ਕਾਂਗਰਸ ਸਰਕਾਰ ਅਧਿਆਪਕਾਂ ਨਾਲ ਵਿਤਕਰਾ ਕਰ ਕੇ ਸੜਕਾਂ ’ਤੇ ਨਿਤਰਣ ਲਈ ਮਜਬੂਰ ਕਰ ਰਹੀ : ਡਾ.ਦਲਜੀਤ ਚੀਮਾ
ਚੰਡੀਗੜ੍ਹ, 4 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਅਧਿਆਪਕਾਂ ਖਿਲਾਫ ਵਿਤਕਰਾ ਕਰ ਕੇ ਉਹਨਾਂ ਨੂੰ ਸੜਕਾਂ ’ਤੇ ਨਿਤਰਣ ਲਈ ਮਜਬੂਰ ਕਰ ਰਹੀ ਹੈ ਤੇ ਪਾਰਟੀ ਨੇ ਸਿੱਖਿਆ ਮੰਤਰੀ ਵਿਜੇ ਇੰਦਰਾ ਸਿੰਗਲਾ ਨੂੰ ਕਿਹਾ ਕਿ ਉਹ ਹੰਕਾਰੀ ਤੇ ਤਾਨਾਸ਼ਾਹੀ ਤਰੀਕ ਨਾਲ ਪੇਸ਼ ਨਾ ਆਉਣ ਤੇ ਸਰਕਾਰੀ ਸਕੂਲ ਅਧਿਆਕਾਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕੋਰੋਨਾ ਮਹਾਮਾਰੀ ਵੇਲੇ ਜਦੋਂ ਅਧਿਆਪਕਾਂ ਦੀ ਭਵਿੱਖੀ ਪੀੜੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਵਿਚ ਅਹਿਮ ਭੂਮਿਕਾ ਹੈ| Read More : ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ‘ਤੇ ਕੇਂਦਰੀ ਮੰਤਰੀ ਦਾ ਕੈਪਟਨ ‘ਤੇ ਪਲਟਵਾਰ ਉਦੋਂ ਕਾਂਗਰਸ ਸਰਕਾਰ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਉਹਨਾਂ ਦੀਆਂ ਵਾਜਬ ਮੰਗਾਂ ਵੀ ਮੰਨਣ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਅਧਿਆਪਕਾਂ ਦੇ ਪ੍ਰਤੀਨਿਧਾਂ ਨੂੰ ਸੱਦ ਕੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਫਿਰ ਅਕਾਲੀ ਦਲ ਨਿਆਂ ਦੀ ਮੰਗ ਵਿਚ ਅਧਿਆਪਕਾਂ ਦੀ ਹਮਾਇਤ ਵਿਚ ਨਿੱਤਰ ਆਵੇਗਾ। ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਉੱਕਾ ਹੀ ਸੁਣਵਾਈ ਬੰਦ ਹੈ ਜਿਸ ਕਾਰਨ ਉਹ ਸੂਬੇ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਮੋਟਰ ਸਾਈਕਲ ਰੈਲੀਆਂ ਕੱਢਣ ਲਈ ਮਜਬੂਰ ਹੋ ਗਏ ਹਨ। Read More : ਭਾਸ਼ਾ ਨੂੰ ਭੱਦੀ ਕਹਿਣਾ ਪਿਆ ਭਾਰੀ, ਸਰਕਾਰ ਨੇ ਗੂਗਲ ਨੂੰ ਭੇਜਿਆ ਨੋਟਿਸ