Sat, Apr 20, 2024
Whatsapp

ਰਾਸ਼ਨ ਸਮੱਗਰੀ ਖੁਰਦ ਬੁਰਦ ਕਰਨ ਵਾਲੇ ਕਾਂਗਰਸੀ ਵਿਧਾਇਕ ਤੇ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤਾ ਜਾਵੇ ਪਰਚਾ : ਜਥੇਦਾਰ ਕੁਲਵੰਤ ਸਿੰਘ ਮੰਨਣ

Written by  Shanker Badra -- July 17th 2020 07:36 PM
ਰਾਸ਼ਨ ਸਮੱਗਰੀ ਖੁਰਦ ਬੁਰਦ ਕਰਨ ਵਾਲੇ ਕਾਂਗਰਸੀ ਵਿਧਾਇਕ ਤੇ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤਾ ਜਾਵੇ ਪਰਚਾ : ਜਥੇਦਾਰ ਕੁਲਵੰਤ ਸਿੰਘ ਮੰਨਣ

ਰਾਸ਼ਨ ਸਮੱਗਰੀ ਖੁਰਦ ਬੁਰਦ ਕਰਨ ਵਾਲੇ ਕਾਂਗਰਸੀ ਵਿਧਾਇਕ ਤੇ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤਾ ਜਾਵੇ ਪਰਚਾ : ਜਥੇਦਾਰ ਕੁਲਵੰਤ ਸਿੰਘ ਮੰਨਣ

ਰਾਸ਼ਨ ਸਮੱਗਰੀ ਖੁਰਦ ਬੁਰਦ ਕਰਨ ਵਾਲੇ ਕਾਂਗਰਸੀ ਵਿਧਾਇਕ ਤੇ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤਾ ਜਾਵੇ ਪਰਚਾ : ਜਥੇਦਾਰ ਕੁਲਵੰਤ ਸਿੰਘ ਮੰਨਣ:ਜਲੰਧਰ : ਕੋਰੋਨਾ ਵਾਇਰਸ ਦੇ ਸੰਕਟਮਈ ਸਮੇਂ ਲੋੜਵੰਦ ਗਰੀਬ ਪਰਿਵਾਰਾਂ ਲਈ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਰਾਸ਼ਨ ਸਮੱਗਰੀ ਜਲੰਧਰ ਦੇ ਇਕ ਵਿਧਾਇਕ ਦੇ ਨਜ਼ਦੀਕੀ ਦੇ ਹੋਟਲ ਵਿਚ ਪਾਏ ਜਾਣ ਤੇ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸਾਹਮਣੇ ਆਉਣ ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਆਪਣੇ ਕਾਂਗਰਸੀ ਵਿਧਾਇਕਾਂ ਤੇ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ, ਜਿਨ੍ਹਾਂ ਅਧਿਕਾਰੀਆਂ ਨੇ ਕਾਂਗਰਸੀ ਵਿਧਾਇਕਾਂ ਨੂੰ ਰਾਸ਼ਨ ਘੁਟਾਲਾ ਕਰਨ ਲਈ ਸਾਥ ਦਿੱਤਾ। ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਵੰਡਣ ਦਾ ਅਧਿਕਾਰ ਕੇਵਲ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਹੀ ਹੈ, ਵਿਧਾਇਕ ਵੱਲੋਂ ਆਪਣੇ ਜਾਂ ਆਪਣੇ ਨਜ਼ਦੀਕੀ ਦੇ ਹੋਟਲ ਵਿਚ ਸਰਕਾਰੀ ਰਾਸ਼ਨ ਸਮੱਗਰੀ ਨੂੰ ਰੱਖਣਾ ਕਨੂੰਨ ਦੀ ਸ਼ਰੇਆਮ ਉਲੰਘਨਾਂ ਹੈ, ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਜ਼ਾਰਾਂ ਟਨ ਕਣਕ ਤੇ ਦਾਲਾਂ ਤੇ ਹੋਰ ਸਮੱਗਰੀ ਨੂੰ ਗਰੀਬ ਲੋੜਵੰਦ ਪ੍ਰੀਵਾਰਾਂ ਨੂੰ ਵੰਡਣ ਦੀ ਬਜਾਏ ਕਾਂਗਰਸੀ ਆਗੂਆਂ ਦੇ ਘਰਾਂ ਵਿਚ ਭੇਜਿਆ ਗਿਆ,ਜੋ ਵੰਡਿਆ ਗਿਆ ਉਹ ਆਪਣੇ ਕਾਂਗਰਸੀ ਚਹੇਤਿਆਂ ਵਿਚ ਵੰਡਿਆ ਗਿਆ ਹੈ ਜਾਂ ਫਿਰ ਖੁੱਲ੍ਹੀ ਮਾਰਕੀਟ ਵਿੱਚ ਵੇਚ ਦਿੱਤਾ ਗਿਆ। [caption id="attachment_418646" align="aligncenter" width="300"] ਰਾਸ਼ਨ ਸਮੱਗਰੀ ਖੁਰਦ ਬੁਰਦ ਕਰਨ ਵਾਲੇ ਕਾਂਗਰਸੀ ਵਿਧਾਇਕ ਤੇ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤਾ ਜਾਵੇਪਰਚਾ : ਜਥੇਦਾਰ ਕੁਲਵੰਤ ਸਿੰਘ ਮੰਨਣ[/caption] ਜਥੇਦਾਰ ਮੰਨਣ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਲੰਧਰ ਦੇ ਕਾਂਗਰਸੀ ਵਿਧਾਇਕਾਂ ਜਾਂ ਸਬੰਧਤ ਅਧਿਕਾਰੀਆਂ ਵਲੋਂ ਬਹੁ -ਕਰੋੜੀ ਰਾਸ਼ਨ ਘੁਟਾਲਾ ਕੀਤਾ ਗਿਆ ਹੈ ਇਸ ਦੇ ਜੁਮੇਵਾਰ ਦੋਸ਼ੀਆਂ ਨੂੰ ਅਜਾਈਂ ਨਾ ਛੱਡਿਆ ਜਾਵੇ,ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਗਰੀਬ ਲੋੜਵੰਦ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਸ੍ਰ ਮੰਨਣ ਦੇ ਨਾਲ ਬਲਜੀਤ ਸਿੰਘ ਨੀਲਾਮਹਿਲ, ਹੰਸਰਾਜ ਰਾਣਾ, ਪਰਮਜੀਤ ਸਿੰਘ ਰੇਰੂ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਗੋਪੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਮਨਿੰਦਰ ਪਾਲ ਸਿੰਘ ਗੁੰਬਰ, ਅਰਜਨ ਸਿੰਘ, ਜੈਦੀਪ ਸਿੰਘ ਬਾਜਵਾ, ਤਰਨਜੀਤ ਸਿੰਘ ਗੱਗੂ ਆਦਿ ਹਾਜ਼ਰ ਸਨ। -PTCNews


Top News view more...

Latest News view more...