ਰੂਸ ਦੇ ਪ੍ਰਧਾਨ ਮੰਤਰੀ ਵੀ ਕੋਵਿਡ-19 ਤੋਂ ਪੀੜਤ , ਪੀਐੱਮ ਮੋਦੀ ਨੇ ਟਵੀਟ ਕਰਕੇ ਜਲਦ ਠੀਕ ਹੋਣ ਲਈ ਦਿੱਤੀਆਂ ਸ਼ੁਭਕਾਮਨਾਵਾਂ

https://www.ptcnews.tv/wp-content/uploads/2020/05/1bc6d9ae-e5b9-48de-8502-ed714f4ae554.jpg

ਰੂਸ ਦੇ ਪ੍ਰਧਾਨ ਮੰਤਰੀ ਵੀ ਕੋਵਿਡ-19 ਤੋਂ ਪੀੜਤ , ਪੀਐੱਮ ਮੋਦੀ ਨੇ ਟਵੀਟ ਕਰਕੇ ਜਲਦ ਠੀਕ ਹੋਣ ਲਈ ਦਿੱਤੀਆਂ ਸ਼ੁਭਕਾਮਨਾਵਾਂ :ਕੋਰੋਨਾ ਵਰਗੀ ਘਾਤਕ ਮਹਾਂਮਾਰੀ ਤੋਂ ਤਕਰੀਬਨ ਹਰ ਦੇਸ਼ ਹੀ ਗ੍ਰਸਤ ਨਜ਼ਰ ਆ ਰਿਹਾ ਹੈ , ਦੱਸ ਦੇਈਏ ਕਿ ਰੂਸ , ਜਿੱਥੇ ਕਿ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦਾ ਅੰਕੜਾ ਇੱਕ ਲੱਖ ਤੋਂ ਵੀ ਪਾਰ ਹੋ ਚੁੱਕਾ ਹੈ , ਉੱਥੋਂ ਦੇ ਪ੍ਰਧਾਨ ਮੰਤਰੀ (Russian Prime Minister) ਮਿਖਾਈਲ ਮਿਸ਼ੁਸਤਿਨ (Mikhail Mishustin) ਵੀ ਕੋਰੋਨਾ ਦੀ ਗ੍ਰਿਫ਼ਤ ‘ਚ ਆ ਗਏ ਹਨ ।

ਦੱਸ ਦੇਈਏ ਉਹਨਾਂ ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਉਹ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ ਅਤੇ ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਰਾਸ਼ਟਰਪਤੀ ਪੁਤਿਨ ਨੂੰ ਵੀ ਦੇ ਦਿੱਤੀ ਹੈ । ਮਿਖਾਈਲ ਮਿਸ਼ੁਸਤਿਨ ਨੇ ਖ਼ੁਦ ਨੂੰ ਸੈਲਫ਼-ਆਈਸੋਲੇਟ ਕਰ ਲਿਆ ਹੈ , ਜਦਕਿ ਮਦਦ ਵਜੋਂ (ਆਰਜ਼ੀ ਤੌਰ ‘ਤੇ) ਉਹਨਾਂ ਦਾ ਕੰਮ ਉਥੋਂ ਦੇ ਪਹਿਲੇ ਉੱਪ-ਪ੍ਰਧਾਨ ਮੰਤਰੀ ਆਂਦਰੇ ਬੇਲੌਸੋਵ ਦੇਖਣਗੇ । ਮਿਸ਼ੁਸਤਿਨ (Mikhail Mishustin) ਅਹਿਮ ਮਸਲਿਆਂ ‘ਤੇ ਆਂਦਰੇ ਦੇ ਨਾਲ ਵਿਚਾਰ ਕਰਦੇ ਰਹਿਣਗੇ ਅਤੇ ਉਹਨਾਂ ਨੂੰ ਰੂਸੀ ਪ੍ਰਧਾਨ-ਮੰਤਰੀ ਵੱਲੋਂ ਸਲਾਹ ਵੀ ਦਿੱਤੀ ਜਾਵੇਗੀ ।

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਵੀ ਉਹਨਾਂ ਦੀ ਸਿਹਤਯਾਬੀ ਲਈ ਸ਼ੁਭ-ਇਛਾਵਾਂ ਵਾਸਤੇ ਟਵੀਟ ਕੀਤਾ ਗਿਆ ਹੈ । ਮੋਦੀ ਨੇ ਟਵੀਟ ‘ਚ ਲਿਖਿਆ ਹੈ ਕਿ ਛੇਤੀ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਰੂਸ ਦੇ ਪ੍ਰਧਾਨਮੰਤਰੀ ਮਿਖਾਈਲ ਮਿਸ਼ੁਸਤਿਨ ਨੂੰ ਮੇਰੀਆਂ ਸ਼ੁਭ ਕਾਮਨਾਵਾਂ। ਕੋਵਿਡ -19 ਮਹਾਂਮਾਰੀ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਵਿੱਚ ਅਸੀਂ ਆਪਣੇ ਕਰੀਬੀ ਦੋਸਤ ਰੂਸ ਦੇ ਨਾਲ ਖੜੇ ਹਾਂ।

54 ਸਾਲਾ ਮਿਸ਼ੁਸਤੀਨ ਨੂੰ ਜਨਵਰੀ ਵਿਚ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਮਿਖਾਈਲ ਮਿਸ਼ੁਸਤਿਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਰੂਸ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਨੀਤੀਆਂ ਤਿਆਰ ਕਰਨ ਵਿਚ ਹਿੱਸਾ ਲੈਂਦੇ ਰਹਿਣਗੇ। ਰੂਸ ‘ਚ ਦਿਨ-ਪ੍ਰਤੀਦਿਨ ਵੱਧ ਰਹੇ ਅੰਕੜਿਆਂ ਦੇ ਮੱਦੇਨਜ਼ਰ ਰਾਸ਼ਟਰਪਤੀ ਪੁਤਿਨ ਵਲੋਂ ਮੰਗਲਵਾਰ ਨੂੰ ਲਾਕਡਾਊਨ ਨੂੰ ਦੋ ਹਫ਼ਤੇ ਹੋਰ ਵਧਾਉਣ ਦੀ ਗੱਲ ਆਖੀ ਸੀ

ਦੱਸ ਦੇਈਏ ਕਿ ਰੂਸ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਸਵੇਰੇ 7,099 ਨਵੇਂ ਪੁਸ਼ਟੀ ਕੀਤੇ ਕੇਸਾਂ ਦਾ ਰਿਕਾਰਡ ਦਰਜ ਕੀਤਾ ਗਿਆ ਹੈ , ਜਿਸ ਨਾਲ ਦੇਸ਼ ਦਾ ਕੁੱਲ ਕੇਸ 106,498 ਹੋ ਗਿਆ, ਜਿਸ ਵਿਚ 1,073 ਮੌਤਾਂ ਵੀ ਸ਼ਾਮਲ ਹਨ।