਾਂ 'ਤੇ ਇੱਕ ਵਿਨਾਸ਼ਕਾਰੀ ਮਾਲਵੇਅਰ ਹਮਲੇ ਦੀ ਸੂਚਨਾ ਮਿਲੀ ਹੈ। ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਰੂਸ ਵੱਲੋਂ ਯੂਕਰੇਨ 'ਚ ਫੌਜੀ ਕਾਰਵਾਈ ਦੇ ਨਾਲ ਹੀ ਸਾਈਬਰ ਆਪਰੇਸ਼ਨ ਵੀ ਕੀਤਾ ਜਾਵੇਗਾ। Russia-Ukraine war: At least 7 killed, 9 injured in Ukraine after Russian invasion ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੇਕਰ ਯੂਕਰੇਨ ਵਿੱਚ ਰੂਸ ਉੱਤੇ ਸਾਈਬਰ ਹਮਲਾ ਕਰਦਾ ਹੈ ਤਾਂ ਅਮਰੀਕਾ ਵੀ ਆਪਣੇ ਸਾਈਬਰ ਕਾਰਵਾਈਆਂ ਨਾਲ ਜਵਾਬ ਦੇਵੇਗਾ।ਸਾਈਬਰ ਸੁਰੱਖਿਆ ਫਰਮ ESET ਦੇ ਮੁਤਾਬਿਕ ਸਾਈਬਰ ਹਮਲੇ ਨੇ ਯੂਕਰੇਨ ਦੇ ਵੱਡੇ ਸੰਗਠਨਾਂ ਨੂੰ ਪ੍ਰਭਾਵਿਤ ਕੀਤਾ ਹੈ।
Advertisment
publive-image ਇਹ ਵੀ ਪੜ੍ਹੋ:Russia-Ukraine war: ਯੂਕਰੇਨ ਹਮਲੇ 'ਚ 9 ਨਾਗਰਿਕਾਂ ਦੀ ਮੌਤ, ਕਈ ਹੋਏ ਜਖ਼ਮੀ  publive-image -PTC News-
punjabi-news russia ukraine-russia-war russia-ukraine-conflict ukraine russia-ukraine
Advertisment

Stay updated with the latest news headlines.

Follow us:
Advertisment