Advertisment

ਬਾਕਮਾਲ ਕ੍ਰਿਕਟਰ 'ਸਚਿਨ ਤੇਂਦੁਲਕਰ' ਹੋਏ 47 ਸਾਲਾਂ ਦੇ , ਕੋਵਿਡ-19 ਯੋਧਿਆਂ ਨੂੰ ਸਮਰਪਿਤ ਕਰਨਗੇ ਅੱਜ ਦਾ ਦਿਨ

author-image
Kaveri Joshi
Updated On
New Update
ਬਾਕਮਾਲ ਕ੍ਰਿਕਟਰ 'ਸਚਿਨ ਤੇਂਦੁਲਕਰ' ਹੋਏ 47 ਸਾਲਾਂ ਦੇ , ਕੋਵਿਡ-19 ਯੋਧਿਆਂ ਨੂੰ ਸਮਰਪਿਤ ਕਰਨਗੇ ਅੱਜ ਦਾ ਦਿਨ
Advertisment
ਖੇਡ-ਜਗਤ : ਬਾਕਮਾਲ ਕ੍ਰਿਕਟਰ 'ਸਚਿਨ ਤੇਂਦੁਲਕਰ' ਹੋਏ 47 ਸਾਲਾਂ ਦੇ , ਕੋਵਿਡ-19 ਯੋਧਿਆਂ ਨੂੰ ਸਮਰਪਿਤ ਕਰਨਗੇ ਅੱਜ ਦਾ ਦਿਨ: ਕ੍ਰਿਕਟ ਦੇ ਬੇਤਾਜ ਬਾਦਸ਼ਾਹ ਸਚਿਨ ਤੇਂਦੁਲਕਰ ਦਾ ਅੱਜ ਜਨਮ ਦਿਨ ਹੈ , ਐ-ਪਰ ਉਹਨਾਂ ਆਪਣੇ ਜਨਮ ਦਿਨ ਨੂੰ ਸ਼ਾਨੋ-ਸ਼ੌਕਤ ਨਾਲ ਨਾ ਮਨਾ ਕੇ ਕੋਵਿਡ-19 ਖ਼ਿਲਾਫ਼ ਲੜ ਰਹੇ ਯੋਧਿਆਂ ਦੇ ਨਾਮ ਕੀਤਾ ਹੈ । ਦੱਸ ਦੇਈਏ ਕਿ ਕ੍ਰਿਕਟ ਦੇ ਹੀਰੋ ਸਚਿਨ ਤੇਂਦੁਲਕਰ ਇਸ ਵਾਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ । ਉਮਰ ਦੇ 46 ਸਾਲ ਪਾਰ ਕਰ ਚੁੱਕੇ ਸਚਿਨ ਤੇਂਦੁਲਕਰ ਆਪਣੇ 47 ਸਾਲ ਦੇ ਇਸ ਦਿਨ ਨੂੰ ਕੋਰੋਨਾ ਵਾਇਰਸ ਵਿਰੁੱਧ ਜਾਰੀ ਲੜ੍ਹਾਈ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਿਹਤ ਕਰਮੀਆਂ , ਨਰਸਾਂ , ਡਾਕਟਰਾਂ , ਪੁਲਿਸ ਮੁਲਾਜ਼ਮਾਂ , ਸਫ਼ਾਈ ਕਰਮਚਾਰੀਆਂ ਸਮੇਤ ਤਮਾਮ ਕੋਰੋਨਾ ਯੋਧਿਆਂ ਨੂੰ ਸਮਰਪਿਤ ਕਰਨਗੇ । ਇਸ ਮੌਕੇ ਕਿਸੇ ਤਰ੍ਹਾਂ ਦੇ ਜਸ਼ਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ । ਦੱਸ ਦੇਈਏ ਕਿ ਕੋਵਿਡ-19 ਦੀ ਇਸ ਲੜ੍ਹਾਈ 'ਚ ਉਹਨਾਂ ਸਰਕਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ , ਇਸ ਤੋਂ ਇਲਾਵਾ ਉਹ ਹੋਰ ਵੀ 'ਚ ਰਾਹਤ ਕਾਰਜਾਂ 'ਚ ਹਿੱਸਾ ਪਾ ਰਹੇ ਹਨ । ਬੀਸੀਸੀਆਈ ਦੀ ਮਾਸਕ ਫੋਰਸ ਦਾ ਹਿੱਸਾ ਸਚਿਨ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀਆਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ । ਜ਼ਿਕਰਯੋਗ ਹੈ ਕਿ ਉਹਨਾਂ ਦੇ ਫੈਨ ਕਲੱਬ ਵਲੋਂ ਖ਼ਾਸ ਤਸਵੀਰਾਂ ਸਾਂਝੀਆਂ ਕਰਕੇ ਇਕ ਖ਼ਾਸ 'ਬਰਥਡੇ ਵਿਸ਼' ਦਿੱਤੀ ਜਾ ਰਹੀ ਹੈ । ਟਵਿੱਟਰ , ਇੰਸਟਾ ਅਤੇ ਫੇਸਬੁੱਕ 'ਤੇ ਸਚਿਨ ਨੂੰ ਮਿਲਣ ਵਾਲੀਆਂ ਮੁਬਾਰਕਾਂ ਦੀ ਗਿਣਤੀ ਬੇਸ਼ੁਮਾਰ ਹੈ । ਉਹਨਾਂ ਦੇ ਸਾਥੀ ਖਿਡਾਰੀਆਂ ਅਤੇ ਦੋਸਤਾਂ ਵਲੋਂ ਵੀ ਜਨਮ ਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ। ਗੌਤਮ ਗੰਭੀਰ ਨੇ ਟਵੀਟ ਕਰਕੇ ਸਚਿਨ ਨੂੰ ਮੁਬਾਰਕ ਦਿੱਤੀ ਹੈ । ਵਿਰਾਟ ਕੋਹਲੀ ਨੇ ਟਵੀਟ ਜ਼ਰੀਏ ਵਧਾਈ ਦਿੰਦੇ ਹੋਏ ਕਿਹਾ ਹੈ ਕਿ " ਉਸ ਆਦਮੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ , ਜਿਸਦੇ ਕ੍ਰਿਕਟ ਦੀ ਖੇਡ ਪ੍ਰਤੀ ਜਨੂੰਨ ਨੇ ਕਈਆਂ ਨੂੰ ਪ੍ਰੇਰਿਆ' ਭਾਜੀ ਜਨਮ ਦਿਨ ਮੁਬਾਰਕ । ਇਸ ਤੋਂ ਇਲਾਵਾ ਵਰਿੰਦਰ ਸਹਿਵਾਗ ਨੇ ਟਵਿੱਟਰ , ਰਵੀ ਸ਼ਾਸਤਰੀ ਨੇ ਇੰਸਟਾ, ਯੁਵਰਾਜ ਨੇ ਇੰਸਟਾ ਅਤੇ ਵੱਖ-ਵੱਖ ਖੇਡ ਜਗਤ ਅਤੇ ਫ਼ਿਲਮੀ ਹਸਤੀਆਂ ਨੇ ਸੋਸ਼ਲ ਮੀਡੀਆ ਜ਼ਰੀਏ ਸਚਿਨ ਨੂੰ ਉਹਨਾਂ ਦੇ ਜਨਮ ਦਿਨ 'ਤੇ ਸ਼ੁਭ-ਕਾਮਨਾਵਾਂ ਭੇਟ ਕੀਤੀਆਂ ਹਨ। ਦੇਸ਼-ਵਿਦੇਸ਼ ਦੇ ਲੋਕਾਂ ਦੇ ਚਹੇਤੇ , ਉਮਦਾ ਗੇਂਦਬਾਜ ਅਤੇ ਮਹਾਨ ਕ੍ਰਿਕਟਰ 'ਸਚਿਨ ਤੇਂਦੁਲਕਰ' ਨੂੰ ਪੀ.ਟੀ.ਸੀ. ਵੱਲੋਂ ਜਨਮ ਦਿਨ ਦੀ ਮੁਬਾਰਕਬਾਦ ।-
coronavirus news-in-punjabi
Advertisment

Stay updated with the latest news headlines.

Follow us:
Advertisment