ਚੀਨੀ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲੇ ਫੰਡ ਵਾਪਸ ਮੋੜਨ ਕੈਪਟਨ ਅਮਰਿੰਦਰ : ਬਿਕਰਮ ਸਿੰਘ ਮਜੀਠੀਆ

SAD asks CM to practice what he speaks on Chinese donations
ਚੀਨੀ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲੇ ਫੰਡ ਵਾਪਸ ਮੋੜਨ ਕੈਪਟਨ ਅਮਰਿੰਦਰ : ਬਿਕਰਮ ਸਿੰਘ ਮਜੀਠੀਆ

ਚੀਨੀ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲੇ ਫੰਡ ਵਾਪਸ ਮੋੜਨ ਕੈਪਟਨ ਅਮਰਿੰਦਰ : ਬਿਕਰਮ ਸਿੰਘ ਮਜੀਠੀਆ:ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਜੋ ਉਹ ਆਪ ਬੋਲਦੇ ਹਨ, ਉਸ ਅਨੁਸਾਰ ਚੱਲਣਾ ਵੀ ਸਿੱਖਣ ਤੇ ਚੀਨ ਦੀਆਂ ਦੋ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲਿਆ ਪੈਸਾ ਵਾਪਸ ਚੀਨ ਨੂੰ ਮੋੜਨ।

ਇਥੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਹੀ ਇਹ ਕਹਿ ਰਹੀਆਂ ਹਨ ਕਿ ਚੀਨ ਦੀ ਕੰਪਨੀ ਸ਼ਿਓਮੀ ਨੇ 2 ਅਪ੍ਰੈਲ ਨੂੰ 25 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿਚ ਦਿੱਤੇ।

SAD asks CM to practice what he speaks on Chinese donations
ਚੀਨੀ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲੇ ਫੰਡ ਵਾਪਸ ਮੋੜਨ ਕੈਪਟਨ ਅਮਰਿੰਦਰ : ਬਿਕਰਮ ਸਿੰਘ ਮਜੀਠੀਆ

ਜਦਕਿ ਓਲਾ ਕੰਪਨੀ, ਜੋ ਚੀਨ ਦੇ ਨਿਵੇਸ਼ਕਾਂ ਤੋਂ ਮਿਲੇ ਫੰਡ ਨਾਲ ਖੜੀ ਹੋਈ ਹੈ, ਨੇ 50 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ ਸਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ ਆਪ ਚੀਨ ਦੀਆਂ ਕੰਪਨੀਆਂ ਵੱਲੋਂ ਪੀ ਐਮ ਕੇਅਰ ਵਾਸਤੇ ਫੰਡ ਦੇਣ ਦਾ ਵੱਡਾ ਮਾਮਲਾ ਚੁੱਕਿਅ ਸੀ, ਇਸ ਲਈ ਉਹਨਾਂ ਨੂੰ ਹੁਣ ਆਪ ਦੋ ਕੰਪਨੀਆਂ ਤੋਂ ਮਿਲਿਆ ਪੈਸਾ ਤੇ ਚੀਨ ਦੇ ਨਿਵੇਸ਼ਕਾਂ ਨਾਲ ਜੁੜੀ ਕਿਸੇ ਵੀ ਕੰਪਨੀ ਤੋਂ ਮਿਲਿਆ ਪੈਸਾ ਵਾਪਸ ਮੋੜਨਾ ਚਾਹੀਦਾ ਹੈ।
-PTCNews