Tue, Apr 23, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਅਰਨਬ ਗੋਸਵਾਮੀ ਦੇ ਕਾਲ ਗੇਟ ਸਕੈਂਡਲ ਦੀ ਸੁਪਰੀਮ ਕੋਰਟ ਤੋਂ ਮੰਗੀ ਜਾਂਚ

Written by  Shanker Badra -- January 19th 2021 09:38 AM
ਸ਼੍ਰੋਮਣੀ ਅਕਾਲੀ ਦਲ ਨੇ ਅਰਨਬ ਗੋਸਵਾਮੀ ਦੇ ਕਾਲ ਗੇਟ ਸਕੈਂਡਲ ਦੀ ਸੁਪਰੀਮ ਕੋਰਟ ਤੋਂ ਮੰਗੀ ਜਾਂਚ

ਸ਼੍ਰੋਮਣੀ ਅਕਾਲੀ ਦਲ ਨੇ ਅਰਨਬ ਗੋਸਵਾਮੀ ਦੇ ਕਾਲ ਗੇਟ ਸਕੈਂਡਲ ਦੀ ਸੁਪਰੀਮ ਕੋਰਟ ਤੋਂ ਮੰਗੀ ਜਾਂਚ

ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਨੇ ਰਿਪਬਲਿਕ ਟੀ.ਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਸ਼ਮੂਲੀਅਤ ਵਾਲੇ ‘ਕਾਲ ਗੇਟ’ ਘੁਟਾਲੇ ਦਾ ਨੋਟਿਸ ਕਿਉਂ ਨਹੀਂ ਲਿਆ ਤੇ ਕਿਹਾ ਕਿ ਭਾਜਪਾ ਸਰਕਾਰ ਨੂੰ ਕਿਸੇ ਵੀ ਮੀਡੀਆ ਘਰਾਣੇ ਨੂੰ ਕਿਸੇ ਵੀ ਕੀਮਤ ’ਤੇ ਕੌਮੀ ਸੁਰੱਖਿਆ ਨਾਲ ਸਮਝੌਤਾ  ਨਹੀਂ ਕਰਨ ਦੇਣਾ ਚਾਹੀਦਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਹ ਸਨਸਨੀਖੇਜ਼ ਖੁਲ੍ਹਾਸੇ ਹੋਏ ਹਨ ਕਿ ਅਰਨਬ ਗੋਸਵਾਮੀ ਨੇ ਬਾਲਾਕੋਟ ਹਮਲੇ ਬਾਰੇ ਸੂਚਨਾ ਵੀ ਲੀਕ ਕਰ ਦਿੱਤੀ ਸੀ, ਉਦੋਂ ਐਨ ਡੀ ਏ ਸਰਕਾਰ ਨੇ ਕੇਸ ਦੀ ਜਾਂਚ ਦੇ ਹਾਲੇ ਤੱਕ ਹੁਕਮ ਨਹੀਂ ਦਿੱਤੇ। ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ, 14 ਫਰਵਰੀ ਨੂੰ ਪੈਣਗੀਆਂ ਵੋਟਾਂ [caption id="attachment_467351" align="aligncenter" width="300"]SAD demands SC probe into Call Gate scandal involving Republic TV Editor Arnab Goswami ਸ਼੍ਰੋਮਣੀ ਅਕਾਲੀ ਦਲ ਨੇ ਰਿਪਬਲਿਕ ਟੀ.