Advertisment

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ    

author-image
Shanker Badra
Updated On
New Update
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ    
Advertisment
ਚੰਡੀਗੜ੍ਹ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਹੋਏ ਗੱਠਜੋੜ ਦਾ ਅੱਜ ਅਸਮੀ ਐਲਾਨ ਹੋ ਗਿਆ ਹੈ। ਅੱਜ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲਦੇ ਦਫ਼ਤਰ 'ਚ ਇੱਕ ਪ੍ਰੈਸ ਕਾਨਫਰੰਸ ਨੂੰਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰਾ ਨੇ ਇਸ ਗਠਜੋੜ ਦਾ ਅਸਮੀ ਐਲਾਨਕੀਤਾ ਹੈ। ਇਸ ਦੌਰਾਨ ਦੋਵਾਂ ਪਾਰਟੀਆਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਫ਼ੈਸਲਾ ਕੀਤਾ ਹੈ। SAD-BSP alliance confirmed! BSP to contest on 20 seats 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ ਸੁਖਬੀਰ ਸਿੰਘ ਬਾਦਲ ਨੇ ਇਸ ਗੱਠਜੋੜ ਲਈ ਬਸਪਾ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦਾ ਧੰਨਵਾਦ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਅਤੇ ਬਸਪਾ ਦੀ ਇਕ ਸੋਚ ਹੈ। ਸੁਖਬੀਰ ਬਾਦਲ ਨੇ ਬਸਪਾ ਨਾਲ ਗੱਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਬਸਪਾ ਸੂਬੇ ਵਿੱਚ 20 ਸੀਟਾਂ ਉਪਰ ਚੋਣਲੜੇਗੀ। ਬਸਪਾ ਕਰਤਾਰਪੁਰ ,ਜਲੰਧਰ ਪੱਛਮੀ ,ਜਲੰਧਰ ਉੱਤਰੀ ,ਫ਼ਗਵਾੜਾ ,ਹੁਸ਼ਿਆਰਪੁਰ ,ਟਾਂਡਾ ,ਦਸੂਹਾ ,ਚਮਕੌਰ ਸਾਹਿਬ ,ਬੱਸੀ ਪਠਾਣਾਂ ,ਮਹਿਲ ਕਲਾਂ ,ਨਵਾਂਸ਼ਹਿਰ ,ਲੁਧਿਆਣਾ ਉੱਤਰੀ ,ਸੁਜਾਨਪੁਰ ,ਬੋਹਾ ,ਪਠਾਨਕੋਟ ,ਆਨੰਦਪੁਰ ਸਾਹਿਬ ,ਮੋਹਾਲੀ ,ਅੰਮ੍ਰਿਤਸਰ ਉੱਤਰੀ ,ਅੰਮ੍ਰਿਤਸਰ ਕੇਂਦਰੀ,ਪਾਇਲ ਤੋਂ ਚੋਣ ਲੜੇਗੀ।
Advertisment
SAD-BSP Alliance: Shiromani Akali Dal President Sukhbir Singh Badal announced alliance with Bahujan Samaj Party for 2022 Punjab Assembly Elections. 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ ਦੱਸਣਯੋਗ ਹੈ ਕਿ ਇਸ ਤੋਂ ਕੁੱਝ ਦਿਨ ਪਹਿਲਾਂਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਨੇ ਐਲਾਨ ਕੀਤਾ ਸੀ ਕਿ ਜੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਸਰਕਾਰ ਆਈ ਤਾਂ ਅਗਲਾ ਉੱਪ ਮੁੱਖ ਮੰਤਰੀ ਦਲਿਤ ਵਰਗ 'ਚੋਂ ਹੋਵੇਗਾ ,ਕਿਉਂਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ ਹੈ। ਹਾਲਾਂਕਿ, ਪਾਰਟੀ ਨੂੰ ਕਦੇ ਵੀ ਵੱਡੀ ਜਿੱਤ ਪ੍ਰਾਪਤ ਨਹੀਂ ਹੋਈ। ਇਸ ਦੇ ਬਾਵਜੂਦ ਉਹ ਅਜੇ ਵੀ ਦਲਿਤ ਵੋਟ ਬੈਂਕ ਨੂੰ ਪ੍ਰਭਾਵਤ ਕਰਦਾ ਹੈ। ਅਤੀਤ 'ਚ ਸਾਲ 1996 'ਚ ਦੋਹਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਗਠਜੋੜ ਕੀਤਾ ਸੀ ਅਤੇ ਸੂਬੇ ਦੀਆਂ 13 'ਚੋ 11 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। SAD and BSP between Alliance Announcement Regarding Punjab Assembly elections of 2022 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ ਦੱਸ ਦੇਈਏ ਕਿ ਬਹੁਜਨ ਸਮਾਜ ਪਾਰਟੀ14 ਅਪ੍ਰੈਲ 1984 ਨੂੰ ਹੋਂਦ 'ਚ ਆਈ ਸੀ। ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ, ਭਾਵ 31 ਫੀਸਦੀ ਤੋਂ ਵੱਧ ਹੈ। ਪੰਜਾਬ ਦੇ ਦੁਆਬਾ ਖੇਤਰ ਦੀ 42 ਫ਼ੀਸਦ ਆਬਾਦੀ ਦਲਿਤ ਹੈ। ਬਸਪਾ ਦੀ ਨੀਤੀ ਸ਼ੁਰੂ ਤੋਂ ਹੀ ਦਲਿਤ ਵਰਗ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿਵਾਉਣ ਦੀ ਰਹੀ ਹੈ। ਇਸੇ ਨੂੰ ਹੀ ਆਪਣਾ ਮੁੱਖ ਮੁੱਦਾ ਬਣਾ ਕੇ ਬਸਪਾ ਹਰ ਸੂਬੇ ‘ਚ ਚੋਣਾਂ ਲੜਦੀ ਰਹੀ ਹੈ ਪਰ ਪੰਜਾਬ 'ਚ ਸਭ ਤੋਂ ਵੱਧ ਦਲਿਤ ਹੋਣ ਦੇ ਬਾਵਜੂਦ ਬਸਪਾ ਪੰਜਾਬ ਵਿੱਚ ਵੱਡੀ ਪਾਰਟੀ ਨਹੀਂ ਬਣ ਸਕੀ। ਗੱਠਜੋੜ ਤੋਂ ਬਾਅਦ ਬਸਪਾ ਨੂੰ ਅਕਾਲੀ ਦਲ ਦੇ 100 ਸਾਲਾਂ ਦੇ ਤਜੁਰਬੇ ਮਿਲ ਸਕਦੇ ਹਨ। ਇਸ ਗੱਠਜੋੜ ਨਾਲ ਦੋਵੇਂ ਪਾਰਟੀਆਂ ਨੂੰ 31% ਦਲਿਤ ਅਤੇ 57% ਪੰਜਾਬ ਦੇ ਸਿੱਖਾਂ ਦਾ ਸਾਥ ਮਿਲ ਸਕਦਾ ਹੈ। SAD-BSP Alliance: Shiromani Akali Dal President Sukhbir Singh Badal announced alliance with Bahujan Samaj Party for 2022 Punjab Assembly Elections. 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ ਇਸ ਦੌਰਾਨ ਬਸਪਾ ਦੇ ਕੌਮੀ ਸਕੱਤਰ ਜਨਰਲ ਸਤੀਸ਼ ਚੰਦਰਾ ਅਤੇ ਪੰਜਾਬ ਦੇ ਪ੍ਰਧਾਨ ਜਸਵੀਰ ਗੜ੍ਹੀ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਸਟੇਜ ਉਪਰ ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਗਰੇਵਾਲ, ਜਗਮੀਤ ਬਰਾੜ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ , ਓਪਿੰਦਰਜੀਤ ਕੌਰ ,ਬੀਬੀ ਜਗੀਰ ਕੌਰ, ਡਾ ਦਲਜੀਤ ਚੀਮਾ ਮੌਜੂਦ ਹਨ। ਇਸ ਦੇ ਨਾਲ ਹੀ ਚਰਨਜੀਤ ਸਿੰਘ ਬਰਾੜ ,ਸ਼ਰਨਜੀਤ ਸਿੰਘ ਢਿੱਲੋਂ, ਐਚ ਐਸ ਬੈਂਸ ਬੰਟੀ ਰੋਮਾਣਾ, ਜਨਮੇਦਾ ਸਿੰਘ ਸ਼ੇਖੋਂ ਸਮੇਤ ਬਸਪਾ ਦੇ ਕੌਮੀ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰਾ , ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ , ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਬੈਣੀਪਾਲ , ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗੁਜਰਾਲ ਸਿੰਘ ਰਣੀਕੇ ਮੌਜੂਦ ਹਨ। -PTCNews-
shiromani-akali-dal bsp sad bahujan-samaj-party punjab-assembly-elections-2022 sad-bsp-alliance-punjab
Advertisment

Stay updated with the latest news headlines.

Follow us:
Advertisment