Thu, Apr 25, 2024
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀਆਂ ਦਾ ਸੰਗਰੂਰ ਸਮਾਗਮ ਫਲਾਪ ਸ਼ੋਅ ਕਰਾਰ

Written by  Jashan A -- February 24th 2020 08:17 AM
ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀਆਂ ਦਾ ਸੰਗਰੂਰ ਸਮਾਗਮ ਫਲਾਪ ਸ਼ੋਅ ਕਰਾਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀਆਂ ਦਾ ਸੰਗਰੂਰ ਸਮਾਗਮ ਫਲਾਪ ਸ਼ੋਅ ਕਰਾਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀਆਂ ਦਾ ਸੰਗਰੂਰ ਸਮਾਗਮ ਫਲਾਪ ਸ਼ੋਅ ਕਰਾਰ ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਮੱਦਦ ਲੈਣ ਦੇ ਬਾਵਜੂਦ ਲੋਕਾਂ ਨੇ ਟਕਸਾਲੀ ਧੜ੍ਹਿਆਂ ਨੂੰ ਰੱਦ ਕੀਤਾ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲੀਆਂ ਧੜ੍ਹਿਆਂ ਅਤੇ ਦਰਜਨਾਂ ਹੋਰ ਗਰੁੱਪਾਂ ਵੱਲੋਂ ਕਾਂਗਰਸ ਦੀ ਮੱਦਦ ਨਾਲ ਸੰਗਰੂਰ ਵਿਖੇ ਕੀਤੇ ਜਨਤਕ ਇਕੱਠ ਨੂੰ ਵੱਡਾ ਫਲਾਪ ਸ਼ੋਅ ਕਰਾਰ ਦਿੱਤਾ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਅਖੌਤੀ ਟਕਸਾਲੀਆਂ ਦੇ ਸ਼ੋਅ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਸੀ, ਜਿਸ ਕਰਕੇ ਉਹਨਾਂ ਨੂੰ ਆਪਣੀ ਇੱਜ਼ਤ ਬਚਾਉਣ ਕਾਂਗਰਸੀ ਵਰਕਰਾਂ ਨੂੰ ਸੱਦਣਾ ਪਿਆ। ਉਹਨਾਂ ਕਿਹਾ ਕਿ ਪਰ ਅਜਿਹਾ ਕਰਕੇ ਵੀ ਉਹ ਕਾਮਯਾਬ ਨਹੀਂ ਹੋਏ, ਕਿਉਂਕਿ ਇਹ ਟਕਸਾਲੀਆਂ ਦਾ ਇਕੱਠ ਉਸ ਇਕੱਠ ਸਾਹਮਣੇ ਕੁੱਝ ਵੀ ਨਹੀਂ ਸੀ, ਜੋ ਉਸ ਥਾਂ ਉੱਤੇ ਅਕਾਲੀ ਦਲ ਦੀ ਰੈਲੀ ਵੇਲੇ ਹੋਇਆ ਸੀ।ਡਾਕਟਰ ਚੀਮਾ ਨੇ ਕਿਹਾ ਕਿ ਇੱਥੇ ਇਕੱਠੇ ਹੋਏ ਵੱਖ ਵੱਖ ਗਰੁੱਪ ਕਾਂਗਰਸ ਦੀ ਯੋਜਨਾ ਮੁਤਾਬਿਕ ਸਿਵਾਇ ਅਕਾਲੀ ਅਕਾਲੀ ਦਲ ਖ਼ਿਲਾਫ ਜ਼ਹਿਰ ਉਗਲਣ ਤੋਂ ਇਲਾਵਾ ਹੋਰ ਕੋਈ ਦ੍ਰਿਸ਼ਟੀ ਪੇਸ਼ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਉਹ ਲੋਕਾਂ ਦੀ ਕੀ ਅਗਵਾਈ ਕਰਨਗੇ ਜਦਕਿ ਉਹ ਆਪਣੇ ਵਿਚੋਂ ਵੀ ਅਜੇ ਤਕ ਕੋਈ ਲੀਡਰ ਨਹੀਂ ਚੁਣ ਸਕੇ। ਹੋਰ ਪੜ੍ਹੋ: ਐਮ.ਸੀ ਚੋਣਾਂ 'ਚ ਵੱਡੀ ਹਾਰ ਤੋਂ ਬੋਲੇ ਸੁਖਪਾਲ ਸਿੰਘ ਖਹਿਰਾ, ਕਿਹਾ ਇਹ!  ਸਾਬਕਾ ਮੰਤਰੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਆਗੂ ਵੀ ਲੋਕਾਂ ਨੂੰ ਇਸ ਗੱਲ ਦਾ ਜੁਆਬ ਨਹੀਂ ਦੇ ਸਕੇ, ਕਿ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਉਹ ਕਾਂਗਰਸ ਪਾਰਟੀ ਦੇ ਹੱਥਾਂ ਦੀਆਂ ਕਠਪੁਤਲੀਆਂ ਕਿਉਂ ਬਣ ਗਏ ਹਨ? ਉਹਨਾਂ ਕਿਹਾ ਕਿ ਲੋਕ ਉਮੀਦ ਕਰ ਰਹੇ ਸਨ ਕਿ ਦੋਵੇਂ ਢੀਂਡਸੇ ਇਸ ਗੱਲ ਦਾ ਜੁਆਬ ਦੇਣਗੇ ਕਿ ਵਾਰ ਵਾਰ ਚੋਣਾਂ ਹਾਰਨ ਮਗਰੋਂ ਇੰਨੇ ਸਾਲ ਪਾਰਟੀ ਅੰਦਰ ਵੱਡੇ ਅਹੁਦੇ ਅਤੇ ਵਜ਼ੀਰੀਆਂ ਮਾਣਨ ਪਿੱਛੋਂ ਵੀ ਉਹਨਾਂ ਨੇ ਅਕਾਲੀ ਦਲ ਕਿਉਂ ਛੱਡ ਦਿੱਤਾ? ਉਹਨਾਂ ਕਿਹਾ ਕਿ ਢੀਂਡਸਾ ਦਾ ਇਹ ਦਾਅਵਾ ਕਿ ਉਹ ਐਸਜੀਪੀਸੀ ਨੂੰ ਅਕਾਲੀ ਦਲ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਹੈ, ਵੀ ਉਸ ਦਾ ਗੁਨਾਹ ਛੋਟਾ ਨਹੀਂ ਕਰਦਾ, ਕਿਉਂਕਿ ਇਹੀ ਤਾਂ ਕਾਂਗਰਸ ਪਾਰਟੀ ਦੀ ਯੋਜਨਾਬੰਦੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਇਹ ਅਖੌਤੀ ਟਕਸਾਲੀ ਕਾਂਗਰਸ ਪਾਰਟੀ ਦੇ ਇਸ਼ਾਰਿਆਂ ਉੱਤੇ ਨੱਚਦੇ ਹਨ ਅਤੇ ਇੱਥੋਂ ਤਕ ਕਿ ਰੈਲੀਆਂ ਕਰਨ ਵਾਸਤੇ ਵੀ ਕਾਂਗਰਸ ਦੀ ਮੱਦਦ ਲੈ ਰਹੇ ਹਨ। ਪੰਜਾਬੀ ਇਹਨਾਂ ਨੂੰ ਕਦੇ ਸਵੀਕਾਰ ਨਹੀਂ ਕਰਨਗੇ। -PTC News


Top News view more...

Latest News view more...