ਹੋਰ ਖਬਰਾਂ

ਕ੍ਰਿਕਟ ਜਗਤ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਹੀ ਕ੍ਰਿਕਟ ਕਰੀਅਰ ਦੀ ਕੀਤੀ ਸੀ ਸ਼ੁਰੂਆਤ

By Jashan A -- November 15, 2019 6:09 pm -- Updated:November 15, 2019 6:11 pm

ਕ੍ਰਿਕਟ ਜਗਤ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਹੀ ਕ੍ਰਿਕਟ ਕਰੀਅਰ ਦੀ ਕੀਤੀ ਸੀ ਸ਼ੁਰੂਆਤ ,ਨਵੀਂ ਦਿੱਲੀ: ਕ੍ਰਿਕਟ ਜਗਤ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਹੀ ਯਾਨੀ ਕਿ 15 ਨਵੰਬਰ 1989 ਨੂੰ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਰੀਬ 24 ਸਾਲਾਂ ਤੱਕ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ।

Sachin Tendulkarਅੱਜ ਦਾ ਦਿਨ ਉਹਨਾਂ ਲਈ ਕਾਫੀ ਮਹੱਤਵਪੂਰਨ ਹੈ। ਸਚਿਨ ਤੇਂਦੁਲਕਰ ਨੇ ਕ੍ਰਿਕਟ ਇਤਿਹਾਸ 'ਚ ਕਈ ਵੱਡੇ ਮੁਕਾਮ ਹਾਸਲ ਕੀਤੇ ਅਤੇ ਕਈ ਨੌਜਵਾਨ ਖਿਡਾਰੀਆਂ ਲਈ ਇਕ ਰੋਲ ਮਾਡਲ ਵੀ ਬਣੇ।ਅੱਜ ਹੀ ਦੇ ਦਿਨ ਸਚਿਨ ਨੇ ਕ੍ਰਿਕਟ ਦੇ ਮੈਦਾਨ 'ਤੇ ਆਪਣਾ ਪਹਿਲਾ ਕਦਮ ਰੱਖਿਆ ਸੀ।

ਹੋਰ ਪੜ੍ਹੋ: ਚਾਰ ਸਾਲ ਪਹਿਲਾਂ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਗਵਾਇਆ ਸੀ ਇਸ ਦਿੱਗਜ ਖਿਡਾਰੀ ਨੂੰ, ਪੜ੍ਹੋ ਪੂਰੀ ਖਬਰ

Sachin Tendulkarਹਾਲਾਂਕਿ ਸਚਿਨ ਇਸ ਮੈਚ 'ਚ ਕੁਝ ਖਾਸ ਦੌੜਾਂ ਨਹੀਂ ਬਣਾ ਸਕੇ ਸਨ ਪਰ ਇਹ ਟੈਸਟ ਮੈਚ ਉਨ੍ਹਾਂ ਦਾ ਡੈਬਿਊ ਮੈਚ ਸੀ।ਮੁੰਬਈ ਦੇ ਰਹਿਣ ਵਾਲੇ 5 ਫੁੱਟ 5 ਇੰਚ ਦੇ ਬੱਲੇਬਾਜ਼ ਸਚਿਨ ਰਮੇਸ਼ ਤੇਂਦੁਲਕਰ ਨੂੰ ਵੇਖ ਕੇ ਸ਼ਾਇਦ ਹੀ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਹੋਣਾ ਹੈ ਕਿ ਕਿ ਆਉਣ ਵਾਲੇ ਸਮੇਂ 'ਚ ਉਹ ਕੀਰਤੀਮਨਾਂ ਦੇ ਇਨ੍ਹੇ ਪਹਾੜ ਚੱੜ੍ਹ ਜਾਣਗੇ।

https://twitter.com/ICC/status/1195174589028077569?s=20

ਤੁਹਾਨੂੰ ਦੱਸ ਦੇਈਏ ਕਿ 16 ਸਾਲ ਦੀ ਉਮਰ 'ਚ ਡੈਬਿਊ ਕਰਨ ਵਾਲੇ ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਦੀ ਆਖਰੀ ਪਾਰੀ ਵੀ 15 ਨਵੰਬਰ ਨੂੰ ਹੀ ਖੇਡੀ ਸੀ। 2013 'ਚ ਵੈਸਟਇੰਡੀਜ਼ ਖਿਲਾਫ ਆਪਣੇ ਆਖਰੀ ਮੈਚ 'ਚ ਸਚਿਨ ਤੇਂਦੁਲਕਰ ਨੇ 74 ਦੌੜਾਂ ਦੀ ਪਾਰੀ ਖੇਡੀ ਸੀ।

-PTC News

  • Share