ਹਲਕਾ ਲੰਬੀ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਅਤੇ ਕੇਜਰੀਵਾਲ ਵਿਰੁੱਧ ਰੋਸ ਪ੍ਰਦਰਸ਼ਨ

SAD protests against punjab congress Government and AAP
ਹਲਕਾਲੰਬੀ 'ਚਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਅਤੇ ਕੇਜਰੀਵਾਲ ਵਿਰੁੱਧ ਰੋਸ ਪ੍ਰਦਰਸ਼ਨ

ਲੰਬੀ : ਪੰਜਾਬ ਮੰਗਦਾ ਜੁਆਬ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸੂਬੇ ਭਰ ਵਿੱਚ ਕੈਪਟਨ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿਬਿਜਲੀ ਦਰਾਂ ਘੱਟ ਹੋਣ ਦੀ ਬਜਾਏ ਇਹ ਪਹਿਲਾਂ ਹੀ ਦੁੱਗਣੀਆਂ ਹੋ ਗਈਆਂ ਹਨ ਤੇ ਹਰ ਮਹੀਨੇ ਇਹਨਾਂ ਵਿਚ ਵਾਧਾ ਹੋ ਰਿਹਾ ਹੈ। ਇਹ ਨਾ ਸਿਰਫ ਧੋਖਾ ਹੈ ਬਲਕਿ ਆਮ ਪੰਜਾਬੀਆਂ ਦੀਆਂ ਤਕਲੀਫਾਂ ’ਤੇ ਸਭ ਤੋਂ ਮਾੜਾ ਅਣਮਨੁੱਖੀ ਵਿਵਹਾਰ ਹੈ।

SAD protests against punjab congress Government and AAP
ਹਲਕਾਲੰਬੀ ‘ਚਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਅਤੇ ਕੇਜਰੀਵਾਲ ਵਿਰੁੱਧ ਰੋਸ ਪ੍ਰਦਰਸ਼ਨ

ਕੈਪਟਨ ਸਰਕਾਰ ‘ਤੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ‘ਪੰਜਾਬ ਮੰਗਦਾ ਜਵਾਬ’ ਤਹਿਤ ਸੂਬੇ ਭਰ ‘ਚ ਕੀਤੇ ਜਾ ਰਹੇ ਰੋਸ ਧਰਨਿਆਂ ਦੀ ਲੜੀ ਵਿਚ ਹਲਕਾਲੰਬੀ ‘ਚ ਰੋਸ ਧਰਨਾ ਦਿੱਤਾ ਗਿਆ ਹੈ। ਜਿਸ ਵਿਚ ਵੱਡੀ ਗਿਣਤੀ ‘ਚ ਅਕਾਲੀ ਵਰਕਰ ਸ਼ਮੂਲੀਅਤ ਕਰ ਰਹੇ ਹਨ। ਸੂਬਾ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ 4 ਸਾਲ ਵਿਚ ਪੂਰੇ ਨਹੀਂ ਕੀਤੇ ਗਏ।

SAD protests against punjab congress Government and AAP
ਹਲਕਾਲੰਬੀ ‘ਚਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਅਤੇ ਕੇਜਰੀਵਾਲ ਵਿਰੁੱਧ ਰੋਸ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਨੂੰ ਘਰਦਿਆਂ ਕਿਹਾ ਕਿ ਬਿਜਲੀ ਦਰਾਂ ਵਿਚ ਵਾਧਾ ਕਰਕੇ ਤੇ ਸਹੇ ਨਾ ਜਾ ਸਕਣ ਵਾਲੇ ਸੂਬੇ ਦੇ ਟੈਕਸਾਂ ਕਾਰਨ ਅਸਮਾਨ ਛੂਹ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੂਬੇ ਦੇ ਟੈਕਸਾਂ ਵਿਚ ਘੱਟ ਤੋਂ ਘੱਟ 50 ਫੀਸਦੀ ਦੀ ਕਟੋਤੀ ਕਰਨ ਅਤੇ ਫਿਰ ਇੰਨੀ ਹੀ ਕਟੌਤੀ ਕੇਂਦਰ ਸਰਕਾਰ ਤੋਂ ਟੈਕਸਾਂ ਵਿਚ ਕਰਵਾਉਣ ਵਾਸਤੇ ਆਖਿਆ ਹੈ।

SAD protests against punjab congress Government and AAP
ਹਲਕਾਲੰਬੀ ‘ਚਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਅਤੇ ਕੇਜਰੀਵਾਲ ਵਿਰੁੱਧ ਰੋਸ ਪ੍ਰਦਰਸ਼ਨ

ਇਹ ਵੀ ਦੱਸਿਆ ਗਿਆ ਕਿ ਕਿਵੇਂ ਆਪ ਨੇ ਕਿਸਾਨਾਂ ਨਾਲ ਧੋਖਾ ਕੀਤਾ। ਇਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਸਭ ਤੋਂ ਪਹਿਲਾਂ ਕੇਂਦਰ ਦੇ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਤੇ ਦੂਜੇ ਪਾਸੇ ਭਗਵੰਤ ਮਾਨ ਨੇ ਸੰਸਦ ਦੀ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਜ਼ਰੂਰੀ ਵਸਤਾਂ ਸੋਧ ਐਕਟ ਲਾਗੂ ਕਰਨ ਲਈ ਸਹਿਮਤੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਕਿਸਾਨ ਵਿਰੋਧੀ ਹਨ।

-PTCNews