ਮੁੱਖ ਖਬਰਾਂ

ਕਾਂਗਰਸ ਦਾ ਦੋਗਲਾ ਚਿਹਰਾ ਇਕ ਵਾਰ ਫਿਰ ਤੋਂ ਹੋਇਆ ਬੇਨਕਾਬ  : ਸ਼੍ਰੋਮਣੀ ਅਕਾਲੀ ਦਲ

By Shanker Badra -- December 26, 2020 7:12 pm -- Updated:Feb 15, 2021

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦੋਗਲਾ ਚੇਹਰਾ ਇਕ ਵਾਰ ਫਿਰ ਬੇਨਕਾਬ ਹੋ ਗਿਆ ,ਜਦੋਂ ਇਹ ਖੁਲ੍ਹਾਸਾ ਹੋਇਆ ਕਿ ਕਿਵੇਂ ਉਹਨਾਂ ਨੇ ਇਸ ਸਾਲ ਸਤੰਬਰ ਮਹੀਨੇ ਵਿਚ ਕੋਰੋਨਾ ਰਿਸਪਾਂਯ ਰਿਪੋਰਟ ਵਿਚ ਏ.ਪੀ.ਐਮ.ਸੀ ਮੰਡੀਆਂ ਦੇ ਦਾਇਰੇ ਤੋਂ ਬਾਹਰ ਪ੍ਰਾਈਵੇਟ ਮੰਡੀਆਂਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪੰਜਾਬੀ ਕੋਰੋਨਾ ਮਹਾਂਮਾਰੀ ਵਧਣ ਨਾਲ ਜੂਝ ਰਹੇ ਸਨ, ਉਦੋਂ ਮੁੱਖ ਮੰਤਰੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਕਾਰਪੋਰੇਟ ਸੈਕਟਰ ਵੱਲੋਂ ਉਹਨਾ ਨੁੰ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰ ਰਹੇ ਸਨ।

SAD says double faced lies of CM exposed again ਕਾਂਗਰਸ ਦਾ ਦੋਗਲਾ ਚਿਹਰਾ ਇਕ ਵਾਰ ਫਿਰ ਤੋਂ ਹੋਇਆ ਬੇਨਕਾਬ  : ਸ਼੍ਰੋਮਣੀ ਅਕਾਲੀ ਦਲ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨੇ ਹੁਣ ਸੰਘਰਸ਼ ਹੋਰ ਤੇਜ਼ ਕਰਨ ਦਾ ਕੀਤਾ ਐਲਾਨ , ਮੋਦੀ ਨੂੰ ਦਿੱਤੀ ਇਹ ਵੱਡੀ ਧਮਕੀ

ਉਹਨਾਂ ਕਿਹਾ ਕਿ ਕੋਰੋਨਾ ਰਿਸਪਾਂਸ ਰਿਪੋਰਟ ਜੋ ਵੱਖ -ਵੱਖ ਵਿਭਾਗਾਂ ਨੂੰ ਕਾਰਵਾਈ ਵਾਸਤੇ ਭੇਜੀ ਗਈ, ਵਿਚ ਇਕ ਸੈਕਸ਼ਨ ਜੋੜਿਆ ਗਿਆ ਜਿਸ ਵਿਚ ਏ.ਪੀ.ਐਮ.ਸੀਜ਼ ਤੋਂ ਬਾਹਰ ਵੀ ਖੇਤੀਬਾੜੀ ਮੰਡੀਕਰਣ ਖੋਲ੍ਹਣ ਦੀ ਜ਼ਰੂਰਤ ਦੀ ਗੱਲ ਕੀਤੀ ਗਈ। ਡਾ. ਚੀਮਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨਾਲ ਇਸ ਤੋਂ ਵੱਡਾ ਧੋਖਾ ਹੋਰ ਕੋਈ ਨਹੀਂ ਹੋ ਸਕਦਾ।  ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਸਦਾ ਜਵਾਬ ਦੇਣ ਅਤੇ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਨੇ ਕਿਉਂ ਸੂਬੇ ਦੇ ਮੁੱਖ ਸਕੱਤਰ ਨੂੰ ਏ ਪੀ ਐਮ ਸੀ ਮੰਡੀਆਂ ਦੇ ਦਾਇਰੇ ਤੋਂ ਬਾਹਰ ਮੰਡੀਆਂ ਖੋਲ੍ਹਣ ਦੀ ਹਦਾਇਤ ਦਿੱਤੀ। ਉਹਨਾਂ ਤੁਸੀਂ ਇਸ ਵਿਸ਼ਵਾਸਘਾਤ ਦਾ ਜਵਾਬ ਦਿਓ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਲਗਾਤਾਰ ਧੋਖਾ ਕਰ ਕੇ ਪੰਜਾਬ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ।

SAD says double faced lies of CM exposed again ਕਾਂਗਰਸ ਦਾ ਦੋਗਲਾ ਚਿਹਰਾ ਇਕ ਵਾਰ ਫਿਰ ਤੋਂ ਹੋਇਆ ਬੇਨਕਾਬ  : ਸ਼੍ਰੋਮਣੀ ਅਕਾਲੀ ਦਲ

ਮੁੱਖ ਮੰਤਰੀ ਨੂੰ ਦੋਗਲੀਆਂ ਖੇਡਾਂ ਨਾ ਖੇਡਣ ਲਈ ਆਖਦਿਆਂ ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ 2017 ਵਿਚ ਸਰਕਾਰ ਬਣਨ ਤੋਂ ਤੁਰੰਤ ਬਾਅਦ ਏ.ਪੀ.ਐਮ.ਸੀ ਐਕਟ ਵਿਚ ਚਾਰ ਸੋਧਾਂ ਕਰ ਕੇ ਪੰਜਾਬ ਦੇ ਕਿਸਾਨਾਂ ਦਾ ਕੇਸ ਕਮਜ਼ੋਰ ਕਰਨ ਵਾਲੇ ਉਹ ਪਹਿਲੇ ਵਿਅਕਤੀ ਹਨ। ਉਹਨਾਂ ਕਿਹਾ ਕਿ ਇਹ ਸੋਧਾਂ ਉਹੀ ਸਨ ,ਜੋ ਖੇਤੀਬਾੜੀ ਮੰਡੀਕਰਣ ਆਰਡੀਨੈਂਸਾਂ ਵਿਚ ਸ਼ਾਮਲ ਸਨ ਤੇ ਬਾਅਦ ਵਿਚ ਸੰਸਦ ਵਿਚ ਧੱਕੇ ਨਾਲ ਪਾਸ ਕਰਵਾਏ  ਤਿੰਨ ਖੇਤੀ ਕਾਨੂੰਨਾਂ ਵਿਚ ਸ਼ਾਮਲ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਤੁਸੀਂ ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਜਿਸਨੇ ਖੇਤੀਬਾੜੀ ਕਾਨੂੰਨ ਦੀ ਹਮਾਇਤ ਕੀਤੀ, ਬਣਾ ਕੇ ਪ੍ਰਾਈਵੇਟ ਮੰਡੀਆਂ ਬਣਾਉਣ ਤੇ ਖੇਤੀਬਾੜੀ ਦਾ ਨਿੱਜੀਕਰਨ ਦੀ ਹਮਾਇਤ ਵੀ ਕੀਤੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਖੇਤੀਬਾੜੀ ਐਕਟ ਬਣਾਉਣ ਦੀ ਪ੍ਰਕਿਰਿਆ ਵਿਚ ਤੁਹਾਡੀ ਸਰਕਾਰ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ।

SAD says double faced lies of CM exposed again ਕਾਂਗਰਸ ਦਾ ਦੋਗਲਾ ਚਿਹਰਾ ਇਕ ਵਾਰ ਫਿਰ ਤੋਂ ਹੋਇਆ ਬੇਨਕਾਬ  : ਸ਼੍ਰੋਮਣੀ ਅਕਾਲੀ ਦਲ

ਮੁੱਖ ਮੰਤਰੀ ਨੂੰ ਨਵੇਂ ਖੁਲ੍ਹਾਸਿਆਂ ਬਾਰੇ ਆਪਣਾ ਪੱਖ ਰੱਖਣ ਲਈ ਆਖਦਿਆਂ ਡਾ. ਚੀਮਾ ਨੇ ਕਿਹਾ ਕਿ ਤੁਹਾਡੀ ਸਰਕਾਰ ਚੰਗੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ ਤੇ ਸਾਰੇ ਇਸਦਾ ਏ ਪੀ ਐਮ ਸੀ ਵਿਰੋਧੀ ਰਿਕਾਰਡ ਵੇਖ ਸਕਦੇ ਹਨ। ਡਾ. ਚੀਮਾ ਨੇ ਕਿਹਾ ਕਿ ਕਿਸਾਨਾਂ ਵਾਸਤੇ ਮਗਰਮੱਛ ਦੇ ਹੰਝੂ ਵਹਾਉਣ ਨਾਲ ਇਹ ਸੱਚਾਈ ਛੁਪ ਨਹੀਂ ਸਕਦੀ ਕਿ ਤੁਸੀਂ ਉਹਨਾਂ ਨੁੰ ਇਸ ਮੁਸੀਬਤ ਵਿਚ ਫਸਾਇਆ ਹੈ। ਤੁਸੀਂ ਅਤੇ ਤੁਹਾਡੀ ਪਾਰਟੀ ਨੇ ਏ.ਪੀ.ਐਮ.ਸੀ ਮੰਡੀਆਂ ਖਤਮ ਕਰਨ ਦੀ ਵਕਾਲਤ ਕੀਤੀ ਅਤੇ ਇਹ ਤੱਥ ਤੁਹਾਡੀ ਪਾਰਟੀ ਦੇ 2019 ਦੀਆਂ ਸੰਸਦੀ ਚੋਣਾਂ ਦੇ ਚੋਣ ਮਨੋਰਥ ਪੱਤਰ ਵਿਚ ਵੀ ਸ਼ਾਮਲ ਹੈ। ਚੰਗਾ ਹੋਵੇਗਾ ਤੁਸੀਂ ਇਧਰ ਉਧਰ ਦੀਆਂ ਮਾਰਨ ਨਾਲੋਂ ਇਹ ਸੱਚਾਈ ਪ੍ਰਵਾਨ ਕਰੋ ਅਤੇ ਹੋਰਨਾਂ ਸਿਰ ਦੋਸ਼ ਮੜ੍ਹਨ ਤੋਂ ਗੁਰੇਜ਼ ਕਰੋ।
-PTCNews

  • Share