Tue, Apr 16, 2024
Whatsapp

"ਪੰਜਾਬ ਮੰਗਦਾ ਜੁਆਬ"ਮੁਹਿੰਮਤਹਿਤ ਅੱਜ ਅਜਨਾਲਾ ’ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ

Written by  Shanker Badra -- April 01st 2021 11:21 AM

"ਪੰਜਾਬ ਮੰਗਦਾ ਜੁਆਬ"ਮੁਹਿੰਮਤਹਿਤ ਅੱਜ ਅਜਨਾਲਾ ’ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ

ਅਜਨਾਲਾ : ਸ਼੍ਰੋਮਣੀ ਅਕਾਲੀ ਦਲ ਦਾ 'ਕੈਪਟਨ ਸਰਕਾਰ' ਖ਼ਿਲਾਫ਼ ਹੱਲਾ-ਬੋਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਜੁਆਬ ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਿਸ ਵਿਚ ਭਾਰੀ ਇਕੱਠ ਵਾਲੀ ਰੈਲੀ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। [caption id="attachment_485554" align="aligncenter" width="300"]SAD Ajnala rally under 'Punjab Mangda Jawab' against Punjab Congress Govt "ਪੰਜਾਬ ਮੰਗਦਾ ਜੁਆਬ"ਮੁਹਿੰਮਤਹਿਤ ਅੱਜ ਅਜਨਾਲਾ ’ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ[/caption] ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਅੱਜ ਅਜਨਾਲਾ ਦੀ ਨਵੀਂ ਦਾਣਾ ਮੰਡੀ ਵਿੱਚ 11 ਵਜੇ ਦੇ ਕਰੀਬ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸਮੁੱਚੀ ਅਕਾਲੀ ਲੀਡਰਸ਼ਿਪ ਰੈਲੀ ਪਹੁੰਚ ਰਹੀ ਹੈ। [caption id="attachment_485553" align="aligncenter" width="300"]SAD Ajnala rally under 'Punjab Mangda Jawab' against Punjab Congress Govt "ਪੰਜਾਬ ਮੰਗਦਾ ਜੁਆਬ"ਮੁਹਿੰਮਤਹਿਤ ਅੱਜ ਅਜਨਾਲਾ ’ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ[/caption] ਉਹਨਾਂ ਨੇ ਕਿਹਾ ਕਿ ਅੱਜ ਵੱਡੀ ਗਿਣਤੀ ’ਚ ਲੋਕ ਇੱਥੇ ਇਕੱਠੇ ਹੋਣਗੇ ਤੇ ਕੈਪਟਨ ਅਮਰਿੰਦਰ ਸਿੰਘ ਤੋਂ 4 ਸਾਲ ’ਚ ਕੀਤੇ ਕੰਮਾਂ ਦਾ ਜਵਾਬ ਮੰਗਿਆ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਕੋਰੋਨਾ ਸਬੰਧੀ ਬੇਤੁੱਕਾ ਜਿਹਾ ਜਵਾਬ ਦਿੰਦੇ ਕਿਹਾ ਕਿ ਜਿੱਥੇ ਸੰਗਤ ਹੁੰਦੀ ਹੈ ਉਥੇ ਕੋਰੋਨਾ ਨਹੀਂ ਹੁੰਦਾ ਤੇ ਕੋਰੋਨਾ ਦੂਰ-ਦੂਰ ਤੱਕ ਵੀ ਨਹੀਂ ਦਿਖੇਗਾ। [caption id="attachment_485552" align="aligncenter" width="300"]SAD Ajnala rally under 'Punjab Mangda Jawab' against Punjab Congress Govt "ਪੰਜਾਬ ਮੰਗਦਾ ਜੁਆਬ"ਮੁਹਿੰਮਤਹਿਤ ਅੱਜ ਅਜਨਾਲਾ ’ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ[/caption] ਇਸ ਦੇ ਨਾਲ ਹੀ ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਵਾਅਦੇ ਪੂਰੇ ਨਾ ਕਰਨ ਵਿਰੁੱਧ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਰੋਨਾ ਵਾਇਰਸ ਤੋਂ ਠੀਕ ਹੋਣ ਕਾਰਨ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। -PTCNews


Top News view more...

Latest News view more...