ਅਕਾਲੀ ਦਲ ਵਲੋਂ ਵੱਖ-ਵੱਖ ਜਿਲ੍ਹਿਆਂ ‘ਚ ਦਿਨਕਰ ਗੁਪਤਾ ਖਿਲ਼ਾਫ ਪ੍ਰਦਰਸ਼ਨ, ਕੈਪਟਨ ਸਰਕਾਰ ਦੇ ਫੂਕੇ ਪੁਤਲੇ

SAD Protest Against DGP In Many Cities

ਫਰੀਦਕੋਟ: ਬੀਤੇ ਦਿਨੀ ਪੰਜਾਬ ਦੇ ਡੀ. ਜੀ.ਪੀ ਦਿਨਕਰ ਗੁਪਤਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਦੀ ਚੁਫੇਰੇ ਨਿੰਦਾ ਹੋਣ ਲੱਗੀ ਹੈ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀ ਨਿਖੇਧੀ ਕੀਤੀ ਜਾ ਰਹੀ ਹੈ।

SAD Protest Against DGP In Many Cities ਜਿਸ ਦੌਰਾਨ ਅੱਜ ਫਰੀਦਕੋਟ ਵਿਖੇ ਵੀ ਯੂਥ ਅਕਾਲੀ ਦਲ ਵਲੋਂ ਦਿਨਕਰ ਗੁਪਤਾ ਦੇ ਬਿਆਨ ਦਾ ਜਿਥੇ ਵਿਰੋਧ ਕੀਤਾ ਗਿਆ, ਉਥੇ ਹੀ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਦੀ ਵੀ ਮੰਗ ਉਠਾਈ ਗਈ।

ਯੂਥ ਅਕਾਲੀ ਦਲ ਜਿਲ੍ਹਾ ਫਰੀਦਕੋਟ ਵਲੋਂ DGP ਦਿਨਕਰ ਗੁਪਤਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ ਅਤੇ ਸੋਨੀਆਂ ਗਾਂਧੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੁਰਕਵੰਲ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਬਾਰੇ ਜੋ ਮੰਦਭਾਗਾ ਬਿਆਨ DGP ਪੰਜਾਬ ਨੇ ਦਿੱਤਾ ਹੈ ਉਹ ਬਹੁਤ ਨਿੰਦਣਯੋਗ ਹੈ।

ਹੋਰ ਪੜ੍ਹੋ: ਲੁਧਿਆਣਾ: ਯੂਥ ਅਕਾਲੀ ਦਲ ਵੱਲੋਂ ਪਾਕਿ ਖਿਲਾਫ ਰੋਸ ਮੁਜ਼ਾਹਰਾ, ਮੁਸਲਿਮ ਭਾਈਚਾਰੇ ਦੇ ਲੋਕ ਵੀ ਰਹੇ ਮੌਜੂਦ

ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖਾਂ ਦੀਆਂ 70 ਸਾਲਾਂ ਦੀਆਂ ਦੁਆਵਾਂ ਅਤੇ ਕੁਰਬਾਨੀਆਂ ਨਾਲ ਖੁੱਲਿਆ ਹੈ, ਪਰ DGP ਪੰਜਾਬ ਨੇ ਇਹ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਅੱਤਵਾਦੀ ਬਣ ਕੇ ਵਾਪਸ ਆਉਂਦੇ ਹਨ ਬਹੁਤ ਮੰਦਭਾਗਾ ਹੈ ਅਤੇ ਸਿੱਖ ਕੌਮ ਦਾ ਅਪਮਾਨ ਹੈ। ਉਹਨਾਂ ਮੰਗ ਕੀਤੀ ਕਿ DGP ਪੰਜਾਬ ਆਪਣੇ ਇਸ ਬਿਆਨ ਤੇ ਸਿੱਖ ਜਗਤ ਤੋਂ ਮੁਆਫ਼ੀ ਮੰਗਣ।

SAD Protest Against DGP In Many Cities ਇਸ ਤੋਂ ਇਲਾਵਾ ਜਲੰਧਰ ਅਤੇ ਲੁਧਿਆਣਾ ‘ਚ ਯੂਥ ਅਕਾਲੀ ਦਲ ਵੱਲੋਂ DGP ਦਿਨਕਰ ਗੁਪਤਾ ਅਤੇ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਇਸ ਮੌਕੇ ਅਕਾਲੀ ਦਲ ਵੱਲੋਂ DGP ਦਿਨਕਰ ਗੁਪਤਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।

SAD Protest Against DGP In Many Cities ਜ਼ਿਕਰਯੋਗ ਹੈ ਕਿ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨ ਦੇ ਇਰਾਦੇ ‘ਤੇ ਸਵਾਲ ਚੁੱਕੇ ਹਨ। ਇਕ ਇੰਟਰਵਿਊ ਦੌਰਾਨ ਡੀਜੀਪੀ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਰਾਹ ਅਤਿਵਾਦ ਦੇ ਨਜ਼ਰੀਏ ਤੋਂ ਵੱਡੀ ਸੁਰੱਖਿਆ ਚੁਣੌਤੀ ਹੈ। ਗੁਪਤਾ ਨੇ ਕਿਹਾ ਕਿ, ‘ਵੀਜ਼ਾ ਮੁਕਤ ਰਾਹ ਅਤਿਵਾਦ ਨੂੰ ਭਾਰਤ ਲਿਆਉਂਦਾ ਹੈ।ਉਹਨਾਂ ਦਾਅਵਾ ਕੀਤਾ ਕਿ “ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ।

-PTC News