Fri, Apr 19, 2024
Whatsapp

ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰੇ ਕੈਪਟਨ : ਸ਼੍ਰੋਮਣੀ ਅਕਾਲੀ ਦਲ  

Written by  Shanker Badra -- December 30th 2020 09:14 PM
ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰੇ ਕੈਪਟਨ : ਸ਼੍ਰੋਮਣੀ ਅਕਾਲੀ ਦਲ  

ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰੇ ਕੈਪਟਨ : ਸ਼੍ਰੋਮਣੀ ਅਕਾਲੀ ਦਲ  

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਖੇਡ ਮੰਤਰੀ ਰਾਣਾ ਸੋਢੀ ਨੂੰ ਬਰਖ਼ਾਸਤ ਕਰਨ ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਦੇ ਵਿਭਾਗ ਨੇ ਮੰਤਰੀ ਵੱਲੋਂ ਪਰਿਵਾਰਕ ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈ ਲੈਣ ਖਿਲਾਫ ਤੇ ਇਹ ਰਕਮ ਵਸੂਲਣ ਲਈ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੀ ਡਬਲਿਊ ਡੀ ਵਿਭਾਗ ਵੱਲੋਂ ਮੰਤਰੀ ਖਿਲਾਫ ਵਸੂਲੀ ਦਾ ਕੇਸ ਪਾਉਣ ਮਗਰੋਂ ਉਹ ਰੁਤਬੇ ’ਤੇ ਕਾਇਮ ਰਹਿਣ ਦੇ ਲਾਇਕ ਨਹੀਂ ਰਹੇ। ਉਹਨਾਂ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਰਾਣਾ ਸੋਢੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਜ਼ਮੀਨ 1962 ਵਿਚ ਐਕਵਾਇਰ ਕੀਤੀ ਸੀ ਤੇ ਜਿਸਦਾ ਉਹਨਾਂ ਨੂੰ ਮੁਆਵਜ਼ਾ ਮਿਲਿਆ ਸੀ, ਉਸੇ ਜ਼ਮੀਨ ਲਈ 2013 ਵਿਚ ਵੀ ਮੁਆਵਜ਼ਾ ਲੈ ਲਿਆ। ਉਹਨਾਂ ਕਿਹਾ ਕਿ ਪੀ.ਡਬਲਿਊ ਵਿਭਾਗ ਨੇ ਖੁਲ੍ਹਾਸਾ ਕੀਤਾ ਹੈ ਮੰਤਰੀ ਤੇ ਉਸਦੇ ਪਰਿਵਾਰ ਨੂੰ ਇਕ ਕਰੋੜ 83 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਜਦੋਂ ਮੰਤਰੀ ਨੇ ਅਦਾਲਤ ਵਿਚ ਕੇਸ ਕਰ ਕੇ ਆਪਣੇ ਹੱਕ ਵਿਚ ਫੈਸਲਾ ਕਰਵਾ ਲਿਆ। [caption id="attachment_462237" align="aligncenter" width="300"]SAD demands CM sack Rana Sodhi for pocketing double compensation in land case ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰੇ ਕੈਪਟਨ : ਸ਼੍ਰੋਮਣੀ ਅਕਾਲੀ ਦਲ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਖ਼ਤਮ , ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ 2 ਮੰਗਾਂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਣਾ ਸੋਢੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਫੌਜਦਾਰੀ ਗੁਨਾਹ ਕੀਤਾ ਹੈ। ਉਹਨਾਂ ਕਿਹਾ ਕਿ ਧੋਖਾਧੜੀ ਤੇ ਜਾਅਲਸਾਜ਼ੀ ਦੇ ਕੇਸ ਇਹਨਾਂ ਸਾਰਿਆਂ ਖਿਲਾਫ ਦਰਜ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਾਲ ਹੀ ਮੁੱਖ ਮੰਤਰੀ ਨੂੰ ਰਾਣਾ ਸੋਢੀ ਨਾਲ ਆਪਣੀ ਦੋਸਤੀ ਨੂੰ  ਆਪਣੇ ਸਰਕਾਰੀ ਫਰਜ਼ਾਂ ਦੇ ਰਾਹ ਵਿਚ ਅੜਿਕਾ ਨਹੀਂ ਬਣਨ ਦੇਣਾ ਚਾਹੀਦਾ ਅਤੇ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਸ੍ਰੀ ਗਰੇਵਾਲ ਨੇ ਕਿਹਾ ਕਿ ਪਹਿਲਾਂ ਹੀ ਮੁੱਖ ਮੰਤਰੀ ਨੇ ਸੋਢੀ ਨੂੰ ਲੰਬਾ ਸਮਾਂ ਦਿੰਤਾ ਹੈ। ਉਹਨਾਂ ਕਿਹਾ ਕਿ ਇਹ ਘੁਟਾਲਾ ਛੇ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਸਾਹਮਣੇ ਆਇਆ ਸੀ। [caption id="attachment_462235" align="aligncenter" width="300"]SAD demands CM sack Rana Sodhi for pocketing double compensation in land case ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰੇ ਕੈਪਟਨ : ਸ਼੍ਰੋਮਣੀ ਅਕਾਲੀ ਦਲ[/caption] ਸਰਕਾਰ ਨੇ ਉਦੋਂ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਸਕੱਤਰ ਦੀ ਅਗਵਾਈ ਵਾਲੀ ਸਬ ਕਮੇਟੀ ਵੀ ਗਠਿਤ ਕੀਤੀ ਸੀ ਤੇ ਕਮੇਟੀ ਨੇ ਮੰਤਰੀ ਤੇ ਉਸਦੇ ਰਿਸ਼ਤੇਦਾਰਾਂ ਨੂੰ ਦੁੱਗਣਾ ਮੁਆਵਜ਼ਾ ਲੈਣ ਦਾ ਦੋਸ਼ੀ ਵੀ ਪਾਇਆ ਸੀ। ਉਹਨਾਂ ਕਿਹਾ ਕਿ ਕਮੇਟੀ ਨੇ ਇਹ ਵੀ ਆਖਿਆ ਸੀ ਕਿ ਸਾਰੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ। ਉਹਨਾਂ ਕਿਹਾ ਕਿ ਹੁਣ ਪੀ ਡਬਲਿਊ ਵਿਭਾਗ ਅਦਾਲਤ ਵਿਚ ਚਲਾ ਗਿਆ ਹੈ ਤੇ ਉਸਨੇ ਮੰਤਰੀ ਦੇ ਪਰਿਵਾਰ ਕੋਲੋਂ ਪੈਸਾ ਵਸੂਲਣ ਅਤੇ ਉਹਨਾਂ ਖਿਲਾਫ ਫੌਜਦਾਰੀ ਕੇਸ ਚਲਾਉਣ ਲਈ ਪਟੀਸ਼ਨ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਕਿਸਦੀ ਉਡੀਕ ਕਰ ਰਹੇ ਹਨ ?  ਕੀ ਉਹਨਾਂ ਨੂੰ ਆਪਣੇ ਹੀ ਸਰਕਾਰ ਦੇ ਵਿਭਾਗ ’ਤੇ ਵਿਸ਼ਵਾਸ ਹੈ ਜਾਂ ਨਹੀਂ ? ਜੇਕਰ ਉਹਨਾਂ ਨੂੰ ਵਿਸ਼ਵਾਸ ਹੈ ਤਾਂ ਉਹਨਾਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਉਸੇ ਤਰੀਕੇ ਮੰਤਰੀ ਦਾ ਬਚਾਅ ਕਰਨਾ ਚਾਹੀਦਾ ਹੈ ਜਿਵੇਂ ਉਹਨਾਂ ਨੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਜਿਹਨਾਂ ਨੁੰ ਆਪਣੇ ਹੀ ਵਿਭਾਗ ਦੇ ਮੁਖੀ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਸੀ, ਦੇ ਮਾਮਲੇ ਵਿਚ ਕੀਤਾ ਸੀ। [caption id="attachment_462236" align="aligncenter" width="300"]SAD demands CM sack Rana Sodhi for pocketing double compensation in land case ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰੇ ਕੈਪਟਨ : ਸ਼੍ਰੋਮਣੀ ਅਕਾਲੀ ਦਲ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ Night ਕਰਫ਼ਿਊ ਨੂੰ ਲੈ ਕੇ ਵੱਡੀ ਰਾਹਤ , ਇਸ ਰਾਤ ਤੋਂ ਨਹੀਂ ਲੱਗੇਗਾ ਕਰਫ਼ਿਊ ਅਕਾਲੀ ਦਲ ਦੇ ਬੁਲਾਰੇ ਨੇ ਖੇਡ ਮੰਤਰੀ ਨੂੰ ਵੀ ਆਖਿਆ ਕਿ ਉਹ ਖੁਦ ਅਸਤੀਫਾ ਦੇਣ ਅਤੇ ਕਿਹਾ ਕਿ ਉਹਨਾਂ ਨੇ ਅਹੁਦੇ ’ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਦਾ ਬਚਾਅ ਕਰਨ ਤੋਂ ਇਨਕਾਰ ਕਰ ਕੇ ਇਸ ਅਪਰਾਧਿਕ ਮਾਮਲੇ ਵਿਚ ਆਪਣੀ ਸ਼ਮੂਲੀਅਤ ਖੁਦ ਹੀ ਮੰਨ ਲਈ ਹੈ। ਉਹਨਾਂ ਕਿਹਾ ਕਿ ਹੁਣ ਖੇਡ ਮੰਤਰੀ ਨੇ ਇਹ ਸ਼ਗੁਫਾ ਛੱਡ ਦਿੰਤਾ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਉਹਨਾਂ ਦੇ ਮਗਰ ਲੱਗੇ ਹਨ। ਉਹਨਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਫਿਰ ਰਾਣਾ ਸੋਢੀ ਨੇ ਇਹਨਾਂ ਸਰਕਾਰੀ ਅਧਿਕਾਰੀਆਂ ਖਿਲਾਫ ਰਸਮੀ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ ?  ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਰਾਣਾ ਸੋਢੀ ਜਾਣਦੇ ਹਨ ਕਿ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ ਤੇ ਹੁਣ ਉਹ ਸਮਾਂ ਭਾਲ ਰਹੇ ਹਨ ਤੇ ਆਪਣੇ ਦੋਸਤ ਕੈਪਟਨ ਅਮਰਿੰਦਰ ਸਿੰਘ ਤੋਂ ਆਸ ਲਗਾਈ ਬੈਠੇ ਹਨ ਕਿ ਉਹ ਉਹਨਾਂ ਨੂੰ ਮੰਤਰੀ ਬਣਾਈ ਰੱਖਣਗੇ। ਉਹੁਨਾਂ ਕਿਹਾ ਕਿ ਇਹ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਗਿਰਾਵਟ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸਾਰੇ ਗਠਜੋੜ ਦਾ ਪਰਦਾਫਾਸ਼ ਕਰੇਗਾ ਤੇ ਯਕੀਨੀ ਬਣਾਏਗਾ ਕਿ ਮਾਮਲੇ ਵਿਚ ਨਿਆਂ ਮਿਲੇ। -PTCNews


Top News view more...

Latest News view more...