ਕੇਰਲ ਜਹਾਜ਼ ਹਾਦਸੇ ‘ਤੇ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਨੇ ਜਤਾਇਆ ਦੁੱਖ

ਕੇਰਲ ਜਹਾਜ਼ ਹਾਦਸੇ 'ਤੇ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਨੇ ਜਤਾਇਆ ਦੁੱਖ  

ਕੇਰਲ ਜਹਾਜ਼ ਹਾਦਸੇ ‘ਤੇ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਨੇ ਜਤਾਇਆ ਦੁੱਖ:ਕੇਰਲ : ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ ‘ਚ ਉੱਤਰਦੇ ਸਮੇਂ ਰਨਵੇ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਦੇ ਦੋ ਹਿੱਸੇ ਹੋ ਗਏ ਹਨ। ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 127 ਯਾਤਰੀ ਜ਼ਖਮੀ ਹਨ, ਜਿਨ੍ਹਾਂ ‘ਚੋਂ 15 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ।

ਇਸ ਹਾਦਸੇ ਨੂੰ ਲੈ ਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਕ੍ਰਿਕਟ ਦੇ ਭਗਵਾਨ ਮੰਨੇ ਜਾਂਦੇ ਸਚਿਨ ਤੇਂਦੁਲਕਰ ਨੇ ਦੁੱਖ ਜ਼ਾਹਿਰ ਕੀਤਾ ਹੈ। ਸਚਿਨ ਨੇ ਟਵੀਟ ਕਰਕੇ ਕਿਹਾ, ‘ਮੈਂ ਕੇਰਲ ਦੇ ਕੋਝੀਕੋਡ ਹਵਾਈ ਅੱਡੇ ‘ਤੇ ਵਾਪਰੇ ਹਾਦਸੇ ਵਿੱਚ ਜ਼ਖਮੀਆਂ ਦੀ ਸੁਰੱਖਿਆ ਲਈ ਅਰਦਾਸ ਕਰ ਰਿਹਾ ਹਾਂ। ਇਸ ਦੁਖਦਾਈ ਘਟਨਾ ਵਿੱਚ ਆਪਣਿਆਂ ਖੋਹਣ ਵਾਲੇ ਪਰਿਵਾਰਾਂ ਨਾਲ ਮੇਰਾ ਡੂੰਘਾ ਸੋਗ ਹੈ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਝੀਕੋਡ ਵਿੱਚ ਵਾਪਰੇ ਹਾਦਸੇ ਵਿੱਚ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਟਵੀਟ ਕਿਹਾ ਕਿ ਮੈਂ ਕੋਝੀਕੋਡ ਵਿੱਚ ਜਹਾਜ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਲਈ ਦੁਆ ਕਰ ਰਿਹਾ ਹਾਂ। ਜਿਨ੍ਹਾਂ ਦੇ ਚਾਹੁਣ ਵਾਲਿਆਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਈ ਹੈ ਉਨ੍ਹਾਂ ਲਈ ਮੇਰੇ ਵੱਲੋਂ ਡੂੰਘਾ ਦੁੱਖ ਹੈ।

ਦਰਅਸਲ ‘ਚ ਕੇਰਲਾ ਦੇ ਕੋਝੀਕੋਡ ਏਅਰਪੋਰਟ ‘ਤੇ ਦੁਬਈ ਤੋਂ ਕੇਰਲ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਬੀਤੀ ਸ਼ਾਮ ਲੈਂਡਿੰਗ ਸਮੇਂ ਕਰੀਬ 7.45 ‘ਤੇ ਹਾਦਸੇ ‘ਚ ਸ਼ਿਕਾਰ ਹੋ ਗਿਆ ਸੀ। ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਕੋਝੀਕੋਡ ਹਵਾਈ ਅੱਡੇ ਦੇ ਰਨਵੇਅ ਤੋਂ ਫਿਸਲ ਕੇ ਖੱਡ ’ਚ ਜਾ ਡਿੱਗਿਆ ਅਤੇ ਦੋ ਹਿੱਸਿਆਂ ’ਚ ਵੰਡਿਆ ਗਿਆ।

ਕੇਰਲ ਜਹਾਜ਼ ਹਾਦਸਾ : ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ ‘ਚ ਹਾਦਸੇ ਦਾ ਸ਼ਿਕਾਰ

ਦੱਸਿਆ ਜਾਂਦਾ ਹੈ ਕਿ ਇਸ ਜਹਾਜ਼ ਵਿਚ 174 ਯਾਤਰੀ, 10 ਬੱਚੇ, ਦੋ ਪਾਇਲਟ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਓਧਰ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਦਭਾਗੀ ਘਟਨਾ ਹੈ। 127 ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
-PTCNews