Advertisment

ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ 'ਚ ਕੀਤਾ ਜਾਵੇਗਾ ਸੰਸਦ ਦਾ ਘਿਰਾਓ , ਪੰਜਾਬ ਤੋਂ ਕਾਫ਼ਲੇ ਰਵਾਨਾ

author-image
Shanker Badra
Updated On
New Update
ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ 'ਚ ਕੀਤਾ ਜਾਵੇਗਾ ਸੰਸਦ ਦਾ ਘਿਰਾਓ , ਪੰਜਾਬ ਤੋਂ ਕਾਫ਼ਲੇ ਰਵਾਨਾ
Advertisment
ਚੰਡੀਗੜ੍ਹ : ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਮਾਮਲੇ 'ਚ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 17 ਸਤੰਬਰ ਨੂੰ ਕੱਢੇ ਜਾਣ ਵਾਲੇ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਅੱਜ ਮੋਗਾ ਤੋਂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ 'ਚ ਵਿਸ਼ਾਲ ਕਾਫ਼ਲਾ ਦਿੱਲੀ ਦੇ ਰੋਸ ਧਰਨੇ ਲਈ ਰਵਾਨਾ ਹੋਇਆ ਹੈ। publive-image ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ 'ਚ ਕੀਤਾ ਜਾਵੇਗਾ ਸੰਸਦ ਦਾ ਘਿਰਾਓ , ਪੰਜਾਬ ਤੋਂ ਕਾਫ਼ਲੇ ਰਵਾਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਵਿਰੋਧੀ ਤਿੰਨ ਕਾਲ਼ੇ ਕਾਨੂੰਨਾਂ ਖਿਲਾਫ਼ 17 ਸਤੰਬਰ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਦਿੱਲੀ ਵਿਖੇ ਸੰਸਦ ਦੇ ਕੀਤੇ ਜਾ ਰਹੇ ਘਿਰਾਓ ਨੂੰ ਲੈ ਕੇ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਅਤੇ ਸਾਬਕਾ ਪਾਰਲੀਮੈਂਟਰੀ ਸੈਕਟਰੀ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਸਬਾ ਝਬਾਲ ਦੇ ਗੁਰਦੁਆਰਾ ਮਾਈ ਭਾਗੋ ਜੀ ਤੋਂ ਅਰਦਾਸ ਬੇਨਤੀਆਂ ਉਪਰੰਤ ਸੈਂਕੜੇ ਗੱਡੀਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ ਹੈ।
Advertisment
publive-image ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ 'ਚ ਕੀਤਾ ਜਾਵੇਗਾ ਸੰਸਦ ਦਾ ਘਿਰਾਓ , ਪੰਜਾਬ ਤੋਂ ਕਾਫ਼ਲੇ ਰਵਾਨਾ ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 17 ਸਤੰਬਰ ਨੂੰ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰਕੇ ਸੰਸਦ ਦਾ ਘਿਰਾਓ ਕਰੇਗਾ ,ਜਿਸ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਥਾ ਦਿੱਲੀ ਜਾ ਰਿਹਾ ਹੈ। ਇਸ ਦੇ ਇਲਾਵਾ ਯੂਥ ਅਕਾਲੀ ਦਲ ਦਾ ਵੱਡਾ ਕਾਫਲਾ ਜ਼ਿਲਾ ਫਤਹਿਗਡ਼੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਦਿੱਲੀ ਲਈ ਰਵਾਨਾ ਹੋਇਆ ਹੈ। publive-image ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ 'ਚ ਕੀਤਾ ਜਾਵੇਗਾ ਸੰਸਦ ਦਾ ਘਿਰਾਓ , ਪੰਜਾਬ ਤੋਂ ਕਾਫ਼ਲੇ ਰਵਾਨਾ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਸਾਲ ਪਹਿਲਾਂ 17 ਸਤੰਬਰ ਨੂੰ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਭਾਰਤ ਦੀ ਲੋਕ ਸਭਾ ਵਿੱਚ ਪਾਸ ਕੀਤਾ ਸੀ ਤੇ ਇਸ ਨੂੰ ਇੱਕ ਸਾਲ ਪੂਰਾ ਹੋਣ 'ਤੇ ਇਸ ਦੇ ਵਿਰੋਧ ਵਜੋਂ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ਾਲ ਮਾਰਚ ਸੰਸਦ ਦਾ ਘਿਰਾਓ ਕਰਨ ਲਈ ਰਵਾਨਾ ਹੋਵੇਗਾ। publive-image ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ 'ਚ ਕੀਤਾ ਜਾਵੇਗਾ ਸੰਸਦ ਦਾ ਘਿਰਾਓ , ਪੰਜਾਬ ਤੋਂ ਕਾਫ਼ਲੇ ਰਵਾਨਾ ਇਸ ਦੇ ਇਲਾਵਾ ਅੰਮ੍ਰਿਤਸਰ ਦੇ ਮਾਨਾਵਾਲਾ ਤੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਦੀ ਅਗਵਾਈ ਹੇਠ ਹਲਕਾ ਅਟਾਰੀ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ। ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮਿਆਂਵਿੰਡ ਦੀ ਅਗਵਾਈ ਹੇਠ ਵਿਸ਼ਾਲ ਕਾਫਲਾ ਦਿੱਲੀ ਲਈ ਰਵਾਨਾ ਹੋਇਆ ਹੈ। -PTCNews-
parliament delhi farmers-protest sad-protest farm-laws
Advertisment

Stay updated with the latest news headlines.

Follow us:
Advertisment