SA vs SL: ਪੰਜਵੇਂ ਵਨਡੇ ਮੈਚ ‘ਚ ਵੀ ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ ਨੂੰ ਦਿੱਤੀ ਮਾਤ, ਸੀਰੀਜ਼ ‘ਤੇ ਕੀਤਾ ਕਬਜਾ

sa
SA vs SL: ਪੰਜਵੇਂ ਵਨਡੇ ਮੈਚ 'ਚ ਵੀ ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ ਨੂੰ ਦਿੱਤੀ ਮਾਤ, ਸੀਰੀਜ਼ 'ਤੇ ਕੀਤਾ ਕਬਜਾ

SA vs SL: ਪੰਜਵੇਂ ਵਨਡੇ ਮੈਚ ‘ਚ ਵੀ ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ ਨੂੰ ਦਿੱਤੀ ਮਾਤ, ਸੀਰੀਜ਼ ‘ਤੇ ਕੀਤਾ ਕਬਜਾ,ਕੇਪਟਾਊਨ: ਕੇਪਟਾਊਨ ‘ਚ ਦੱਖਣੀ ਅਫ਼ਰੀਕਾ ਅਤੇ ਸ਼੍ਰੀਲੰਕਾਈ ਟੀਮ ਵਿਚਾਲੇ ਖੇਡੇ ਗਏ ਪੰਜਵੇਂ ਵਨਡੇ ‘ਚ ਦੱਖਣੀ ਅਫ਼ਰੀਕਾ ਨੇ ਡਕਵਰਥ-ਲੁਈਸ ਦੀ ਮਦਦ ਨਾਲ 41 ਦੌੜਾਂ ਨਾਲ ਹਰਾ ਕੇ ਸੀਰੀਜ ‘ਚ 5-0 ਨਾਲ ਸੀਰੀਜ਼ ‘ਤੇ ਕਬਜ਼ਾ ਕਰ ਲਿਆ।

sa
SA vs SL: ਪੰਜਵੇਂ ਵਨਡੇ ਮੈਚ ‘ਚ ਵੀ ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ ਨੂੰ ਦਿੱਤੀ ਮਾਤ, ਸੀਰੀਜ਼ ‘ਤੇ ਕੀਤਾ ਕਬਜਾ

ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਦੀ ਟੀਮ ਨੇ 225 ਦੌੜਾਂ ਬਣਾ ਕੇ ਆਲ ਆਊਟ ਹੋ ਗਈ, ਜਿਸ ਦੇ ਜਵਾਬ ‘ਚ ਦੱਖਣ ਅਫਰੀਕਾ ਦਾ ਸਕੋਰ ਜਦ 28 ਓਵਰ ‘ਚ 135/2 ਸੀ, ਉਦੋਂ ਮੈਦਾਨ ਦੀ ਖ਼ਰਾਬ ਰੋਸ਼ਨੀ ਦੇ ਕਾਰਨ ਮੈਚ ਰੋਕਨਾ ਪਿਆ ਤੇ ਇਸ ਤੋਂ ਬਾਅਦ ਮੈਚ ਸ਼ੁਰੂ ਨਹੀਂ ਹੋ ਪਾਇਆ।

ਹੋਰ ਪੜ੍ਹੋ:ਦੱਖਣੀ ਅਫਰੀਕਾ ਕ੍ਰਿਕਟ ਟੀਮ ਨੂੰ ਲੱਗਿਆ ਵੱਡਾ ਝਟਕਾ: ਡੀਵਿਲੀਅਰਸ ਹੋਇਆ ਟੀਮ ਤੋਂ ਬਾਹਰ

ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫ਼ੈਸਲਾ ਲਿਆ, ਪਰ ਇਕ ਵਾਰ ਫਿਰ ਉਨ੍ਹਾਂ ਦੇ ਬੱਲੇਬਾਜ਼ ਫਲਾਪ ਰਹੇ। ਟੀਚੇ ਦੇ ਜਵਾਬ ‘ਚ ਦੱਖਣ ਅਫਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਬਿਹਤਰੀਨ ਫ਼ਾਰਮ ‘ਚ ਚੱਲ ਰਹੇ ਕਵਿੰਟਨ ਡੀ ਕਾਕ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਏ।

sa
SA vs SL: ਪੰਜਵੇਂ ਵਨਡੇ ਮੈਚ ‘ਚ ਵੀ ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ ਨੂੰ ਦਿੱਤੀ ਮਾਤ, ਸੀਰੀਜ਼ ‘ਤੇ ਕੀਤਾ ਕਬਜਾ

ਏਡੇਨ ਮਾਰਕਰਾਮ ਨੇ ਫਾਫ ਡੂ ਪਲੇਸੀ (24) ਦੇ ਨਾਲ ਦੂਜੇ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਨਿਭਾਈ। ਉਨ੍ਹਾਂ ਨੇ ਆਪਣਾ ਅਰਧ ਸੈਕੜੇ ਪੂਰਾ ਕੀਤਾ ਤੇ ਜਦੋਂ ਮੈਚ ਰੁੱਕਿਆ ਤੱਦ 67 ਦੌੜਾਂ ਬਣਾ ਕੇ ਨਾਬਾਦ ਸਨ।

-PTC News