Thu, Apr 25, 2024
Whatsapp

ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਖ਼ਤਮ , ਕਿਸਾਨਾਂ ਸਾਹਮਣੇ ਰੱਖੇ ਸੁਝਾਅ

Written by  Shanker Badra -- September 10th 2021 12:47 PM
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਖ਼ਤਮ , ਕਿਸਾਨਾਂ ਸਾਹਮਣੇ ਰੱਖੇ ਸੁਝਾਅ

ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਖ਼ਤਮ , ਕਿਸਾਨਾਂ ਸਾਹਮਣੇ ਰੱਖੇ ਸੁਝਾਅ

ਚੰਡੀਗੜ੍ਹ : ਕਿਸਾਨ ਅੰਦੋਲਨ ਅਤੇ ਪੰਜਾਬ ’ਚ ਸਿਆਸੀ ਰੈਲੀਆਂ ਦੇ ਸਬੰਧ ’ਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਇਸ ਮੀਟਿੰਗ ਵਿੱਚ ਪਹੁੰਚੇ ਸਨ। ਇਹ ਬੈਠਕ ਚੰਡੀਗੜ੍ਹ ਦੇ ਸੈਕਟਰ-36 'ਚ ਪੀਪਲਜ਼ ਕਨਵੈਨਸ਼ਨ ਹਾਲ 'ਚ ਕੀਤੀ ਜਾ ਰਹੀ ਹੈ। [caption id="attachment_531960" align="aligncenter" width="300"] ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਖ਼ਤਮ , ਕਿਸਾਨਾਂ ਸਾਹਮਣੇ ਰੱਖੇ ਸੁਝਾਅ[/caption] ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ 4 ਮੈਂਬਰੀ ਵਫ਼ਦ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਨੂੰ ਰੈਲੀ ਕਰਨ ਲਈ ਕੁੱਝ ਸੁਝਾਅ ਦਿੱਤੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਝਾਅ 'ਤੇ ਕਿਸਾਨ ਜਥੇਬੰਦੀਆਂ ਗੌਰ ਕਰਨਗੀਆਂ। ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸਾਰਥਕ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਕਿਹਾ ਕਿ ਕਿਸਾਨਾਂ ਦੇ ਪ੍ਰੋਗਰਾਮ ਵਾਲੇ ਕੋਈ ਰੈਲੀ ਨਹੀਂ ਕਰਾਂਗੇ। [caption id="attachment_531959" align="aligncenter" width="300"] ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਖ਼ਤਮ , ਕਿਸਾਨਾਂ ਸਾਹਮਣੇ ਰੱਖੇ ਸੁਝਾਅ[/caption] ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਆਗੂ ਦੱਸਣ ਕਿ ਰੈਲੀਆਂ ਤੋਂ ਬਿਨਾਂ ਚੋਣ ਪ੍ਰਚਾਰ ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਕੱਲੇ ਪੰਜਾਬ 'ਚ ਹੀ ਕਿਉਂ ਰੈਲੀਆਂ 'ਤੇ ਰੋਕ ਲਗਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨ ਸੰਘਰਸ਼ 'ਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਸਾਹਮਣੇ ਕਾਂਗਰਸ ਦੀ ਖੇਮਕਰਨ ਰੈਲੀ ਦਾ ਵੀ ਮੁੱਦਾ ਚੁੱਕਿਆ ਹੈ। ਪੰਜਾਬ 'ਚ ਰੈਲੀਆਂ ਕਰਨ ਬਾਰੇ ਪਾਰਟੀ ਫ਼ੈਸਲਾ ਲਵੇਗੀ। ਕਿਸਾਨ ਅੰਦੋਲਨ ਕੌਮੀ ਅੰਦੋਲਨ ਬਣ ਚੁੱਕਿਆ ਹੈ। [caption id="attachment_531956" align="aligncenter" width="300"] ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਖ਼ਤਮ , ਕਿਸਾਨਾਂ ਸਾਹਮਣੇ ਰੱਖੇ ਸੁਝਾਅ[/caption] ਦਰਅਸਲ 'ਚ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ (Agriculture Laws) ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਈ ਹੈ ਤਾਂ ਜੋ ਉਨ੍ਹਾਂ 'ਤੇ ਪੰਜਾਬ ਵਿਧਾਨ ਸਭਾ ਚੋਣਾਂ (Punjab Election 2022) ਦਾ ਐਲਾਨ ਹੋਣ ਤੱਕ ਪ੍ਰਚਾਰ ਨਾ ਕਰਨ ਦਾ ਦਬਾਅ ਪਾਇਆ ਜਾ ਸਕੇ। ਭਾਜਪਾ ਨੂੰ ਇਸ ਮੀਟਿੰਗ ਲਈ ਨਹੀਂ ਬੁਲਾਇਆ ਗਿਆ ਹੈ। -PTCNews


Top News view more...

Latest News view more...