ਵੀ. ਦੇ ਸੰਪਾਦਕ ਅਰਨਬ ਗੋਸਵਾਮੀ ਦੇ ਕਾਲ ਗੇਟ ਸਕੈਂਡਲ ਦੀ ਸੁਪਰੀਮ ਕੋਰਟ ਤੋਂ ਮੰਗੀਜਾਂਚ[/caption] ਉਹਨਾਂ ਕਿਹਾ ਕਿ ਕਿਉਂਕਿ ਕੇਂਦਰ ਸਰਕਾਰ ਨੇ ਇਸ ਕੇਸ ਵਿਚ ਹਾਲੇ ਤੱਕ ਕੁਝ ਨਹੀਂ ਕੀਤਾ, ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇਸ ਦੀ ਜਾਂਚ ਦੇ ਹੁਕਮ ਦੇਣ ਕਿਉਂਕਿ ਦੇਸ਼ ਚਾਹੁੰਦਾ ਹੈ ਕਿ ਕੇਸ ਦੀ ਸੱਚਾਈ ਲੋਕਾਂ ਸਾਹਮਣੇ ਆਵੇ। ਉਹਨਾਂ ਕਿਹਾ ਕਿ ਚੀਫ ਜਸਟਿਸ ਇਸ ਸਾਰੇ ਮਾਮਲੇ ਦੀ ਨਿਸ਼ਚਿਤ ਸਮੇਂ ਅੰਦਰ ਸੁਣਵਾਈ ਵਾਸਤੇ ਡਬਲ ਬੈਂਚ ਵੀ ਗਠਿਤ ਕਰ ਕਰਦੇ ਹਨ। ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਇਹ ਬੇਨਤੀ ਕੀਤੀ ਕਿ ਉਹ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਖਿਲਾਫ ਵੱਖਰੇ ਤੌਰ ’ਤੇ  ਜਾਂਚ ਕਰਵਾਉਣ ਜੋ ਨਿਯਮਿਤ ਆਧਾਰ ’ਤੇ ਸ੍ਰੀ ਗੋਸਵਾਮੀ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਦੇ ਰਹੇ ਜਿਵੇਂ ਕਿ ਗੋਸਵਾਮੀ ਅਤੇ ਬ੍ਰਾਡਕਾਸਟ ਆਰਡੀਐਂਸ ਰਿਸਰਚ ਕੌਂਸਲ ਦੇ ਮੁਖੀ ਪਾਰਥੋ ਦਾਸ ਗੁਪਤਾ ਦਰਮਿਆਨ ਹੋਈ ਗੱਲਬਾਤ ਦੇ ਅੰਸ਼ ਲੀਕ ਹੋਣ ਤੋਂ ਸਾਹਮਣੇ ਆਇਆ ਹੈ। [caption id="attachment_467348" align="aligncenter" width="275"]SAD demands SC probe into Call Gate scandal involving Republic TV Editor Arnab Goswami ਸ਼੍ਰੋਮਣੀ ਅਕਾਲੀ ਦਲ ਨੇ ਰਿਪਬਲਿਕ ਟੀ.ਵੀ. ਦੇ ਸੰਪਾਦਕ ਅਰਨਬ ਗੋਸਵਾਮੀ ਦੇ ਕਾਲ ਗੇਟ ਸਕੈਂਡਲ ਦੀ ਸੁਪਰੀਮ ਕੋਰਟ ਤੋਂ ਮੰਗੀਜਾਂਚ[/caption] ਉਹਨਾਂ ਕਿਹਾ ਕਿ ਗੱਲਬਾਤ ਦੇ ਇਹ ਅੰਸ਼ ਇਸ ਵੇਲੇ ਜਨਤਕ ਹਨ ਜਿਹਨਾਂ ਤੋਂ ਇਹ ਸਪਸ਼ਟ ਹੈ ਕਿ ਗੋਸਵਾਮੀ ਦੀ ਚੋਟੀ ਦੇ ਸੰਵਿਧਾਨਕ, ਮੰਤਰਾਲਿਆਂ ਦੇ ਅਤੇ ਪ੍ਰਸ਼ਾਸਕ ਅਹੁਦਿਆਂ ’ਤੇ ਬਿਰਾਜਮਾਨ ਲੋਕਾਂ ਤੱਕ ਸਿੱਧੀ ਪਹੁੰਚ ਹੈ। ਉਹਨਾਂ ਕਿਹਾ ਕਿ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਹ ਜਾਣਕਾਰੀ ਕੌਣ ਲੀਕ ਰਿ ਰਹਾ ਹੈ ਤੇ ਕੀ ਕੋਈ ਕੈਬਨਿਟ ਮੰਤਰੀ ਵੀ ਸਰਜੀਕਲ ਸਟ੍ਰਾਈਕਲ ਦੀ ਜਾਣਕਾਰੀ ਦੁਸ਼ਮਣ ਦੇਸ਼ ਨੂੰ ਲੀਕ ਕਰਨ ਦੀ ਇਸ ਸਾਜ਼ਿਸ਼ ਦਾ ਹਿੱਸਾ ਹੈ। [caption id="attachment_467350" align="aligncenter" width="300"]SAD demands SC probe into Call Gate scandal involving Republic TV Editor Arnab Goswami ਸ਼੍ਰੋਮਣੀ ਅਕਾਲੀ ਦਲ ਨੇ ਰਿਪਬਲਿਕ ਟੀ.ਵੀ. ਦੇ ਸੰਪਾਦਕ ਅਰਨਬ ਗੋਸਵਾਮੀ ਦੇ ਕਾਲ ਗੇਟ ਸਕੈਂਡਲ ਦੀ ਸੁਪਰੀਮ ਕੋਰਟ ਤੋਂ ਮੰਗੀਜਾਂਚ[/caption] ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਜਦੋਂ ਅਰਨਬ ਗੋਸਵਾਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਦੋਂ ਸ਼ਾਇਦ ਹੀ ਕੋਈ ਮੰਤਰੀ ਪਿੱਛੇ ਰਹਿ ਗਿਆ ਹੋਵੇ ਜੋ ਇਸਦੇ ਬਚਾਅ ਵਿਚ ਨਹੀਂ ਆਇਆ ਸੀ ਜਦਕਿ ਅੱਜ ਜਦੋਂ ਇਹ ਅਰਬਨ ਚੈਟ ਗੇਟ ਸਾਹਮਣੇ ਆਇਆ ਹੈ ਤਾਂ ਕਿਸੇ ਨੇ ਮੂੰਹ ਨਹੀਂ ਖੋਲਿ੍ਹਆ ਤੇ ਭਾਰਤ ਸਰਕਾਰ ਨੇ ਵੀ ਹੈਰਾਨੀਜਨਕ ਚੁੱਪ ਧਾਰੀ ਹੋਈ ਹੈ ਤੇ ਚੈਨਲਾਂ ਨੁੰ ਵੀ ਇਸਸਬੰਧੀ ਖਬਰ ਦੇਣ ਤੋਂ ਵਰਜਿਆ ਹੋਇਆ ਹੈ। ਅਕਾਲੀਆਗੂ ਨੇ ਇਹ ਵੀ ਮੰਗ ਕੀਤੀ ਕਿ ਇਸ ਗੱਲ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾਵੇ ਕਿ ਰਿਪਬਲਿਕ ਟੀਵੀ ਦੇ ਸੰਪਾਦਕ ਅਤੇ ਉਸਦੇ ਸਟਾਫ ਕੋਲ ਕਿਸ ਤਰੀਕੇ ਦੀ ਸੰਵੇਦਨਸ਼ੀਲ ਜਾਣਕਾਰੀ ਹੈ। ਉਹਨਾਂ ਕਿਹਾ ਕਿ ਗੋਸਵਾਮੀ  ਨੂੰ ਖੁਦ ਦੇਸ਼ ਦੇ ਹਿੱਤਾਂ ਖਾਤਰ ਪੁੱਛਗਿੱਛ ਲਈ ਪੇਸ਼ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਸਭ ਤੋਂ ਉਪਰ ਹੈ। -PTCNews


Top News view more...

Latest News view more...