Tue, Apr 23, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ 'ਤੇ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ

Written by  Shanker Badra -- July 13th 2019 05:29 PM
ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ 'ਤੇ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ 'ਤੇ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ 'ਤੇ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ :ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਜ਼ਿਲ੍ਹੇ ਦੇ ਵੱਡੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ ਸਰੋਜਾ ਦੇਵੀ ਉਪਰ ਸਥਾਨਕ ਐਮ.ਐਲ.ਏ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਉਪਰ ਝੂਠਾ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਸ ਕੇਸ ਨੂੰ ਤੁਰੰਤ ਰੱਦ ਕਰਕੇ ਮਹਿਲਾ ਸਰਪੰਚ ਨੂੰ ਸਾਜਿਸ਼ ਤਹਿਤ ਬਦਲਾਖੋਰੀ ਅਧੀਨ ਝੂਠਾ ਕੇਸ ਦਰਜ ਕਰਨ ਵਾਲੇ ਸਾਰੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। [caption id="attachment_317976" align="aligncenter" width="300"]SAD Mohali village Balongi women sarpanch false case Register Condemnation ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ 'ਤੇ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ[/caption] ਅੱਜ ਚੰਡੀਗੜ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮਹਿਲਾ ਸਰਪੰਚ ਨੂੰ ਪਾਰਟੀ ਦੇ ਮੁੱਖ ਦਫਤਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਪੇਸ਼ ਕੀਤਾ ਅਤੇ ਕੇਸ ਨੂੰ ਝੁਠਲਾਉਂਦੇ ਸਾਰੇ ਦਸਤਾਵੇਜ ਮੀਡੀਆ ਨਾਲ ਸਾਂਝੇ ਕੀਤੇ। ਇਸ ਉਹਨਾਂ ਦੇ ਨਾਲ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਅਤੇ ਵਿਧਾਇਕ ਐਨ.ਕੇ.ਸ਼ਰਮਾ, ਚਰਨਜੀਤ ਸਿੰਘ ਬਰਾੜ ਬੁਲਾਰਾ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ, ਹਲਕਾ ਮੋਹਾਲੀ ਦੇ ਇੰਚਾਰਜ਼ ਤਜਿੰਦਰਪਾਲ ਸਿੰਘ ਸਿੱਧੂ, ਗੁਰਦੇਵ ਸਿੰਘ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ, ਬੀਬੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਮੋਹਾਲੀ ਸਮੇਤ ਮੋਹਾਲੀ ਦੇ ਬਹੁਤ ਸਾਰੇ ਕੌਂਸਲਰ ਵੀ ਸ਼ਾਮਲ ਸਨ। [caption id="attachment_317978" align="aligncenter" width="300"]SAD Mohali village Balongi women sarpanch false case Register Condemnation ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ 'ਤੇ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ[/caption] ਡਾ .ਚੀਮਾ ਨੇ ਕਿਹਾ ਕਿ ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਕਾਂਗਰਸ ਸਰਕਾਰ ਅਤੇ ਇਸ ਦੇ ਮੰਤਰੀ ਬੁਖਲਾਹਟ ਵਿੱਚ ਆ ਕੇ ਵਿਰੋਧੀ ਪਾਰਟੀਆਂ ਦੇ ਸਰਪੰਚਾਂ ਨੂੰ ਨਜਾਇਜ਼ ਤੰਗ ਅਤੇ ਪ੍ਰੇਸ਼ਾਨ ਕਰ ਰਹੇ ਹਨ। ਇੱਥੋਂ ਤੱਕ ਕਿ ਔਰਤ ਸਰਪੰਚਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।ਉਹਨਾਂ ਕਿਹਾ ਕਿ ਅਗਰ ਇੱਕ ਹਫਤੇ ਦੇ ਅੰਦਰ-ਅੰਦਰ ਸਰੋਜਾ ਦੇਵੀ ਖਿਲਾਫ ਝੂਠਾ ਕੇਸ ਰੱਦ ਕਰਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਵੱਲੋਂ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ। [caption id="attachment_317975" align="aligncenter" width="300"]SAD Mohali village Balongi women sarpanch false case Register Condemnation ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ 'ਤੇ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਪਤਨੀ ਨੇ ਆਪਣੇ ਬਿਜ਼ਨਸ ਪਾਰਟਨਰ ‘ਤੇ ਲਗਾਇਆ ਧੋਖਾਧੜੀ ਦਾ ਦੋਸ਼ , ਕੀਤੀ ਸ਼ਿਕਾਇਤ ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਜਿਹੜੇ ਕੌਂਸਲਰ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ ਉਹਨਾਂ ਵਿੱਚ ਗੁਰਮੁਖ ਸਿੰਘ ਸੋਹਲ ਐਮਸੀ, ਪਰਮਿੰਦਰ ਸਿੰਘ ਸੋਹਾਣਾ ਐਮਸੀ, ਕਮਲਜੀਤ ਸਿੰਘ ਰੂਬੀ ਐਮਸੀ, ਬੀਬੀ ਕਮਲਜੀਤ ਕੌਰ ਐਮਸੀ, ਬੀਬੀ ਜਸਵੀਰ ਕੌਰ ਅਤਲੀ ਐਮਸੀ, ਅਰੁਣ ਸ਼ਰਮਾ ਐਮਸੀ, ਆਰ.ਪੀ.ਸ਼ਰਮਾ ਐਮਸੀ, ਰਜਨੀ ਗੋਇਲ ਐਮਸੀ, ਰਜਿੰਦਰ ਸਿੰਘ ਬਲੌਂਗੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਅਵਤਾਰ ਸਿੰਘ ਮੌਲੀ ਮੈਂਬਰ ਬਲਾਕ ਸੰਮਤੀ, ਕੇਸਰ ਸਿੰਘ ਬਲੋਂਗੀ, ਦਲੀਪ ਸਿੰਘ ਕੰਗ ਪੰਚ ਬਲੌਂਗੀ, ਵਿਜੇ ਪਾਠਕ ਪੰਚ ਬਲੌਂਗੀ, ਜਰਨੈਲ ਸਿੰਘ ਪੰਚ ਬਲੌਗੀ, ਲਾਲ ਬਹਾਦਰ ਪੰਚ ਬਲੌਂਗੀ, ਜਨਾਰਧਨ ਪੰਚ ਬਲੌਂਗੀ ਅਤੇ ਅਰੁਣ ਗੋਇਲ ਦੇ ਨਾਮ ਸ਼ਾਮਲ ਹਨ। -PTCNews


Top News view more...

Latest News view more...