ਮੁੱਖ ਖਬਰਾਂ

ਕੈਪਟਨ ਸਰਕਾਰ ਨੇ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ :ਸੁਖਬੀਰ ਸਿੰਘ ਬਾਦਲ   

By Shanker Badra -- April 02, 2021 3:11 pm

ਅਟਾਰੀ : ਸ਼੍ਰੋਮਣੀ ਅਕਾਲੀ ਦਲ ਵੱਲੋਂ 'ਕੈਪਟਨ ਸਰਕਾਰ' ਖ਼ਿਲਾਫ਼ ਹੱਲਾ-ਬੋਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਜੁਆਬ ਮੁਹਿੰਮ ਤਹਿਤ ਅੱਜ ਅਟਾਰੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਹੈ। ਇਸ ਦੌਰਾਨਅਟਾਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਚ ਬਾਰਡਰ ਦੇ ਜੁਝਾਰੂ ਲੋਕਾਂ ਦਾ ਇੱਕਠ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ 2022 ਦੀਆਂ ਚੋਣਾਂ ਲਈ ਅਟਾਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ।

SAD Attari Rally under punjab mangda jawab against punjab congress govt ਕੈਪਟਨ ਸਰਕਾਰ ਨੇ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ :ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਜਵਾਬ ਲੈਣ ਲਈ ਆਪਾਂ ਇੱਕਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। 4 ਸਾਲਾਂ 'ਚ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਇੱਕ ਵੱਡੇ ਠੇਕੇਦਾਰ ਚੰਡਕ, ਜੰਮੂ ਦੇ ਰਾਕੇਸ਼ ਚੌਧਰੀ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ 'ਤੇ ਇਨ੍ਹਾਂ ਠੇਕੇਦਾਰਾਂ ਨੂੰ ਕਾਬੁ ਕੀਤਾ ਜਾਵੇਗਾ।

SAD Attari Rally under punjab mangda jawab against punjab congress govt ਕੈਪਟਨ ਸਰਕਾਰ ਨੇ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ :ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਐਸ.ਸੀ ਵਿਦਿਆਰਥੀਆਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੜ੍ਹਾਈ ਮੁਫ਼ਤ ਕੀਤੀ ਸੀ ਪਰ ਕੈਪਟਨ ਸਰਕਾਰ ਨੇ ਐਸ.ਸੀ ਵਿਦਿਆਰਥੀਆਂ ਦੇ ਵਜੀਫੇ ਰੋਕ ਕੇ ਉਨ੍ਹਾਂ ਦਾ ਭਵਿੱਖ ਅੰਧਕਾਰਮਈ ਕੀਤਾ ਹੈ। ਕਾਂਗਰਸੀ ਵਿਧਾਇਕਾਂ ਨੇ ਜਾਅਲੀ ਸ਼ਰਾਬ ਦੀਆਂ ਫੈਕਟਰੀਆਂ ਲਾਈਆਂ ਤੇ ਅਨੇਕਾਂ ਨੇਜਾਅਲੀ ਸ਼ਰਾਬ ਦਾ ਕਰੋਬਾਰ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁੱਖੀ ਰੰਧਾਵਾ ਦੇ ਕਰੀਬੀ ਨਕਲੀ ਬੀਜਾਂ ਦੀ ਫੈਕਟਰੀ ਚਲਾਉਂਦੇ ਫੜੇ ਗਏ ਪਰ ਕੈਪਟਨ ਨੇ ਛੱਡੇ ਹਨ।

SAD Attari Rally under punjab mangda jawab against punjab congress govt ਕੈਪਟਨ ਸਰਕਾਰ ਨੇ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ :ਸੁਖਬੀਰ ਸਿੰਘ ਬਾਦਲ

ਇਸ ਦੇ ਨਾਲ ਮਨਰੇਗਾ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਮਨਰੇਗਾ 'ਚ ਵੱਡਾ ਘਪਲਾ ਕੀਤਾ ਗਿਆ ਹੈ। ਨਰੇਗਾ ਤਹਿਤ ਲੱਗ ਰਹੀਆਂ ਟਾਈਲਾਂ ਕਾਂਗਰਸੀ ਵਿਧਾਇਕਾਂ ਦੀਆਂ ਫੈਕਟਰੀਆਂ 'ਚ ਤਿਆਰ ਹੋ ਰਹੀਆਂ ਹਨ। ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਪਹਿਲੇ ਦਿਨ ਨਰੇਗਾ ਘਪਲੇ ਦੇ ਦੋਸ਼ੀ ਫੜੇ ਜਾਣਗੇ। ਸਮਾਂ ਆਉਣ 'ਤੇ ਸਭ ਦੀ ਜਾਂਚ ਹੋਵੇਗੀ ਤੇ ਜਿੰਮੇਵਾਰ ਅੰਦਰ ਜਾਣਗੇ।

SAD Attari Rally under punjab mangda jawab against punjab congress govt ਕੈਪਟਨ ਸਰਕਾਰ ਨੇ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ :ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ4 ਹਫਤਿਆਂ 'ਚ ਨਸ਼ੇ ਖਤਮ ਕਰਨ ਦੀ ਸੌਂਹ ਚੁੱਕਣ ਵਾਲੇ ਕੈਪਟਨ ਦੇ ਰਾਜ 'ਚ ਨਸ਼ਿਆਂ 'ਚ ਵਾਧਾਹੋਇਆ ਹੈ। ਪੈਸੇ ਦੀ ਭੁੱਖ 'ਚ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਭਾਖੜਾ ਡੈਮ ਤੋਂ ਬਿਨਾਂ ਸਾਰੇ ਡੈਮ ਅਕਾਲੀ ਸਰਕਾਰ ਵੇਲੇ ਬਣੇ। ਸਾਰੇ ਏਅਰਪੋਰਟ ਬਾਦਲ ਸਾਹਿਬ ਨੇ ਬਣਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਸਾਰੇ ਸੂਬੇ 'ਚ ਫੋਰਲੇਨ ਸੜਕਾਂ ਦਾ ਜਾਲ ਵਿਛਾਇਆ। ਸਮਾਂ ਆਉਣ 'ਤੇ ਸਭ ਦੀ ਜਾਂਚ ਹੋਵੇਗੀ ਤੇ ਜਿੰਮੇਵਾਰ ਅੰਦਰ ਜਾਣਗੇ।

SAD Attari Rally under punjab mangda jawab against punjab congress govt ਕੈਪਟਨ ਸਰਕਾਰ ਨੇ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ :ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾਦੇਸ਼ ਆਜ਼ਾਦ ਹੋਣ ਤੋਂ ਬਾਅਦ 1966 'ਚ ਅਕਾਲੀ ਦਲ ਨੇ ਮੋਰਚੇ ਲਾ ਕੇ ਐਮ.ਐਸ.ਪੀ ਲਾਗੂ ਕਰਵਾਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਸਾਰੇ ਪਿੰਡਾਂ 'ਚ ਮੰਡੀਆਂ ਬਣੀਆਂ ਹਨ। ਗਿਦੜਬਾਹਾ ਨੇੜੇ ਆਸਾ ਬੁੱਟਰ ਪਿੰਡ 'ਚ ਪਹਿਲੀ ਦਿਹਾਤੀ ਮੰਡੀ ਦਾ ਨੀਂਹ ਪੱਥਰ ਰਾਸ਼ਟਰਪਤੀ ਨੇ ਰੱਖਿਆ ਸੀ। ਟਰੈਕਟਰ ਅਤੇ ਸਾਈਕਲ 'ਤੇ ਲਾਇਆ ਜਾ ਰਿਹਾ ਟੈਕਸ ਬੰਦ ਕੀਤਾ। 12 ਲੱਖ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਦਿੱਤੇ ਗਏ।

-PTCNews

  • Share