Fri, Apr 19, 2024
Whatsapp

ਪਿੰਡ ਬਾਦਲ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ

Written by  Joshi -- September 23rd 2018 05:52 PM -- Updated: September 23rd 2018 05:53 PM
ਪਿੰਡ ਬਾਦਲ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ

ਪਿੰਡ ਬਾਦਲ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ

ਪਿੰਡ ਬਾਦਲ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਸ਼ੋਕ ਮਤਾ ਸਵ: ਜਥੇਦਾਰ ਲਾਭਸਿੰਘ ਜੀ ਦੇਵੀਨਗਰ ਅੱਜ ਦੀ ਇਹ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਦੇ ਬਾਜੀਗਰ ਵਿੰਗ ਦੇਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਲਾਭਸਿੰਘ ਦੇਵੀਨਗਰ ਦੇ ਅਕਾਲ ਚਲਾਣਾ ਕਰ ਜਾਣ ਉਪਰ ਗਹਿਰੇ ਦੁਖ ਦਾਪ੍ਰਗਟਾਵਾ ਕਰਦੀ ਹੈ। ਸਵ: ਜਥੇਦਾਰ ਲਾਭ ਸਿੰਘ ਜੀ ਦੇਵੀਨਗਰ ਕੁਝ ਸਮਾਬਿਮਾਰ ਰਹਿਣ ਪਿੱਛੋਂ 75 ਸਾਲ ਦੀ ਉਮਰ ਵਿੱਚ ਮਿਤੀ 16 ਸਤੰਬਰ, 2018ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਸਵ: ਜਥੇਦਾਰ ਲਾਭ ਸਿੰਘ ਜੀ ਨੇ ਸ਼੍ਰੋਮਣੀਅਕਾਲੀ ਦਲ ਵੱਲੋਂ ਲਗਾਏ ਅਨੇਕਾਂ ਮੋਰਚਿਆਂ ਵਿੱਚ ਵਧ ਚੜ੍ਹ ਕੇ ਹਿੱਸਾਲਿਆ ਅਤੇ ਜੇਲ ਯਾਤਰਾ ਵੀ ਕੀਤੀ। ਸਵ: ਜਥੇਦਾਰ ਜੀ ਨੇ ਬਾਜੀਗਰ ਸਮਾਜਦੀ ਅਗਵਾਈ ਕੀਤੀ ਅਤੇ ਇਸ ਸਮਾਜ ਦੀਆਂ ਔਕੜਾਂ ਅਤੇ ਮੁਸ਼ਕਿਲਾਂ ਨੂੰਅੱਗੇ ਹੋ ਕੇ ਹੱਲ ਕਰਨ ਦਾ ਹਮੇਸ਼ਾਂ ਯਤਨ ਕੀਤਾ। ਉਹ ਰਾਜਨੀਤਕ ਕੰਮਾਂ ਦੇਨਾਲ ਨਾਲ ਧਾਰਮਿਕ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇਆਪਣੀ ਕੌਮ ਦੇ ਕੰਮਾਂ ਲਈ ਦਿਨ-ਰਾਤ ਤਤਪਰ ਰਹਿੰਦੇ ਸਨ। ਸਵ: ਜਥੇਦਾਰਲਾਭ ਸਿੰਘ ਜੀ  ਮਿੱਠਬੋਲੜੇ, ਸਿਆਣੇ ਅਤੇ ਇਮਾਨਦਾਰ ਇਨਸਾਨ ਸਨ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਦੇਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਇਕੱਤਰਤਾ ਵਿਛੜੀ ਆਤਮਾਂਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ ਅਤੇ ਪਿੱਛੇ ਉਹਨਾਂ ਦੇ ਪਰਿਵਾਰ ਅਤੇਸਾਕ ਸਬੰਧੀਆਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ। ਸ਼ੋਕ ਮਤਾ ਸਵ: ਸ. ਜਸਵੰਤਸਿੰਘ ਜੀ ਗਾਬੜੀਆ ਅੱਜ ਦੀ ਇਹ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਦੇ ਪਛੜੀਆਂ ਸ਼੍ਰੈਣੀਆਂ ਵਿੰਗਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਜੀ ਗਾਬੜੀਆਂ ਦੇ ਛੋਟੇ ਭਰਾ ਸ.ਜਸਵੰਤਸਿੰਘ ਜੀ ਗਾਬੜੀਆ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰ ਗਹਿਰੇਦੁਖ ਦਾ ਪ੍ਰਗਟਾਵਾ ਕਰਦੀ  ਹੈ। ਸਵ: ਸ .ਜਸਵੰਤ ਸਿੰਘ ਮਿਤੀ 7 ਸਤੰਬਰ, 2018 ਨੂੰ 69 ਸਾਲ ਦੀ ਉਮਰ ਵਿੱਚ ਸਦੀਵੀਂ ਵਿਛੋੜਾ ਦੇ ਗਏ ਸਨ। ਉਹਬਹੁਤ ਹੀ ਨੇਕ, ਮਿਹਨਤੀ ਅਤੇ ਸਿਆਣੇ ਇਨਸਾਨ ਸਨ। ਸਵ: ਸ. ਜਸਵੰਤਸਿੰਘ ਜੀ ਦੇ ਅਕਾਲ ਚਲਾਣੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਾਪੁਰਾ ਹੋਣ ਵਾਲਾ ਘਾਟਾ ਪਿਆ ਹੈ।ਇਹ ਇਕੱਤਰਤਾ ਜਥੇਦਾਰ ਹੀਰਾ ਸਿੰਘ ਜੀਗਾਬੜੀਆ ਅਤੇ ਉਹਨਾਂ ਦੇ ਸਮੂਹ ਪਰਿਵਾਰ ਨਾਲ ਦਿਲੀ ਹਮਦਰਦੀ ਦਾਪ੍ਰਗਟਾਵਾ ਕਰਦੀ ਹੈ ਅਤੇ ਵਿਛੜੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰਦੀਹੈ। ਮਤਾ ਅੱਜ ਦੀ ਇਹ ਇਕੱਤਰਤਾ ਪੰਜਾਬ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀਸਰਕਾਰ ਵੱਲੋਂ ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿੱਚ ਲੋਕੰਤਤਰ ਦੇਕੀਤੇ ਗਏ ਘਾਣ ਦੀ ਸਖਤ ਲਫਜਾਂ ਵਿੱਚ ਨਿਖੇਧੀ ਕਰਦੀ ਹੈ। ਜਿਸ ਤਰੀਕੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਪ੍ਰਕ੍ਰਿਆਦੀਆਂ ਧੱਜੀਆਂ ਉਡਾਈਆਂ ਗਈਆਂ ਉਸਦੀ ਉਦਾਹਰਣ ਮਿਲਣੀ ਸੰਭਵ ਨਹੀਂ। ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਪੰਜਾਬ ਰਾਜ ਚੋਣ ਕਮਿਸ਼ਨਨਾਲ ਰਲ ਕੇ ਜਿਸ ਸਾਜਿਸ਼ੀ ਤਰੀਕੇ ਨਾਲ ਚੋਣਾਂ ਦਾ ਐਲਾਨ ਕੀਤਾ ਉਸ ਤੋਂਹੀ ਚੋਣਾਂ ਵਿੱਚ ਹੋਣ ਵਾਲੀ ਹੇਰਾਫੇਰੀ  ਦੇ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਸਨ। ਵਿਰੋਧੀ ਪਾਰਟੀਆਂ  ਦੇ ਉਮੀਦਵਾਰਾਂਨੂੰ ਚੋਣ ਲੜਨ ਤੋਂ ਰੋਕਣ ਲਈ ਪਹਿਲਾਂਜੋਨਾਂ ਦੀ ਹੱਦਬੰਦੀ ਕਰਦੇ ਸਮੇ ਹੇਰਾਫੇਰੀਆਂ ਕੀਤੀਆਂ ਗਈਆਂ। ਉਸ ਤੋਂਬਾਅਦ ਰਾਖਵੇਂਕਰਨ ਦੀ ਪ੍ਰਕ੍ਰਿਆ ਹੁਕਮਰਾਨ ਪਾਰਟੀ ਦੇ ਆਗੂਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀ ਗਈ। ਵਿਰੋਧੀ ਉਮੀਦਵਾਰਾਂ ਨੂੰ ਨੋ ਡਿਊਜਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜ ਜਾਰੀ ਕਰਨ ਵਿੱਚ ਹਰ ਤਰ੍ਹਾਂ ਦੇਅੜਿੱਕੇ ਡਾਹੇ ਗਏ। ਇੱਥੇ ਹੀ ਬੱਸ ਨਹੀਂ ਸੈਂਕੜਿਆਂ  ਦੀ ਗਿਣਤੀ ਵਿੱਚ ਸ਼੍ਰੋਮਣੀਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਬਰਦਸਤੀਨਾਮਜਦਗੀ  ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਅਤੇ 249ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਦੀ ਪੜਤਾਲ ਸਮੇ ਧੱਕੇਸ਼ਾਹੀ ਕਰਦੇ ਹੋਏਨਾਮਜਦਗੀ ਪੱਤਰ ਰੱਦ ਕਰ ਦਿੱਤੇ। ਚੋਣ ਪ੍ਰਚਾਰ ਦੌਰਾਨ ਵੀ ਵਿਰੋਧੀਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ-ਧਮਕਾਉਣ  ਅਤੇ ਉਹਨਾਂ ਉੂਪਰ ਝੂਠੇ ਕੇਸ ਦਰਜ ਕਰਨ ਦਾ ਦੌਰ ਜਾਰੀ ਰਿਹਾ ਅਤੇ ਵੋਟਾਂ ਵਾਲੇ ਦਿਨਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂਅਤੇ ਹੋਰ ਆਗੂਆਂ ਨੇ ਗੁੰਡਾ ਅਨਸਰਾਂ ਦੀਆਂ ਭੀੜਾਂ ਲੈ ਕੇ ਬੂਥਾਂ ਉਪਰ ਕਬਜੇਕੀਤੇ ਅਤੇ ਜਾਅਲੀ ਵੋਟਾਂ ਪਾਈਆਂ। ਅੱਜ ਦੀ ਇਹ ਇਕੱਤਰਤਾ ਜਿੱਥੇ ਕਾਂਗਰਸ ਪਾਰਟੀ ਦੀ ਇਸ ਗੁੰਡਾਗਰਦੀ ਦੀਸਖਤ ਨਿਖੇਧੀ ਕਰਦੀ ਹੈ ਉਥੇ ਪੰਜਾਬ ਰਾਜ ਚੋਣ ਕਮਿਸ਼ਨ ਦੀ ਨਿਭਾਈ ਗਈਭੂਮਿਕਾ ਨੂੰ ਵੀ ਬੇਹੱਦ ਗੈਰ- ਜਿੰਮੇਵਾਰਾਨਾ ਅਤੇ ਕਾਂਗਰਸ ਸਰਕਾਰ  ਨਾਲਮਿਲੀਭੁਗਤ ਵਾਲੀ ਕਾਰਵਾਈ ਕਰਾਰ ਦਿੰਦੀ ਹੈ। ਇਹ ਇਕੱਤਰਤਾ ਇਸ ਗੱਲਤੇ ਚਿੰਤਤ ਹੈ ਕਿ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ  ਦੀ ਜਬਰਦਸਤਦਹਿਸ਼ਤ ਦੇ ਸਦਕਾ ਪਿਛਲੀਆਂ ਚੋਣਾਂ ਦੇ ਮੁਕਾਬਲੇ 12 ਤੋਂ 13 ਪ੍ਰਤੀਸ਼ਤ ਘੱਟਪੋਲਿੰਗ ਹੋਈ ਹੈ ਜੋ ਕਿ  ਚਿੰਤਾਜਨਕ ਹੈ। ਅਗਰ ਸਾਰੇ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਅਮਨ-ਅਮਾਨ ਅਤੇ ਸ਼ਾਂਤੀ ਦਾ ਮਾਹੌਲ ਮਿਲ ਜਾਂਦਾ ਤਾ ਇਹਨਾਂ ਵੋਟਾਂਦੇ ਨਤੀਜੇ ਕਾਂਗਰਸ ਪਾਰਟੀ  ਨੂੰ ਉਸਦੀ ਅਸਲੀਅਤ ਦਿਖਾ ਸਕਦੇ ਸੀ। ਅੱਜ ਦੀ ਇਹ ਇਕੱਤਰਤਾ ਇਸ ਗੱਲ ਦੀ ਵੀ ਸਖਤ ਲਫਜਾਂ ਵਿੱਚ ਨਿਖੇਧੀਕਰਦੀ ਹੈ ਕਿ ਕਾਂਗਰਸ ਪਾਰਟੀ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗਕਰਦੇ ਹੋਏ ਚੋਣ ਧਾਂਦਲੀਆਂ ਦਾ ਕੰਮ ਨਤੀਜੇ ਘੋਸ਼ਿਤ ਕਰਨ ਤੱਕ ਵੀ ਜਾਰੀ ਰੱਖਿਆ। ਪੰਜਾਬ ਭਰ ਵਿੱਚ ਵੱਡੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਅਤੇਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਗਿਣਤੀ ਕੇਂਦਰਾਂ ਵਿੱਚ ਜਾਣ ਤੋਂ ਰੋਕਿਆ ਗਿਆ । ਕੁਝ ਥਾਵਾਂ ਉਤੇ ਵੋਟਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦਵੀ ਧੱਕੇ ਨਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਸਾਡੇਉਮੀਦਵਾਰਾਂ ਦੀਆਂ ਵੱਡੀ ਪੱਧਰ ਤੇ ਜਾਇਜ ਵੋਟਾਂ ਨੂੰ ਵੀ ਧੱਕੇ ਨਾਲ ਰੱਦ ਕਰਦਿੱਤਾ ਗਿਆ। ਇਹ ਇਕੱਤਰਤਾ ਦ੍ਰਿੜ ਹੈ ਕਿ ਇਹਨਾਂ ਚੋਣਾਂ ਵਿੱਚ ਪੰਜਾਬੀਆਂ ਵੱਲੋਂ ਮਿਉਂਸਪਲਕਮੇਟੀ ਦੀਆਂ ਚੋਣਾਂ ਦੀ ਤਰਾਂ ਆਮ ਆਦਮੀ ਪਾਰਟੀ ਨੂੰ ਪੂਰੀ ਤਰਾਂ ਰੱਦ ਕਰਦਿੱਤਾ ਹੈ ਅਤੇ ਪਿਛਲੇ ਸਮਿਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੋਲੇ ਗਏਵੱਡੇ ਝੂਠ, ਕੁੜ ਪ੍ਰਚਾਰ ਅਤੇ ਵਿਸ਼ਵਾਸਘਾਤ ਕਰਨ ਲਈ ਉਹਨਾਂ ਨੂੰ ਬਣਦੀਸਜਾ ਦੇ ਦਿੱਤੀ ਹੈ। ਅਖੀਰ ਤੇ ਇਹ ਇਕੱਤਰਤਾ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸ਼੍ਰੋਮਣੀਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਫਿਰ ਵੀਧੰਨਵਾਦ ਕਰਦੀ ਹੈ ਕਿ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉਹਨਾਂ ਨੇਆਪਣਾ ਸਿਰੜ ਨਹੀਂ ਛੱਡਿਆ ਅਤੇ ਹਰ ਬੂਥ ਤੇ ਸਾਰੀਆਂ ਮੁਸ਼ਕਲਾਂ ਨੂੰਝੱਲਦੇ ਹੋਏ ਡਟ ਕੇ ਜ਼ਾਲਮ ਹੁਕਮਰਾਨ ਪਾਰਟੀ ਦਾ ਕਰੜਾ ਮੁਕਾਬਲਾ ਕੀਤਾ। -  PTC News


  • Tags

Top News view more...

Latest News view more...