ਰੂਸ ‘ਚ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਚਾਲਕ ਦਲ ਦੇ ਸਮੂਹ ਮੈਂਬਰਾਂ ਦੀ ਮੌਤ

https://www.ptcnews.tv/wp-content/uploads/2020/05/WhatsApp-Image-2020-05-20-at-3.24.22-PM.jpeg

ਮਾਸਕੋ- ਰੂਸ ‘ਚ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਚਾਲਕ ਦਲ ਦੇ ਸਮੂਹ ਮੈਂਬਰਾਂ ਦੀ ਮੌਤ:ਮਾਸਕੋ ਦੇ ਵਿੱਚ ਇੱਕ Mi-8 ਹੈਲੀਕਾਪਟਰ ਦੇ ਹਾਦਸਟਗ੍ਰਸਤ ਹੋਣ ਦੀ ਮਿਲੀ ਹੈ , ਇਸ ਸਬੰਧੀ ਰੂਸ ਦੀ ਫੌਜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦਾ ਇਕ ਹੈਲੀਕਾਪਟਰ ਮੰਗਲਵਾਰ ਦੇਰ ਰਾਤ ਮਾਸਕੋ ਦੇ ਉੱਤਰ ਵਿਖੇ ਇਕ ( uninhabited area)  ਵਿਚ ਹਾਦਸਾਗ੍ਰਸਤ ਹੋ ਗਿਆ ਹੈ , ਜਿਸ ਵਿਚ ਚਾਲਕ ਦਲ ਦੇ ਸਾਰੇ ਮੈਂਬਰਾਂ ਦੀ ਮੌਤ ਹੋ ਗਈ ਹੈ ।

ਰੱਖਿਆ ਮੰਤਰਾਲੇ ਅਨੁਸਾਰ ਐਮਆਈ -8 ਹੈਲੀਕਾਪਟਰ ਨਾਲ ਜੁੜੀ ਇਹ ਘਟਨਾ ਮਾਸਕੋ ਤੋਂ 90 ਕਿਲੋਮੀਟਰ (56 ਮੀਲ) ਦੂਰ ਕਲਿਨ (Klin,) ਸ਼ਹਿਰ ਨੇੜੇ 8 ਵਜੇ ਦੇ ਕਰੀਬ ਵਾਪਰੀ। ਅਧਿਕਾਰੀਆਂ ਨੇ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਕਿਹਾ ਹੈ ਕਿ ਇਹ ਘਟਨਾ ਤਕਨੀਕੀ ਖਰਾਬੀ ਕਾਰਨ ਹੋਈ ਹੈ, ਇਸ ਪਿੱਛੇ ਕੋਈ ਹੋਰ ਕਾਰਨ ਅਜੇ ਸਾਹਮਣੇ ਨਹੀਂ ਆਇਆ ।

ਮੰਤਰਾਲੇ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਚਾਲਕ ਦਲ ਦੇ ਕਿੰਨੇ ਮੈਂਬਰ ਸਵਾਰ ਸਨ, ਪਰ ਇੰਨਾ ਕਿਹਾ ਹੈ ਕਿ ਹੈਲੀਕਾਪਟਰ ਕਿਸੇ ਤਰ੍ਹਾਂ ਦਾ ਕੋਈ ਗੋਲਾ-ਬਾਰੂਦ ਨਹੀਂ ਲਿਜਾ ਰਿਹਾ ਸੀ ਅਤੇ ਇਹ ਭਿਆਨਕ ਹਾਦਸਾ ਇੱਕ ਸੁੰਨਸਾਨ ਖੇਤਰ ‘ਚ ਵਾਪਰਿਆ ਹੈ ।

ਮੀ -8 ਇਕ ਸੋਵੀਅਤ ਡਿਜ਼ਾਈਨ ਕੀਤਾ ਜੁੜਵਾਂ-ਟਰਬਾਈਨ ਹੈਲੀਕਾਪਟਰ ਹੈ ਅਤੇ ਅਕਸਰ ਆਮ ਨਾਗਰਿਕਾਂ ਜਾਂ ਫੌਜਾਂ ਨੂੰ ਲਿਜਾਣ ਲਈ ਵਰਤਿਆ ਜਾਂਦਾ ਹੈ। ਸਾਲ 2018 ਵਿਚ, ਇਕ ਐਮਆਈ -8 ਹੈਲੀਕਾਪਟਰ ਸਾਇਬੇਰੀਆ ਵਿਚ ਟੇਕ-ਆਫ ਤੋਂ ਤੁਰੰਤ ਬਾਅਦ ਕ੍ਰੈਸ਼ ਹੋ ਗਿਆ, ਜਿਸ ਵਿਚ ਤਿੰਨ ਚਾਲਕ ਦਲ ਦੇ ਮੈਂਬਰਾਂ ਸਮੇਤ ਸਵਾਰ ਸਾਰੇ 18 ਲੋਕਾਂ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਰਸ਼ੀਅਨ ਏਰੋਸਪੇਸ ਫੋਰਸਿਜ਼ ਦੀ ਚੀਫ ਕਮਾਂਡ ਨੇ ਘਟਨਾ ਵਾਲੀ ਥਾਂ ‘ਤੇ ਇਕ ਕਮਿਸ਼ਨ ਭੇਜਿਆ ਹੈ ਤਾਂ ਕਿ ਇਸ ਹਾਦਸੇ ਸਬੰਧੀ ਜਾਂਚ ਕੀਤੀ ਜਾ ਸਕੇ ।