ਅਕਾਲੀ ਦਲ ਵੱਲੋਂ 5 ਦਸੰਬਰ ਨੂੰ ਗੰਨਾ ਕਾਸ਼ਤਕਾਰਾਂ ਦੇ ਹੱਕ ‘ਚ ਦਿੱਤਾ ਜਾਵੇਗਾ ਧਰਨਾ :ਬਿਕਰਮ ਮਜੀਠੀਆ

SAD 5 December sugarcane Farmers protest :Bikram Majithia
ਅਕਾਲੀ ਦਲ ਵੱਲੋਂ 5 ਦਸੰਬਰ ਨੂੰ ਗੰਨਾ ਕਾਸ਼ਤਕਾਰਾਂ ਦੇ ਹੱਕ 'ਚ ਦਿੱਤਾ ਜਾਵੇਗਾ ਧਰਨਾ : ਬਿਕਰਮ ਮਜੀਠੀਆ

ਅਕਾਲੀ ਦਲ ਵੱਲੋਂ 5 ਦਸੰਬਰ ਨੂੰ ਗੰਨਾ ਕਾਸ਼ਤਕਾਰਾਂ ਦੇ ਹੱਕ ‘ਚ ਦਿੱਤਾ ਜਾਵੇਗਾ ਧਰਨਾ :ਬਿਕਰਮ ਮਜੀਠੀਆ:ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ 5 ਦਸੰਬਰ ਨੂੰ ਗੰਨਾ ਕਾਸ਼ਤਕਾਰਾਂ ਦੇ ਹੱਕ ‘ਚ ਭੋਗਪੁਰ ਖੰਡ ਮਿੱਲ ਦੇ ਬਾਹਰ ਧਰਨਾ ਲਗਾਇਆ ਜਾਵੇਗਾ।SAD 5 December sugarcane Farmers protest :Bikram Majithiaਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਇਹ ਧਰਨਾ ਦਿੱਤਾ ਜਾਵੇਗਾ ਤਾਂ ਜੋ ਸੁੱਤੀ ਹੋਈ ਸਰਕਾਰ ਜਾਗ ਸਕੇ।ਇਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੈਸ਼ਨਲ ਸਿਕਿਓਰਿਟੀ ਦੀ ਗੱਲ ਕਰਦੇ ਨੇ ਪਰ ਉਨ੍ਹਾਂ ਦਾ ਮੰਤਰੀ ਪੂਰੀ ਤਰ੍ਹਾਂ ਉਲਟ ਬੋਲਦਾ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਤੇ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹਨ ਪਰ ਜੋ ਸੂਬੇ ਦੇ ਹਾਲਾਤ ਬਣ ਰਹੇ ਨੇ,ਉਹ ਕਿਸੇ ਲਈ ਸੁਖਾਵੇਂ ਨਹੀਂ ਹਨ।SAD 5 December sugarcane Farmers protest :Bikram Majithiaਉਨ੍ਹਾਂ ਨੇ ਕਿਹਾ ਕਿ ਮਕਸੂਦਾਂ ਥਾਣੇ ‘ਚ ਤੇ ਅੰਮ੍ਰਿਤਸਰ ‘ਚ ਗਰਨੇਡ ਹਮਲੇ ਅਤੇ ਕਾਲਜਾਂ ‘ਚੋਂ ਏ.ਕੇ 47 ਮਿਲਣੀਆਂ ਕੋਈ ਛੋਟੀ ਗੱਲ ਨਹੀਂ, ਇਹ ਬੜੇ ਖਤਰਨਾਕ ਸੰਕੇਤ ਹਨ ਅਤੇ 80/90 ਦੇ ਦਹਾਕੇ ‘ਚ ਅਜਿਹੇ ਹਾਲਾਤ ਬਣੇ ਸਨ ਜੋ ਮੁੜ ਕੇ ਕਾਬੂ ਨਹੀਂ ਹੋਏ।ਉਨ੍ਹਾਂ ਨੇ ਕਿਹਾ ਕਿ ਸੰਤ ਸੀਚੇਵਾਲ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰਸ਼ਿਪ ਅਹੁਦੇ ਤੋਂ ਹਟਾਇਆ ਜਾਣਾ ਗਲਤ ਹੈ।ਇਸ ਨਾਲ ਵਾਤਾਵਰਨ ਪ੍ਰੇਮੀ ਕਾਫੀ ਨਿਰਾਸ਼ ਹਨ।ਉਨ੍ਹਾਂ ਕਿਹਾ ਕਿ ਨੈਸ਼ਨਲ ਟ੍ਰਿਬਿਊਨਲ ਨੇ ਸੰਤ ਸੀਚੇਵਾਲ ਦੀ ਰਿਪੋਰਟ ਦੇ ਆਧਾਰ ‘ਤੇ ਹੀ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।SAD 5 December sugarcane Farmers protest :Bikram Majithiaਮਜੀਠੀਆ ਨੇ ਕਿਹਾ ਕਿ ਪੰਜਾਬ ‘ਚ ਹਰ ਵਰਗ ਦੁਖੀ ਹੈ ਅਤੇ ਜੋ ਹਲਾਤ ਨੇ ਉਨ੍ਹਾਂ ਕਾਰਨ ਕੋਈ ਵੀ ਨਵਾਂ ਪ੍ਰਾਜੈਕਟ ਪੰਜਾਬ ਨਹੀਂ ਆ ਰਿਹਾ।ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 1948 ‘ਚ ਮਤਾ ਪਾਸ ਕੀਤਾ ਸੀ।ਜਿਸ ਲਈ ਚੀਫ ਖਾਲਸਾ ਦੀਵਾਨ ਅਤੇ ਐਸ.ਜੀ.ਪੀ.ਸੀ. ਵੱਲੋਂ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਸੀ ਅਤੇ ਇਸ ਦੇ ਲਈ ਜਥੇ ਕੁਲਦੀਪ ਵਡਾਲਾ 18 ਸਾਲ ਅਰਦਾਸ ਕਰਦੇ ਰਹੇ ਹਨ।ਇਹ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਦਾ ਫਲ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਸਿੱਖ ਧਰਮ ਉਤੇ ਰਾਜਨੀਤੀ ਕੀਤੀ ਤਾਂ ਉਨ੍ਹਾਂ ਦੀ ਸਭ ਤੋਂ ਵੱਡੀ ਦੁਸ਼ਮਣ ਸਿੱਖ ਕੌਮ ਹੋਵੇਗੀ।
-PTCNews