ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਵੰਡੀਆਂ ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ

By Shanker Badra -- March 09, 2021 1:10 pm

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਸ਼੍ਰੋਮਣੀਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਕਾਂਗਰਸ ਸਰਕਾਰ ਦੀਆਂ ਲਾਰੇਬਾਜ਼ੀਆਂ ਖਿਲਾਫ਼ ਅਕਾਲੀ ਵਿਧਾਇਕਾਂ ਨੇ ਮਿੱਠੀਆਂ ਗ਼ੋਲੀਆਂ ਵੰਡ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਮਨਪ੍ਰੀਤ ਬਾਦਲ ਦੇ ਪਿਟਾਰੇ 'ਚੋਂ ਤੁਹਾਡੇ ਲਈ ਕੀ ਨਿਕਲਿਆ ?   

SAD MLAs Protest outside Assembly Against Punjab Govt budget 2021-22 ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਵੰਡੀਆਂ 'ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ'

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਜਟ 'ਤੇ ਸੰਕੇਤਕ ਰੂਪ ਨਾਲ ਵਾਰ ਕਰਦੇ ਹੋਏ ਵਿਧਾਨ ਸਭਾ ਦੇ ਬਾਹਰ ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ ਕਹਿ ਕੇ ਟਾਫ਼ੀਆਂ ਵੰਡੀਆਂ ਗਈਆਂ ਹਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿਕਾਂਗਰਸ ਸਰਕਾਰ 'ਬਜਟ ਸੈਸ਼ਨ' 'ਚ ਲੋਕਾਂ ਨੂੰ ਮਿੱਠੀਆਂ ਗੋਲ਼ੀਆਂ ਦੇ ਕੇ ਸਮਾਂ ਟਪਾ ਰਹੀ ਹੈ।

SAD MLAs Protest outside Assembly Against Punjab Govt budget 2021-22 ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਵੰਡੀਆਂ 'ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ'

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਹਰ ਮੁੱਦੇ 'ਤੇ ਇੱਕ ਦੇ ਨਾਲ ਇੱਕ ਝੂਠ ਮੁਫ਼ਤ ਦੇ ਕੇ ਲੋਕਾਂ ਨੂੰ ਮੁੜ ਤੋਂ ਠੱਗਣ ਦੀ ਤਿਆਰੀ ਕਰ ਰਹੀ ਹੈ, ਪਰ ਇੱਕ ਵੀ ਵਾਅਦਾ ਨਾ ਪੁਗ਼ਾ ਸਕਣ ਵਾਲੀ ਝੂਠੀ ਸਰਕਾਰ 'ਤੇ ਪੰਜਾਬ ਦੇ ਲੋਕ ਹੁਣ ਕਦੇ ਭਰੋਸਾ ਨਹੀਂ ਕਰਨਗੇ।

ਪੜ੍ਹੋ ਹੋਰ ਖ਼ਬਰਾਂ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ

SAD MLAs Protest outside Assembly Against Punjab Govt budget 2021-22 ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਵੰਡੀਆਂ 'ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ'

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵਿੱਤ ਮੰਤਰੀ ਨੇ ਪੰਜਾਬ ਬਜਟ 2021-22 'ਚ ਆਪਣੀ ਸਰਕਾਰ ਦੇ ਪੁਰਾਣੇ ਤੇ ਨਾ ਪੂਰੇ ਹੋਏ ਵਾਅਦੇ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਇਹ ਝੂਠ ਬਹੁਤੀ ਦੇਰ ਨਹੀਂ ਚੱਲਣੇ, 2022 'ਚ ਇਸਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਹੀ ਪਵੇਗਾ।
-PTCNews

  • Share